ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੈਪੁਰ ਮਹਾਖੇਲ ਨੂੰ ਸੰਬੋਧਨ ਕੀਤਾ


“ਜਿੱਤ ਤਦ ਸੁਨਿਸ਼ਚਿਤ ਹੁੰਦੀ ਹੈ ਜਦੋਂ ਉਸ ਵਿੱਚ ਸਿੱਖਣਾ ਸ਼ਾਮਲ ਹੋਵੇ”

“ਜਦੋਂ ਦੇਸ਼ ਦੀ ਸੁਰੱਖਿਆ ਦੀ ਬਾਤ ਹੁੰਦੀ ਹੈ ਤਾਂ ਰਾਜਸਥਾਨ ਦੇ ਯੁਵਾ ਸਦਾ ਮੋਹਰੀ ਰਹਿੰਦੇ ਹਨ”

“ਜੈਪੁਰ ਮਹਾਖੇਲ ਦਾ ਸਫ਼ਲ ਆਯੋਜਨ ਭਾਰਤ ਦੇ ਪ੍ਰਯਤਨਾਂ ਦੀ ਅਗਲੀ ਮਹੱਤਵਪੂਰਨ ਕੜੀ ਹੈ”

“ਦੇਸ਼ ਨਵੀਂ ਪਰਿਭਾਸ਼ਾ ਘੜ ਰਿਹਾ ਹੈ ਅਤੇ ਅੰਮ੍ਰਿਤਕਾਲ ਵਿੱਚ ਇੱਕ ਨਵੀਂ ਵਿਵਸਥਾ ਦਾ ਨਿਰਮਾਣ ਕਰ ਰਿਹਾ ਹੈ”

“2014 ਦੇ ਬਾਅਦ ਤੋਂ ਦੇਸ਼ ਦੇ ਖੇਡ ਬਜਟ ਵਿੱਚ ਲਗਭਗ ਤਿੰਨ ਗੁਣਾ ਵਾਧਾ ਹੋਇਆ ਹੈ”

“ਦੇਸ਼ ਵਿੱਚ ਖੇਡ ਯੂਨੀਵਰਸਿਟੀਆਂ ਬਣ ਰਹੀਆਂ ਹਨ ਅਤੇ ਖੇਲ ਮਹਾਕੁੰਭ ਜਿਹੇ ਬੜੇ ਸਮਾਗਮਾਂ ਨੂੰ ਪੇਸ਼ੇਵਰ ਤਰੀਕੇ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ”

“ਧਨ ਦੇ ਅਭਾਵ ਵਿੱਚ ਕੋਈ ਵੀ ਯੁਵਾ ਪਿੱਛੇ ਨਾ ਰਹਿ ਜਾਵੇ, ਇਸ ਮਹੱਤਵਪੂਰਨ ਪਹਿਲੂ ‘ਤੇ ਸਾਡੀ ਸਰਕਾਰ ਦਾ ਪੂਰੀ ਤਰ੍ਹਾਂ ਨਾਲ ਧਿਆਨ ਹੈ”

“ਅਗਰ ਤੁਸੀਂ ਫਿਟ ਰਹੋਗੇ, ਤਦੇ ਤੁਸੀਂ ਸੁਪਰਹਿਟ ਹੋਵੋਗੇ”

“ਰਾਜਸਥਾਨ ਦੇ ਸ਼੍ਰੀ ਅੰਨ-ਬਾਜਰਾ ਅਤੇ ਸ਼੍ਰੀ ਅੰਨ-ਜਵਾਰ ਇਸ ਸਥਾਨ ਦੀ ਪਹਿਚਾਣ ਹਨ”

“ਅੱਜ ਦਾ ਯੁਵਾ ਆਪਣੀ ਬਹੁ-ਪ੍ਰਤਿਭਾਸ਼ਾਲੀ ਅਤੇ ਬਹੁ-ਆਯਾਮੀ ਸਮਰੱਥਾਵਾਂ ਦੇ ਕਾਰਨ ਸਿਰਫ਼ ਇੱਕ ਖੇਤਰ ਤੱਕ ਸੀਮਿਤ ਨਹੀਂ ਰਹਿਣਾ ਚਾਹੁੰਦਾ ਹੈ”

“ਖੇਡਾਂ ਸਿਰਫ਼ ਇੱਕ ਸ਼ੈਲੀ ਨਹੀਂ, ਬਲਕਿ ਇੱਕ ਉਦਯੋਗ ਹੈ”

“ਜਦੋਂ ਪ੍ਰਯਾਸ ਪੂਰਨ ਮਨੋਯੋਗ (ਮਨ) ਨਾਲ ਕੀਤਾ ਜਾਂਦਾ ਹੈ, ਤਾਂ ਨਤੀਜੇ ਸੁਨਿਸ਼ਚਿਤ ਹੁੰਦੇ ਹਨ”

“ਦੇਸ਼ ਦੇ ਅਗਲੇ ਗੋਲਡ ਅਤੇ

Posted On: 05 FEB 2023 3:30PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜੈਪੁਰ ਮਹਾਖੇਲ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਕਬੱਡੀ ਮੈਚ ਵੀ ਦੇਖਿਆ। ਜੈਪੁਰ ਗ੍ਰਾਮੀਣ ਤੋਂ ਲੋਕ ਸਭਾ ਸਾਂਸਦ, ਸ਼੍ਰੀ ਰਾਜਯਵਰਧਨ ਸਿੰਘ ਰਾਠੌੜ 2017 ਤੋਂ ਜੈਪੁਰ ਮਹਾਖੇਲ ਦਾ ਆਯੋਜਨ ਕਰ ਰਹੇ ਹਨ।

 

ਇਸ ਅਵਸਰ ‘ਤੇ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਮੈਗਾ ਕੰਪੀਟੀਸ਼ਨ  ਵਿੱਚ ਮੈਡਲ ਜੇਤੂ ਖਿਡਾਰੀਆਂ, ਟ੍ਰੇਨਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਖਿਡਾਰੀ ਖੇਡ ਦੇ ਮੈਦਾਨ ਵਿੱਚ ਕੇਵਲ ਹਿੱਸਾ ਲੈਣ ਦੇ ਲਈ ਨਹੀਂ ਬਲਕਿ ਜਿੱਤਣ ਅਤੇ ਸਿੱਖਣ ਦੇ ਲਈ ਆਏ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਜਿੱਤ ਤਦੇ ਸੁਨਿਸ਼ਚਿਤ ਹੁੰਦੀ ਹੈ, ਜਦੋਂ ਉਸ ਵਿੱਚ ਸਿੱਖਣ ਦੀ ਲਗਨ ਸ਼ਾਮਲ ਹੁੰਦੀ ਹੈ।” ਉਨ੍ਹਾਂ ਨੇ ਕਿਹਾ ਕਿ ਕੋਈ ਵੀ ਖਿਡਾਰੀ ਖੇਡ ਦੇ ਮੈਦਾਨ ਤੋਂ ਖਾਲੀ ਹੱਥ ਨਹੀਂ ਜਾਂਦਾ। 

 

ਇਸ ਕੰਪੀਟੀਸ਼ਨ ਵਿੱਚ ਖੇਡ ਦੇ ਖੇਤਰ ਵਿੱਚ ਭਾਰਤ ਦਾ ਨਾਮ ਨਵੀਆਂ ਉਚਾਈਆਂ ‘ਤੇ ਲੈ ਜਾਣ ਵਾਲੇ ਉੱਘੇ ਚਿਹਰਿਆਂ ਦੀ ਉਪਸਥਿਤੀ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਦੇ ਮੈਡਲ ਜੇਤੂ ਰਾਮ ਸਿੰਘ, ਧਿਆਨਚੰਦ ਖੇਲ ਰਤਨ ਪੁਰਸਕਾਰ ਜੇਤੂ ਪੈਰਾ-ਐਥਲੀਟ, ਦੇਵੇਂਦਰ ਝਾਝਰੀਆ, ਅਰਜੁਨ ਪੁਰਸਕਾਰ ਜੇਤੂ, ਸਾਕਸ਼ੀ ਕੁਮਾਰੀ ਅਤੇ ਹੋਰ ਸੀਨੀਅਰ ਐਥਲੀਟਾਂ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਸੰਨਤਾ ਵਿਅਕਤ ਕਰਦੇ ਹੋਏ ਕਿਹਾ ਕਿ ਭਾਰਤ ਦੇ ਇਹ ਪ੍ਰਸਿੱਧ ਖਿਡਾਰੀ ਜੈਪੁਰ ਮਹਾਖੇਲ ਵਿੱਚ ਯੁਵਾ ਐਥਲੀਟਾਂ ਦਾ ਸਮਰਥਨ ਕਰਨ ਦੇ ਲਈ ਅੱਗੇ ਆਏ ਹਨ।

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪੂਰੇ ਦੇਸ਼ ਦੇ ਸਪੋਰਟਸ ਕੰਪੀਟੀਸ਼ਨਾਂ ਅਤੇ ਖੇਲ ਮਹਾਕੁੰਭਾਂ ਦੀ ਲੜੀ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਇਹ ਪਹਿਲ ਵਿਆਪਕ ਪੱਧਰ ‘ਤੇ ਹੋ ਰਹੇ ਪਰਿਵਰਤਨਾਂ ਨੂੰ ਪ੍ਰਤੀਬਿੰਬਤ ਕਰਦੀ ਹੈ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਰਾਜਸਥਾਨ ਦੀ ਭੂਮੀ ਨੌਜਵਾਨਾਂ ਦੇ ਜੋਸ਼ ਅਤੇ ਉਤਸ਼ਾਹ ਦੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ਇਸ ਬਾਤ ਦਾ ਪ੍ਰਮਾਣ ਹੈ ਕਿ ਇਸ ਭੂਮੀ ਦੇ ਬੱਚਿਆਂ ਨੇ ਆਪਣੇ ਪਰਾਕ੍ਰਮ ਨਾਲ ਯੁੱਧ ਦੇ ਮੈਦਾਨ ਨੂੰ ਖੇਡ ਦੇ ਮੈਦਾਨ ਵਿੱਚ ਬਦਲ ਦਿੱਤਾ ਹੈ। ਜਦੋਂ ਦੇਸ਼ ਦੀ ਸੁਰੱਖਿਆ ਦੀ ਬਾਤ ਆਉਂਦੀ ਹੈ ਤਾਂ ਰਾਜਸਥਾਨ ਦੇ ਯੁਵਾ ਹਮੇਸ਼ਾ ਦੂਸਰਿਆਂ ਤੋਂ ਅੱਗੇ ਰਹਿੰਦੇ ਹਨ। ਪ੍ਰਧਾਨ ਮੰਤਰੀ ਨੇ ਖੇਤਰ ਦੇ ਨੌਜਵਾਨਾਂ ਦੀ ਮਾਨਸਿਕ ਅਤੇ ਸਰੀਰਕ ਸਮਰੱਥਾਵਾਂ ਨੂੰ ਆਕਾਰ ਦੇਣ ਦੇ ਲਈ ਰਾਜਸਥਾਨ ਦੀਆਂ ਖੇਡ ਪਰੰਪਰਾਵਾਂ ਨੂੰ ਇਸ ਦਾ ਕ੍ਰੈਡਿਟ ਦਿੱਤਾ। ਉਨ੍ਹਾਂ ਨੇ ਦਾਦਾ, ਸਿਤੋਲੀਆ ਅਤੇ ਰੁਮਾਲ ਝਪੱਟਾ ਜਿਹੀਆਂ ਪਰੰਪਰਾਗਤ ਖੇਡਾਂ ਦੀ ਉਦਾਹਰਣ ਦਿੱਤੀ ਜੋ ਮਕਰ ਸੰਕ੍ਰਾਂਤੀ ਦੇ ਦੌਰਾਨ ਆਯੋਜਿਤ ਕੀਤੇ ਜਾਂਦੇ ਹਨ ਅਤੇ ਸੈਂਕੜਿਆਂ ਵਰ੍ਹਿਆਂ ਤੋਂ ਰਾਜਸਥਾਨ ਦੀਆਂ ਪਰੰਪਰਾਵਾਂ ਦਾ ਹਿੱਸਾ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਕਈ ਐਥਲੀਟਾਂ, ਜਿਨ੍ਹਾਂ ਨੇ ਆਪਣੇ ਖੇਡ ਯੋਗਦਾਨ ਦੇ ਨਾਲ ਤਿਰੰਗੇ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ, ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੈਪੁਰ ਦੇ ਲੋਕਾਂ ਨੇ ਇੱਕ ਓਲੰਪਿਕਸ ਮੈਡਲ ਜੇਤੂ ਨੂੰ ਆਪਣੇ ਸਾਂਸਦ ਦੇ ਰੂਪ ਵਿੱਚ ਚੁਣਿਆ ਹੈ। ਉਨ੍ਹਾਂ ਨੇ ਸਾਂਸਦ ਸ਼੍ਰੀ ਰਾਜਯਵਰਧਨ ਸਿੰਘ ਰਾਠੌੜ ਦੇ ਯੋਗਦਾਨ ਦਾ ਜ਼ਿਕਰ ਕਰਦੇ ਹੋਏ ਪ੍ਰਸੰਨਤਾ ਵਿਅਕਤ ਕੀਤੀ ਕਿ ਉਹ ਸਾਂਸਦ ਖੇਲ ਮੁਕਾਬਲਿਆਂ ਦੇ ਰੂਪ ਵਿੱਚ ਯੋਗਦਾਨ ਦੇ ਕੇ ਯੁਵਾ ਪੀੜ੍ਹੀ ਨੂੰ ਖੇਡ ਦੇ ਮੈਦਾਨ ਵਿੱਚ ਵਾਪਸ ਲਿਆ ਰਹੇ ਹਨ। ਪ੍ਰਧਾਨ ਮੰਤਰੀ ਨੇ ਅਧਿਕ ਵਿਆਪਕ ਨਤੀਜਿਆਂ ਦੇ ਲਈ ਅਜਿਹੇ ਪ੍ਰਯਤਨਾਂ ਦੇ ਵਿਸਤਾਰ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਜੈਪੁਰ ਮਹਾਖੇਲ ਦੇ ਸਫ਼ਲ ਆਯੋਜਨ ਨੂੰ ਇਨ੍ਹਾਂ ਪ੍ਰਯਤਨਾਂ ਦੀ ਅਗਲੀ ਮਹੱਤਵਪੂਰਨ ਕੜੀ ਦੇ ਰੂਪ ਵਿੱਚ ਸ਼ਨਾਖ਼ਤ ਕੀਤੀ। ਜੈਪੁਰ ਮਹਾਖੇਲ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਕਾਬਲੇ ਦੇ ਇਸ ਵਰ੍ਹੇ ਦੇ ਸੰਸਕਰਣ ਵਿੱਚ 600 ਤੋਂ ਅਧਿਕ ਟੀਮਾਂ ਅਤੇ 6,500 ਨੌਜਵਾਨਾਂ ਨੇ ਹਿੱਸਾ ਲਿਆ। ਉਨ੍ਹਾਂ ਨੇ 125 ਤੋਂ ਅਧਿਕ ਲੜਕੀਆਂ ਦੀਆਂ ਟੀਮਾਂ ਦੀ ਭਾਗੀਦਾਰੀ ਦਾ ਵੀ ਜ਼ਿਕਰ ਕੀਤਾ ਜੋ ਇੱਕ ਸੁਖਦ ਸੰਦੇਸ਼ ਦਿੰਦੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ, “ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਦੇਸ਼ ਨਵੀਂ ਪਰਿਭਾਸ਼ਾ ਘੜ ਰਿਹਾ ਹੈ, ਨਵੀਂ ਵਿਵਸਥਾ ਬਣਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਖੇਡਾਂ ਨੂੰ ਆਖਰਕਾਰ ਰਾਜਨੀਤਕ ਦੀ ਬਜਾਏ ਐਥਲੀਟ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ, ਸਵੈ-ਮਾਣ, ਆਤਮਨਿਰਭਰਤਾ, ਸੁਵਿਧਾਵਾਂ ਅਤੇ ਸੰਸਾਧਨਾਂ ਦੀ ਤਾਕਤ ਦਾ ਅਹਿਸਾਸ ਹੋਣ ‘ਤੇ ਹਰ ਲਕਸ਼ ਅਸਾਨ ਹੋ ਜਾਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਦੀ ਝਲਕ ਇਸ ਸਾਲ ਦੇ ਬਜਟ ਵਿੱਚ ਵੀ ਦੇਖੀ ਜਾ ਸਕਦੀ ਹੈ। ਉਨ੍ਹਾਂ ਨੇ ਦੱਸਿਆ ਕਿ ਖੇਡ ਮੰਤਰਾਲੇ ਨੂੰ 2014 ਤੋਂ ਪਹਿਲਾਂ ਦੇ 800-850 ਕਰੋੜ ਰੁਪਏ ਦੀ ਤੁਲਨਾ ਵਿੱਚ ਇਸ ਸਾਲ 2500 ਕਰੋੜ ਰੁਪਏ ਦਾ ਬਜਟ ਐਲੋਕੇਟ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਦੇਸ਼ ਦੇ ਖੇਡ ਬਜਟ 2014 ਤੋਂ ਲਗਭਗ ਤਿੰਨ ਗੁਣਾ ਵਧ ਗਿਆ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਇਕੱਲੇ ‘ਖੇਲੋ ਇੰਡੀਆ’ ਅਭਿਯਾਨ ਦੇ ਲਈ 1000 ਕਰੋੜ ਰੁਪਏ ਤੋਂ ਅਧਿਕ ਐਲੋਕੇਟ ਕੀਤੇ ਗਏ ਹਨ ਜੋ ਦੇਸ਼ ਵਿੱਚ ਖੇਡ ਸੁਵਿਧਾਵਾਂ ਅਤੇ ਸੰਸਾਧਨਾਂ ਦੇ ਵਿਕਾਸ ‘ਤੇ ਖਰਚ ਕੀਤੇ ਜਾਣਗੇ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਨੌਜਵਾਨਾਂ ਵਿੱਚ ਖੇਡਾਂ ਦੇ ਲਈ ਜਨੂਨ ਅਤੇ ਪ੍ਰਤਿਭਾ ਦੀ ਕਮੀ ਨਹੀਂ ਸੀ, ਲੇਕਿਨ ਸੰਸਾਧਨਾਂ ਦੀ ਅਣ-ਉਪਲਬਧਤਾ ਅਤੇ ਸਰਕਾਰ ਤੋਂ ਸਮਰਥਨ ਦੀ ਕਮੀ ਦੇ ਕਾਰਨ ਰੁਕਾਵਟਾਂ ਪੈਦਾ ਹੋਈਆਂ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਐਥਲੀਟਾਂ ਦੇ ਸਾਹਮਣੇ ਆਉਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਦਾ ਅੱਜ ਸਮਾਧਾਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ 5-6 ਵਰ੍ਹਿਆਂ ਤੋਂ ਆਯੋਜਿਤ ਹੋਣ ਵਾਲੇ ਜੈਪੁਰ ਮਹਾਖੇਲ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਵਿੱਚ ਖੇਲ ਮਹਾਕੁੰਭ ਦਾ ਆਯੋਜਨ ਭਾਜਪਾ ਦੇ ਸਾਂਸਦਾਂ ਦੁਆਰਾ ਕੀਤਾ ਜਾ ਰਿਹਾ ਹੈ, ਜਿੱਥੇ ਹਜ਼ਾਰਾਂ ਨੌਜਵਾਨਾਂ ਦੀ ਪ੍ਰਤਿਭਾ ਉੱਭਰ ਕੇ ਸਾਹਮਣੇ ਆ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਇਨ੍ਹਾਂ ਸਫ਼ਲਤਾਵਾਂ ਦੇ ਲਈ ਕੇਂਦਰ ਸਰਕਾਰ ਨੂੰ ਕ੍ਰੈਡਿਟ ਦਿੱਤਾ, ਕਿਉਂਕਿ ਜ਼ਿਲ੍ਹਾ ਅਤੇ ਸਥਾਨਕ ਪੱਧਰ ‘ਤੇ ਖੇਡ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੇ ਸੈਂਕੜੋਂ ਜ਼ਿਲ੍ਹਿਆਂ ਵਿੱਚ ਲੱਖਾਂ ਨੌਜਵਾਨਾਂ ਦੇ ਲਈ ਖੇਡ ਨਾਲ ਸਬੰਧਿਤ ਸੁਵਿਧਾਵਾਂ ਦੇ ਵਿਕਾਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਰਾਜਸਥਾਨ ਰਾਜ ‘ਤੇ ਚਾਨਣਾ ਪਾਇਆ, ਜਿੱਥੇ ਕਈ ਸ਼ਹਿਰਾਂ ਵਿੱਚ ਖੇਡ ਨਾਲ ਸਬੰਧਿਤ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਦੇਸ਼ ਵਿੱਚ ਖੇਡ ਯੂਨੀਵਰਸਿਟੀਆਂ ਸਥਾਪਿਤ ਹੋ ਰਹੀਆਂ ਹਨ ਅਤੇ ਖੇਲ ਮਹਾਕੁੰਭ ਜਿਹੇ ਬੜੇ ਪ੍ਰੋਗਰਾਮ ਵੀ ਪੇਸ਼ੇਵਰ ਤਰੀਕੇ ਨਾਲ ਆਯੋਜਿਤ ਕੀਤੇ ਜਾ ਰਹੇ ਹਨ।” ਪ੍ਰਧਾਨ ਮੰਤਰੀ ਨੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਖੇਡ ਯੂਨੀਵਰਸਿਟੀ ਦੇ ਲਈ ਇਸ ਵਰ੍ਹੇ ਦੇ ਬਜਟ ਵਿੱਚ ਅਤਿਰਿਕਤ ਧਨਰਾਸ਼ੀ ਐਲੋਕੇਟ ਗਈ ਹੈ। ਉਨ੍ਹਾਂ ਨੇ ਖੇਡ ਪ੍ਰਬੰਧਨ ਅਤੇ ਖੇਡ ਟੈਕਨੋਲੋਜੀ ਨਾਲ ਸਬੰਧਿਤ ਹਰੇਕ ਵਿਸ਼ੇ ਨੂੰ ਸਿੱਖਣ ਦੇ ਲਈ ਇੱਕ ਅਜਿਹਾ ਵਾਤਾਵਰਣ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ, ਜਿਸ ਨਾਲ ਨੌਜਵਾਨਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਆਪਣਾ ਕਰੀਅਰ ਬਣਾਉਣ ਦਾ ਅਵਸਰ ਮਿਲੇ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਸਾਡੀ ਸਰਕਾਰ ਇਸ ਬਾਤ ‘ਤੇ ਧਿਆਨ ਦੇ ਰਹੀ ਹੈ ਕਿ ਪੈਸੇ ਦੀ ਕਮੀ ਦੇ ਕਾਰਨ ਕੋਈ ਵੀ ਯੁਵਾ ਪਿੱਛੇ ਨਾ ਰਹਿ ਜਾਵੇ।” ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਹੁਣ ਸਰਬਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਲਾਨਾ 5 ਲੱਖ ਰੁਪਏ ਤੱਕ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਮੁੱਖ ਖੇਡ ਪੁਰਸਕਾਰਾਂ ਵਿੱਚ ਦਿੱਤੀ ਜਾਣ ਵਾਲੀ ਰਾਸ਼ੀ ਨੂੰ ਵੀ ਵਧਾ ਕੇ ਤਿੰਨ ਗੁਣਾ ਕਰ ਦਿੱਤਾ ਗਿਆ ਹੈ। ਟੌਪਸ ਜਿਹੀਆਂ ਯੋਜਨਾਵਾਂ ਦੀ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਓਲੰਪਿਕਸ ਜਿਹੀਆਂ ਬੜੀਆਂ ਆਲਮੀ ਪ੍ਰਤੀਯੋਗਿਤਾਵਾਂ ਵਿੱਚ ਵੀ ਸਰਕਾਰ ਆਪਣੇ ਖਿਡਾਰੀਆਂ ਦੇ ਨਾਲ ਪੂਰੀ ਤਾਕਤ ਦੇ ਨਾਲ ਖੜ੍ਹੀ ਹੈ।

 

ਨਾ ਕੇਵਲ ਖੇਡ ਦੇ ਖੇਤਰ ਵਿੱਚ ਬਲਕਿ ਰੋਜ਼ਾਨਾ ਜੀਵਨ ਵਿੱਚ ਵੀ ਫਿਟਨੈਸ ਬਣਾਏ ਰੱਖਣ ਦੀ ਜ਼ਰੂਰਤ ‘ਤੇ ਜੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਸੇ ਵੀ ਖਿਡਾਰੀ ਦੇ ਲਈ ਸਭ ਤੋਂ ਮਹੱਤਵਪੂਰਨ ਚੀਜ ਹੈ। ਉਨ੍ਹਾਂ ਨੇ ਖੇਲੋ ਇੰਡੀਆ ਅਤੇ ਫਿਟ ਇੰਡੀਆ ਜਿਹੇ ਅਭਿਯਾਨਾਂ ਬਾਰੇ ਚਰਚਾ ਕਰਦੇ ਹੋਏ, ਫਿਟਨੈਸ ਵਿੱਚ ਆਹਾਰ ਅਤੇ ਪੋਸ਼ਣ ਦੀ ਭੂਮਿਕਾ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਤੁਸੀਂ ਫਿਟ ਹੋਵੋਗੇ, ਤਦੇ ਤੁਸੀਂ ਸੁਪਰਹਿਟ ਹੋਵੋਗੇ।” ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਦੁਆਰਾ ਵਰ੍ਹੇ 2023 ਨੂੰ ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹੇ ਦੇ ਰੂਪ ਵਿੱਚ ਮਨਾਉਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਰਾਜਸਥਾਨ ਬਾਜਰਾ, ਸ਼੍ਰੀ ਅੰਨ ਦੀ ਇੱਕ ਬਹੁਤ ਸਮ੍ਰਿੱਧ ਪਰੰਪਰਾ ਦਾ ਸਥਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਰਾਜਸਥਾਨ ਦੇ ਸ਼੍ਰੀ ਅੰਨ-ਬਾਜਰਾ ਅਤੇ ਸ਼੍ਰੀ ਅੰਨ-ਜਵਾਰ, ਇਸ ਜਗ੍ਹਾ ਦੀ ਪਹਿਚਾਣ ਹਨ।” ਪ੍ਰਧਾਨ ਮੰਤਰੀ ਨੇ ਇੱਥੇ ਬਣੇ ਬਾਜਰੇ ਦੇ ਦਲੀਏ ਅਤੇ ਚੂਰਮਾ ਨੂੰ ਯਾਦ ਕਰਦੇ ਹੋਏ ਇਹ ਬਾਤ ਕਹੀ। ਉਨ੍ਹਾਂ ਨੇ ਸਾਰੇ ਨੌਜਵਾਨਾਂ ਨੂੰ ਸ਼੍ਰੀ ਅੰਨ ਨੂੰ ਨਾ ਕੇਵਲ ਆਪਣੇ ਆਹਾਰ ਵਿੱਚ ਸ਼ਾਮਲ ਕਰਨ, ਬਲਕਿ ਬ੍ਰਾਂਡ ਅੰਬੈਸਡਰ ਬਣਨ ਦੀ ਵੀ ਅਪੀਲ ਕੀਤੀ।

 

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਚਾਨਣਾ ਪਾਇਆ ਕਿ ਦੇਸ਼ ਨੌਜਵਾਨਾਂ ਦੇ ਸਮੁੱਚੇ ਵਿਕਾਸ ਦੇ ਲਈ ਕੰਮ ਕਰ ਰਿਹਾ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਅੱਜ ਦੇ ਯੁਵਾ ਆਪਣੀਆਂ ਬਹੁ-ਪ੍ਰਤਿਭਾਸ਼ਾਲੀ ਅਤੇ ਬਹੁਆਯਾਮੀ ਸਮਰੱਥਾਵਾਂ ਦੇ ਕਾਰਨ ਸਿਰਫ਼ ਇੱਕ ਖੇਤਰ ਤੱਕ ਸੀਮਿਤ ਨਹੀਂ ਰਹਿਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੱਕ ਤਰਫ਼ ਜਿੱਥੇ ਆਧੁਨਿਕ ਖੇਡ ਨਾਲ ਸਬੰਧਿਤ ਸੁਵਿਧਾਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਇਸ ਬਜਟ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਇੱਕ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਦਾ ਵੀ ਪ੍ਰਸਤਾਵ ਕੀਤਾ ਗਿਆ ਹੈ, ਜਿੱਥੇ ਸ਼ਹਿਰ ਤੋਂ ਪਿੰਡ ਤੱਕ ਹਰ ਪੱਧਰ ‘ਤੇ ਵਿਗਿਆਨ, ਸੰਸਕ੍ਰਿਤ ਅਤੇ ਇਤਿਹਾਸ ਜਿਹੇ ਹਰ ਵਿਸ਼ੇ ਦੀਆਂ ਕਿਤਾਬਾਂ ਉਪਲਬਧ ਹੋਣਗੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ, “ਖੇਡ ਸਿਰਫ਼ ਇੱਕ ਸ਼ੈਲੀ ਨਹੀਂ ਹੈ, ਬਲਕਿ ਇੱਕ ਉਦਯੋਗ ਹੈ, ਕਿਉਂਕਿ ਖੇਡ ਨਾਲ ਸਬੰਧਿਤ ਚੀਜਾਂ ਅਤੇ ਸੰਸਾਧਨ ਬਣਾ ਰਹੇ ਐੱਮਐੱਸਐੱਮਈ ਦੇ ਮਾਧਿਅਮ ਨਾਲ ਬੜੀ ਸੰਖਿਆ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਹੈ।” ਉਨ੍ਹਾਂ ਨੇ ਖੇਡ ਖੇਤਰ ਨਾਲ ਜੁੜੇ ਐੱਮਐੱਸਐੱਮਈ ਨੂੰ ਮਜ਼ਬੂਤ ਕਰਨ ਦੇ ਲਈ ਬਜਟ ਵਿੱਚ ਕੀਤੇ ਗਏ ਮਹੱਤਵਪੂਰਨ ਐਲਾਨਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯਾਨੀ ਪੀਐੱਮ ਵਿਕਾਸ ਯੋਜਨਾ ਦੀ ਉਦਾਹਰਣ ਦਿੱਤੀ ਅਤੇ ਕਿਹਾ ਕਿ ਇਹ ਯੋਜਨਾ ਸ਼ਰੀਰਕ ਕੌਸ਼ਲ ਅਤੇ ਹੱਥ ਦੇ ਔਜ਼ਾਰਾਂ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਪੀਐੱਮ ਵਿਸ਼ਵਕਰਮਾ ਯੋਜਨਾ ਦੁਆਰਾ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨਾਲ ਸਾਡੇ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ ਅਤੇ ਉਨ੍ਹਾਂ ਦੇ ਲਈ ਨਵੇਂ ਬਜ਼ਾਰ ਵੀ ਤਿਆਰ ਹੋਣਗੇ।

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਪੂਰੇ ਮਨ ਨਾਲ ਪ੍ਰਯਤਨ ਕੀਤੇ ਜਾਂਦੇ ਹਨ, ਤਾਂ ਨਤੀਜੇ ਸੁਨਿਸ਼ਚਿਤ ਹੁੰਦੇ ਹਨ।” ਉਨ੍ਹਾਂ ਨੇ ਟੋਕੀਓ ਓਲੰਪਿਕਸ ਅਤੇ ਰਾਸ਼ਟਰਮੰਡਲ ਖੇਡਾਂ ਦੇ ਦੌਰਾਨ ਦੇਸ਼ ਦੇ ਪ੍ਰਯਤਨਾਂ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਨਤੀਜੇ ਸਭ ਦੇ ਸਾਹਮਣੇ ਹਨ। ਉਨ੍ਹਾਂ ਨੇ ਕਿਹਾ ਕਿ ਜੈਪੁਰ ਮਹਾਖੇਲ ਦੇ ਦੌਰਾਨ ਕੀਤੇ ਗਏ ਪ੍ਰਯਤਨਾਂ ਦੇ ਭਵਿੱਖ ਵਿੱਚ ਸ਼ਾਨਦਾਰ ਨਤੀਜੇ ਮਿਲਣਗੇ। ਪ੍ਰਧਾਨ ਮੰਤਰੀ ਨੇ ਸਿੱਟੇ ਵਜੋਂ ਕਿਹਾ, “ਦੇਸ਼ ਦੇ ਲਈ ਅਗਲਾ ਗੋਲਡ ਅਤੇ ਸਿਰਵਰ ਮੈਡਲ ਜੇਤੂ ਤਹਾਡੇ ਵਿੱਚੋਂ ਨਿਕਲੇਗਾ। ਅਗਰ ਤੁਸੀਂ ਨਿਸ਼ਚਿਤ ਕਰ ਲਵੋਗੇ, ਤਾਂ ਓਲੰਪਿਕਸ ਵਿੱਚ ਵੀ ਤਿਰੰਗੇ ਦੀ ਸ਼ਾਨ ਵਧਾ ਪਾਵੋਗੇ। ਤੁਸੀਂ ਜਿੱਥੇ ਵੀ ਜਾਓਗੇ ਦੇਸ਼ ਦਾ ਨਾਮ ਰੋਸ਼ਨ ਕਰੋਗੇ। ਮੈਨੂੰ ਵਿਸ਼ਵਾਸ ਹੈ, ਸਾਡੇ ਯੁਵਾ ਦੇਸ਼ ਦੀ ਸਫ਼ਲਤਾ ਨੂੰ ਬਹੁਤ ਅੱਗੇ ਲੈ ਜਾਣਗੇ।”

ਇਸ ਅਵਸਰ ‘ਤੇ ਜੈਪੁਰ ਗ੍ਰਾਮੀਣ ਤੋਂ ਲੋਕ ਸਭਾ ਸਾਂਸਦ ਸ਼੍ਰੀ ਰਾਜਯਵਰਧਨ ਸਿੰਘ ਰਾਠੌੜ ਅਤੇ ਹੋਰ ਪਤਵੰਤੇ ਉਪਸਥਿਤ ਸਨ।

 

ਪਿਛੋਕੜ

 

ਇਸ ਵਰ੍ਹੇ ਕਬੱਡੀ ਕੰਪੀਟੀਸ਼ਨ ‘ਤੇ ਵਿਸ਼ੇਸ਼ ਧਿਆਨ ਦਿੰਦੇ ਹੋਏ, ਇਹ ਮਹਾਖੇਲ ਆਯੋਜਨ ਰਾਸ਼ਟਰੀ ਯੁਵਾ ਦਿਵਸ ਯਾਨੀ 12 ਜਨਵਰੀ 2023 ਨੂੰ ਸ਼ੁਰੂ ਹੋਇਆ। ਇਸ ਮਹਾਖੇਲ ਵਿੱਚ ਜੈਪੁਰ ਗ੍ਰਾਮੀਣ ਲੋਕ ਸਭਾ ਖੇਤਰ ਦੀਆਂ 450 ਤੋਂ ਅਧਿਕ ਗ੍ਰਾਮ ਪੰਚਾਇਤਾਂ, ਨਗਰਪਾਲਿਕਾਵਾਂ ਅਤੇ ਸਾਰੇ 8 ਵਿਧਾਨ ਸਭਾ ਖੇਤਰਾਂ ਦੇ ਵਾਰਡਾਂ ਦੇ 6400 ਤੋਂ ਅਧਿਕ ਨੌਜਵਾਨਾਂ ਅਤੇ ਖਿਡਾਰੀਆਂ ਦੀ ਭਾਗੀਦਾਰੀ ਹੋਈ ਹੈ। ਇਹ ਆਯੋਜਨ ਜੈਪੁਰ ਦੇ ਨੌਜਵਾਨਾਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਅਵਸਰ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਖੇਡ ਨੂੰ ਕਰੀਅਰ ਵਿਕਲਪ ਦੇ ਰੂਪ ਵਿੱਚ ਆਪਣਾਉਣ ਦੇ ਲਈ ਪ੍ਰੇਰਿਤ ਵੀ ਕਰਦਾ ਹੈ।

 

 

 

 

 

 

 

 

 

 

 

************

 

ਡੀਐੱਸ/ਟੀਐੱਸ



(Release ID: 1896844) Visitor Counter : 139