ਗ੍ਰਹਿ ਮੰਤਰਾਲਾ
azadi ka amrit mahotsav

ਤੁਰਕੀ ਦੇ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਖੋਜ ਅਤੇ ਬਚਾਵ ਅਭਿਯਾਨ ਦੇ ਲਈ ਐੱਨਡੀਆਰਐੱਫ ਦੀਆਂ ਦੋ ਟੀਮਾਂ ਨੂੰ ਤੈਨਾਤ ਕੀਤਾ ਗਿਆ

Posted On: 07 FEB 2023 4:31PM by PIB Chandigarh

ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ਦੇ ਅਨੁਸਾਰ, ਅੱਜ ਰਾਸ਼ਟਰੀ ਆਪਦਾ ਮੋਚਨ ਬਲ (ਐੱਨਡੀਆਰਐੱਫ) ਦੇ 101 ਕਰਮਚਾਰੀਆਂ ਵਾਲੀਆਂ ਦੋ ਟੀਮਾਂ ਨੂੰ ਵਿਸ਼ੇਸ਼ ਤੌਰ ‘ਤੇ ਟ੍ਰੇਂਡ ਡੋਗ ਸਕੁਐਡ ਅਤੇ ਸਾਰੇ ਜ਼ਰੂਰੀ ਉਪਕਰਣਾਂ ਦੇ ਨਾਲ 06 ਫਰਵਰੀ 2023 ਨੂੰ ਵੱਡੇ ਪੈਮਾਨੇ ‘ਤੇ ਭੂਚਾਲ ਤੋਂ ਤਬਾਹ ਹੋਏ ਤੁਰਕੀ ਦੇ ਪ੍ਰਭਾਵਿਤ ਖੇਤਰਾਂ ਵਿੱਚ ਖੋਜ ਅਤੇ ਬਚਾਵ ਅਭਿਯਾਨ ਚਲਾਉਣ ਦੇ ਲਈ ਭਾਰਤੀ ਵਾਯੂ ਸੇਨਾ ਦੀ ਵਿਸ਼ੇਸ਼ ਉਡਾਨਾਂ ਨਾਲ ਤੁਰਕੀ ਭੇਜਿਆ ਗਿਆ ਹੈ।

 

ਐੱਨਡੀਆਰਐੱਫ ਦੀ ਟੁਕੜੀ ਦੀ ਅਗਵਾਈ ਕਮਾਂਡੈਂਟ ਸ਼੍ਰੀ ਗੁਰਮਿੰਦਰ ਸਿੰਘ ਕਰ ਰਹੇ ਹਨ, ਨਾਲ ਹੀ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਡਾਕਟਰ ਅਤੇ ਪੈਰਾਮੈਡਿਕਸ ਵੀ ਹਨ। ਟੀਮਾਂ ਹਰ ਤਰ੍ਹਾਂ ਨਾਲ ਸਮਰੱਥ ਹਨ ਅਤੇ ਟੀਮਾਂ ਖੋਜ ਤੇ ਬਚਾਵ ਅਤੇ ਵਿਅਕਤੀਗਤ ਸੁਰੱਖਿਆ ਦੇ ਲਈ ਸਾਰੇ ਜ਼ਰੂਰੀ ਉਪਕਰਣਾਂ ਨਾਲ ਲੈਸ ਹਨ। ਐੱਨਡੀਆਰਐੱਫ ਦੀ ਟੀਮ ਰਾਹਤ ਅਤੇ ਬਚਾਵ ਕਾਰਜਾਂ ਵਿੱਚ ਤੁਰਕੀ ਦੇ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਕਰੇਗੀ।

 

ਭਾਰਤ ਸਰਕਾਰ ਇਸ ਸੰਕਟ ਦੀ ਸਥਿਤੀ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਪਰਿਕਲਪਿਤ ਭੂਚਾਲ ਨਾਲ ਨਿਪਟਣ ਦੇ ਲਈ ਤੁਰਕੀ ਸਰਕਾਰ ਨੂੰ ਸਾਰੀਆਂ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਵਚਨਬੱਧ ਹੈ।

*****

ਆਰਕੇ/ਏਵਾਈ/ਏਕੇਐੱਸ/ਏਐੱਸ


(Release ID: 1897212) Visitor Counter : 184