ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼ਿਵ ਨਰਵਾਲ ਨੇ ਕਿਹਾ “ਮੇਰੇ ਭਰਾ ਨੇ ਮੈਨੂੰ ਨਿਸ਼ਾਨੇਬਾਜ਼ੀ (ਸ਼ੂਟਿੰਗ) ਲਈ ਪ੍ਰੇਰਿਤ ਕੀਤਾ; ਮੇਰੀ ਮਦਦ ਲਈ ਉਹ ਹਮੇਸ਼ਾ ਹਾਜ਼ਰ ਹੈ"
Posted On:
29 JAN 2023 2:45PM by PIB Chandigarh
ਭਾਰਤ ਦੇ ਚੋਟੀ ਦੇ ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਅਤੇ ਟੋਕੀਓ ਪੈਰਾਲੰਪਿਕਸ ਦੇ ਗੋਲਡ ਮੈਡਲਿਸਟ ਮਨੀਸ਼ ਨਰਵਾਲ ਨੇ ਸਾਲ 2021 ਵਿੱਚ ਇਤਿਹਾਸ ਰਚਿਆ ਜਦੋਂ ਉਸਨੇ ਇੱਕ ਨਵਾਂ ਵਰਲਡ ਰਿਕਾਰਡ ਕਾਇਮ ਕਰਦੇ ਹੋਏ ਟੋਕੀਓ ਪੈਰਾਲੰਪਿਕਸ ਵਿੱਚ ਭਾਰਤ ਲਈ ਗੋਲ਼ਡ ਮੈਡਲ ਜਿੱਤਿਆ।
ਉਸਦੀ ਪ੍ਰਾਪਤੀ ਨੇ ਨਾ ਸਿਰਫ ਉਸਨੂੰ ਵੱਕਾਰੀ ਖੇਲੋ ਰਤਨ ਅਵਾਰਡ ਦਿਵਾਇਆ ਬਲਕਿ ਸੈਂਕੜੇ ਬੱਚਿਆਂ ਨੂੰ ਨਿਸ਼ਾਨੇਬਾਜ਼ੀ ਕਰਨ ਅਤੇ ਖੇਡ ਲਈ ਆਪਣੇ ਜਨੂੰਨ ਨੂੰ ਜੀਣ ਲਈ ਵੀ ਪ੍ਰੇਰਿਤ ਕੀਤਾ।
ਪਰ 2021 ਦੀਆਂ ਆਪਣੀਆਂ ਪ੍ਰਾਪਤੀਆਂ ਤੋਂ ਬਹੁਤ ਪਹਿਲਾਂ, ਮਨੀਸ਼ ਨੇ ਆਪਣੇ ਪਰਿਵਾਰ ਦੇ ਕਿਸੇ ਨਜ਼ਦੀਕੀ ਨੂੰ ਨਾ ਸਿਰਫ਼ ਸ਼ੂਟਿੰਗ ਕਰਨ ਲਈ, ਬਲਕਿ ਉਸਦੇ ਨਕਸ਼ੇ-ਕਦਮਾਂ 'ਤੇ ਚੱਲਣ ਅਤੇ ਖੇਤਰ ਵਿੱਚ ਆਪਣੇ ਲਈ ਇੱਕ ਪਹਿਚਾਣ ਬਣਾਉਣ ਲਈ ਪ੍ਰੇਰਿਤ ਕੀਤਾ ਸੀ - ਉਹ ਹੈ ਉਸਦਾ ਛੋਟਾ ਭਰਾ ਸ਼ਿਵ ਨਰਵਾਲ।
ਸ਼ਿਵ ਨੇ ਖੇਲੋ ਇੰਡੀਆ ਯੂਥ ਗੇਮਜ਼ ਦੇ 2020 ਸੰਸਕਰਣ ਵਿੱਚ ਅਤੇ ਫਿਰ ਖੇਡਾਂ ਦੇ 2021 ਸੰਸਕਰਣ ਵਿੱਚ ਗੋਲ਼ਡ ਮੈਡਲ ਜਿੱਤਿਆ। 17 ਸਾਲ ਦੀ ਉਮਰ ਦੇ ਖਿਡਾਰੀ ਨੇ ਪਿਛਲੇ ਵਰ੍ਹੇ ਮਿਸਰ ਵਰਲਡ ਚੈਂਪੀਅਨਸ਼ਿਪ ਵਿੱਚ ਆਪਣਾ ਸੀਨੀਅਰ ਡੈਬਿਊ ਕੀਤਾ ਸੀ ਅਤੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਕੇ 8ਵੇਂ ਸਥਾਨ ’ਤੇ ਰਹਿ ਕੇ ਪੈਰਿਸ ਓਲੰਪਿਕ ਕੋਟਾ ਜਿੱਤਣ ਦੇ ਨੇੜੇ ਪਹੁੰਚ ਗਿਆ ਸੀ।
ਬਾਅਦ ਵਿੱਚ ਉਸਨੇ ਵਰਲਡ ਚੈਂਪੀਅਨਸ਼ਿਪ ਵਿੱਚ ਤਗਮੇ ਤੋਂ ਖੁੰਝਣ ਦੀ ਨਿਰਾਸ਼ਾ ਨੂੰ ਸਾਹਸ ਵਿੱਚ ਬਦਲਿਆ ਅਤੇ ਏਸ਼ੀਅਨ ਏਅਰਗਨ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਏਅਰ ਪਿਸਟਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ।
ਜਦੋਂ ਕਿ ਮਨੀਸ਼ ਨੇ ਹੁਣ ਆਪਣੇ ਆਪ ਨੂੰ ਦੇਸ਼ ਦੇ ਸਰਵੋਤਮ ਪੈਰਾ-ਸ਼ੂਟਰਾਂ ਵਿੱਚੋਂ ਇੱਕ ਵਜੋਂ ਸਥਾਪਿਤ ਕਰ ਲਿਆ ਹੈ, ਸ਼ਿਵ ਦਾ ਮੌਜੂਦਾ ਉਦੇਸ਼ ਨਾ ਸਿਰਫ਼ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਇੱਕ ਹੋਰ ਤਮਗਾ ਜਿੱਤਣਾ ਹੈ ਬਲਕਿ ਗੋਲਡ ਦੀ ਆਪਣੀ ਹੈਟ੍ਰਿਕ ਨੂੰ ਪੂਰਾ ਕਰਨਾ ਹੈ।
ਉਸਨੇ ਕਿਹਾ “ਮੈਂ ਸੱਚਮੁੱਚ ਖੁਸ਼ ਹਾਂ ਕਿ ਮੈਨੂੰ ਖੇਲੋ ਇੰਡੀਆ ਯੂਥ ਗੇਮਜ਼ 2022 ਲਈ ਦੁਬਾਰਾ ਚੁਣਿਆ ਗਿਆ ਹੈ। ਅਤੀਤ ਵਿੱਚ, ਖੇਲੋ ਇੰਡੀਆ ਯੂਥ ਗੇਮਜ਼ 2020 ਅਤੇ ਖੇਲੋ ਇੰਡੀਆ ਯੂਥ ਗੇਮਜ਼ 2021 ਵਿੱਚ ਮੇਰਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਹੈ ਅਤੇ ਮੈਨੂੰ ਉਮੀਦ ਹੈ ਕਿ ਮੱਧ ਪ੍ਰਦੇਸ਼ ਵਿੱਚ ਵੀ ਮੇਰਾ ਪ੍ਰਦਰਸ਼ਨ ਚੰਗਾ ਰਹੇਗਾ ਅਤੇ ਮੈਂ ਹਰਿਆਣਾ ਲਈ ਇੱਕ ਵਾਰ ਫਿਰ ਗੋਲਡ ਜਿੱਤਾਂਗਾ।"
ਇਹ ਪੁੱਛੇ ਜਾਣ 'ਤੇ ਕਿ ਕੀ ਮਨੀਸ਼ ਦਾ ਭਰਾ ਹੋਣ ਕਾਰਨ ਕੋਈ ਵਾਧੂ ਦਬਾਅ ਹੈ, ਨੌਜਵਾਨ ਖਿਡਾਰੀ ਨੇ ਤੁਰੰਤ ਉਸ ਦਾ ਸਮਰਥਨ ਕੀਤਾ ਅਤੇ ਕਿਹਾ, 'ਉਹ ਮੇਰੀ ਮਦਦ ਲਈ ਹਮੇਸ਼ਾ ਮੌਜੂਦ ਹੈ।'
ਸ਼ਿਵ ਨੇ ਕਿਹਾ, "ਮੇਰੀ ਵੱਡੀ ਭੈਣ ਅਤੇ ਭਰਾ ਦੋਵੇਂ ਸ਼ੂਟਿੰਗ ਕਰਦੇ ਹਨ ਅਤੇ ਮੈਂ ਮਨੀਸ਼ ਨੂੰ ਏਅਰ ਪਿਸਟਲ ਈਵੈਂਟਸ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਦੇਖ ਕੇ ਸ਼ੂਟਿੰਗ ਸ਼ੁਰੂ ਕੀਤੀ ਸੀ।"
ਇਸ ਤੋਂ ਬਾਅਦ ਉਸਨੇ ਅੱਗੇ ਕਿਹਾ, "ਜੇਕਰ ਮੈਨੂੰ ਸ਼ੂਟਿੰਗ ਦੌਰਾਨ ਕੋਈ ਸਮੱਸਿਆ ਆਉਂਦੀ ਹੈ ਤਾਂ ਮਨੀਸ਼ ਹਮੇਸ਼ਾ ਮੇਰਾ ਸਮਰਥਨ ਕਰਦਾ ਹੈ ਅਤੇ ਮੇਰੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ।"
ਖੇਲੋ ਇੰਡੀਆ ਯੂਥ ਗੇਮਜ਼ ਦੇ ਪਿਛਲੇ ਐਡੀਸ਼ਨ ਵਿੱਚ, ਸ਼ਿਵ ਦਾ ਕੁਆਲੀਫਿਕੇਸ਼ਨ ਪੜਾਅ ਵਿੱਚ 588 ਦਾ ਪ੍ਰਭਾਵਸ਼ਾਲੀ ਸਕੋਰ ਸੀ, ਜੋ ਉਸ ਦੇ ਸਾਥੀ ਸਮਰਾਟ ਰਾਣਾ ਤੋਂ ਪੰਜ ਅੰਕ ਬਿਹਤਰ ਸੀ, ਜੋ ਉਸ ਤੋਂ ਬਾਅਦ ਦੂਜੇ ਸਥਾਨ 'ਤੇ ਸੀ। ਜਦੋਂ ਕਿ ਬਾਅਦ ਵਿੱਚ ਉਸਨੇ ਈਵੈਂਟ ਵਿੱਚ ਗੋਲਡ ਮੈਡਲ ਜਿੱਤਿਆ ਸੀ, ਇਸਦੇ ਨਾਲ ਹੀ ਉਸਦੀ ਭੈਣ ਸ਼ਿਖਾ ਨਰਵਾਲ ਨੇ ਗਰਲਜ਼ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।
**********
ਐੱਨਬੀ/ਯੂਡੀ
(Release ID: 1894584)
Visitor Counter : 190