ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਅਨੁਰਾਗ ਸਿੰਘ ਠਾਕੁਰ ਨੇ ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨਾਲ ਤੀਸਰੇ ਖੇਲੋ ਇੰਡੀਆ ਵਿੰਟਰ ਗੇਮਜ਼ ਦੇ ਮਾਸਕੌਟ, ਥੀਮ ਗੀਤ ਅਤੇ ਜਰਸੀ ਲਾਂਚ ਕੀਤੀ


ਜੰਮੂ ਅਤੇ ਕਸ਼ਮੀਰ ਦੇ ਕੋਨੇ-ਕੋਨੇ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਗਿਆ ਹੈ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਰਿਹਾ ਹੈ: ਲੈਫਟੀਨੈਂਟ ਗਵਰਨਰ, ਜੰਮੂ ਅਤੇ ਕਸ਼ਮੀਰ

ਖੇਲੋ ਇੰਡੀਆ ਵਿੰਟਰ ਗੇਮਜ਼ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਗੀਆਂ, ਜਿਸ ਨਾਲ ਭਾਰਤ ਗਲੋਬਲ ਪੱਧਰ 'ਤੇ ਇੱਕ ਸੌਫਟ ਸਪੋਰਟਸ ਪਾਵਰ ਬਣੇਗਾ: ਅਨੁਰਾਗ ਸਿੰਘ ਠਾਕੁਰ

ਖੇਲੋ ਇੰਡੀਆ ਵਿੰਟਰ ਗੇਮਜ਼ ਇਸ ਮਹੀਨੇ ਦੀ 10 ਤੋਂ 14 ਤਰੀਕ ਤੱਕ ਗੁਲਮਰਗ, ਜੰਮੂ ਅਤੇ ਕਸ਼ਮੀਰ ਵਿਖੇ ਹੋਣੀਆਂ ਹਨ

Posted On: 04 FEB 2023 3:37PM by PIB Chandigarh

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਲੈਫਟੀਨੈਂਟ ਗਵਰਨਰ, ਜੰਮੂ ਅਤੇ ਕਸ਼ਮੀਰ, ਸ਼੍ਰੀ ਮਨੋਜ ਸਿਨਹਾ ਨੇ ਅੱਜ ਰਾਜ ਭਵਨ, ਜੰਮੂ ਵਿਖੇ ਤੀਸਰੇ ਖੇਲੋ ਇੰਡੀਆ ਵਿੰਟਰ ਗੇਮਜ਼ ਦਾ ਮਾਸਕੌਟ, ਥੀਮ ਗੀਤ ਅਤੇ ਜਰਸੀ ਲਾਂਚ ਕੀਤੀ।

 

 


ਲਾਂਚ ਦੇ ਦੌਰਾਨ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ, ਖੇਲੋ ਇੰਡੀਆ ਵਿੰਟਰ ਗੇਮਜ਼ ਖੇਲੋ ਇੰਡੀਆ ਅਭਿਆਨ ਦਾ ਇੱਕ ਹਿੱਸਾ ਹੈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੋਚ ਹੈ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਅਤੇ ਭਾਰਤ ਨੂੰ ਗਲੋਬਲ ਪੱਧਰ 'ਤੇ ਇੱਕ ਉਭਰਦੀ ਸੌਫਟ ਸਪੋਰਟਸ ਪਾਵਰ ਬਣਾਉਣਾ ਹੈ। 








 

 



ਸ਼੍ਰੀ ਠਾਕੁਰ ਨੇ ਇਹ ਵੀ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਖੇਡਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਲੈ ਕੇ ਪਰਿਵਾਰਾਂ ਦੀ ਮਾਨਸਿਕਤਾ ਵਿੱਚ ਬਹੁਤ ਬਦਲਾਅ ਆਇਆ ਹੈ, ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਏ ਖੇਲੋ ਇੰਡੀਆ ਅਭਿਆਨ, ਫਿਟ ਇੰਡੀਆ ਮੁਹਿੰਮ ਦੁਆਰਾ ਸੰਭਵ ਹੋਇਆ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਨਾ ਸਿਰਫ਼ ਭਾਰਤ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਗਿਆ ਹੈ, ਬਲਕਿ ਖਿਡਾਰੀਆਂ ਨਾਲ, ਖਾਸ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਵੱਡੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਜਾਂ ਗਲੋਬਲ ਪੱਧਰ 'ਤੇ ਭਾਰਤ ਨੂੰ ਮਾਣ ਦਿਵਾਉਣ ਤੋਂ ਬਾਅਦ, ਸਮੇਂ-ਸਮੇਂ ‘ਤੇ ਗੱਲਬਾਤ ਕਰਕੇ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਕਿ ਪਹਿਲਾਂ ਕਦੇ ਨਹੀਂ ਸੀ ਹੋਇਆ।

 

ਖੇਲੋ ਇੰਡੀਆ ਵਿੰਟਰ ਗੇਮਜ਼ 'ਤੇ ਬੋਲਦਿਆਂ ਸ਼੍ਰੀ  ਠਾਕੁਰ ਨੇ ਕਿਹਾ, ਖੇਲੋ ਇੰਡੀਆ ਵਿੰਟਰ ਗੇਮਜ਼ ਵਿੱਚ ਹਿੱਸਾ ਲੈਣ ਵਾਲੇ 29 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਉਣ ਵਾਲੇ 1500 ਤੋਂ ਵੱਧ ਖਿਡਾਰੀ ਨਾ ਸਿਰਫ਼ ਜੰਮੂ ਅਤੇ ਕਸ਼ਮੀਰ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਗੇ ਬਲਕਿ ਜੰਮੂ ਅਤੇ ਕਸ਼ਮੀਰ ਵਿੱਚ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰਨਗੇ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਸੁੰਦਰਤਾ ਅਤੇ ਪਿਛਲੇ ਕਈ ਸਾਲਾਂ ਤੋਂ ਜੰਮੂ ਅਤੇ ਕਸ਼ਮੀਰ ਵਿੱਚ ਲਿਆਂਦੀਆਂ ਗਈਆਂ ਤਬਦੀਲੀਆਂ ਤੋਂ ਪ੍ਰਭਾਵਿਤ ਇਹ ਖਿਡਾਰੀ ਅਤੇ ਅਧਿਕਾਰੀ, ਜੰਮੂ ਅਤੇ ਕਸ਼ਮੀਰ ਦੇ ਟੂਰਿਜ਼ਮ, ਅਮਨ ਅਤੇ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਵਾਲੇ ਬ੍ਰਾਂਡ ਅੰਬੈਸਡਰ ਬਣ ਜਾਣਗੇ।

 

ਲੈਫਟੀਨੈਂਟ ਗਵਰਨਰ, ਜੰਮੂ ਅਤੇ ਕਸ਼ਮੀਰ, ਸ਼੍ਰੀ ਮਨੋਜ ਸਿਨਹਾ ਨੂੰ ਅੱਜ ਖੇਲੋ ਇੰਡੀਆ ਵਿੰਟਰ ਗੇਮਜ਼ ਦੇ ਮਾਸਕੌਟ, ਥੀਮ ਸਾਂਗ ਅਤੇ ਜਰਸੀ ਦੀ ਲਾਂਚ 'ਤੇ ਵਧਾਈ ਦਿੰਦੇ ਹੋਏ, ਸ਼੍ਰੀ ਠਾਕੁਰ ਨੇ ਕਿਹਾ, ਖੇਲੋ ਇੰਡੀਆ ਵਿੰਟਰ ਗੇਮਜ਼ ਦੀ ਸ਼ੁਰੂਆਤ ਦੇਸ਼ ਭਰ ਵਿੱਚ ਇੱਕ ਸੰਦੇਸ਼ ਦਿੰਦੀ ਹੈ ਕਿ ਜੰਮੂ ਅਤੇ ਕਸ਼ਮੀਰ ਇੱਕ ਅਭੁੱਲ ਰੋਮਾਂਚ ਅਤੇ ਅਨੁਭਵ ਪ੍ਰਦਾਨ ਕਰਨ ਵਾਲੀਆਂ ਇਨ੍ਹਾਂ ਗੇਮਜ਼ ਨੂੰ ਦੇਖਣ ਲਈ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਸ਼੍ਰੀ ਠਾਕੁਰ ਨੇ ਇਹ ਵੀ ਕਿਹਾ ਕਿ ਇੱਥੇ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਕਰਕੇ ਨੌਜਵਾਨਾਂ ਨੂੰ ਤਿਆਰੀ ਲਈ ਵਧੀਆ ਸਹੂਲਤਾਂ ਪ੍ਰਦਾਨ ਕਰਕੇ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਤਿਆਰ ਕੀਤਾ ਜਾ ਸਕਦਾ ਹੈ।

 

ਲਾਂਚ ਦੇ ਦੌਰਾਨ, ਲੈਫਟੀਨੈਂਟ ਗਵਰਨਰ, ਜੰਮੂ ਅਤੇ ਕਸ਼ਮੀਰ ਨੇ ਕਿਹਾ ਕਿ ਪੀਐੱਮਡੀਪੀ ਦੇ ਤਹਿਤ, ਜੰਮੂ ਅਤੇ ਕਸ਼ਮੀਰ ਦੇ ਹਰੇਕ ਕੋਨੇ ਵਿੱਚ ਖੇਡ ਬੁਨਿਆਦੀ ਢਾਂਚੇ ਨੂੰ ਸੁਧਾਰਿਆ ਗਿਆ ਹੈ ਜੋ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਰਿਹਾ ਹੈ।  ਸ਼੍ਰੀ ਸਿਨਹਾ ਨੇ ਇਹ ਵੀ ਕਿਹਾ, ਜੰਮੂ ਅਤੇ ਕਸ਼ਮੀਰ ਦੀ ਹਰੇਕ ਪੰਚਾਇਤ ਵਿੱਚ ਖੇਡ ਸਹੂਲਤਾਂ ਮੌਜੂਦ ਹਨ ਅਤੇ 50 ਲੱਖ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਦਾ ਟੀਚਾ ਪਾਰ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਨਵੀਂ ਖੇਡ ਨੀਤੀ ਰਾਹੀਂ ਖਿਡਾਰੀਆਂ ਨੂੰ ਕਰੀਅਰ ਦੇ ਆਕਰਸ਼ਕ ਵਿਕਲਪ ਪ੍ਰਦਾਨ ਕੀਤੇ ਜਾਣਗੇ।

 

ਸਰਦ ਰੁੱਤ ਖੇਡਾਂ ਇਸ ਮਹੀਨੇ ਦੀ 10 ਤੋਂ 14 ਤਰੀਕ ਤੱਕ ਗੁਲਮਰਗ, ਜੰਮੂ ਅਤੇ ਕਸ਼ਮੀਰ ਵਿਖੇ ਹੋਣੀਆਂ ਹਨ। ਖੇਲੋ ਇੰਡੀਆ ਵਿੰਟਰ ਗੇਮਜ਼ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਸਮਰਥਨ ਪ੍ਰਾਪਤ ਹੈ ਅਤੇ ਜੰਮੂ ਅਤੇ ਕਸ਼ਮੀਰ ਸਪੋਰਟਸ ਕੌਂਸਲ ਦੇ ਨਾਲ-ਨਾਲ ਵਿੰਟਰ ਗੇਮਜ਼ ਐਸੋਸੀਏਸ਼ਨ, ਜੰਮੂ-ਕਸ਼ਮੀਰ ਦੁਆਰਾ ਆਯੋਜਿਤ ਕੀਤਾ ਜਾ ਰਿਹਾ ਹੈ।

 

ਗੁਲਮਰਗ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਦੇਸ਼ ਭਰ ਦੇ 1500 ਤੋਂ ਵੱਧ ਖਿਡਾਰੀ ਹਿੱਸਾ ਲੈਣਗੇ ਅਤੇ 9 ਖੇਡ ਵਰਗਾਂ ਵਿੱਚ ਮੁਕਾਬਲੇ ਹੋਣਗੇ। ਖੇਲੋ ਇੰਡੀਆ ਵਿੰਟਰ ਗੇਮਜ਼ ਦਾ ਪਹਿਲਾ ਐਡੀਸ਼ਨ 2020 ਵਿੱਚ ਹੋਇਆ ਸੀ ਅਤੇ ਜੰਮੂ ਅਤੇ ਕਸ਼ਮੀਰ ਹੁਣ ਤੱਕ ਖੇਡਾਂ ਦੇ ਦੋਵਾਂ ਐਡੀਸ਼ਨਾਂ ਵਿੱਚ ਸਿਖਰ 'ਤੇ ਆਇਆ ਹੈ।


 

 

 *****

 

ਏਪੀ/ਐੱਮਏ



(Release ID: 1896407) Visitor Counter : 109