ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਸੇਵਾਵਾਂ ਡਾਇਰੈਕਟੋਰੇਟ ਜਨਰਲ (ਡਾਇਰੈਕਟੋਰੇਟ ਜੀਐੱਚਐੱਸ) ਦੇ ਪ੍ਰਮੁੱਖ ਰਾਹੀਂ ਅਸੰਵੇਦਨਸ਼ੀਲ ਟਿੱਪਣੀ ਕਰਨ ਦੀ ਖਬਰ ਫੈਲਾਉਣ ਵਾਲੀ ਖਬਰ ਗੁੰਮਰਾਹ ਕਰਨ ਵਾਲੀ ਹੈ


ਡਾਇਰੈਕਟੋਰੇਟ ਕੇਂਦਰੀ ਸਿਹਤ ਮੰਤਰਾਲੇ ਦਾ ਇਕ ਅਹਿਮ ਹਿੱਸਾ ਹੈ ਅਤੇ ਇਹ ਚਿਕਿਤਸਾ ਅਤੇ ਨਰਸਿੰਗ ਪੇਸ਼ੇਵਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਸੀ ਸਾਂਝੇ ਸਹਿਯੋਗ ਨਾਲ ਕੰਮ ਕਰਦਾ ਹੈ

Posted On: 15 FEB 2023 12:39PM by PIB Chandigarh

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਿਚ ਸਿਹਤ ਸੇਵਾ ਡਾਇਰੈਕਟੋਰੇਟ (ਡੀਜੀਐੱਚਐੱਸ) ਦੇ ਪ੍ਰਮੁੱਖ ਰਾਹੀਂ ਨਰਸਾਂ ਵਿਰੁੱਧ “ਅਸੰਵੇਦਨਸ਼ੀਲ ਟਿੱਪਣੀ” ਦੇ ਬਾਰੇ ਦਿ ਮੌਰਨਿੰਗ ਸਟੈਂਡਰਡ ਦੀ ਇਕ ਖਬਰ ਪੂਰੀ ਤਰ੍ਹਾਂ ਨਾਲ ਗੁੰਝਲਦਾਰ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਰਸਾਂ ਦੇ ਸਮੂਹ ਰਾਹੀਂ ਮੰਗਾਂ ਦੀ ਪੇਸ਼ਕਾਰੀ ਦੇਣ ’ਤੇ ਕੁਝ ਦਿਨ ਪਹਿਲਾਂ ਇਕ ਵਿਵਾਦਪੂਰਣ ਟਿੱਪਣੀ ਕੀਤੀ ਗਈ ਸੀ, ਇਸ ਤਰ੍ਹਾਂ ਨਰਸਿੰਗ ਦੇ ਪੇਸ਼ੇ ਪ੍ਰਤੀ ਹਮਦਰਦੀ ਦੀ ਕਮੀ ਨੂੰ ਸਪਸ਼ੱਟ ਰੂਪ ਨਾਲ ਵਧਾ—ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ। 

ਸਿਹਤ ਸੇਵਾ ਡਾਇਰੈਕਟੋਰੇਟ (ਡੀਜੀਐੱਚਐੱਸ ਦੀ ਪ੍ਰਧਾਨਗੀ ਵਿਚ) ਨਰਸਿੰਗ ਮਾਮਲਿਆਂ ਸਮੇਤ ਸਾਰੀਆਂ ਸਿਹਤ ਸਬੰਧੀ ਲੋੜਾਂ ਲਈ ਤਕਨੀਕੀ ਭੰਡਾਰ ਦਾ ਕੰਮ ਕਰਦਾ ਹੈ ਅਤੇ ਮੰਤਰਾਲੇ ਨੂੰ ਵਿਸ਼ੇਸ਼ ਡੋਮੇਨ— ਵਿਸ਼ੇਸ਼ ਤਕਨੀਕੀ ਇਨਪੁੱ ਟ ਉਪਲਬਧ ਕਰਵਾਉਂਦਾ ਹੈ। ਸਿਹਤ ਖੇਤਰ ਵਿਚ ਨਰਸਿੰਗ ਮਾਮਲਿਆਂ ਦੇ ਨਾਲ—ਨਾਲ, ਨੀਤੀਗਤ ਫੈਸਲੇ ਲੈਣਾ ਅਤੇ ਉਨ੍ਹਾਂ ਦੇ ਪੋ੍ਗਰਾਮ ਸਬੰਧੀ ਲਾਗੂਕਰਨ, ਇਹ ਸਭ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਜਿੰਮੇਵਾਰੀ ਹੈ। ਸੰਪੂਰਨ ਤਾਲਮੇਲ ਦੇ ਨਾਲ ਕੰਮ ਦੀ ਇਹੀ ਵੰਡ ਡਾਇਰੈਕਟੋਰੇਟ ਅਤੇ ਮੰਤਰਾਲੇ ਵਿਚਕਾਰ ਸਦਭਾਵਨਾ ਪੂਰਨ ਸਬੰਧ ਸਥਾਪਤ ਕਰਦਾ ਹੈ। 

ਵਰਤਮਾਨ ਸਮੇਂ, ਸਿਹਤ ਸੇਵਾ ਡਾਇਰੈਕਟੋਰੇਟ ਵਿਚ ਨਰਸਿੰਗ ਡੋਮੇਨ ਨਾਲ ਸਬੰਧਤ ਤਿੰਨ ਤਕਨੀਕੀ ਪਦਵੀਆਂ ਹਨ। ਇਹ ਇਸ ਪ੍ਰਕਾਰ ਹਨ— ਨਰਸਿੰਗ ਸਲਾਹਕਾਰ, ਵਧੀਕ ਡਾਇਰੈਕਟਰ ਜਨਰਲ (ਨਰਸਿੰਗ),  ਡਿਪਟੀ ਅਸਿਸਟੈਂਟ ਡਾਇਰੈਕਟਰ ਜਨਰਲ (ਨਰਸਿੰਗ) ਅਤੇ ਡਿਪਟੀ ਨਰਸਿੰਗ ਸਲਾਹਕਾਰ। ਹਾਲ ਹੀ ਦੇ ਸਮੇਂ ਵਿਚ ਕੁਝ ਨਰਸਿੰਗ ਐਸੋਸੀਏਸ਼ਨਾਂ ਦੀ ਮੰਗ ਰਹੀ ਹੈ ਕਿ ਇਨ੍ਹਾਂ ਤਕਨੀਕੀ ਪਦਵੀਆਂ ਦਾ ਸਿਹਤ ਸੇਵਾ ਡਾਇਰੈਕਟੋਰੇਟ ਤੋਂ ਮੰਤਰਾਲੇ ਵਿਚ ਤਬਾਦਲਾ ਕੀਤਾ ਜਾਵੇ। ਕਿਉਂਕਿ ਸਿਹਤ ਸੇਵਾ ਡਾਇਰੈਕਟੋਰੇਟ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਤਕਨੀਕੀ ਸਲਾਹ ਅਤੇ ਇਸ ਦੇ ਅਧਾਰ ’ਤੇ ਮੰਤਰਾਲੇ ਦੁਆਰਾ ਕੀਤੇ ਜਾ ਰਹੇ ਪ੍ਰੋਗਰਾਮ ਸਬੰਧੀ ਲਾਗੂਕਰਨ ਤਸੱਲੀਬਖਸ਼ ਹੈ, ਇਸ ਲਈ ਅਜਿਹੇ ਸਮੇਂ ਮੰਤਰਾਲਾ ਇਨ੍ਹਾਂ ਤਕਨੀਕੀ ਪਦਵੀਆਂ ਨੂੰ ਸਿਹਤ ਸੇਵਾਵਾਂ ਡਾਇਰੈਕਟੋਰੇਟ ਤੋਂ ਮੰਤਰਾਲੇ ਵੱਲ ਬਦਲੀ ਕਰਨ ਦੇ ਪੱਖ ਵਿਚ ਨਹੀਂ ਹੈ। 

ਸਿਹਤ ਸੇਵਾ ਡਾਇਰੈਕਟੋਰੇਟ ਨਰਸਿੰਗ ਦੇ ਪੇਸ਼ੇ ਪ੍ਰਤੀ ਬੇਹੱਦ ਸੰਵੇਦਨਸ਼ੀਲ ਹੈ ਅਤੇ ਉਹ ਇਸ ਨੂੰ ਚਿਕਿਤਸਾ ਖੇਤਰ ਅੰਦਰ ਆਪਣੀ ਸਹੀ ਥਾਂ ਕਾਇਮ ਰੱਖਦੇ ਹੋਏ ਦੇਖਣਾ ਚਾਹੁੰਦਾ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਨਰਸਾਂ ਦਾ ਇਕ ਵਰਗ ਸਿਹਤ ਸੇਵਾ ਡਾਇਰੈਕਟੋਰੇਟ ਦੁਆਰਾ ਸੰਚਾਲਿਤ ਚਾਰ ਤਕਨੀਕੀ ਨਰਸਿੰਗ ਪਦਵੀਆਂ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਹ ਚਾਹੁੰਦਾ ਹੈ ਕਿ ਇਨ੍ਹਾਂ ਪਦਵੀਆਂ ਦਾ ਮੰਤਰਾਲੇ ਵੱਲ ਤਬਾਦਲਾ ਕਰ ਦਿੱਤਾ ਜਾਵੇ। ਸਮਾਚਾਰ ਰਿਪੋਰਟ ਵਿਚ ਈ—ਮੇਲ ਦਾ ਜਿਕਰ ਦਰਅਸਲ ਇਨ੍ਹਾਂ ਨਰਸਿੰਗ ਐਸੋਸੀਏਸ਼ਨਾਂ ਲਈ ਡੀਜੀ ਐੱਚਐੱਸ ਦੀ ਹੀ ਪ੍ਰਤੀਕ੍ਰਿਆ ਹੈ। ਇਸ ਸਬੰਧ ਵਿਚ ਡਾਇਰੈਕਟੋਰੇਟ ਵਿਚ ਪ੍ਰਾਪਤ ਬਿਆਨ ਦੀ ਸਪੱਸ਼ਟ ਰੂਪ ਵਿਚ ਰਸੀਦ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਡੀਜੀਐੱਚਐੱਸ ਦਾ ਪੱਕਾ ਵਿਸ਼ਵਾਸ਼ ਹੈ ਕਿ ਡਾਇਰੈਕਟੋਰੇਟ, ਮੰਤਰਾਲੇ ਦਾ ਹੀ ਇਕ ਅਭਿੰਨ ਅੰਗ ਹੈ ਅਤੇ ਨਰਸਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੰਤਰਾਲੇ ਦੇ ਨਰਸਿੰਗ ਪ੍ਰੋਗਰਾਮ ਡਵੀਜ਼ਨ ਨਾਲ ਮਿਲ ਕੇ ਕੰਮ ਕਰਦਾ ਹੈ।

 

***********

ਐੱਮਵੀ/ਐੱਚਐੱਨ



(Release ID: 1899872) Visitor Counter : 97