ਰੇਲ ਮੰਤਰਾਲਾ
ਭਾਰਤੀ ਰੇਲਵੇ ਰੇਲ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ 15000 ਤੋਂ ਅਧਿਕ ਉਮੀਦਵਾਰਾਂ ਨੂੰ ਟ੍ਰੇਨਿੰਗ ਦਿੰਦੇ ਹਨ
ਨੌਜਵਾਨਾਂ ਦੇ ਲਈ ਕੌਸ਼ਲ ਵਿਕਾਸ ਪ੍ਰੋਗਰਾਮ ਰੇਲ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਨੌਜਵਾਨਾਂ ਦੀ ਰੋਜ਼ਗਾਰ ਸਮਰੱਥਾ ਅਤੇ ਉੱਦਮਸ਼ੀਲਤਾ ਵਧਾਉਣ ਲਈ ਵੱਖ-ਵੱਕ ਟ੍ਰੇਡਾਂ ਵਿੱਚ ਤਕਨੀਕੀ ਟ੍ਰੇਨਿੰਗ ਦਿੰਦੇ ਹਨ
Posted On:
14 FEB 2023 4:43PM by PIB Chandigarh
ਰੇਲਵੇ ਟ੍ਰੇਨਿੰਗ ਸੰਸਥਾਨਾਂ ਵਿੱਚ ਨੌਜਵਾਨਾਂ ਨੂੰ ਪ੍ਰਵੇਸ਼ ਪੱਧਰ ਦਾ ਕੌਸ਼ਲ਼ ਟ੍ਰੇਨਿੰਗ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦੇ ਲਈ ਭਾਰਤੀ ਰੇਲਵੇ ਵਿੱਚ “ਰੇਲ ਕੌਸ਼ਲ ਵਿਕਾਸ ਯੋਜਨਾ” (ਆਰਕੇਵੀਵਾਈ) ਅਧਿਸੂਚਿਤ ਕੀਤੀ ਗਈ ਹੈ। ਆਰਕੇਵੀਵਾਈ ਦੇ ਤਹਿਤ ਕੌਸ਼ਲ ਵਿਕਾਸ ਪ੍ਰੋਗਰਾਮ ਦੇ ਆਮ/ਆਯੋਜਨ ਦੇ ਲਈ ਬਨਾਰਸ ਲੋਕੋ ਵਰਕਸ, ਵਾਰਾਣਸੀ ਨੂੰ ਨੌਡਲ ਪੀਯੂ ਬਣਾਇਆ ਗਿਆ ਹੈ। ਟ੍ਰੇਨਿੰਗ ਸਤੰਬਰ, 2021 ਵਿੱਚ ਅਖਿਲ ਭਾਰਤੀ ਪੱਧਰ ‘ਤੇ ਸ਼ੁਰੂ ਹੋਇਆ ਹੈ। ਆਰੇਕਵੀਵਾਈ ਦੇ ਤਹਿਤ ਹੁਣ ਤੱਕ, 23,181 ਉਮੀਦਵਾਰਾਂ ਨੂੰ ਨਾਮਾਂਕਿਤ ਕੀਤਾ ਗਿਆ ਹੈ ਅਤੇ 15,665 ਉਮੀਦਵਾਰਾਂ ਨੇ ਸਫਲਤਾਪੂਰਵਕ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਹੈ।
ਅਸੀਂ ਯੋਜਨਾ ਦੇ ਤਹਿਤ 94 ਟ੍ਰੇਨਿੰਗ ਸਥਾਨਾਂ ‘ਤੇ 14 ਉਦਯੋਗ ਨਾਲ ਸੰਬੰਧਿਤ ਤਕਨੀਕੀ ਟ੍ਰੇਡਾਂ ਜਿਹੇ ਇਲੈਕਟ੍ਰੀਸ਼ੀਅਨ, ਵੇਲਡਰ, ਮਸ਼ੀਨਿਸਟ, ਫਿਟਰ ਆਦਿ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੋ ਆਮ ਤੌਰ ‘ਤੇ ਇੱਕ ਤੋਂ ਅਧਿਕ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਫੈਲੇ ਹੋਏ ਹਨ। ਇਨ੍ਹਾਂ ਵਿੱਚ ਭਾਰਤੀ ਰੇਲਵੇ ਵਿੱਚ ਫੈਲੇ ਦੂਰ-ਦਰਾਡੇ ਦੇ ਸਥਾਨ ਵੀ ਸ਼ਾਮਲ ਹਨ। ਦੇਸ਼ ਦੇ ਕਿਸੇ ਵੀ ਹਿੱਸਾ ਵਿੱਚ ਉਮੀਦਵਾਰ ਇਸ ਟ੍ਰੇਨਿੰਗ ਵਿੱਚ ਸ਼ਾਮਲ ਹੋ ਸਕਦੇ ਹਨ।
ਉਮੀਦਵਾਰਾਂ ਨੂੰ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ। ਆਰਕੇਵੀਵਾਈ ਦੀ ਨਿਗਰਾਨੀ ਦੇ ਲਈ ਇੱਕ ਸਮਰਪਿਤ ਵੈਬਸਾਈਟ ਵਿਕਸਿਤ ਕੀਤੀ ਗਈ ਹੈ। ਇਸ ਯੋਜਨਾ ਦੇ ਤਹਿਤ ਰੋਜ਼ਗਾਰ ਦੇਣ ਦੇ ਕੋਈ ਪ੍ਰਵਾਧਾਨ ਨਹੀਂ ਹੈ ਲੇਕਿਨ ਇਹ ਯੋਜਨਾ ਭਾਰਤ ਦੇ ਬੇਰੋਜ਼ਗਾਰ ਨੌਜਵਾਨਾਂ ਦੇ ਲਈ ਇੱਕ ਕੌਸ਼ਲ ਵਿਕਾਸ ਪ੍ਰੋਗਰਾਮ ਹੈ ਤਾਕਿ ਉਹ ਆਪਣੀ ਰੋਜ਼ਗਾਰ ਸਮਰੱਥਾ ਅਤੇ ਉੱਦਮਤਾ ਨੂੰ ਵਧਾਉਣ ਲਈ ਵੱਖ-ਵੱਖ ਕਾਰੋਬਾਰਾਂ ਵਿੱਚ ਤਕਨੀਕੀ ਟ੍ਰੇਨਿੰਗ ਪ੍ਰਦਾਨ ਕਰ ਸਕੇ।
***
ਵਾਈਬੀ/ਡੀਐੱਨਐੱਸ
(Release ID: 1899485)