ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਇੰਡੀਅਨ ਰੈਵੇਨਿਊ ਸਰਵਿਸ (ਕਸਟਮਸ ਅਤੇ ਅਪ੍ਰਤੱਖ ਟੈਕਸ), ਇੰਡੀਆਨ ਸਿਵਲ ਅਕਾਂਊਟਸ ਸਰਵਿਸ, ਇੰਡੀਅਨ ਡਿਫੈਂਸ ਅਕਾਊਂਟਸ ਸਰਵਿਸ, ਇੰਡੀਅਨ ਰੇਲਵੇ ਅਕਾਂਊਟਸ ਸਰਵਿਸ ਅਤੇ ਪੋਸਟ ਐਂਡ ਟੈਲੀਕਮਿਊਨੀਕੇਸ਼ਨ (ਫਾਇਨੈਂਸ ਐਂਡ ਅਕਾਂਊਟਸ) ਸਰਵਿਸ ਨੇ ਪ੍ਰੋਬੇਸ਼ਨਰੀ ਅਫ਼ਸਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

Posted On: 03 FEB 2023 1:26PM by PIB Chandigarh

ਭਾਰਤੀ ਰੈਵੇਨਿਊ ਸੇਵਾ (ਕਸਟਮਸ ਅਤੇ ਅਪ੍ਰਤੱਖ ਟੈਕਸ), ਭਾਰਤੀ ਸਿਵਲ ਲੇਖਾ ਸੇਵਾ, ਭਾਰਤੀ ਰੱਖਿਆ ਲੇਖਾ ਸੇਵਾ, ਭਾਰਤੀ ਰੇਲਵੇ ਲੇਖਾ ਸੇਵਾ ਅਤੇ ਭਾਰਤੀ ਡਾਕ ਅਤੇ ਦੂਰਸੰਚਾਰ (ਵਿੱਤ ਅਤੇ ਲੇਖਾ) ਸੇਵਾ ਦੇ ਪ੍ਰੋਬੇਸ਼ਨਰੀ ਅਫ਼ਸਰਾਂ ਨੇ ਅੱਜ ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨਾਲ ਰਾਸ਼ਟਰਪਤੀ ਭਵਨ ਵਿੱਚ ਮੁਲਾਕਾਤ ਕੀਤੀ।

ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਜਿਵੇਂ-ਜਿਵੇਂ ਸਾਡੀ ਸ਼ਾਸਨ ਪ੍ਰਣਾਲੀ ਅਧਿਕ ਕੁਸ਼ਲ, ਜਵਾਬਦੇਹ ਅਤੇ ਪਾਰਦਰਸ਼ੀ ਪ੍ਰਸ਼ਾਸਨ ਅਤੇ ਨਿਰਵਿਘਨ ਸੇਵਾ ਸਪਲਾਈ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ, ਰੈਵੇਨਿਊ ਸੇਵਾ ਅਤੇ ਵਿਭਿੰਨ ਲੇਖਾ ਸੇਵਾਵਾਂ ਪਹਿਲਾਂ ਦੀ ਤੁਲਨਾ ਵਿੱਚ ਬਹੁਤ ਬੜੀ ਭੂਮਿਕਾ ਨਿਭਾਉਣ ਜਾ ਰਹੀਆਂ ਹਨ। ਦੋ ਦਿਨ ਪਹਿਲਾਂ ਹੀ ਕੇਂਦਰੀ ਬਜਟ 2023-24 ਪੇਸ਼ ਕੀਤਾ ਗਿਆ  ਜੋ ਆਉਣ ਵਾਲੇ ਵਿੱਤੀ ਵਰ੍ਹੇ ਦੇ ਲਈ ਸਰਕਾਰ ਦੇ ਵਿੱਤ ਦਾ ਅਨੁਮਾਨਿਤ ਲੇਖਾ-ਜੋਖਾ ਪ੍ਰਸਤੁਤ ਕਰਦਾ ਹੈ। ਬਜਟ ਦਾ ਉਦੇਸ਼ ਨਾਗਰਿਕਾਂ-ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਦੇ ਲਈ ਵਿਕਾਸ ਦੇ ਅਵਸਰ ਪੈਦਾ ਕਰਨਾ, ਸਮਾਵੇਸ਼ੀ ਵਿਕਾਸ ਦੇ ਲਈ ਕਈ ਹੋਰ ਰਾਸ਼ਟਰੀ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਹੈ। ਉਨ੍ਹਾਂ ਸਭ ਨੂੰ ਆਪਣੀਆਂ ਸਬੰਧਿਤ ਸੇਵਾਵਾਂ ਵਿੱਚ ਲੇਖਾਂਕਣ, ਲੇਖਾ ਪਰੀਖਿਆ ਅਤੇ ਬਜਟ ਰਾਹੀਂ ਇਹ ਸੁਨਿਸ਼ਚਿਤ ਕਰਨ ਹੋਵੇਗਾ ਕਿ ਟੈਕਸਪੇਅਰਾਂ ਦੇ ਧਨ ਦਾ ਇੱਕ-ਇੱਕ ਰੁਪਇਆ ਦੇਸ਼ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਦੇ ਲਈ ਉਪਯੋਗ ਕੀਤਾ ਜਾਵੇ।

ਰਾਸ਼ਟਰਪਤੀ ਨੇ ਕਿਹਾ ਭਾਰਤੀ ਰੈਵੇਨਿਊ ਸੇਵਾ (ਕਸਟਮਸ ਅਤੇ ਅਪ੍ਰਤੱਖ ਟੈਕਸ) ਦੇ ਅਧਿਕਾਰੀਆਂ ਦੇ ਪਾਸ ਸਰਕਾਰ ਦੇ ਅਪ੍ਰਤੱਖ ਟੈਕਸਾਂ ਦੀ ਕਲੈਕਸ਼ਨ ਅਤੇ ਪ੍ਰਸ਼ਾਸਨ ਦੇ ਲਈ ਜ਼ਿੰਮੇਦਾਰ ਅਧਿਕਾਰੀਆਂ ਦੇ ਰੂਪ ਵਿੱਚ ਇੱਕ ਚੁਣੌਤੀਪੂਰਨ ਕੰਮ ਹੈ। ਟੈਕਸ ਅਨੁਪਾਲਨ ਸੁਨਿਸ਼ਚਿਤ ਕਰਵਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਪ੍ਰਮੁੱਖ ਹੈ, ਕਿਉਂਕਿ ਇਹ ਆਰਥਿਕ ਵਿਕਾਸ ਅਤੇ ਸਮਾਵੇਸ਼ੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇਵੇਗਾ। ਆਈਆਰਐੱਸ ਕਸਟਮਸ ਅਫ਼ਸਰ ਦੇਸ਼ ਦੇ ‘ਆਰਥਿਕ ਮੋਰਚੇ’ ਦੇ ਗਾਰਡੀਅਨ ਦੇ ਰੂਪ ਵਿੱਚ ਵੀ ਕਾਰਜ ਕਰਦੇ ਹਨ। ਉਹ ਦੇਸ਼ ਦੇ ਸਾਹਮਣੇ ਆਉਣ ਵਾਲੇ ਨਸ਼ੀਲੇ ਪਦਾਰਥਾਂ ’ਤੇ ਕੰਟਰੋਲ, ਮਨੀ ਲਾਂਡ੍ਰਿੰਗ ਅਤੇ ਟੈਕਸ ਚੋਰੀ ਜਿਹੇ ਮੁੱਦਿਆਂ ਨਾਲ ਨਿਪਟਣ ਵਿੱਚ ਕੇਂਦਰੀ ਭੂਮਿਕਾ ਨਿਭਾਉਂਦੇ ਹਨ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇਹ ਯਾਦ ਰੱਖਣ ਦਾ ਆਗ੍ਰਹ ਕੀਤਾ ਕਿ ਟੈਕਸੇਸ਼ਨ ਕੇਵਲ ਸਰਕਾਰੀ ਰੈਵੇਨਿਊ ਵਧਾਉਣ ਦਾ ਮਾਧਿਅਮ ਨਹੀਂ ਹੈ ਬਲਕਿ ਇਹ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਵੀ ਅਤਿਅੰਤ ਮਹੱਤਵਪੂਰਨ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਸ਼ਾਸਨ ਵਿੱਚ ਜਵਾਬਦੇਹੀ ਲਾਗੂ ਕਰਨ ਦੇ ਲਈ ਲੇਖਾਂਕਣ ਪ੍ਰਮੁੱਖ ਉਪਾਵਾਂ ਵਿੱਚੋਂ ਇੱਕ ਹੈ। ਇਹ ਇੱਕ ਮਜ਼ਬੂਤ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ ਸੁਸ਼ਾਸਨ ਦਾ ਮੁੱਖ ਅਧਾਰ ਹੈ। ਭਾਰਤੀ ਨਾਗਰਿਕ, ਰੱਖਿਆ, ਰੇਲਵੇ ਅਤੇ ਪੋਸਟ ਐਂਡ ਟੈਲੀਕਮਨੀਊਕੇਸ਼ਨ ਅਕਾਂਊਟਸ ਸਰਵਿਸ ਦੇ ਅਧਿਕਾਰੀਆਂ ਦੇ ਜਿੰਮੇ ਇੱਕ ਮਜ਼ਬੂਤ ਵਿੱਤੀ ਪ੍ਰਬੰਧਨ ਪਣਾਲੀ ਬਣਾਉਣ ਅਤੇ ਉਸ ਨੂੰ ਬਣਾਈ ਰੱਖਣ ਦੀ ਜਿੰਮੇਦਾਰੀ ਹੈ ਜੋ ਸਰਕਾਰ ਦੇ ਸੁਚਾਰੂ ਕੰਮਕਾਜ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਇਸ ਲਈ, ਸਰਕਾਰ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਬਹੁਤ ਮਹੱਤਵ ਹੈ ਅਤੇ ਤੁਹਾਨੂੰ ਪੂਰੀ ਪ੍ਰਤੀਬੱਧਤਾ ਅਤੇ ਪ੍ਰਾਸੰਗਿਕਿ ਕੌਸ਼ਲ ਦੇ ਨਾਲ ਜ਼ਿੰਮੇਦਾਰੀ ਨਿਭਾਉਣੀ ਹੋਵੇਗੀ।

ਰਾਸ਼ਟਰਪਤੀ ਨੇ ਕਿਹਾ ਕਿ ਪਾਰਦਰਸ਼ਤਾ ਅਤੇ ਜਵਾਬਦੇਹੀ ਦੇ ਨਾਲ-ਨਾਲ ਸੇਵਾ ਸਪਲਾਈ ਵਿੱਚ ਅਧਿਕ ਦਕਸ਼ਤਾ ਪ੍ਰਾਪਤੀ ਦੇ ਲਈ ਲੋਕਾਂ ਵਿੱਚ ਅਪੇਖਿਆਵਾਂ ਵਧ ਰਹੀਆਂ ਹਨ। ਇਨ੍ਹਾਂ ਅਪੇਖਿਆਵਾਂ ਨੂੰ ਪੂਰਾ ਕਰਨ ਦੇ ਲਈ, ਸਰਕਾਰੀ ਵਿਭਾਗਾਂ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦਾ ਸਰਬਉੱਤਮ ਉਪਯੋਗ ਕਰਕੇ ਆਪਣੀਆਂ ਪ੍ਰਣਾਲੀਆਂ ਦਾ ਆਧੁਨਿਕੀਕਰਣ ਕਰਨ। ਇਸ ਪ੍ਰਕਾਰ, ਟੈਕਨੋਲੋਜੀ ਦੀ ਤੇਜ਼ੀ ਨਾਲ ਬਦਲਦੀ ਹੋਈ ਦੁਨੀਆ ਦੇ ਨਾਲ ਤਾਲਮੇਲ ਬਿਠਾਉਣ ਇੱਕ ਚੁਣੌਤੀ ਭਰਿਆ ਖੇਤਰ ਹੈ। ਸੇਵਾਵਾਂ ਦੀ ਪਹੁੰਚ ਨੂੰ ਅਧਿਕਤਮ ਬਣਾਉਣ ਦੇ ਲਈ, ਸਾਨੂੰ ਆਪਣੇ ਗਿਆਨ ਅਤੇ ਪ੍ਰਣਾਲੀਆਂ ਨੂੰ ਨਿਰੰਤਰ ਅੱਪਡੇਟ ਕਰਨ ਦੀ ਜ਼ਰੂਰਤ ਹੈ।

ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਆਪਣੇ ਭੁਗਤਾਨ, ਲੇਖਾ ਅਤੇ ਟੈਕਸ ਸੰਗ੍ਰਹਿ ਪ੍ਰਣਾਲੀਆਂ ਨੂੰ ਸੁਚਾਰੂ ਅਤੇ ਨਿਰਵਿਘਨ ਬਣਾਉਣ ਦੇ ਲਈ ਟੈਕਨੋਲੋਜੀ ਦਾ ਕਿਵੇਂ ਸਰਬਉੱਤਮ ਉਪਯੋਗ ਕਰਦੇ ਸਕਦੇ ਹਾਂ। ਆਈਟੀ ਉਪਕਰਣਾਂ ਦਾ ਉਪਯੋਗ ਨਾ ਕੇਵਲ ਗਲਤ ਕੰਮਾਂ ਨੂੰ ਉਜਾਗਰ ਕਰਨ ਦੇ ਲਈ  ਬਲਕਿ ਵਿਭਿੰਨ ਸਰਕਾਰੀ ਯੋਜਨਾਵਾਂ ਦੀਆਂ ਪ੍ਰਕਿਰਿਆਵਾਂ ਅਤੇ ਪਰਿਣਾਮਾਂ ਦਾ ਮੁੱਲਾਂਕਣ ਅਤੇ ਨਿਗਰਾਨੀ ਕਰਨ ਦੇ ਲਈ ਆਡੀਟਿੰਗ ਵਿੱਚ ਕੀਤਾ ਗਿਆ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇੱਕ ਰਾਸ਼ਟਰ ਆਪਣੇ ਮਾਨਵ ਸੰਸਾਧਨ ਦੇ ਬਲ ’ਤੇ ਪ੍ਰਗਤੀ ਕਰਦਾ ਹੈ, ਜੋ ਹੋਰ ਭੌਤਿਕ ਸੰਸਾਧਨਾਂ ਨੂੰ ਸਰਬਉੱਤਮ ਸੰਭਵ ਤਰੀਕੇ ਨਾਲ ਜਟਾਉਂਦਾ  ਹੈ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਇਮਾਨਦਾਰੀ ਅਤੇ ਪ੍ਰਤੀਬੱਧਤਾ ਦੇ ਨਾਲ ਆਪਣੀਆਂ-ਆਪਣੀਆਂ ਡਿਊਟੀਆਂ ਦਾ ਨਿਰਬਾਹ ਕਰਨ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣ ਦਾ ਆਗ੍ਰਹ ਕੀਤਾ।

 ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕ੍ਰਿਪਾ ਇੱਥੇ ਕਲਿੱਕ ਕਰੋ -

***

ਡੀਐੱਸ


(Release ID: 1896154)