ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਲੋਕ ਸੇਵਾ ਪ੍ਰਸਾਰਣ ਦੀਆਂ ਜ਼ਿੰਮੇਵਾਰੀਆਂ ਬਾਰੇ ਐਡਵਾਇਜ਼ਰੀ ਜਾਰੀ ਕੀਤੀ
Posted On:
30 JAN 2023 5:45PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 9 ਨਵੰਬਰ 2022 ਨੂੰ "ਭਾਰਤ ਵਿੱਚ ਟੈਲੀਵਿਜ਼ਨ ਚੈਨਲਾਂ ਦੇ ਅੱਪਲਿੰਕਿੰਗ ਅਤੇ ਡਾਊਨਲਿੰਕਿੰਗ ਲਈ ਦਿਸ਼ਾ-ਨਿਰਦੇਸ਼, 2022" ਜਾਰੀ ਕੀਤੇ ਸਨ। ਦਿਸ਼ਾ-ਨਿਰਦੇਸ਼, ਹੋਰ ਗੱਲਾਂ ਦੇ ਨਾਲ, ਨਿੱਜੀ ਪ੍ਰਸਾਰਕਾਂ ਨੂੰ ਹਰ ਰੋਜ਼ 30 ਮਿੰਟ ਲਈ ਲੋਕ ਸੇਵਾ ਪ੍ਰਸਾਰਣ ਕਰਨ ਦੀ ਲੋੜ ਹੈ। ਇਸ ਸਬੰਧ ਵਿੱਚ, ਮੰਤਰਾਲੇ ਨੇ ਨਿੱਜੀ ਸੈਟੇਲਾਈਟ ਟੀਵੀ ਚੈਨਲ ਪ੍ਰਸਾਰਕਾਂ ਅਤੇ ਉਹਨਾਂ ਦੀਆਂ ਐਸੋਸੀਏਸ਼ਨਾਂ ਨਾਲ ਵਿਆਪਕ ਸਲਾਹ ਮਸ਼ਵਰਾ ਕੀਤਾ ਅਤੇ ਉਹਨਾਂ ਦੇ ਇਨਪੁਟਸ ਦੇ ਅਧਾਰ 'ਤੇ, 30 ਨਵੰਬਰ 2023 ਨੂੰ ਇੱਕ "ਐਡਵਾਈਜ਼ਰੀ" ਜਾਰੀ ਕੀਤੀ ਗਈ।
"ਐਡਵਾਈਜ਼ਰੀ" ਦੁਆਰਾ, ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਸਾਰਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਸੰਬੰਧਿਤ ਸਮੱਗਰੀ ਨੂੰ ਲੋਕ ਸੇਵਾ ਪ੍ਰਸਾਰਣ ਲਈ ਗਿਣਿਆ ਜਾ ਸਕਦਾ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਪ੍ਰਸਾਰਣ ਸਮੱਗਰੀ ਨੂੰ ਇੱਕ ਵਾਰ ਵਿੱਚ ਪੂਰੇ 30 ਮਿੰਟਾਂ ਲਈ ਪ੍ਰਸਾਰਿਤ ਕੀਤਾ ਜਾਵੇ। ਇਸ ਨੂੰ ਕਈ ਛੋਟੇ ਟਾਈਮ ਸਲਾਟਾਂ ਵਿੱਚ ਵੀ ਪ੍ਰਸਾਰਿਤ ਕੀਤਾ ਜਾ ਸਕਦਾ ਹੈ ਅਤੇ ਬ੍ਰੌਡਕਾਸਟਰ ਨੂੰ ਬਰਾਡਕਾਸਟ ਸਰਵਿਸਿਜ਼ ਪੋਰਟਲ 'ਤੇ ਮਾਸਿਕ ਰਿਪੋਰਟ ਦੇ ਰੂਪ ਵਿੱਚ ਜਾਣਕਾਰੀ ਆਨਲਾਈਨ ਜਮ੍ਹਾਂ ਕਰਾਉਣੀ ਪੈਂਦੀ ਹੈ। ਪ੍ਰਸਾਰਣ ਦੇ ਵਿਸ਼ੇ ਵਿੱਚ ਹੇਠ ਲਿਖੇ ਸਮੇਤ ਰਾਸ਼ਟਰੀ ਮਹੱਤਵ ਅਤੇ ਸਮਾਜਿਕ ਪ੍ਰਸੰਗਿਕਤਾ ਦੀ ਸਮੱਗਰੀ ਸ਼ਾਮਲ ਹੋਣੀ ਚਾਹੀਦੀ ਹੈ-
1.ਸਿੱਖਿਆ ਅਤੇ ਸਾਖਰਤਾ ਦੇ ਪ੍ਰਸਾਰ ਨਾਲ ਸਬੰਧਿਤ
2. ਖੇਤੀਬਾੜੀ ਅਤੇ ਪੇਂਡੂ ਵਿਕਾਸ
3. ਹੈਲਥ ਅਤੇ ਪਰਿਵਾਰ ਭਲਾਈ;
4. ਵਿਗਿਆਨ ਅਤੇ ਟੈਕਨੋਲੋਜੀ
5. ਔਰਤਾਂ ਦੀ ਭਲਾਈ
6. ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ
7. ਵਾਤਾਵਰਣ ਅਤੇ ਸੱਭਿਆਚਾਰਕ ਵਿਰਾਸਤ ਦੀ ਸੁਰੱਖਿਆ
8. ਰਾਸ਼ਟਰੀ ਏਕੀਕਰਨ
ਐਡਵਾਈਜ਼ਰੀ ਦਾ ਉਦੇਸ਼ ਨਿੱਜੀ ਸੈਟੇਲਾਈਟ ਟੀਵੀ ਚੈਨਲਾਂ ਦੁਆਰਾ ਸਵੈ-ਇੱਛਤ ਅਨੁਪਾਲਣ ਅਤੇ ਸਵੈ-ਪ੍ਰਮਾਣੀਕਰਨ ਦੁਆਰਾ ਜਨਤਕ ਸੇਵਾ ਪ੍ਰਸਾਰਣ ਦੇ ਉਦੇਸ਼ ਨੂੰ ਪ੍ਰਾਪਤ ਕਰਨਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਵੈੱਬਸਾਈਟ 'ਤੇ "ਐਡਵਾਈਜ਼ਰੀ" ਦੀ ਇੱਕ ਕਾਪੀ ਉਪਲਬਧ ਹੈ।
https://mib.gov.in/sites/default/files/Advisory%20on%20Obligation%20of%20PSB_1.pdf
ਅਤੇ ਇਸ ਨੂੰ ਬ੍ਰਾਡਕਾਸਟਿੰਗ ਸਰਵਿਸਿਜ਼ ਪੋਰਟਲ 'ਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ।
https://new.broadcastseva.gov.in/digigov-portal-web-app/Upload?flag=iframeAttachView&attachId=140703942&whatsnew=true
*************
(Release ID: 1895002)
Visitor Counter : 150