ਖੇਤੀਬਾੜੀ ਮੰਤਰਾਲਾ

ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ ਖੇਤੀਬਾੜੀ ਕਾਰਜ ਸਮੂਹ (ਏਡਬਲਿਊਜੀ) ਦੀ ਪਹਿਲੀ ਐਗਰੀਕਲਚਰ ਵਰਕਿੰਗ ਗਰੁੱਪ (ਏਡੀਐੱਮ) ਦੇ ਮਹਿਮਾਨ ਦੇ ਲਈ ਇੰਦੌਰ ਤਿਆਰ

Posted On: 12 FEB 2023 3:04PM by PIB Chandigarh

ਤਿੰਨ ਦਿਨੀਂ ਪ੍ਰੋਗਰਾਮ , ਪਹਿਲਾ ਏਡੀਐੱਮ ਦਾ ਆਯੋਜਨ 13-15 ਫਰਵਰੀ 2023 ਦੇ ਦੌਰਾਨ ਇੰਦੌਰ ਵਿੱਚ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਜੀ20 ਮੈਂਬਰ ਦੇਸ਼ਾਂ, ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲਗਭਗ ਸੌ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਤਿੰਨ ਦਿਨੀਂ ਮੀਟਿੰਗ ਦੇ ਪਹਿਲੇ ਦਿਨ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਇਸ ਪ੍ਰਦਰਸਨੀ ਦਾ ਪ੍ਰਮੁੱਖ ਆਕਰਸ਼ਣ ਪੋਸ਼ਕ ਅਨਾਜ ਅਤੇ ਇਸ ਦੇ ਵੈਲਿਊ ਐਡਿਡ ਫੂਡ ਉਤਪਾਦਾਂ ਦੇ ਨਾਲ-ਨਾਲ ਪਸ਼ੂਪਾਲਨ ਅਤੇ ਮੱਛੀ ਪਾਲਨ ਦੇ ਸਟਾਲ ਹੋਣਗੇ। ਐਗਰੀਕਲਚਰ ਵਰਕਿੰਗ ਗਰੁੱਪ  ਦੇ ਪਹਿਲਾ ਏਡੀਐੱਮ ਦੇ ਦੌਰਾਨ, ਖੇਤੀਬਾੜੀ ਸੰਬੰਧੀ ਮਾਮਲਿਆਂ ‘ਤੇ ਵਿਚਾਰ-ਵਟਾਦਰਾ ਕਰਨ ਲਈ ਪਹਿਲੇ ਦਿਨ ਦੋ ਪ੍ਰੋਗਰਾਮ ਨਿਰਧਾਰਿਤ ਕੀਤੇ ਗਏ ਹਨ। ਦੂਜੇ ਦਿਨ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸ਼੍ਰੀ ਜੋਯਤੀਰਾਦਿਤਿਆ ਸਿੰਧੀਆ ਹਿੱਸਾ ਲੈਣਗੇ ਜਿਸ ਦੇ ਬਾਅਦ ਸਹਿਭਾਗੀ ਮੈਂਬਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਰਮਿਆਨ ਆਮ ਚਰਚਾ ਹੋਵੇਗੀ।

ਤੀਜਾ ਦਿਨ ਏਡਬਲਿਊਜੀ ਦੇ ਪ੍ਰਮੁੱਖ ਪ੍ਰਦੇਯ ਉਤਪਾਦਾਂ ‘ਤੇ ਵਿਚਾਰ-ਵਟਾਂਦਰੇ ਲਈ ਸਮਰਪਿਤ ਹੋਵੇਗਾ। ਇਹ ਇੱਕ ਤਕਨੀਕੀ ਸੈਸ਼ਨ ਹੋਵੇਗਾ ਜਿਸ ਵਿੱਚ ਸਾਰੇ ਸੰਬੰਧਿਤ ਮੈਂਬਰਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨਾਲ ਚਰਚਾ ਅਤੇ ਭਾਗੀਦਾਰੀ ਹੋਵੇਗੀ।

ਪ੍ਰੋਗਰਾਮ ਦੇ ਦੌਰਾਨ, ਸ਼ਿਸ਼ਟਮੰਡਲਾਂ ਨੂੰ ਰਾਜਵਾੜਾ ਮਹਿਲ ਦੀ ਹੈਰੀਟੇਜ ਵੌਕ ਅਤੇ ਮਾਂਡੂ ਕਿਲੇ ਦੇ ਭਾਸ਼ਣ ਦੇ ਰਾਹੀਂ  ਸਮ੍ਰਿੱਧ ਭਾਰਤੀ ਇਤਿਹਾਸ ਦਾ ਅਨੁਭਵ ਪ੍ਰਾਪਤ ਹੋਵੇਗਾ। ਸ਼ਾਨਦਾਰ ਭੋਜਨ ਅਤੇ ਸੱਭਿਆਚਾਰ ਪ੍ਰਦਰਸ਼ਨਾਂ ਨਾਲ ਭਾਰਤੀ ਵਿਅੰਜਨਾਂ ਅਤੇ ਸੱਭਿਆਚਾਰ ਦਾ ਭਰੋਸਾ ਪ੍ਰਦਾਨ ਕੀਤਾ ਜਾਵੇਗਾ।

***

ਐੱਸਐੱਨਸੀ/ਪੀਕੇ/ਐੱਸਐੱਸ



(Release ID: 1898836) Visitor Counter : 125