ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਅਨੁਰਾਗ ਸਿੰਘ ਠਾਕੁਰ ਖੇਲੋ ਇੰਡੀਆ ਵਿੰਟਰ ਗੇਮਜ਼ ਦੇ ਸ਼ੁਭੰਕਾਰ (ਮਾਸਕੌਟ), ਥੀਮ ਗੀਤ ਅਤੇ ਜਰਸੀ ਲਾਂਚ ਵਿੱਚ ਸ਼ਾਮਲ ਹੋਣਗੇ

Posted On: 03 FEB 2023 4:51PM by PIB Chandigarh




 

 

ਖੇਲੋ ਇੰਡੀਆ ਵਿੰਟਰ ਗੇਮਜ਼ ਦੇ ਤੀਜੇ ਐਡੀਸ਼ਨ ਦਾ ਸ਼ੁਭੰਕਾਰ, ਥੀਮ ਗੀਤ ਅਤੇ ਜਰਸੀ ਲਾਂਚ ਭਲਕੇ 4 ਫਰਵਰੀ ਨੂੰ ਜੰਮੂ ਦੇ ਲੈਫਟੀਨੈਂਟ ਗਵਰਨਰ ਹਾਊਸ ਰਾਜ ਭਵਨ ਵਿਖੇ ਹੋਵੇਗੀ।  ਵਿੰਟਰ ਗੇਮਜ਼ ਇਸ ਮਹੀਨੇ ਦੀ 10 ਤੋਂ 14 ਤਰੀਕ ਤੱਕ ਹੋਣੀਆਂ ਹਨ।

 

 





 

ਇਸ ਮੌਕੇ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਜੰਮੂ ਅਤੇ ਕਸ਼ਮੀਰ ਦੇ ਉਪ-ਰਾਜਪਾਲ (ਐੱਲਜੀ) ਮਨੋਜ ਸਿਨਹਾ ਅਤੇ ਹੋਰ ਪਤਵੰਤਿਆਂ ਦੇ ਨਾਲ ਮੌਜੂਦ ਹੋਣਗੇ। ਖੇਲੋ ਇੰਡੀਆ ਵਿੰਟਰ ਗੇਮਜ਼ ਨੂੰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਸਮਰਥਨ ਪ੍ਰਾਪਤ ਹੈ ਅਤੇ ਜੰਮੂ ਅਤੇ ਕਸ਼ਮੀਰ ਸਪੋਰਟਸ ਕੌਂਸਲ ਦੇ ਨਾਲ-ਨਾਲ ਜੰਮੂ ਅਤੇ ਕਸ਼ਮੀਰ ਦੇ ਵਿੰਟਰ ਗੇਮਜ਼ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ।


 

ਗੁਲਮਰਗ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਦੇਸ਼ ਭਰ ਦੇ ਲਗਭਗ 1500 ਐਥਲੀਟ ਹਿੱਸਾ ਲੈਣਗੇ ਅਤੇ 9 ਵਰਗਾਂ ਵਿੱਚ ਖੇਡ ਮੁਕਾਬਲੇ ਹੋਣਗੇ। ਖੇਲੋ ਇੰਡੀਆ ਵਿੰਟਰ ਗੇਮਜ਼ ਦਾ ਪਹਿਲਾ ਐਡੀਸ਼ਨ 2020 ਵਿੱਚ ਹੋਇਆ ਸੀ ਅਤੇ ਮੇਜ਼ਬਾਨ ਜੰਮੂ ਅਤੇ ਕਸ਼ਮੀਰ ਹੁਣ ਤੱਕ ਖੇਡਾਂ ਦੇ ਦੋਵਾਂ ਐਡੀਸ਼ਨਾਂ ਵਿੱਚ ਸਿਖਰ 'ਤੇ ਰਿਹਾ ਹੈ।


 

******

 

ਐੱਨਬੀ/ਐੱਸਕੇ


(Release ID: 1896406) Visitor Counter : 105