ਰੱਖਿਆ ਮੰਤਰਾਲਾ

ਨਾਰੀ ਸ਼ਕਤੀ ਦਾ ਉਤਸਵ ਮਨਾਉਣ ਲਈ ਭਾਰਤੀ ਜਲ ਸੈਨਾ ਆਲ ਵੂਮੈਨ ਕਾਰ ਰੈਲੀ-’ਸ਼ੀ ਇਜ਼ ਅਨਸਟੋਪੇਬਲ (ਉਹ ਅਜਿੱਤ ਹੈ) ਦਾ ਆਯੋਜਨ

Posted On: 13 FEB 2023 10:21AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ 76ਵੇਂ ਸੁਤੰਤਰਤਾ ਦਿਵਸ ’ਤੇ ਲਾਲ ਕਿਲੇ ਤੋਂ ਆਪਣੇ ਭਾਸ਼ਣ ਦੌਰਾਨ ਇਸ ਗੱਲ ֹਤੇ ਜ਼ੋਰ ਦਿੱਤਾ ਸੀ ਕਿ ‘ਅੰਮ੍ਰਿਤ ਕਾਲ’ ਦੀ ਸੋਚ ਨੂੰ ਪ੍ਰਾਪਤ ਕਰਨ ਲਈ ਨਾਰੀ ਸ਼ਕਤੀ ਦਾ ਯੋਗਦਾਨ ਮਹੱਤਵਪੂਰਨ ਹੋਵੇਗਾ।

    

‘ਨਾਰੀ ਸ਼ਕਤੀ’ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਰਾਸ਼ਟਰੀ ਲੀਡਰਸ਼ਿਪ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਭਾਰਤੀ ਜਲ ਸੈਨਾ ਨੇ ਨੇਵਲ ਵੈਲਨਸ ਅਤੇ ਵੈਲਫੇਅਰ ਐਸੋਸੀਏਸ਼ਨ (ਐੱਨਡਬਲਿਊਡਬਲਿਊਏ) ਦੇ ਸਹਿਯੋਗ ਨਾਲ ਦੇਸ਼ ਅਤੇ ਭਾਰਤੀ ਜਲ ਸੈਨਾ ਦੀ ਬਹਾਦਰ ਔਰਤਾਂ ਨੂੰ ਸ਼ਰਧਾਂਜਲੀ ਵਜੋਂ ਇੱਕ ਮਹਿਲਾ ਮੋਟਰ ਅਭਿਯਾਨ ਚਲਾਉਣ ਨੂੰ ਲੈ ਕੇ ਮੈਸਰਜ਼ ਜੀਪ ਇੰਡੀਆ ਨਾਲ ਸਾਂਝੇਦਾਰੀ ਕੀਤੀ ਹੈ।

    

 ਅਖਿਲ ਮਹਿਲਾ ਕਾਰ ਰੈਲੀ, ‘ਸ਼ੀ ਇਜ਼ ਅਨਸਟੋਪੇਬਲ’ ਦੇ ਨਾਰੇ ਅਤੇ ਟੈਗ ਲਾਈਨ ‘ਸੋਅਰ ਹਾਈֹ (ਉੱਚੀ ਉੜਾਨ)’ ਦੇ ਨਾਲ ਨਵੀਂ ਦਿੱਲੀ ਸਥਿਤ ਨੈਸ਼ਨਲ ਵਾਰ ਮੈਮੋਰੀਅਲ ਤੋਂ ਲੌਂਗੇਵਾਲਾ (ਰਾਜਸਥਾਨ) ਦੇ ਵਾਰ ਮੌਮੋਰੀਅਲ ਤੱਕ ਕੱਢੀ ਜਾਵੇਗੀ। ਇਹ ਰੈਲੀ 12 ਦਿਨ ਯਾਨੀ 14 ਫਰਵਰੀ ਤੋਂ 25 ਫਰਵਰੀ, 2023 ਤੱਕ ਚੱਲੇਗੀ।  ਇਹ ਦਿੱਲੀ ਤੋਂ ਜੈਪੁਰ, ਬੀਕਾਨੇਰ, ਜੈਸਲਮੇਰ, ਲੌਂਗੇਵਾਲਾ, ਜੋਧਪੁਰ ਹੁੰਦੇ ਹੋਏ 2300 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।

ਇਸ ਰੈਲੀ ਦੇ ਉਦੇਸ਼ ਹਨ :-

1) ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣਾ

2) ਨੇਵੀ ਮਹਿਲਾ ਅਧਿਕਾਰੀਆਂ ਦੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨਾ

3) ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣ ਲਈ ਮਹਿਲਾਵਾਂ ਨੂੰ ਪ੍ਰੇਰਿਤ ਕਰਨਾ

4) ਲੌਂਗੇਵਾਲਾ ਵਾਰ ਮੈਮੋਰੀਅਲ ਵਿਖੇ ਸ਼ਰਧਾਂਜਲੀ ਦੇਣਾ।

5) ਰਸਤੇ ਵਿੱਚ ਜਲ ਸੈਨਾ ਦੇ ਸਾਬਕਾ ਸੈਨਿਕਾਂ/ਬਹਾਦੁਰ ਮਹਿਲਾਵਾਂ ਨਾਲ ਗੱਲਬਾਤ ਕਰਨਾ

6) ਐੱਨਡਬਲਿਊਡਬਲਿਊਏ ਦਿਵਸ ਦੇ ਜ਼ਸ਼ਨਾਂ ਦੇ ਇੱਕ ਹਿੱਸੇ ਦੇ ਤਹਿਤ ਐੱਨਡਬਲਿਊਡਬਲਿਊਏ ਆਊਟਰੀਚ ਦਾ ਆਯੋਜਨ ਕਰਨਾ

         ਜਲ ਸੈਨਾ ਪ੍ਰਮੁੱਖ ਪੀਵੀਐੱਸਐੱਮ, ਏਵੀਐੱਸਐੱਮ, ਵੀਐੱਸਐੱਮ, ਏਡੀਸੀ ਐਡਮਿਰਲ ਆਰ ਹਰੀ ਕੁਮਾਰ ਅਤੇ ਐੱਨਡਬਲਿਊਡਬਲਿਊਏ ਦੀ ਪ੍ਰਧਾਨ ਸ਼੍ਰੀਮਤੀ ਕਲਾ ਹਰੀ ਕੁਮਾਰ ਵਰਚੁਅਲ ਮਾਧਿਅਮ ਰਾਹੀਂ ਨੈਸ਼ਨਲ ਵਾਰ ਮੈਮੋਰੀਅਲ ਨਾਲ ਇਸ ਕਾਰ ਰੈਲੀ ਨੂੰ ਹਰੀ ਝੰਡੀ ਦਿਖਾਉਣਗੇ।

        

ਇਸ ਰੈਲੀ ਦੌਰਾਨ ਐੱਨਡਬਲਿਊਡਬਲਿਊਏ ਦੇ ਚੇਅਰਪਰਸਨ ਅਤੇ ਮੈਂਬਰ, ਸਾਬਕਾ ਸੈਨਿਕਾਂ ਦੈ ਪਰਿਵਾਰਾਂ ਨਾਲ ਗੱਲਬਾਤ ਕਰਨ ਦੇ ਨਾਲ-ਨਾਲ ਵਿਸ਼ੇਸ਼ ਬੱਚਿਆਂ ਦੇ ਸਕੂਲਾਂ, ਬਿਰਧ ਆਸ਼ਰਮਾਂ ਅਤੇ ਅਨਾਥ ਆਸ਼ਰਮਾਂ ਵਿੱਚ ਆਊਟਰੀਚ ਸਮਾਗਮ ਆਯੋਜਿਤ ਕਰਨਗੇ। ਇਸ ਤੋਂ ਇਲਾਵਾ ਮਹਿਲਾ ਅਧਿਕਾਰੀ ਭਾਰਤੀ ਜਲ ਸੈਨਾ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਕਰੀਅਰ ਦੇ ਮੌਕਿਆਂ ਬਾਰੇ ਜਾਗਰੂਕਤਾ ਅਭਿਯਾਨ ਚਲਾਉਣਗੀਆਂ। ਉਹ ਪਛਾਣੇ ਗਏ ਸਕੂਲਾਂ ਅਤੇ ਕਾਲਜਾਂ ਵਿੱਚ ਅਗਨੀਵੀਰ ਅਤੇ ਜਲ ਸੈਨਾ ਵਿੱਚ ਸ਼ਾਮਲ ਹੋਣ ਲਈ ਹੋਰ ਸਕੀਮਾਂ ਬਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰੇਗੀ।

ਜੀਪ ਇੰਡੀਆ ਦੇ ਇਲਾਵਾ ਈਵੀਓ ਇੰਡੀਆ, ਫੇਮਿਨਾ ਅਤੇ ਮੈਰੀਅਟ ਗਰੁੱਪ ਨੇ ਵੀ ਆਲ ਇੰਡੀਆ ਕਾਰ ਰੈਲੀ ਲਈ ਜਲ ਸੈਨਾ ਦੇ ਨਾਲ ਸਾਂਝੇਦਾਰੀ ਕੀਤੀ ਹੈ। ਉੱਥੇ ਹੀ, ਐਪਰਲ ਇੰਡੀਆ, ਡੀਐੱਲਐੱਫ ਪ੍ਰੋਮੇਨੇਡ ਅਤੇ ਲਕਸੋਟਿਕਾ ਗਰੁੱਪ ਨੇ ਵੀ ਇਸ ਆਯੋਜਨ ਦਾ ਸਮਰਥਨ ਕੀਤਾ ਹੈ।

 

https://static.pib.gov.in/WriteReadData/userfiles/image/Pics(1)R5BI.jpg

 

  *********

ਵੀਐੱਮ/ਜੇਐੱਸਐੱਨ



(Release ID: 1899127) Visitor Counter : 88