ਸੱਭਿਆਚਾਰ ਮੰਤਰਾਲਾ
ਜੀ20 ਦੇ ਸਭਿਆਚਾਰ ਕਾਰਜ ਸਮੂਹ ਦੀ ਪਹਿਲੀ ਬੈਠਕ 22 ਤੋਂ 25 ਫਰਵਰੀ 2023 ਤੱਕ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿਚ ਆਯੋਜਿਤ ਕੀਤੀ ਜਾਵੇਗੀ
“ਭਾਰਤ ਦਾ ਜੀ20 ਸਭਿਆਚਾਰਕ ਟ੍ਰੈਕ ’ਕਲਚਰ ਆਫ ਲਾਈਫ’ ਦੇ ਵਿਚਾਰ ਉੱਤੇ ਅਧਾਰਤ ਹੈ — ਜੋ ਸਤਤ ਜੀਵਨ ਜੀਉਣ ਲਈ ਵਾਤਾਵਰਣ ਪ੍ਰਤੀ ਜਾਗਰੂਕ ਜੀਵਨਸ਼ੈਲੀ ਦੀ ਮੁਹਿੰਮ ਹੈ” —ਸਭਿਆਚਾਰ ਸਕੱਤਰ ਸ਼੍ਰੀ ਗੋਵਿੰਦ ਮੋਹਨ
Posted On:
15 FEB 2023 7:06PM by PIB Chandigarh
ਸਭਿਆਚਾਰ ਮੰਤਰਾਲਾ 22 ਤੋਂ 25 ਫਰਵਰੀ 2023 ਤੱਕ ਮੱਧ ਪ੍ਰਦੇਸ਼ ਦੇ ਖਜੁਰਾਹੋ ਵਿਚ ਸਭਿਆਚਾਰ ਕਾਰਜ ਸਮੂਹ (ਸੀਡਬਲਿਊਜੀ) ਦੀ ਪਹਿਲੀ ਬੈਠਕ ਦਾ ਆਯੋਜਨ ਕਰ ਰਿਹਾ ਹੈ।
ਜੀ20 ਦੇ ਸਭਿਆਚਾਰ ਕਾਰਜ ਸਮੂਹ (ਸੀਡਬਲਿਊਜੀ) ਦੀ ਆਉਣ ਵਾਲੀ ਬੈਠਕ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸਭਿਆਚਾਰ ਸਕੱਤਰ ਸ਼੍ਰੀ ਗੋਵਿੰਦ ਮੋਹਨ ਨੇ ਕਿਹਾ, “ਭਾਰਤ ਸਭਿਆਚਾਰ ਵਿਚ ਇਨ੍ਹਾਂ ਸਮਰੱਥ ਅਤੇ ਵਿਭਿੰਨਤਾ ਭਰਿਆ ਹੈ ਕਿ ਇਹ ਸਭਿਆਚਾਰਕ ਜੁੜਾਵ ਆਪਣਾ ਇਕ ਵੱਖਰਾ ਹੀ ਮਹੱਤਵ ਹਾਸਲ ਕਰ ਲੈਂਦਾ ਹੈ। ਜੀ20 ਦੀ ਵਿਆਪਕ ਥੀਮ “ਵਸੂਧੈਵ ਕੁਟੁੰਬਕਮ”— ਇਕ ਧਰਤ, ਇਕ ਪਰਿਵਾਰ, ਇਕ ਭਵਿੱਖ ਹੈ। ਸਭਿਆਚਾਰ ਮੰਤਰਾਲੇ ਨੇ ਭਾਰਤ ਦੀ ਜੀ20 ਦੀ ਥੀਮ “ਵਸੂਧੈਵ ਕੁਟੁੰਬਕਮ” ਤੋਂ ਪ੍ਰੇਰਿਤ ਸਭਿਆਚਾਰਕ ਯੋਜਨਾਵਾਂ ਦਾ ਇਕ ਮਜ਼ਬੂਤ ਪ੍ਰੋਗਰਾਮ ਵਿਕਸਿਤ ਕੀਤਾ ਹੈ। ਸਭਿਆਚਾਰ ਸਕੱਤਰ ਨੇ ਅੱਗੇ ਦੱਸਿਆ ਕਿ ਭਾਰਤ ਦਾ ਜੀ20 ਸਭਿਆਚਾਰ ਟ੍ਰੈਕ ‘ਕਲਚਰ ਫਾਰ ਲਾਈਫ’ ਦੇ ਵਿਚਾਰ ’ਤੇ ਅਧਾਰਤ ਹੈ — ਭਾਵ ਸਤਤ ਜੀਵਨ ਲਈ ਇਕ ਮੁਹਿੰਮ ਦੇ ਤੌਰ ’ਤੇ ਵਾਤਾਵਰਣ ਪ੍ਰਤੀ ਜਾਗਰੂਕ ਜੀਵਨਸ਼ੈਲੀ ।
ਸ਼੍ਰੀ ਗੋਵਿੰਦ ਮੋਹਨ ਨੇ ਇਹ ਵੀ ਕਿਹਾ ਕਿ ਇਸ ਸਭਿਆਚਾਰ ਕਾਰਜ ਸਮੂਹ ਦੀਆਂ ਚਾਰ ਬੈਠਕਾਂ ਹੋਣਗੀਆਂ। ਉਹ ਖਜੁਰਾਹੋ, ਭੁਵਨੇਸ਼ਵਰ, ਹੰਪੀ ਵਿਚ ਹੋਣਗੀਆਂ ਅਤੇ ਆਖਰੀ ਸਥਾਨ ਤੈਅ ਕੀਤਾ ਜਾਣਾ ਬਾਕੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖਜੁਰਾਹੋ ਲਈ ਥੀਮ ਹੈ—“ਸਭਿਆਚਾਰਕ ਸੰਪਦਾ ਦੀ ਸੁਰੱਖਿਆ ਅਤੇ ਬਹਾਲੀ।”
ਸਭਿਆਚਾਰ ਸਕੱਤਰ ਨੇ ਕਿਹਾ, “ਖਜੁਰਾਹੋ ਵਿਚ ਸਭਿਆਚਾਰ ਕਾਰਜ ਸਮੂਹ ਦੀ ਇਸ ਬੈਠਕ ਵਿਚ ਇਕ ਪ੍ਰਦਰਸ਼ਨੀ ਵੀ ਆਯੋਜਿਤ ਹੋਵੇਗੀ ਜੋ ਮਹਾਰਾਜਾ ਛੱਤਰਸਾਲ ਕਨਵੈਂਸ਼ਨ ਸੈਂਟਰ ਵਿਚ ਆਯੋਜਿਤ ਕੀਤੀ ਜਾਵੇਗੀ। ਇਸਦਾ ਉਦਘਾਟਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਦੇ ਨਾਲ ਕੇਂਦਰੀ ਸਭਿਆਚਾਰ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਕਰਨਗੇ।”
ਸ਼੍ਰੀ ਗੋਵਿੰਦ ਮੋਹਨ ਨੇ ਦੱਸਿਆ ਕਿ ਇਸ ਮੌਕੇ ’ਤੇ ਖਜੁਰਾਹੋ ਨਾਚ ਮਹੋਤਸਵ ਸਮੇਤ ਹੋਰ ਸਭਿਆਚਾਰਕ ਪ੍ਰੋਗਰਾਮਾਂ ਦਾ ਵੀ ਆਯੋਜਨ ਕੀਤਾ ਜਾਵੇਗਾ। ਇੱਥੇ ਆਉਣ ਵਾਲੇ ਪ੍ਰਤੀਨਿਧੀ ਪੱਛਮੀ ਸਮੂਹ ਦੇ ਮੰਦਰਾਂ ਦਾ ਵੀ ਦੌਰਾ ਕਰਨਗੇ, ਜਿਹੜੇ ਯੂਨੇਸਕੋ ਦੀ ਵਿਸ਼ਵ ਵਿਰਾਸਤ ਸਥਾਨ ਹੈ। ਉਨ੍ਹਾਂ ਨੂੰ ਪੰਨਾ ਟਾਈਗਰ ਰਿਜ਼ਰਵ ਵੀ ਲੈ ਜਾਇਆ ਜਾਵੇਗਾ। ਇਸ ਬੈਠਕ ਵਿਚ 125 ਤੋਂ ਵੱਧ ਪ੍ਰਤੀਨਿਧੀ ਹਿੱਸਾ ਲੈਣਗੇ।
ਖਜੁਰਾਹੋ ਇਕ ਪ੍ਰਾਚੀਨ ਸ਼ਹਿਰ ਹੈ ਜਿਹੜਾ ਆਪਣੇ ਸੋਹਣੇ ਮੰਦਰਾਂ ਅਤੇ ਵੱਡੀਆਂ ਮੂਰਤੀਆਂ ਲਈ ਜਾਣਿਆ ਜਾਂਦਾ ਹੈ। ਯੂਨੇਸਕੋ ਦੇ ਵਿਸ਼ਵ ਵਿਰਾਸਤ ਸਥਾਨ ਦੇ ਤੌਰ ’ਤੇ ਪ੍ਰਸਿੱਧ ਖਜੁਰਾਹੋ ਸਮੂਹ ਦੇ ਸਮਾਰਕਾਂ ਦਾ ਨਿਰਮਾਣ ਚੰਦੇਲ ਰਾਜਵੰਸ਼ ਦੁਆਰਾ 950—1050 ਈਸਵੀ ਦੇ ਵਿਚਕਾਰ ਕਰਵਾਇਆ ਗਿਆ ਸੀ।
ਬਹੁਤ ਬਾਰੀਕ ਅਤੇ ਵਿਸਤ੍ਰਿਤ ਕਾਰੀਗਰੀ ਵਾਲੀਆਂ ਮੂਰਤੀਆਂ ਨਾਲ ਸਜੀ ਨਾਗਰ ਸ਼ੈਲੀ ਦੀ ਇਸ ਵਾਸਤੂਕਲਾ ਦੀ ਸੁੰਦਰਤਾ ਉਸ ਸਮੇਂ ਦੀ ਸਮਾਜਕ— ਸਭਿਆਚਾਰਕ ਪ੍ਰਥਾਵਾਂ ਨਾਲ ਜਾਣੂ ਕਰਵਾਉਂਦੀ ਹੈ। ਏਤਿਹਾਸਿਕ ਦਸਤਾਵੇਜਾਂ ਅਨੁਸਾਰ, 12ਵੀਂ ਸਦੀ ਈਸਵੀ ਵਿਚ ਖਜੁਰਾਹੋ ਵਿਚ ਮੰਦਰ ਸਥਾਨ ਵਿਚ 85 ਮੰਦਰ ਸਨ, ਜੋ 20 ਵਰਗ ਕਿਲੋਮੀਟਰ ਵਿਚ ਫੈਲੇ ਹੋਏ ਸਨ। ਹਾਲਾਂਕਿ, ਅੱਜ ਇਨ੍ਹਾਂ ਵਿਚੋਂ ਸਿਰਫ 25 ਮੰਦਰ ਹੀ ਬਚੇ ਹਨ ਜਿਹੜੇ 6 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲੇ ਹੋਏ ਹਨ।
ਇਸ ਬੈਠਕ ਦੇ ਇਕ ਹਿੱਸੇ ਦੇ ਰੂਪ ਵਿਚ ਮਹਾਰਾਜਾ ਛੱਤਰਸਾਲ ਕਨਵੈਂਸ਼ਨ ਸੈਂਟਰ (ਐੱਮਸੀਸੀਸੀ) ਵਿਚ “ਰੀ(ਅ)ਡਰੈੱਸ : ਰਿਟਰਨ ਆਫ ਟ੍ਰੇਜਰਸ” ਸਿਰਲੇਖ ਹੇਠ ਇਕ ਪ੍ਰਦਰਸ਼ਨੀ ਲੱਗੇਗੀ, ਜਿਸਦਾ ਉਦਘਾਟਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਚੌਹਾਨ ਅਤੇ ਸਭਿਆਚਾਰ, ਸੈਰ—ਸਪਾਟਾ ਅਤੇ ਉੱਤਰ ਪੂਰਵੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਵੱਲੋਂ ਕੀਤਾ ਜਾਵੇਗਾ।
ਭਾਰਤ ਨੇ ‘ਵਸੁਧੈਵ ਕੁਟੁੰਬਕਮ’ — ‘ਇਕ ਧਰਤ, ਇਕ ਪਰਿਵਾਰ, ਇਕ ਭਵਿੱਖ’ ਦੀ ਥੀਮ ਨੂੰ ਪ੍ਰਗਟਾਉਂਦੇ ਹੋਏ 1 ਦਸੰਬਰ 2022 ਨੂੰ ਜੀ20 ਦੀ ਪ੍ਰਧਾਨਗੀ ਗ੍ਰਹਿਣ ਕੀਤੀ ਸੀ। ਇਹ ਦਰਸ਼ਨ ਇਕ ਪ੍ਰਾਚੀਨ ਭਾਰਤੀ ਸਭਿਆਚਾਰ ਗ੍ਰੰਥ, ਮਹਾ ਉਪਨਿਸ਼ਦ ਵਿਚੋਂ ਲਿਆ ਗਿਆ ਹੈ ਜੋ ਕਿ ਮਨੁੱਖ, ਪਸ਼ੂ ਅਤੇ ਪੌਦਿਆਂ ਸਮੇਤ ਪੂਰੇ ਜੀਵਨ ਦੇ ਮੁੱਲ ਦੀ ਅਤੇ ਧਰਤੀ ’ਤੇ ਅਤੇ ਵਿਆਪਕ ਬ੍ਰਾਹਮੰਡ ਵਿਚ ਉਸਦੇ ਪਰਸਪਰ ਸਬੰਧਾਂ ਦੀ ਪੁਸ਼ਟੀ ਕਰਦਾ ਹੈ। ਇਸਦੀ ਭਾਵਨਾ ਸਮਾਵੇਸ਼, ਸਰਵ ਵਿਆਪਕ ਭਲਾਈ ਅਤੇ ਸਾਰੇ ਜੀਵਾਂ ਵਿਚ ਇਕਸੁਰਤਾ ਦੇ ਵਿਚਾਰ ਵਿਚ ਜੁੜੀ ਹੋਈ ਹੈ। ਇਹ ਇਸ ਵਿਸ਼ਵਾਸ਼ ’ਤੇ ਅਧਾਰਤ ਹੈ ਕਿ ਸਾਰੇ ਵਿਅਕਤੀ ਸਮੂਹਿਕ ਰੂਪ ਨਾਲ ਇਕ ਦੂਜੇ ਅਤੇ ਉਨ੍ਹਾਂ ਦੇ ਸਾਂਝੇ ਭਵਿੱਖ ਪ੍ਰਤੀ ਜਿੰਮੇਵਾਰ ਹਨ। ‘ਵਸੁਧੈਵ ਕੁਟੁੰਬਕਮ’ ਦਾ ਉਦੇਸ਼ ਹੈ — ਸੰਪੂਰਨ ਜੀਵਨ ਜੀਉਣ ਅਤੇ ਲੋਕਾਂ ਦੇ ਅਨੁਕੂਲ ਧਰਤੀ ਬਨਾਉਣ ਦੀ ਕੋਸ਼ਿਸ਼ ਕਰਦੇ ਹੋਏ ਮੈਂਬਰ ਦੇਸ਼ਾਂ ਦੇ ਵਿਚਕਾਰ ਸਭਿਆਚਾਰ ਪਰੰਪਰਾਵਾਂ ਦੀ ਵਿਭਿੰਨਾ ਨੂੰ ਪ੍ਰੋਤਸਾਹਨ ਦੇਣਾ, ਉਤਸਵ ਮਨਾਉਣਾ ਅਤੇ ਉਨ੍ਹਾਂ ਨੂੰ ਸ਼ਾਮਲ ਕਰਨਾ।
ਸੀਡਬਲਿਊਜੀ ਭਾਰਤ ਦੇ ਚਾਰ ਏਤਿਹਾਸਿਕ ਸ਼ਹਿਰਾਂ ਵਿਚ ਚਾਰ ਬੈਠਕਾਂ ਦੇ ਜਰੀਏ ਵਿਕਸਿਤ ਹੋਵੇਗਾ ਅਤੇ ਚਾਰ ਪ੍ਰਾਥਮਿਕਤਾ ਵਾਲੇ ਖੇਤਰਾਂ ਉੱਤੇ ਜੀ20 ਸੰਵਾਦ ਨੂੰ ਅੱਗੇ ਵਧਾਏਗਾ। ਭਾਰਤ ਦਾ ਸੀਡਬਲਿਊਜੀ ਗਲੋਬਲ ਮੰਚ ’ਤੇ ਇਕ ਪ੍ਰਮੁੱਖ ਵਿਸ਼ੇ ਦੇ ਰੂਪ ਵਿਚ ਸਭਿਆਚਾਰ ਦੇ ਮੂਲ ਨੂੰ ਦਰਸਾਉਂਦਾ ਹੈ। ਇਹ ਸਾਰੇ ਪੱਧਰਾਂ ’ਤੇ ਬਹੁਪੱਖੀ ਅਤੇ ਬਹੁ—ਸਭਿਆਚਾਰ ਸਹਿਯੋਗ ਦਾ ਨਵੀਨੀਕਰਨ ਕਰਨ ਲਈ ‘ਸਭਿਆਚਾਰ’ ਨੂੰ ਅਪਣਾਏਗਾ ਅਤੇ ਇਸ ਆਦਰਸ਼ ਨੂੰ ਅੱਗੇ ਵਧਾਉਣ ਅਤੇ ਭਵਿੱਖ ਦੀ ਗਲੋਬਲ ਸਭਿਆਚਾਰਕ ਨੀਤੀਆਂ ਅਤੇ ਪਹਿਲ ਕਦਮੀਆਂ ਨੂੰ ਸੂਚਿਤ ਕਰਨ ਦਾ ਟੀਚਾ ਰੱਖੇਗਾ।
ਭਾਰਤ ਦੇ ਸੀਡਬਲਿਊਜੀ ਦੇ ਚਾਰ ਪ੍ਰਾਥਮਿਕਤਾ ਵਾਲੇ ਖੇਤਰਾਂ ਵਿਚ ਸਭਿਆਚਾਰਕ ਸੰਪਦਾ ਦੀ ਸੰਭਾਲ ਅਤੇ ਬਹਾਲੀ, ਸਤਤ ਭਵਿੱਖ ਦੇ ਲਈ ਲੀਵਿੰਗ ਹੈਰੀਟੇਜ਼ ਦੀ ਵਰਤੋ, ਸਭਿਆਚਾਰਕ ਅਤੇ ਰਚਨਾਤਮਕ ਉਦਯੋਗਾਂ ਅਤੇ ਰਚਨਾਤਮਕ ਅਰਥਵਿਵਸਥਾ ਨੂੰ ਪ੍ਰੋਤਸਾਹਨ ਦੇਣਾ, ਸਭਿਆਚਾਰ ਦੀ ਸੰਭਾਲ ਅਤੇ ਤਰੱਕੀ ਲਈ ਡਿਜੀਟਲ ਤਕਨੀਕਾਂ ਦਾ ਲਾਭ ਲੈਣਾ ਸ਼ਾਮਲ ਹੈ।
ਇਨ੍ਹਾਂ ਪ੍ਰਾਥਮਿਕਤਾਵਾਂ ਨੂੰ ਲੈ ਕੇ ਅੱਗੇ ਵੀ ਜੁੜੇ ਰਹਿਣ ਲਈ ਸੀਡਬਲਿਊਜੀ ਨੇ ਸਭਿਆਚਾਰਕ ਯੋਜਨਾਵਾਂ ਜਿਵੇਂ ਪ੍ਰਦਰਸ਼ਨੀਆਂ, ਇਮਰਸੀਵ ਤਜ਼ਰਬਿਆਂ, ਵਿਚਾਰ ਚਰਚਾ, ਸੈਮੀਨਾਰਾਂ, ਆਰਟ ਰੈਜੀਡੈਂਸੀ, ਵਰਕਸ਼ਾਪਾਂ, ਪ੍ਰਕਾਸ਼ਨਾਂ ਆਦਿ ਦਾ ਇਕ ਸਾਲ ਭਰ ਚੱਲਣ ਵਾਲਾ ਦਮਦਾਰ ਪ੍ਰੋਗਰਾਮ ਵੀ ਵਿਕਸਿਤ ਕੀਤਾ ਹੈ।
**********
ਐੱਨਬੀ/ਐੱਸਕੇ/ਐੱਚਐੱਨ
(Release ID: 1899869)
Visitor Counter : 191