ਘੱਟ ਗਿਣਤੀ ਮਾਮਲੇ ਮੰਤਰਾਲਾ
ਹੱਜ ਨੀਤੀ
Posted On:
09 FEB 2023 4:47PM by PIB Chandigarh
ਹੱਜ ਨੀਤੀ
ਭਾਰਤੀ ਹਾਜੀਆਂ ਲਈ ਇੱਕ ਸੁਚਾਰੂ, ਸੁਰੱਖਿਅਤ ਅਤੇ ਆਰਾਮਦਾਇਕ ਹੱਜ ਯਾਤਰਾ ਨੂੰ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਸਾਊਦੀ ਅਰਬ ਅਤੇ ਭਾਰਤ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਹੱਜ ਕਮੇਟੀਆਂ, ਭਾਰਤ ਦੀ ਹੱਜ ਕਮੇਟੀ, ਵਿਦੇਸ਼ ਮੰਤਰਾਲੇ, ਜੇਦਾਹ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਸਮੇਤ ਵੱਖ-ਵੱਖ ਹਿੱਤਧਾਰਕਾਂ ਦੇ ਨਾਲ ਨਜ਼ਦੀਕੀ ਤਾਲਮੇਲ ਵਿੱਚ ਭਾਰਤੀ ਹੱਜ ਯਾਤਰੀਆਂ ਦੀ ਸੁਰੱਖਿਆ, ਯਾਤਰਾ, ਠਹਿਰਨ ਅਤੇ ਤੰਦਰੁਸਤੀ ਲਈ ਵਿਆਪਕ ਪ੍ਰਬੰਧ ਕਰ ਰਹੀ ਹੈ। ਇਸ ਸਾਲ ਹੱਜ 2023 ਦੀ ਤਿਆਰੀ ਮੰਤਰਾਲੇ ਵਲੋਂ ਉਪਰੋਕਤ ਹਿੱਤਧਾਰਕਾਂ ਨਾਲ ਹੱਜ ਪ੍ਰਬੰਧਨ 'ਤੇ ਵੱਖ-ਵੱਖ ਗੱਲਬਾਤ ਸੈਸ਼ਨ ਸੱਦ ਕੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਇਹ ਯਕੀਨੀ ਬਣਾਇਆ ਗਿਆ ਹੈ ਕਿ ਹਾਜੀਆਂ ਦੀ ਚੋਣ ਲਈ ਨਿਰਪੱਖ ਔਨਲਾਈਨ ਪ੍ਰਕਿਰਿਆ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਸਮਾਂ ਸੀਮਾ ਦੇ ਅੰਦਰ ਉਪਲਬਧ ਹੋਣ। ਸਾਰੇ ਹਿੱਤਧਾਰਕਾਂ ਲਈ ਹੱਜ 2023 ਲਈ ਵਿਸਥਾਰਤ ਦਿਸ਼ਾ-ਨਿਰਦੇਸ਼ਾਂ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ 06.02.2023 ਨੂੰ ਜਾਰੀ ਕੀਤਾ ਗਿਆ ਹੈ ਤੇ ਇਹ ਦਿਸ਼ਾ-ਨਿਰਦੇਸ਼ https://www.minorityaffairs.gov.in/sites/default/files/HAJ-policy.pdf 'ਤੇ ਦੇਖੇ ਜਾ ਸਕਦੇ ਹਨ। ਭਾਰਤ ਦੀ ਹੱਜ ਕਮੇਟੀ ਵਲੋਂ ਹੱਜ 2023 ਲਈ ਬਿਨੈ-ਪੱਤਰ ਫਾਰਮ ਮੁਫਤ ਕੀਤਾ ਗਿਆ ਹੈ, ਵੀਆਈਪੀਜ਼/ਸਨਮਾਨਿਤ ਸਖ਼ਸ਼ੀਅਤਾਂ ਲਈ ਅਖਤਿਆਰੀ ਕੋਟਾ ਖਤਮ ਕਰ ਦਿੱਤਾ ਗਿਆ ਹੈ ਅਤੇ ਮਹਿਲਾ ਹਾਜੀਆਂ, ਬੱਚਿਆਂ, ਦਿਵਯਾਂਗਜਨਾਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ।
ਇਹ ਜਾਣਕਾਰੀ ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬਿਨ ਇਰਾਨੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਸਐੱਸ/ਆਰਕੇਐੱਮ
(Release ID: 1897898)
Visitor Counter : 121