ਮੰਤਰੀ ਮੰਡਲ
ਕੈਬਨਿਟ ਨੇ ਇੰਸਟੀਟਿਊਟ ਆਵੑ ਚਾਰਟਰਡ ਅਕਾਊਂਟੈਂਟਸ ਆਵੑ ਇੰਡੀਆ (ਆਈਸੀਏਆਈ) ਅਤੇ ਇੰਸਟੀਟਿਊਟ ਆਵੑ ਚਾਰਟਰਡ ਅਕਾਊਂਟੈਂਟਸ ਇਨ ਇੰਗਲੈਂਡ ਐਂਡ ਵੇਲਜ਼ (ਆਈਸੀਏਈਡਬਲਿਊ) ਦਰਮਿਆਨ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ
Posted On:
15 FEB 2023 3:46PM by PIB Chandigarh
ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਇੰਸਟੀਟਿਊਟ ਆਵੑ ਚਾਰਟਰਡ ਅਕਾਊਂਟੈਂਟਸ ਆਵੑ ਇੰਡੀਆ (ਆਈਸੀਏਆਈ) ਅਤੇ ਇੰਸਟੀਟਿਊਟ ਆਵੑ ਚਾਰਟਰਡ ਅਕਾਊਂਟੈਂਟਸ ਇਨ ਇੰਗਲੈਂਡ ਐਂਡ ਵੇਲਜ਼ (ਆਈਸੀਏਈਡਬਲਿਊ) ਦਰਮਿਆਨ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਸਹਿਮਤੀ ਪੱਤਰ (ਐੱਮਓਯੂ) ਦਾ ਉਦੇਸ਼ ਯੋਗਤਾ, ਟ੍ਰੇਨਿੰਗ ਅਤੇ ਮੈਂਬਰਾਂ ਦੀ ਚੰਗੀ ਸਥਿਤੀ ਵਿੱਚ ਇੱਕ ਦੂਸਰੇ ਵਿੱਚ ਦਾਖਲੇ ਲਈ ਮੌਜੂਦਾ ਨਿਯਮਾਂ ਅਤੇ ਸ਼ਰਤਾਂ 'ਤੇ ਇੱਕ ਬ੍ਰਿਜਿੰਗ ਵਿਧੀ ਪ੍ਰਦਾਨ ਕਰਨਾ ਹੈ। ਇਸ ਸਹਿਮਤੀ ਪੱਤਰ ਦੀਆਂ ਧਿਰਾਂ ਆਪਣੀ ਯੋਗਤਾ/ਦਾਖਲੇ ਦੀਆਂ ਲੋੜਾਂ, ਸੀਪੀਡੀ ਨੀਤੀ, ਛੋਟਾਂ ਅਤੇ ਕਿਸੇ ਹੋਰ ਸਬੰਧਿਤ ਮਾਮਲਿਆਂ ਵਿੱਚ ਭੌਤਿਕ ਤਬਦੀਲੀਆਂ ਬਾਰੇ ਇੱਕ ਦੂਸਰੇ ਨੂੰ ਸੂਚਿਤ ਕਰਨਗੀਆਂ।
ਆਈਸੀਏਈਡਬਲਿਊ ਨਾਲ ਆਈਸੀਏਆਈ ਸਹਿਯੋਗ ਯੂਕੇ ਵਿੱਚ ਭਾਰਤੀ ਸੀਏ’ਸ ਲਈ ਅਤੇ ਉਨ੍ਹਾਂ ਭਾਰਤੀ ਸੀਏ’ਸ ਲਈ ਵੀ ਬਹੁਤ ਸਾਰੇ ਪ੍ਰੋਫੈਸ਼ਨਲ ਮੌਕੇ ਪੇਸ਼ ਕਰੇਗਾ ਜੋ ਯੂਕੇ ਵਿੱਚ ਗਲੋਬਲ ਪ੍ਰੋਫੈਸ਼ਨਲ ਮੌਕਿਆਂ ਦੀ ਤਲਾਸ਼ ਕਰ ਰਹੇ ਹਨ।
*********
ਡੀਐੱਸ
(Release ID: 1899480)
Visitor Counter : 106
Read this release in:
Bengali
,
Assamese
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Telugu
,
Kannada
,
Malayalam