ਵਿੱਤ ਮੰਤਰਾਲਾ

ਪੀਪੀਪੀ ਮੋਡ ਦੇ ਮਾਧਿਅਮ ਰਾਹੀਂ ਵਿਵਹਾਰਕਿਤਾ ਦੀ ਕਮੀ ਨੂੰ ਦੂਰ ਕਰਨ ਦੇ ਲਈ ਵਿੱਤ ਪੋਸ਼ਣ ਦੁਆਰਾ ਤਟੀ ਸ਼ਿਪਿੰਗ ਨੂੰ ਹੁਲਾਰਾ ਦਿੱਤਾ ਜਾਵੇਗਾ


ਰਾਜਾਂ ਨੂੰ ਵਾਹਨਾਂ ਦੇ ਪ੍ਰਤੀਸਥਾਪਨ ਵਿੱਚ ਸਹਾਇਤਾ ਦਿੱਤੀ ਜਾਵੇਗੀ

Posted On: 01 FEB 2023 1:14PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ  ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ, 2023 ਨੂੰ ਸੰਸਦ ਵਿੱਚ ਕੇਂਦਰੀ ਬਜਟ 2023-24 ਪੇਸ਼ ਕਰਦੇ ਹੋਏ ਕਿਹਾ ਕਿ ਹਰਿਤ ਟੈਕਨੋਲੋਜੀ ਅਤੇ ਆਰਥਿਕ ਬਦਲਾਅ ਦੇ ਲਈ 2070 ਤੱਕ ਪੰਚਾਮ੍ਰਤ ਅਤੇ ਕਾਰਬਨ ਨਿਕਾਸੀ ਨੂੰ ਜ਼ੀਰੋ ਦੇ ਪੱਧਰ ਤੱਕ ਲਿਆਉਣ ਦੀ ਦਿਸ਼ਾ ਵਿੱਚ ਭਾਰਤ ਜ਼ੋਰ-ਸ਼ੋਰ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਜਟ ਭਾਰਤ ਦੇ ਹਰਿਤ ਵਿਕਾਸ ’ਤੇ ਜ਼ੋਰ ਦੇ ਰਿਹਾ ਹੈ।

 

ਤਟੀ ਸ਼ਿਪਿੰਗ

ਹਰਿਤ ਵਿਕਾਸ ਦੇ ਅਨੁਰੂਪ ਚਰਚਾ ਕਰਦੇ ਹੋਏ ਸ਼੍ਰੀਮਤੀ ਸੀਤਾਰਮਣ ਨੇ ਪ੍ਰਸਤਾਵ ਦਿੱਤਾ ਕਿ ਤਟੀ ਸ਼ਿੰਪਿੰਗ ਨੂੰ ਵਿਵਹਾਰਕਿਤਾ  ਅੰਤਰ ਫੰਡਿੰਗ ਦੇ ਨਾਲ ਸਰਕਾਰੀ ਨਿਜੀ ਭਾਗੀਦਾਰੀ (ਪੀਪੀਪੀ) ਰੀਤੀ ਦੇ ਰਾਹੀਂ ਹੁਲਾਰਾ ਦਿੱਤਾ ਜਾਵੇਗਾ ਕਿਉਂਕਿ ਇਹ ਯਾਤਰੀਆਂ ਅਤੇ ਮਾਲ-ਭਾੜੇ ਦੋਨਾਂ ਦੇ ਲਈ ਪਰਿਵਹਨ ਦੀ ਊਰਜਾ ਕੁਸ਼ਲ ਅਤੇ ਘੱਟ ਲਾਗਤ ਵਾਲੀ ਪ੍ਰਣਾਲੀ ਹੈ।

 

https://static.pib.gov.in/WriteReadData/userfiles/image/image001GSCA.jpg

ਵਾਹਨਾਂ ਦਾ ਪ੍ਰਤੀਸਥਾਪਨ

ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਰਾਜਾਂ ਨੂੰ ਵੀ ਪੁਰਾਣੇ ਵਾਹਨਾਂ ਅਤੇ ਐਬੂਲੈਂਸਾਂ ਨੂੰ ਬਦਲਣ ਦੇ ਲਈ ਸਹਾਇਤਾ ਦਿੱਤੀ ਜਾਵੇਗੀ। 50ਵਰ੍ਹਿਆਂ ਦੇ ਰਿਣ ਦੇ ਰਾਜ ਦੇ ਖਰਚ ਦਾ ਇੱਕ ਹਿੱਸਾ ਪੂੰਜੀਗਤ ਖਰਚ ’ਤੇ ਖਰਚ ਕੀਤਾ ਜਾਵੇਗਾ ਅਤੇ ਇਹ ਪੁਰਾਣੇ ਸਰਕਾਰੀ ਵਾਹਨਾਂ ਦੀ ਸਕ੍ਰੈਪਿੰਗ ਦੇ ਲਈ ਵੰਡਿਆ ਜਾਵੇਗਾ, ਜੋ ਸੱਤ ਉਦੇਸ਼ਾਂ ਵਿੱਚੋਂ ਇੱਕ ਹੈ। ਸ਼੍ਰੀਮਤੀ ਸੀਤਾਰਮਣ ਨੇ ਇਹ ਵੀ ਕਿਹਾ ਕਿ ਪ੍ਰਦੂਸ਼ਣ ਕਰਨ ਵਾਲੇ ਪੁਰਾਣੇ ਵਾਹਨਾਂ ਨੂੰ ਬਦਲਣਾ ਸਾਡੀ ਅਰਥਵਿਵਸਥਾ ਨੂੰ ਵਾਤਾਵਰਣ-ਹਿਤੈਸ਼ੀ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈ। ਬਜਟ 2021-22 ਵਿੱਚ ਉਲੇਖਿਤ ਵਾਹਨ ਸਕ੍ਰੈਪਿੰਗ ਦੀ ਨੀਤੀ ਨੂੰ ਹੋਰ ਹੁਲਾਰਾ ਦੇਣ ਦੇ ਲਈ, ਮੈਂ ਕੇਂਦਰ ਸਰਕਾਰ ਦੇ ਪੁਰਾਣੇ ਵਾਹਨਾਂ ਨੂੰ ਸਕ੍ਰੈਪ ਵਿੱਚ ਦੇਣ ਦੇ ਲਈ ਲੋੜੀਂਦਾ ਨਿਧੀਆਂ ਵੰਡੀਆਂ ਹਨ. 

 

******

 

ਆਰਐੱਮ/ਏਵੀ



(Release ID: 1895713) Visitor Counter : 149