ਬਿਜਲੀ ਮੰਤਰਾਲਾ
azadi ka amrit mahotsav g20-india-2023

ਐੱਨਟੀਪੀਸੀ ਨੇ ਲਗਾਤਾਰ ਛੇਵੇਂ ਵਰ੍ਹੇ ’ਏਟੀਡੀ ਬੈਸਟ ਅਵਾਰਡ-2023’ਜਿੱਤਿਆ

Posted On: 08 FEB 2023 1:58PM by PIB Chandigarh

 

https://static.pib.gov.in/WriteReadData/userfiles/image/image001KA3M.jpg

 

ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਕੰਪਨੀ ਐੱਨਟੀਪੀਸੀ ਲਿਮਿਟਿਡ ਨੂੰ ਅਮਰੀਕਾ ਸਥਿਤ ਐਸੋਸੀਏਸ਼ਨ ਫ਼ਾਰ ਟੇਲੈਂਟ ਡਿਵੈਲਪਮੈਂਟ (ਏਟੀਡੀ) ਨੇ ‘ਏਟੀਡੀ ਬੈਸਟ ਅਵਾਰਡਸ 2023’ ਨਾਲ ਸਨਮਾਨਿਤ ਕੀਤਾ ਹੈ।

ਇਹ ਛੇਵਾ ਅਵਸਰ ਹੈ ਜਦੋਂ ਐੱਨਟੀਪੀਸੀ ਲਿਮਿਟਿਡ ਨੇ ਪ੍ਰਤਿਭਾ ਵਿਕਾਸ ਦੇ ਖੇਤਰ ਵਿੱਚ ਉੱਦਮ ਦੀ ਸਫਲਤਾ ਦਾ ਪ੍ਰਦਰਸ਼ਨ ਕਰਨ ਲਈ ਇਹ ਪੁਰਸਕਾਰ ਜਿੱਤਿਆ ਹੈ।

ਐੱਨਟੀਪੀਸੀ ਦੇ ਸੱਭਿਆਚਾਰ ਦਾ ਅਧਾਰ ਹਮੇਸ਼ਾ ਰਚਨਾਤਮਕ ਤਕਨੀਕਾਂ ਰਾਹੀਂ ਕਰਮਚਾਰੀਆਂ ਵਿੱਚ ਲਗਾਵ ਪੈਦਾ ਕਰਨਾ ਹੈ। ਇਹ ਪੁਰਸਕਾਰ ਐੱਨਟੀਪੀਸੀ ਦੀ ਸਮਕਾਲੀ ਮਾਨਵ ਸੰਸਾਧਨ ਅਭਿਆਸਾਂ ਦਾ ਪ੍ਰਮਾਣ ਹੈ।

ਏਟੀਡੀ ਬੈਸਟ ਅਵਾਰਡ ਉਨ੍ਹਾਂ ਸੰਸਥਾਵਾਂ ਨੂੰ ਮਾਨਤਾ ਦਿੰਦੇ ਹਨ ਜੋ ਪ੍ਰਤਿਭਾ ਵਿਕਾਸ ਦੁਆਰਾ ਆਪਣੇ ਉੱਦਮ ਦਾ ਪ੍ਰਰਦਸ਼ਨ ਕਰਦੇ ਹਨ। ਐੱਨਟੀਪੀਸੀ ਇੱਕ ਅਜਿਹੇ ਇਕੋਸਿਸਟਮ ਦਾ ਨਿਰਮਾਣ ਕਰਨ ਵਿੱਚ ਸਫਲ ਰਿਹਾ ਹੈ, ਜੋ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੁਨਰ ਨੂੰ ਵਧਾਉਣ ਲਈ ਸਮਰੱਥ ਬਣਾਉਂਦਾ ਹੈ।

ਇਹ ਪੁਰਸਕਾਰ ਪੂਰੇ ਵਿਸ਼ਵ ਦੇ ਛੋਟੇ ਅਤੇ ਵੱਡੇ ਨਿੱਜੀ. ਜਨਤਕ ਅਤੇ ਗੈਰ-ਲਾਭਕਾਰੀ ਸੰਸਥਾਵਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।

ਅਮਰੀਕਾ ਸਥਿਤ ਐਸੋਸੀਏਸ਼ਨ ਫ਼ਾਰ ਟੇਲੈਂਟ ਡਿਵੈਲਪਮੈਂਟ ਪ੍ਰਤਿਭਾ ਵਿਕਾਸ ਦੇ ਖੇਤਰ ਵਿੱਚ ਵਿਸ਼ਵ ਦਾ ਸਭ ਤੋਂ ਵੱਡੀ ਸੰਸਥਾ ਹੈ ਅਤੇ ਏਟੀਡੀ ਬੈਸਟ ਅਵਾਰਡਸ ਸਿਖੱਣ ਅਤੇ ਵਿਕਾਸ ਦੇ ਖੇਤਰ ਵਿੱਚ ਸਭ ਤੋਂ ਵੱਕਾਰੀ ਮਾਨਤਾ ਪ੍ਰਾਪਤ ਹੈ।

***

ਐੱਸਐੱਸ/ਆਈਜੀ



(Release ID: 1897662) Visitor Counter : 86