ਖੇਤੀਬਾੜੀ ਮੰਤਰਾਲਾ
ਇੰਦੌਰ ਵਿੱਚ ਭਾਰਤ ਦੇ ਜੀ20 ਦੀ ਪ੍ਰਧਾਨਗੀ ਵਾਲੇ ਐਗਰੀਕਲਚਰ ਵਰਕਿੰਗ ਗਰੁੱਪ ਦੀ ਪਹਿਲੀ ਐਗਰੀਕਲਚਰ ਪ੍ਰਤੀਨਿਧੀ ਮੀਟਿੰਗ (ਏਡੀਐੱਮ) ਦਾ ਸਫਲ ਸਮਾਪਨ
Posted On:
15 FEB 2023 5:06PM by PIB Chandigarh
ਜੀ20 ਦੇ ਤਹਿਤ ਐਗਰੀਕਲਚਰ ਵਰਕਿੰਗ ਗਰੁੱਪ (ਏਡਬਲਿਊਜੀ) ਦੀ ਤਿੰਨ ਦਿਨਾਂ ਤੱਕ ਚਲਣ ਵਾਲੀ ਖੇਤੀਬਾੜੀ ਪ੍ਰਤੀਨਿਧੀਆਂ ਦੀ ਪਹਿਲੀ ਮੀਟਿੰਗ ਅੱਜ 15 ਫਰਵਰੀ, 2023 ਨੂੰ ਸਫਲਤਾਪੂਰਵਕ ਸੰਪੰਨ ਹੋ ਗਈ। ਇਹ ਆਯੋਜਨ ਸੰਸਕ੍ਰਿਤੀ, ਖਾਣ-ਪੀਣ ਅਤੇ ਇਤਿਹਾਸ ਨਾਲ ਸਮ੍ਰਿੱਧ ਅਨੁਭਵਾਂ ਦਾ ਏਕੀਕਰਣ ਸੀ ਅਤੇ ਨਾਲ ਹੀ ਇਸ ਮੀਟਿੰਗਾਂ ਦੇ ਦੌਰਾਨ ਸਾਰਥਕ ਵਿਚਾਰ-ਵਟਾਂਦਰਾ ਪੂਰਾ ਕਰਨ ਦੀ ਵੱਡੀ ਜਿੰਮੇਦਾਰੀ ਸੀ।
ਭਾਰਤ ਦੀ ਜੀ20 ਪ੍ਰਧਾਨਗੀ ਦੇ ਅੰਤਰਗਤ ਪ੍ਰਸਤਾਵਿਤ ਏਜੰਡੇ ‘ਤੇ ਮਹਿਮਾਨ ਦੇਸ਼ਾਂ ਦੇ ਸੁਝਾਵਾਂ ਨੂੰ ਸਵੀਕਾਰ ਕੀਤਾ ਗਿਆ ਅਤੇ ਤਮਾਮ ਬਿੰਦੂਆਂ ‘ਤੇ ਚਰਚਾ ਕੀਤੀ ਗਈ। ਪ੍ਰੋਗਰਾਮ ਦਾ ਅੰਤਿਮ ਦਿਨ ਤਕਨੀਕੀ ਵਿਸ਼ਾ-ਵਾਰ ਸੈਸ਼ਨਾਂ ਦੇ ਨਾਲ ਸ਼ੁਰੂ ਹੋਇਆ, ਜਿਸ ਵਿੱਚ ਚਾਰ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ, “ਫੂਡ ਸੁਰੱਖਿਆ ਅਤੇ ਪੋਸ਼ਣ” “ਜਲਵਾਯੂ ਦੇ ਪ੍ਰਤੀ ਸਮਾਰਟ ਦ੍ਰਿਸ਼ਟੀਕੋਣ ਦੇ ਨਾਲ ਟਿਕਾਊ ਖੇਤੀਬਾੜੀ” “ਸਮਾਵੇਸ਼ੀ ਖੇਤੀਬਾੜੀ ਮੁੱਲ ਲੜੀ ਅਤੇ ਫੂਡ ਪ੍ਰਣਾਲੀ,” ਅਤੇ ਖੇਤੀਬਾੜੀ ਪਰਿਵਤਰਨ ਦੇ ਲਈ ਡਿਜੀਟਲੀਕਰਣ”।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏਐਂਡਐੱਫਡਬਲਿਊ) ਨਾਲ ਸੰਯੁਕਤ ਸਕੱਤਰ ਸ਼੍ਰੀਮਤੀ ਸ਼ੁਭਾ ਠਾਕੁਰ ਨੇ ਫੂਡ ਸੁਰੱਖਿਆ ਅਤੇ ਪੋਸ਼ਣ ਦੇ ਤਕਨੀਕੀ ਸੈਸ਼ਨ ‘ਤੇ ਆਯੋਜਿਤ ਚਰਚਾ ਨੂੰ ਸ਼ੁਰੂਆਤ ਵਿੱਚ ਸੰਬੋਧਿਤ ਕੀਤਾ, ਜਿਸ ਦੇ ਬਾਅਦ ਵਿਸ਼ਵ ਫੂਡ ਪ੍ਰੋਗਰਾਮ (ਡਬਿਲਊਐੱਫਪੀ) ਦੁਆਰਾ ਸੰਦਰਭ ਸਮਾਯੋਜਨ ਕੀਤਾ ਗਿਆ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਐਡੀਸ਼ਨਲ ਸਕੱਤਰ .ਡਾ. ਅਭਿਲਕਸ਼ ਲਿਖੀ ਨੇ ਫੂਡ ਸੁਰੱਖਿਆ ਅਤੇ ਪੋਸ਼ਣ ਵਿਸ਼ਿਆ ‘ਤੇ ਗਲੋਬਲ ਫ੍ਰੇਮਵਰਕ ਪ੍ਰਸਤੁਤ ਕੀਤਾ। ਇਸ ਦੇ ਬਾਅਦ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਡੀਏਐਂਡਐੱਫਡਬਲਿਊ) ਵਿੱਚ ਸੰਯੁਕਤ ਸਕੱਤਰ ਸ਼੍ਰੀਮਤੀ ਸ਼ੁਭਾ ਠਾਕੁਰ ਦੁਆਰਾ ਮਿਲੇਟ ਇੰਟਰਨੈਸ਼ਨਲ ਇਨੀਸ਼ੀਐਟਿਵ ਫਾਰ ਰਿਸਰਚ ਐਂਡ ਅਵੇਅਰਨੈਂਸ, (ਐੱਮਆਈਆਈਆਰਏ) ਦੀ ਪ੍ਰਸਤੁਤੀਕਰਣ ਦਿੱਤੀ ਗਈ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਸੰਯੁਕਤ ਸਕੱਤਰ ਸ਼੍ਰੀ ਫ੍ਰੈਕਲਿਨ ਐੱਲ ਖੋਬੰਗ ਨੇ ਜਲਵਾਯੂ ਦੇ ਪ੍ਰਤੀ ਸਮਾਰਟ ਦ੍ਰਿਸ਼ਟੀਕੋਣ ਦੇ ਨਾਲ ਟਿਕਾਊ ਖੇਤੀਬਾੜੀ ਅਤੇ ਤਕਨੀਕੀ ਸੈਸ਼ਨ ਦੇ ਲਈ ਉਦਘਾਟਨ ਭਾਸ਼ਣ ਦਿੱਤਾ, ਜਿਸ ਦੇ ਬਾਅਦ ਫੂਡ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਦੁਆਰਾ ਸੰਦਰਭ ਸਮਾਯੋਜਨ ਕੀਤਾ ਗਿਆ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਡਾ. ਅਭਿਲਕਸ਼ ਲਿਖੀ ਨੇ ਸਮਾਵੇਸ਼ੀ ਖੇਤੀਬਾੜੀ ਮੁੱਲ ਲੜੀ ਅਤੇ ਫੂਡ ਪ੍ਰਣਾਲੀਆਂ ‘ਤੇ ਤਕਨੀਕੀ ਸੈਸ਼ਨ ਦਾ ਉਦਘਾਟਨ ਕੀਤਾ ਅਤੇ ਖੇਤੀਬਾੜੀ ਵਿਕਾਸ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਕੋਸ਼ (ਆਈਐੱਫਏਡੀ) ਦੁਆਰਾ ਚਰਚਾ ਦੇ ਲਈ ਸੰਦਰਭ ਨਿਰਧਾਰਿਤ ਕੀਤਾ ਗਿਆ।
ਖੇਤੀਬਾੜੀ ਪਰਿਵਤਰਨ ਦੇ ਲਈ ਡਿਜੀਟਲੀਕਰਣ ‘ਤੇ ਤਕਨੀਕੀ ਸੈਸ਼ਨ ਦੇ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਡਾ. ਪੀਕੇ ਮੇਹਰਦਾ ਦੁਆਰਾ ਉਦਘਾਟਨ ਭਾਸ਼ਣ ਦਿੱਤਾ ਗਿਆ। ਇਸ ਦੇ ਬਾਅਦ ਆਈਸੀਆਰਆਈਐੱਸਏਟੀ ਦੁਆਰਾ ਚਰਚਾ ਸੰਦਰਭ ਨਿਰਧਾਰਿਤ ਕੀਤਾ ਗਿਆ।
ਹਰੇਕ ਵਿਸ਼ਾ-ਅਧਾਰਿਤ ਤਕਨੀਕੀ ਸੈਸ਼ਨ ਦੇ ਦੌਰਾਨ ਵਿਚਾਰਾਂ, ਸੁਝਾਵਾਂ ਅਤੇ ਟਿੱਪਣੀਆਂ ਦੇ ਬੋਧਿਕ ਰੂਪ ਤੋਂ ਸਮ੍ਰਿੱਧ ਆਦਾਨ-ਪ੍ਰਦਾਨ ਨੂੰ ਸ਼ਾਮਿਲ ਕਰਦੇ ਹੋਏ ਅਤੇ ਓਪਨ ਹਾਊਸ ਚਰਚਾ ਹੋਈ। ਵਿਵਹਾਰਿਕ ਪ੍ਰਸਤੁਤੀਆਂ ਨੇ ਛੋਟੇ ਕਿਸਾਨਾਂ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਹੀ ਖੇਤੀਬਾੜੀ ਪਰਿਵਰਤਨ ਅਤੇ ਖੇਤੀਬਾੜੀ ਵਿੱਚ ਡਿਜੀਟਲੀਕਰਣ ਦੇ ਮਹੱਤਵ ਦਾ ਮਾਰਗ ਪ੍ਰਸ਼ਸਤ ਕੀਤਾ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਸੰਯੁਕਤ ਸਕੱਤਰ ਡਾ. ਸਿਮਤਾ ਸਿਰੋਹੀ ਨੇ ਸੈਸ਼ਨ ਦੀ ਕੋ-ਚੇਅਰ ਦੇ ਵੱਲ ਸੈਸ਼ਨਾਂ ਦੇ ਦੌਰਾਨ ਹੋਈ ਚਰਚਾ ਦੇ ਬਾਅਦ ਉਭਰ ਕੇ ਆਏ ਬਿੰਦੂਆਂ ‘ਤੇ ਚਾਨਣਾ ਪਾਉਂਦੇ ਹੋਏ ਹਰੇਕ ਸੈਸ਼ਨ ਦਾ ਸੰਖੇਪ ਦੱਸਿਆ।
ਖੇਤੀਬਾੜੀ ਖੋਜ ਅਤੇ ਵਿਕਾਸ ਪਹਿਲੂਆਂ ‘ਤੇ ਜੀ20 ਮੈਂਬਰਾਂ ਦੇਸ਼ਾਂ ਦਰਮਿਆਨ ਅਧਿਕ ਇਕਸਾਰਤਾ ਅਤੇ ਸਹਿਯੋਗ ਦੀ ਜ਼ਰੂਰਤਾ ‘ਤੇ ਬਲ ਦਿੰਦੇ ਹੋਏ ਸੈਸ਼ਨ ਪ੍ਰਧਾਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਸਕੱਤਰ ਸ਼੍ਰੀ ਮਨੋਜ ਆਹੂਜਾ ਦੁਆਰਾ ਸਮਾਪਨ ਟਿੱਪਣੀ ਦਿੱਤੀ ਗਈ ਅਤੇ ਭਵਿੱਖ ਦੀ ਕਾਰਜ ਯੋਨਜਾਵਾਂ ‘ਤੇ ਵਿਚਾਰ ਪ੍ਰਸਤੁਤ ਕੀਤੇ ਗਏ। ਪ੍ਰਧਾਨ ਨੇ ਮੋਹਰੀ ਏਡਬਲਿਊਜੀ ਮੀਟਿੰਗਾਂ ਵਿੱਚ ਜੀ20 ਖੇਤੀਬਾੜੀ ਮੁੱਦਿਆਂ ‘ਤੇ ਚਰਚਾ ਨੂੰ ਅੱਗੇ ਵਧਾਉਣ ਦਾ ਭਰੋਸਾ ਦਿੱਤਾ।
ਪ੍ਰੋਗਰਾਮ ਦਾ ਸਮਾਪਨ ਇੱਕ ਵੀਡੀਓ ਦੇ ਨਾਲ ਹੋਇਆ, ਜਿਸ ਵਿੱਚ ਪਿਛਲੇ 3 ਦਿਨਾਂ ਦੇ ਵੱਖ-ਵੱਖ ਪ੍ਰੋਗਰਾਮਾਂ ਦੀਆਂ ਝਲਕੀਆਂ ਨੂੰ ਪ੍ਰਤੀਭਾਗੀਆਂ ਦੇ ਲਈ ਭਾਰਤ ਉਨ੍ਹਾਂ ਦੀ ਯਾਦਗਾਰ ਯਾਤਰਾ ਨੂੰ ਯਾਦ ਕਰਨ ਦੇ ਉਦੇਸ਼ ਨਾਲ ਇੱਕ ਯਾਦ ਦੇ ਰੂਪ ਵਿੱਚ ਦਿਖਾਇਆ ਗਿਆ।
****
ਐੱਸਐੱਨਸੀ/ਪੀਕੇ/ਐੱਸਐੱਸ/ਏਕੇ
(Release ID: 1899793)
Visitor Counter : 140