ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਟੌਪਸ ਡਿਵੈਲਪਮੈਂਟ ਦੇ ਅਥਲੀਟ ਖੇਲੋ ਇੰਡੀਆ ਯੂਥ ਗੇਮਜ਼ ਮੱਧ ਪ੍ਰਦੇਸ਼ ਵਿੱਚ ਮੁਕਾਬਲੇ ਲਈ ਤਿਆਰ ਹਨ

Posted On: 28 JAN 2023 4:49PM by PIB Chandigarh

ਮੱਧ ਪ੍ਰਦੇਸ਼ ਵਿੱਚ 30 ਜਨਵਰੀ ਤੋਂ ਸ਼ੁਰੂ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਮਲਟੀਪਲ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਡਿਵੈਲਪਮੈਂਟ ਅਥਲੀਟ ਮੈਦਾਨ ਵਿੱਚ ਉਤਰਨਗੇ। ਇਹ ਖੇਡਾਂ ਦੀ ਮਹੱਤਤਾ ਨੂੰ ਵਧਾਉਂਦਾ ਹੈ ਕਿਉਂਕਿ ਟੌਪਸ ਐਥਲੀਟ, ਜਿਨ੍ਹਾਂ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਪ੍ਰਾਪਤੀਆਂ ਹਾਸਲ ਕੀਤੀਆਂ ਹੋਈਆਂ ਹਨ, ਜ਼ਮੀਨੀ ਪੱਧਰ ਦੇ ਐਥਲੀਟਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨਗੇ ਅਤੇ ਇੱਕ ਸਖ਼ਤ ਮੁਕਾਬਲਾ ਪ੍ਰਦਾਨ ਕਰਨਗੇ।

 

ਮੱਧ ਪ੍ਰਦੇਸ਼ ਦੇ 8 ਸ਼ਹਿਰਾਂ - ਭੋਪਾਲ, ਇੰਦੌਰ, ਉਜੈਨ, ਗਵਾਲੀਅਰ, ਜਬਲਪੁਰ, ਮੰਡਲਾ, ਖਰਗੋਨ (ਮਹੇਸ਼ਵਰ), ਬਾਲਾਘਾਟ ਅਤੇ ਨਵੀਂ ਦਿੱਲੀ ਵਿੱਚ ਹੋਣ ਵਾਲੇ ਮੁਕਾਬਲਿਆਂ ਲਈ ਕੁੱਲ 6000 ਦੇ ਕਰੀਬ ਐਥਲੀਟ ਤਿਆਰ ਕੀਤੇ ਗਏ ਹਨ।

 

ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਕੁੱਲ 27 ਵਰਗ ਸ਼ਾਮਲ ਹੋਣਗੇ;  ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਟਰ ਸਪੋਰਟਸ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਆਮ ਖੇਡਾਂ ਅਤੇ ਸਵਦੇਸ਼ੀ ਖੇਡਾਂ ਦੇ ਨਾਲ-ਨਾਲ ਵਾਟਰ ਸਪੋਰਟਸ ਜਿਵੇਂ ਕਿ ਕੈਨੋ ਸਲੈਲੋਮ, ਕਾਇਆਕਿੰਗ, ਕੈਨੋਇੰਗ ਅਤੇ ਰੋਇੰਗ ਵੀ ਕਰਵਾਈਆਂ ਜਾਣਗੀਆਂ। ਫੈਂਸਿੰਗ ਵੀ ਸ਼ਾਮਲ ਕੀਤੀ ਜਾ ਰਹੀ ਹੈ।

 

ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵੀਈਏਐੱਸ) ਦੀ ਅਗਵਾਈ ਹੇਠ 2014 ਵਿੱਚ ਸ਼ੁਰੂ ਕੀਤੀ ਗਈ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਸਾਰੇ ਐਥਲੀਟਾਂ ਨੂੰ ਸੰਪੂਰਨ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਪ੍ਰੋਫੈਸ਼ਨਲ ਸੈੱਟਅੱਪ ਹੈ।

 

ਇਹ ਸਕੀਮ ਅਥਲੀਟਾਂ ਨੂੰ ਸਰਵੋਤਮ ਗਲੋਬਲ ਕੋਚਾਂ, ਇੰਟਰਨੈਸ਼ਨਲ ਟ੍ਰੇਨਿੰਗ ਸੈਸ਼ਨਾਂ, ਵੀਜ਼ਾ ਸੁਵਿਧਾ ਸਹਾਇਤਾ ਦੇ ਨਾਲ-ਨਾਲ ਪ੍ਰਤੀਯੋਗੀ ਪ੍ਰਦਰਸ਼ਨਾਂ ਨੂੰ ਟਰੈਕ ਕਰਨ ਲਈ ਉੱਚ ਪੱਧਰੀ ਖੋਜ ਸਹਾਇਤਾ ਤੋਂ ਵਿਅਕਤੀਗਤ ਕੋਚਿੰਗ ਸਹਾਇਤਾ ਪ੍ਰਦਾਨ ਕਰਦੀ ਹੈ।

 

ਇਸ ਸਕੀਮ ਦਾ ਮੁੱਖ ਉਦੇਸ਼ ਐਥਲੀਟਾਂ ਨੂੰ ਓਲੰਪਿਕ ਅਤੇ ਹੋਰ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਮੈਡਲ ਹਾਸਲ ਕਰਨ ਲਈ ਵਿੱਤੀ ਸਹਾਇਤਾ ਅਤੇ ਹੋਰ ਸਹਾਇਤਾ ਪ੍ਰਦਾਨ ਕਰਨਾ ਹੈ।  2020 ਵਿੱਚ, 10 - 12 ਸਾਲ ਦੀ ਉਮਰ ਦੇ ਬੱਚਿਆਂ ਨੂੰ ਟਾਰਗਿਟ ਕਰਦੇ ਹੋਏ, 2028 ਵਿੱਚ ਓਲੰਪਿਕ ਜੇਤੂਆਂ ਨੂੰ ਤਿਆਰ ਕਰਨ ਲਈ ਟੌਪਸ (TOPS) ਡਿਵੈਲਪਮੈਂਟ ਦੀ ਸ਼ੁਰੂਆਤ ਕੀਤੀ ਗਈ ਸੀ।

 

ਖੇਲੋ ਇੰਡੀਆ ਯੂਥ ਗੇਮਜ਼ ਦੇ ਇਸ ਐਡੀਸ਼ਨ ਵਿੱਚ ਅੰਡਰ-18 ਉਮਰ ਵਰਗ ਵਿੱਚ ਹਿੱਸਾ ਲੈਣ ਵਾਲੇ ਅਥਲੀਟ ਸ਼ਾਮਲ ਹੋਣਗੇ। ਭਾਗ ਲੈਣ ਲਈ ਸੂਚੀਬੱਧ ਕੀਤੇ ਗਏ ਟੌਪਸ (TOPS) ਡਿਵੈਲਪਮੈਂਟ ਐਥਲੀਟਾਂ ਦੀ ਸੂਚੀ:

 

ਤੀਰਅੰਦਾਜ਼ੀ

 ਬਿਸ਼ਾਲ ਚਾਂਗਮਈ - ਮਹਾਰਾਸ਼ਟਰ

 ਮੰਜੀਰੀ ਅਲੋਨ - ਮਹਾਰਾਸ਼ਟਰ

 ਰਿਧੀ - ਹਰਿਆਣਾ

 

 ਟੇਬਲ ਟੈਨਿਸ

 ਪਯਾਸ ਜੈਨ - ਦਿੱਲੀ

 ਯਸ਼ਸਵਿਨੀ ਘੋਰਪੜੇ - ਕਰਨਾਟਕ

 

 ਤੈਰਾਕੀ

 ਅਪੇਕਸ਼ਾ ਫਰਨਾਂਡੀਜ਼ - ਮਹਾਰਾਸ਼ਟਰ

 ਰਿਧੀਮਾ ਵੀਰੇਂਦਰ ਕੁਮਾਰ - ਕਰਨਾਟਕ

 

 ਫੈਂਸਿੰਗ

 ਸ਼੍ਰੇਆ ਗੁਪਤਾ (ਸਾਬਰੇ) - ਜੰਮੂ ਅਤੇ ਕਸ਼ਮੀਰ

 

 ਵੇਟ ਲਿਫਟਿੰਗ

 ਅਕਾਂਕਸ਼ਾ ਵਯਾਵਹਾਰੇ - ਮਹਾਰਾਸ਼ਟਰ

 ਮਾਰਕੀਓ ਤਾਰੀਓ - ਅਰੁਣਾਚਲ ਪ੍ਰਦੇਸ਼

 ਬੋਨੀ ਮਾਂਗਖਿਆ - ਰਾਜਸਥਾਨ

 

 ਬੈਡਮਿੰਟਨ

 ਉਨਤੀ ਹੁੱਡਾ - ਹਰਿਆਣਾ

 

 ਸ਼ੂਟਿੰਗ

 ਸ਼ਿਵ ਨਰਵਾਲ (10 ਐੱਮਏਪੀ)- ਹਰਿਆਣਾ

 ਤੇਜਸਵਨੀ (25 ਐੱਮਐੱਸਪੀ)- ਹਰਿਆਣਾ

 ਨਿਸ਼ਚਲ (50 ਮੀਟਰ 3ਪੀ ਰਾਈਫਲ) - ਹਰਿਆਣਾ

 

 *********

 

ਐੱਨਬੀ/ਯੂਡੀ



(Release ID: 1894480) Visitor Counter : 99