ਰੱਖਿਆ ਮੰਤਰਾਲਾ

ਰੱਖਿਆ ਸਕੱਤਰ ਨੇ ਏਅਰੋ ਇੰਡੀਆ 2023 ਵਿੱਚ ਸ਼ਾਮਿਲ ਹੋਏ ਕੋਈ ਰੱਖਿਆ ਵਫ਼ਦ ਦੇ ਨਾਲ ਗੱਲਬਾਤ ਕੀਤੀ

Posted On: 15 FEB 2023 9:02AM by PIB Chandigarh

ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਨੇ ਬੰਗਲੁਰੂ ਵਿੱਚ ਆਯੋਜਿਤ ਏਅਰੋ ਇੰਡੀਆ 2023 ਦੇ ਅਵਸਰ ‘ਤੇ 14 ਫਰਵਰੀ 2023 ਨੂੰ ਕਈ ਰੱਖਿਆ ਵਫ਼ਦ ਨਾਲ ਅਲਗ-ਅਲਗ ਮੁਲਾਕਾਤ ਕੀਤੀ

ਸ਼੍ਰੀ ਗਿਰੀਧਰ ਅਰਮਾਨੇ ਦੀ ਸੰਯੁਕਤ ਅਰਬ ਅਮੀਰਾਤ ਦੇ ਰੱਖਿਆ ਮੰਤਰਾਲੇ ਵਿੱਚ ਰੱਖਿਆ ਸਕੱਤਰ ਸ਼੍ਰੀ ਮਾਤਰ ਸਲੇਮ ਅਲੀ ਮਾਰਨ ਅਲਧਾਹੇਰੀ ਦੀ ਅਗਵਾਈ ਹੇਠ ਸੰਯੁਕਤ ਅਰਬ ਅਮੀਰਾਤ ਦੇ ਵਫ਼ਦ ਦੇ ਨਾਲ ਇੱਕ ਦੁਵੱਲੀ ਮੀਟਿੰਗ ਹੋਈ। ਦੋਨਾਂ ਪੱਖਾਂ ਨੇ ਵਰਤਮਾਨ ਵਿੱਚ ਚਲ ਰਹੇ ਕਈ ਰੱਖਿਆ ਸਹਿਯੋਗ ਦੇ ਮੁੱਦਿਆਂ ‘ਤੇ ਚਰਚਾ ਕੀਤੀ ਅਤੇ ਨਿਯਮਿਤ ਸੈਨਾ ਇਕਰਾਰਨਾਮੇ ਅਤੇ ਪ੍ਰੋਗਰਾਮ ‘ਤੇ ਸੰਤੋਸ਼ ਵਿਅਕਤ ਕੀਤਾ।

ਰੱਖਿਆ ਸਕੱਤਰ ਅਰਮਾਨੇ ਨੇ ਮਿਆਂਮਾਰ ਦੇ ਰੱਖਿਆ ਉਦਯੋਗ ਪ੍ਰਮੁੱਖ ਲੈਫਟੀਨੈਂਟ ਜਨਰਲ ਕਾਨ ਮਿੰਟ ਥਾਨ ਦੀ ਅਗਵਾਈ ਹੇਠ ਇੱਕ ਵਫ਼ਦ ਨੂੰ ਭੇਂਟ ਕੀਤੀ। ਇਸ ਦੌਰਾਨ, ਮੌਜੂਦਾ ਸਮੇਂ ਵਿੱਚ ਜਾਰੀ ਰੱਖਿਆ ਸਹਿਯੋਗ ਦੇ ਮੁੱਦਿਆ ‘ਤੇ ਚਰਚਾ ਕੀਤੀ ਗਈ।

ਇਸ ਦੇ ਬਾਅਦ ਬ੍ਰਾਜੀਲ ਦੇ ਨਾਲ ਰੱਖਿਆ ਸਕੱਤਰ ਦੀ ਦੁਵੱਲੀ ਮੀਟਿੰਗ ਹੋਈ। ਬ੍ਰਾਜੀਲ ਦੇ ਵਫ਼ਦ ਦੀ ਅਗਵਾਈ ਰੱਖਿਆ ਉਤਪਾਦਨ ਸਕੱਤਰੇਤ ਦੇ ਪ੍ਰਮੁੱਖ ਮੇਜਰ ਬ੍ਰਿਗੇਡੀਅਨ ਰੁਈ ਚਾਗਸ ਮੇਸਕਿਟਾ ਨੇ ਕੀਤੀ। ਦੋਨਾਂ ਅਧਿਕਾਰੀਆਂ ਨੇ ਵੱਖ-ਵੱਖ ਰੱਖਿਆ ਉਦਯੋਗਿਕ ਸਹਿਯੋਗ ਮੁੱਦਿਆ ਅਤੇ ਭਵਿੱਖ ਵਿੱਚ ਵੀ ਨਾਲ ਮਿਲਕੇ ਕੰਮ ਕਰਦੇ ਰਹਿਣ ਦੀਆਂ ਸੰਭਾਵਨਾਵਾਂ ‘ਤੇ ਚਰਚਾ ਕੀਤੀ।

ਰੱਖਿਆ ਸਕੱਤਰ ਨੇ ਕੰਬੋਡੀਆ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਵਿੱਚ ਸੈਕ੍ਰੇਟਰੀ ਆਵ੍ ਸਟੇਟ ਜਨਰਲ ਯੁਨ ਮਿਨ ਦੀ ਅਗਵਾਈ ਹੇਠ ਇੱਕ ਵਫ਼ਦ ਦੇ ਨਾਲ ਵਿਚਾਰ-ਵਟਾਦਰਾ ਕੀਤਾ। ਉਨ੍ਹਾਂ ਨੇ ਦੋਨਾ ਦੇਸ਼ਾਂ ਦਰਮਿਆਨ ਮੌਜੂਦਾ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਰੱਖਿਆ ਸਹਿਯੋਗ ਵਧਾਉਣ ਦੇ ਤੌਰ-ਤਰੀਕਿਆਂ ‘ਤੇ ਵਿਆਪਕ ਗੱਲਬਾਤ ਕੀਤੀ।

ਸ਼੍ਰੀ ਗਿਰੀਧਰ ਅਰਮਾਨੇ ਦੇ ਨਾਲ ਬੁਲਗਾਰੀਆ ਗਣਰਾਜ ਦੀ  ਉਪ ਰੱਖਿਆ ਮੰਤਰੀ ਸੁਸ਼੍ਰੀ ਕੈਟਰੀਨਾ ਗ੍ਰਾਮੇਟੀਕੋਵਾ ਦੀ ਵੀ ਇੱਕ ਦੁਵੱਲੀ ਮੀਟਿੰਗ ਆਯੋਜਿਤ ਹੋਈ। ਇਸ ਦੌਰਾਨ ਰੱਖਿਆ ਉਦਯੌਗਿਕ ਸਹਿਯੋਗ ਨਾਲ ਸੰਬੰਧਿਤ ਮੁੱਦਿਆ ‘ਤੇ ਵਿਚਾਰ-ਵਟਾਦਰੇ ਦਾ ਆਦਾਨ-ਪ੍ਰਦਾਨ ਕੀਤਾ।

ਮਾਰੀਸ਼ਸ ਸਰਕਾਰ ਦੇ ਪ੍ਰਧਾਨ ਮੰਤਰੀ ਦਫਤਰ ਵਿੱਚ ਸਥਾਈ ਸਕੱਤਰ ਸ਼੍ਰੀ ਕੇਚਨ ਬਾਲਗੋਬਿਨ ਦੀ ਅਗਵਾਈ ਹੇਠ ਮਾਰੀਸ਼ਸ ਦੇ ਇੱਕ ਵਫ਼ਦ ਨੇ ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ ਨਾਲ ਭੇਂਟ ਕੀਤੀ। ਦੋਨਾਂ ਪੱਖਾਂ ਨੇ ਵਰਤਮਾਨ ਵਿੱਚ ਚਲ ਰਹੇ ਅਤੇ ਮੋਹਰੀ ਭਵਿੱਖ ਦੇ ਰੱਖਿਆ ਸਹਿਯੋਗ ਮਾਮਲਿਆਂ ‘ਤੇ ਆਪਣੇ ਵਿਚਾਰ ਰੱਖੇ ਅਤੇ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

**********

ABB/Anand(Release ID: 1899486) Visitor Counter : 103