ਵਿੱਤ ਮੰਤਰਾਲਾ

ਸੀਬੀਡੀਟੀ ਨੇ ਮੁਲਾਂਕਣ ਵਰ੍ਹੇ 2023-24 ਦੇ ਲਈ ਇਨਕਮ ਟੈਕਸ ਰਿਟਰਨ ਫਾਰਮ ਨੂੰ ਬਹੁਤ ਪਹਿਲਾਂ ਹੀ ਅਧਿਸੂਚਿਤ ਕੀਤਾ

Posted On: 15 FEB 2023 12:57PM by PIB Chandigarh

ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਨੇ ਮੁਲਾਂਕਣ ਵਰ੍ਹੇ 2023-24 ਦੇ ਲਈ 2023 ਦੀ ਨੋਟੀਫਿਕੇਸ਼ਨ ਨੰਬਰ 04 ਅਤੇ 05 (ਮਿਤੀ 10.02.2023 ਅਤੇ 14.02.2023) ਦੁਆਰਾ ਇਨਕਮ ਟੈਕਸ ਰਿਟਰਨ ਫਾਰਮ (ਆਈਟੀਆਰ ਫਾਰਮ) ਨੂੰ ਅਧਿਸੂਚਿਤ ਕੀਤਾ ਹੈ। ਇਹ ਆਈਟੀਆਰ ਫਾਰਮ 1 ਅਪ੍ਰੈਲ, 2023 ਤੋਂ ਪ੍ਰਭਾਵੀ ਹੋਣਗੇ ਅਤੇ ਅਗਲੇ ਮੁਲਾਂਕਣ ਸਾਲ ਦੀ ਸ਼ੁਰੂਆਤ ਤੋਂ  ਰਿਟਰਨ ਭਰਨ ਨੂੰ ਸਮਰੱਥ ਬਣਾਉਣ ਲਈ ਇਨ੍ਹਾਂ ਨੂੰ ਬਹੁਤ ਪਹਿਲਾਂ ਤੋਂ ਹੀ ਅਧਿਸੂਚਿਤ ਕੀਤਾ ਗਿਆ ਹੈ।

ਟੈਕਸਦਾਤਾਵਾਂ ਦੀ ਸੁਵਿਧਾ ਅਤੇ ਆਈਟੀਆਰ ਜਮ੍ਹਾ ਕਰਨ ਵਿੱਚ ਆਸਾਨੀ ਦੇ ਲਈ ਪਿਛਲੇ ਵਰ੍ਹੇ ਦੇ ਫਾਰਮ ਦੀ ਤੁਲਨਾ ਵਿੱਚ ਇਸ ਵਾਰ ਕੋਈ ਮਹੱਤਵਪੂਰਨ ਬਦਲਾਅ ਨਹੀਂ ਕੀਤਾ ਗਿਆ ਹੈ। ਇਨਕਮ ਟੈਕਸ ਐਕਟ, 1961 ਵਿੱਚ ਸੋਧਾਂ ਕਰਕੇ ਜ਼ਰੂਰੀ ਘੱਟੋ-ਘੱਟ ਬਦਲਾਅ ਕੀਤੇ ਗਏ ਹਨ।

ਆਈਟੀਆਰ ਫਾਰਮ-1 (ਸਹਿਜ) ਅਤੇ ਆਈਟੀਆਰ ਫਾਰਮ-4 (ਸੁਗਮ) ਸਧਾਰਨ ਫਾਰਮ ਹਨ, ਜੋ ਵੱਡੀ ਗਿਣਤੀ ਵਿੱਚ ਛੋਟੇ ਅਤੇ ਦਰਮਿਆਨੇ ਟੈਕਦਾਤਾਵਾਂ ਲਈ ਹਨ। ਸਹਜ ਫਾਰਮ 50 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਅਤੇ ਤਨਖਾਹ, ਇੱਕ ਗ੍ਰਹਿ ਸੰਪੱਤੀ, ਹੋਰ ਸਰੋਤਾਂ (ਵਿਆਜ ਆਦਿ) ਅਤੇ 5 ਹਜ਼ਾਰ ਰੁਪਏ ਤੱਕ ਖੇਤੀਬਾੜੀ ਆਮਦਨ ਪ੍ਰਾਪਤ ਕਰਨ ਵਾਲੇ ਨਿਵਾਸੀ ਵਿਅਕਤੀ ਦੀ ਤਰਫੋਂ ਜਮ੍ਹਾ ਕੀਤਾ ਜਾ ਸਕਦਾ ਹੈ। ਉੱਥੇ ਹੀ, ਸੁਗਮ ਫਾਰਮ ਨੂੰ ਅਜਿਹੇ ਵਿਅਕਤੀਆਂ, ਹਿੰਦੂ ਅਣਵੰਡੇ ਪਰਿਵਾਰਾਂ (ਐੱਚਯੂਐੱਫ) ਅਤੇ ਪ੍ਰਤੀਸ਼ਠਾਨੋ (ਸੀਮਤ ਦੇਣਦਾਰੀ ਭਾਈਵਾਲੀ (ਐੱਲਐੱਲਪੀ) ਦੇ ਇਲਾਵਾ) ਵਲੋਂ ਜਮ੍ਹਾ ਕੀਤਾ ਜਾ ਸਕਦਾ ਹੈ ਜਿਨ੍ਹਾਂ ਨਿਵਾਸੀਆਂ ਦੀ ਕੁੱਲ ਆਮਦਨ 50 ਲੱਖ ਰੁਪਏ ਤੱਕ ਹੈ ਅਤੇ ਕਾਰੋਬਾਰ ਅਤੇ ਪੇਸ਼ੇ ਤੋਂ ਪ੍ਰਾਪਤ ਆਮਦਨ ਨੂੰ ਧਾਰਾ 44ਏਡੀ, 44ਏਡੀਏ ਜਾ 44ਏਈ ਦੇ ਤਹਿਤ ਗਣਨਾ ਕੀਤੀ ਜਾਂਦੀ ਹੈ। 

ਉਹ ਵਿਅਕਤੀ ਅਤੇ ਐੱਚਯੂਐੱਫ ਜਿਨ੍ਹਾਂ ਦੀ ਕਾਰੋਬਾਰ ਜਾਂ ਪੇਸ਼ੇ ਤੋਂ ਆਮਦਨ ਨਹੀਂ ਹੈ (ਸਹਿਜ ਜਮ੍ਹਾ ਕਰਨ ਦੇ ਯੋਗ ਨਹੀਂ ਹਨ), ਉਹ ਆਈਟੀਆਰ ਫਾਰਮ-2 ਜਮ੍ਹਾ ਕਰ ਸਕਦੇ ਹਨ ਅਤੇ ਕਾਰੋਬਾਰ ਜਾਂ ਪੇਸ਼ੇ ਤੋਂ ਆਮਦਨੀ ਰੱਖਣ ਵਾਲੇ ਆਈਟੀਆਰ ਫਾਰਮ-3 ਜਮ੍ਹਾ ਕਰ ਸਕਦੇ ਹਨ। ਵਿਅਕਤੀਆਂ, ਐੱਚਯੂਐੱਫ ਅਤੇ ਕੰਪਨੀਆਂ ਜਿਵੇਂ ਕਿ ਭਾਈਵਾਲੀ ਫਰਮਾਂ, ਐੱਲਐਲਪੀ ਆਦਿ ਤੋਂ ਇਲਾਵਾ ਹੋਰ ਵਿਅਕਤੀ ਆਈਟੀਆਰ ਫਾਰਮ-5 ਜਮ੍ਹਾ ਕਰ ਸਕਦੇ ਹਨ। ਧਾਰਾ-11 ਦੇ ਤਹਿਤ ਛੋਟ ਦਾ ਦਾਅਵਾ ਕਰਨ ਵਾਲੀਆਂ ਕੰਪਨੀਆਂ ਤੋਂ ਇਲਾਵਾ ਹੋਰ ਕੰਪਨੀਆਂ ਆਈਟੀਆਰ ਫਾਰਮ 6 ਜਮ੍ਹਾ ਕਰ ਸਕਦੀਆਂ ਹਨ। ਉੱਥੇ ਹੀ ਐਕਟ ਦੇ ਤਹਿਤ ਛੋਟ ਪ੍ਰਾਪਤ ਆਮਦਨ ਦਾ ਦਾਅਵਾ ਕਰਨ ਵਾਲੇ ਟਰੱਸਟ, ਰਾਜਨੀਤਿਕ ਪਾਰਟੀਆਂ, ਚੈਰੀਟੇਬਲ ਸੰਸਥਾਵਾਂ ਆਦਿ ਆਈਟੀਆਰ ਫਾਰਮ-7 ਜਮ੍ਹਾ ਕਰ ਸਕਦੇ ਹਨ।

ਆਈਟੀਆਰ ਜਮ੍ਹਾ ਕਰਨ ਦੀ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਪ੍ਰਭਾਵੀ ਬਣਾਉਣ ਲਈ ਇਸ ਸਾਲ ਨਾ ਸਿਰਫ ਸਾਰੇ ਆਈਟੀਆਰ ਫਾਰਮਾਂ ਨੂੰ ਸਮੇਂ ’ਤੇ ਅਧਿਸੂਚਿਤ ਕੀਤਾ ਗਿਆ ਹੈ, ਬਲਕਿ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਆਈਟੀਆਰ ਫਾਰਮ ਭਰਨ ਦੇ ਤਰੀਕੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਅਧਿਸੂਚਿਤ ਆਈਟੀਆਰ ਫਾਰਮ ਵਿਭਾਗ ਦੀ ਵੈਬਸਾਈਟ www.incometaxindia.gov.in ’ਤੇ ਉਪਲਬਧ ਹੋਣਗੇ।

****


ਆਰਐੱਮ/ਪੀਪੀਜੀ/ਕੇਐੱਮਐੱਨ/ਐੱਚਐੱਨ



(Release ID: 1899854) Visitor Counter : 140