ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਨੇ ਸਪਲਾਈ ਲੜੀ ਦੇ ਸਹਿ^ਵਿਕਾਸ, ਸਹਿ^ਉਤਪਾਦਨ, ਏਕੀਕ੍ਰਿਤ ਅਤੇ ਉਸ ਨੂੰ ਮਜ਼ਬੂਤ ਕਰਨ, ਸਾਂਝੇ ਉੱਦਮ ਸਥਾਪਤ ਕਰਨ, ਪੂਰੇ ਵਿਸ਼ਵ ਲਈ ਭਾਰਤ ਵਿੱਚ ਨਿਰਮਾਣ ਕਰਨ ਲਈ ਗਲੋਬਲ ਮੂਲ ਉਪਕਰਣ ਨਿਰਮਾਤਾਵਾਂ ਨੂੰ ਸੱਦਾ ਦਿੱਤਾ


ਸ੍ਰੀ ਰਾਜਨਾਥ ਸਿੰਘ ਨੇ ਏਅਰੋ ਇੰਡੀਆ —2023 ਦੌਰਾਨ ਮੂਲ ਉਪਕਰਣ ਨਿਰਮਾਤਾ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ

ਭਾਰਤ ਵੈਸ਼ਵਿਕ ਰੱਖਿਆ ਉਦਯੋਗ ਨੂੰ ਪ੍ਰਤੀਯੋਗੀ ਮੁੱਲ ਉੱਤੇ ਜ਼ਮੀਨ, ਕੁਸ਼ਲ ਮਾਨਵ ਪੂੰਜੀ, ਜੀਵੰਤ ਸਟਾਰਟਅੱਪ ਦੀ ਈਕੋ ਪ੍ਰਣਾਲੀ ਅਤੇ ਵਿਸ਼ਾਲ ਰੱਖਿਆ ਬਜ਼ਾਰ ਦੇ ਲਾਭ ਦੀ ਪੇਸ਼ਕਸ਼ ਕਰਦਾ ਹੈ : ਰੱਖਿਆ ਮੰਤਰੀ

Posted On: 14 FEB 2023 11:24AM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 14 ਫਰਵਰੀ 2023 ਨੂੰ ਏਅਰੋ ਇੰਡੀਆ—2023 ਦੌਰਾਨ ਮੂਲ ਉਪਕਰਣ ਨਿਰਮਾਤਾ (ਓਈਐੱਮ) ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਵੈਸ਼ਵਿਕ ਰੱਖਿਆ ਉਦਯੋਗ ਨੂੰ ਪ੍ਰਤੀਯੋਗੀ ਮੁੱਲ ਉੱਤੇ ਜ਼ਮੀਨ, ਕੁਸ਼ਲ ਮਾਨਵ ਪੂੰਜੀ, ਜੀਵੰਤ ਸਟਾਰਟਅੱਪ ਦੀ ਈਕੋ ਪ੍ਰਣਾਲੀ ਅਤੇ ਵਿਸ਼ਾਲ ਰੱਖਿਆ ਬਜ਼ਾਰ ਦੇ ਲਾਭ ਦੀ ਪੇਸ਼ਕਸ਼ ਕਰਦਾ ਹੈ। ਉਨ੍ਹਾਂ ਨੇ ਇਸ ਨੂੰ ਹਰ ਤਰ੍ਹਾਂ ਨਾਲ ਲਾਹੇਵੰਦ ਸਥਿਤੀ ਦੱਸਿਆ, ਜਿੱਥੇ ਦੁਨੀਆ ਭਰ ਦੀ ਰੱਖਿਆ ਨਿਰਮਾਣ ਕੰਪਨੀਆਂ ਭਾਰਤ ਦੀ ਵਿਕਾਸ—ਯਾਤਰਾ ਵਿਚ ਸਹਿ ਯਾਤਰੀ ਬਣ ਸਕਦੀਆਂ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਭਾਰਤ ਲਈ ਰੱਖਿਆ ਸੈਕਟਰ ਦੇ ਮਹਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ, “ਰੱਖਿਆ ਉਤਪਾਦਨ ਨਾਲ ਮਹਤਵਪੂਰਣ ਸੈਕਟਰ ਵਿਚ ਆਤਮ ਨਿਰਭਰ ਬਣਨ ਅਤੇ ਸਾਡੇ ਲੋਕਾਂ ਲਈ ਰੁਜ਼ਗਾਰ ਸਿਰਜ਼ਣ ਦੇ ਦੋ ਟੀਚਿਆਂ ਦੀ ਪੂਰਤੀ ਹੁੰਦੀ ਹੈ।” ਉਨ੍ਹਾਂ ਨੇ ਰੱਖਿਆ ਉਦਯੋਗਿਕ ਗਲਿਆਰਿਆਂ ਵਿਚ ਨਿਵੇਸ਼, ਵਿਦੇਸ਼ੀ ਪ੍ਰਤੱਖ ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ, ਹਿੱਤਧਾਰਕਾਂ ਦੀ ਸੁੱਰਖਿਆ ਲਈ ਮਜ਼ਬੂਤ ਕਾਨੂੰਨ ਪ੍ਰਣਾਲੀ ਅਤੇ ਵਪਾਰ ਸਰਲਤਾ ਵਿਚ ਸੁਧਾਰ ਦੇ ਸਬੰਧ ਵਿਚ ਉੱਤਰਪ੍ਰਦੇਸ਼ ਅਤੇ ਤਾਮਿਲਨਾਡੂ ਰਾਜ ਸਰਕਾਰਾਂ ਰਾਹੀਂ ਦਿੱਤੇ ਜਾਣ ਵਾਲੇ ਪ੍ਰੋਤਸਾਹਨ ਦਾ ਵੀ ਵਰਣਨ ਕੀਤਾ। 

ਸ਼੍ਰੀ ਰਾਜਨਾਥ ਸਿੰਘ ਨੇ ਕਿਹਾ, “ਸਪਲਾਈ ਲੜੀ ਦੇ ਸਹਿ ਵਿਕਾਸ, ਸਹਿ ਉਤਪਾਦਨ, ਏਕੀਕ੍ਰਿਤ ਅਤੇ ਉਸ ਨੂੰ ਮਜ਼ਬੂਤ ਕਰਨ, ਸਾਂਝੇ ਉੱਦਮ ਸਥਾਪਤ ਕਰਨ, ਪੂਰੇ ਵਿਸ਼ਵ ਲਈ ਭਾਰਤ ਵਿੱਚ ਨਿਰਮਾਣ ਕਰਨ ਲਈ ਇੱਥੇ ਅਨੇਕਾਂ ਅਵਸਰ ਮੌਜੂਦ ਹਨ।” ਮੁੱਖ ਕਾਰਜਕਾਰੀ ਅਧਿਕਾਰੀਆਂ ਨੇ ਭਾਰਤੀ ਰੱਖਿਆ ਨਿਰਮਾਣ ਵਿਚ ਵੈਸ਼ਵਿਕ ਨਿਵੇਸ਼ ਦੀ ਸੁਵਿਧਾ ਸਬੰਧੀ ਸੁਝਾਅ ਦਿੱਤੇ। ਰੱਖਿਆ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਭਾਰਤ ਸਰਕਾਰ ਨਿੱਜੀ ਉਦਯੋਗ ਲਈ ਰੈਗੂਲੇਟਰੀ ਪਾਬੰਦੀਆਂ ਨੂੰ ਦੂਰ ਕਰਨ ਲਈ ਪੂਰੀ ਕੋਸ਼ਿਸ਼ ਕਰੇਗੀ।

ਜਨਰਲ ਐਟੌਮਿਕਸ, ਸਫ੍ਰਾਨ, ਬੋਇੰਗ, ਐਮਬ੍ਰੇਸਰ ਅਤੇ ਰਾਫੇਲ ਉੱਨਤ ਰੱਖਿਆ ਪ੍ਰਣਾਲੀ ਦੇ ਸੀਈਓ ਅਤੇ ਸੀਨੀਅਰ ਪ੍ਰਬੰਧਕਾਂ ਨੇ ਗੱਲਬਾਤ ਵਿਚ ਹਿੱਸਾ ਲਿਆ। ਰੱਖਿਆ ਸਕੱਤਰ ਸ਼੍ਰੀ ਗਿਰੀਧਰ ਅਰਮਾਨੇ, ਡਾਇਰਕੈਟਰ ਜਨਰਲ (ਅਧਿਗ੍ਰਹਿਣ) ਸ਼੍ਰੀ ਪੰਕਜ਼ ਅਗਰਵਾਲ, ਵਧੀਕ ਸਕੱਤਰ ਰੱਖਿਆ ਉਤਪਾਦਨ ਸ਼੍ਰੀ ਟੀ. ਨਟਰਾਜਨ ਅਤੇ ਮੰਤਰਾਲੇ ਦੇ ਹੋਰਨਾਂ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

***********

ਐੱਮਜੀ/ਏਐਮ/ਏਕੇਪੀ



(Release ID: 1899343) Visitor Counter : 90