ਵਿੱਤ ਮੰਤਰਾਲਾ

ਸ਼ਹਿਰੀ ਇਨਫ੍ਰਾਸਟ੍ਰਕਚਰ ਵਿਕਾਸ ਫੰਡ ਸਥਾਪਤ ਕੀਤਾ ਜਾਵੇਗਾ


ਮਿਉਂਸਪਲ ਬਾਂਡ ਦੇ ਲਈ ਕ੍ਰੈਡਿਟ ਯੋਗਤਾ ਬਿਹਤਰ ਬਣਾਉਣ ਦੇ ਲਈ ਸ਼ਹਿਰਾਂ ਨੂੰ ਪ੍ਰੋਤਸਾਹਨ

ਸ਼ਹਿਰਾਂ ਅਤੇ ਕਸਬਿਆਂ ਵਿੱਚ ਸੈਪਟਿਕ ਟੈਂਕਾਂ ਦੇ ਮਲ-ਚਿੱਕੜ ਨੂੰ 100% ਮਸ਼ੀਨੀ ਤਰੀਕਿਆਂ ਨਾਲ ਸਾਫ਼ ਕਰਨ ਵਿੱਚ ਸਮਰੱਥ ਬਣਾਇਆ ਜਾਵੇਗਾ

Posted On: 01 FEB 2023 1:18PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ 01 ਫ਼ਰਵਰੀ, 2023 ਨੂੰ ਸੰਸਦ ਵਿੱਚ ਕੇਂਦਰੀ ਬਜਟ 2023-24 ਪੇਸ਼ ਕਰਦੇ ਹੋਏ ਕਿਹਾ ਕਿ ਰਾਜਾਂ ਅਤੇ ਸ਼ਹਿਰਾਂ ਨੂੰ ਇਸ ਗੱਲ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ ਕਿ ਉਹ ਸਾਡੇ ਸ਼ਹਿਰਾਂ ਨੂੰ ‘ਭਵਿੱਖ ਦੇ ਟਿਕਾਊ’ ਸ਼ਹਿਰਾਂ ਵਿੱਚ ਤਬਦੀਲ ਕਰਨ ਦੇ ਲਈ ਸ਼ਹਿਰੀ ਆਯੋਜਨਾ ਸੁਧਾਰ ਅਤੇ ਕਾਰਵਾਈ ਕਰਨ। ਇਸਦੇ ਲਈ ਭੂਮੀ ਸੰਸਾਧਨਾਂ ਦੀ ਕੁਸ਼ਲ ਵਰਤੋਂ, ਸ਼ਹਿਰੀ ਇਨਫ੍ਰਾਸਟ੍ਰਕਚਰ ਦੇ ਲਈ ਲੋੜੀਂਦੇ ਸਰੋਤਾਂ ਦੀ ਸਿਰਜਣਾ ਕਰਨੀ ਹੋਵੇਗੀ, ਆਵਾਜਾਈ-ਉਨਮੁਖੀ ਵਿਕਾਸ ਕਰਨਾ ਹੋਵੇਗਾ, ਸ਼ਹਿਰੀ ਜ਼ਮੀਨ ਦੀ ਉਪਲਬਧਤਾ ਅਤੇ ਸਮਰੱਥਾ ਨੂੰ ਵਧਾਉਣੀ ਅਤੇ ਸਾਰਿਆਂ ਦੇ ਲਈ ਮੌਕੇ ਪ੍ਰਦਾਨ ਕਰਨੇ ਹੋਣਗੇ।

ਸ਼ਹਿਰੀ ਇਨਫ੍ਰਾਸਟ੍ਰਕਚਰ ਵਿਕਾਸ ਫੰਡ

ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਾਥਮਿਕਤਾ ਖੇਤਰ ਦੇ ਉਧਾਰੀ ਘਟਾਉਣ ਦੀ ਵਰਤੋਂ ਰਾਹੀਂ ਇੱਕ ਸ਼ਹਿਰੀ ਇਨਫ੍ਰਾਸਟ੍ਰਕਚਰ ਵਿਕਾਸ ਫੰਡ (ਯੂਆਈਡੀਐਫ) ਦੀ ਸਥਾਪਨਾ ਕੀਤਾ ਜਾਵੇਗੀ। ਇਸਦਾ ਪ੍ਰਬੰਧਨ ਰਾਸ਼ਟਰੀ ਸ਼ਹਿਰੀ ਆਵਾਸ ਬੈਂਕ ਦੁਆਰਾ ਪ੍ਰਬੰਧਿਤ ਕੀਤਾ ਜਾਵੇਗਾ ਅਤੇ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਵਿੱਚ ਸ਼ਹਿਰੀ ਇਨਫ੍ਰਾਸਟ੍ਰਕਚਰ ਦੀ ਸਿਰਜਣਾ ਕਰਨ ਦੇ ਲਈ ਜਨਤਕ ਏਜੰਸੀਆਂ ਦੁਆਰਾ ਕੀਤਾ ਜਾਵੇਗਾ।

https://lh5.googleusercontent.com/k7XnrejRteRC2mm8EuT3-eAkf_zuxeGXSqjWnS7BnDJOt9pQ5Q88VkWYe9QWNNR1un-05v90jysXvXexqLAl5uWUpP-VXiYSVJV122y3bR5Yk2YIlwYghSwk9U2BUQHIoUVgV__lmtjk

ਮਿਉਂਸੀਪਲ ਬਾਂਡ ਦੇ ਲਈ ਸ਼ਹਿਰਾਂ ਨੂੰ ਤਿਆਰ ਕਰਨਾ

ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਨੂੰ ਆਪਣੀ ਕ੍ਰੈਡਿਟ-ਯੋਗਤਾ ਵਿੱਚ ਸੁਧਾਰ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਅਜਿਹਾ ਪ੍ਰਾਪਰਟੀ ਟੈਕਸ, ਗਵਰਨੈਂਸ ਸੁਧਾਰਾਂ ਅਤੇ ਸ਼ਹਿਰੀ ਇਨਫ੍ਰਾਸਟ੍ਰਕਚਰ ਦੇ ਬਾਰੇ ਵਿੱਚ ਉਪਭੋਗਤਾ ਪ੍ਰਭਾਰ ਲਗਾ ਕੇ ਕੀਤਾ ਜਾਵੇਗਾ।

ਸ਼ਹਿਰੀ ਸਵੱਛਤਾ

ਸਾਰੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸੈਪਟਿਕ ਟੈਂਕਾਂ ਅਤੇ ਸੀਵਰੇਜ ਦਾ ਮਲ-ਚਿੱਕੜ ਬਾਹਰ ਕੱਢਣ ਦੇ ਲਈ ਮੈਨ-ਹੋਲ ਨੂੰ ਮਸ਼ੀਨ-ਹਾਲ ਦੇ ਰੂਪ ਵਿੱਚ ਪ੍ਰਯੋਗ ਕਰਕੇ 100 ਫੀਸਦੀ ਮਸ਼ੀਨੀ ਤਰੀਕੇ ਨਾਲ ਸਾਫ਼ ਕੀਤਾ ਜਾਵੇਗਾ। ਸੁੱਕੇ ਅਤੇ ਗਿੱਲੇ ਕੂੜੇ ਦੇ ਵਿਗਿਆਨਕ ਪ੍ਰਬੰਧਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

****

ਆਰਐੱਮ/ ਏਵੀ



(Release ID: 1895687) Visitor Counter : 126