ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਜੈਵਿਕ ਗੁਣਵੱਤਾ ‘ਤੇ ਆਯੋਜਿਤ ਰਾਸ਼ਟਰੀ ਸ਼ਿਖਰ ਸੰਮੇਲਨ ਦਾ ਵਰਚੁਅਲੀ ਉਦਘਾਟਨ ਕੀਤਾ
ਰਾਸ਼ਟਰੀ ਜੈਵਿਕ ਸੰਸਥਾਨ ਇਹ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਕਿ ਕੇਵਲ ਗੁਣਵੱਤਾਪੂਰਣ ਜੈਵਿਕ ਉਤਪਾਦ ਹੀ ਸਿਹਤ ਪ੍ਰਣਾਲੀ ਤੱਕ ਪਹੁੰਚੇ ਜਿਸ ਵਿੱਚ ਸਾਰੀਆਂ ਲਈ ਬੇਹਤਰ ਸਿਹਤ ਅਤੇ ਕਲਿਆਣ ਸੁਨਿਸ਼ਚਿਤ ਕਰਨ ਦੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ਮਿਸ਼ਨ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ: ਡਾ. ਮਾਂਡਵੀਆ
ਕੋਵਿਡ 19 ਮਹਾਰਾਰੀ ਦੇ ਕਾਰਨ ਪਿਛਲੇ ਕੁੱਝ ਸਾਲਾਂ ਵਿੱਚ ਮੈਡੀਕਲ ਐਮਰਜੈਸੀ ਵਿੱਚ ਇਹ ਸਿਧ ਹੋਇਆ ਹੈ ਕਿ ਸਾਡੇ ਬਾਇਓਫਾਰਮਾ ਅਤੇ ਡਾਇਗਨੌਸਟਿਕ ਇੰਡਸਟ੍ਰੀ ਨ ਕੇਵਲ ਸਾਡੇ ਭਾਰਤ ਦੇਸ਼ ਵਿੱਚ ਬਲਕਿ ਗਲੋਬਲ ਪੱਧਰ ‘ਤੇ ਜਨਤਕ ਸਿਹਤ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮਰਿਕ ਮਹੱਤਵ ਦੀ ਸੰਪਦਾ ਸਾਬਿਤ ਹੋਈ ਹੈ
ਰਾਸ਼ਟਰੀ ਜੈਵਿਕ ਸੰਸਥਾਨ ਨ ਕੇਵਲ ਪਰੀਖਣ ਅਤੇ ਮੁਲਾਂਕਣ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਦਾ ਹੈ ਬਲਕਿ ਬੇਹਤਰ ਨਿਰਮਾਣ ਪ੍ਰਣਾਲੀਆਂ ਨੂੰ ਹੁਲਾਰਾ ਦੇਣ ਪ੍ਰਤੀਕੁਲ ਘਟਨਾਵਾਂ ਦੀ ਨਿਗਰਾਨੀ ਅਤੇ ਜ਼ਰੂਰਤ ਜਾਣਕਾਰੀ ਇੱਕਠੀ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ: ਡਾ. ਭਾਰਤੀ ਪ੍ਰਵੀਣ ਪਵਾਰ
Posted On:
27 JAN 2023 12:16PM by PIB Chandigarh
ਰਾਸ਼ਟਰੀ ਜੈਵਿਕ ਸੰਸਥਾਨ ਇਹ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਕਿ ਕੇਵਲ ਗੁਣਵੱਤਾਪੂਰਣ ਜੈਵਿਕ ਉਤਪਾਦ ਹੀ ਸਿਹਤ ਪ੍ਰਣਾਲੀ ਤੱਕ ਪਹੁੰਚੇ ਜਿਸ ਤੋਂ ਸਾਰੀਆਂ ਨੂੰ ਬੇਹਤਰ ਸਿਹਤ ਅਤੇ ਕਲਿਆਣ ਸੁਨਿਸ਼ਚਿਤ ਕਰਨ ਦੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ਮਿਸ਼ਨ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਸਕੇ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਰਾਸ਼ਟਰੀ ਜੈਵਿਕ ਸੰਸਥਾਨ (ਐੱਨਆਈਬੀ) ਦੁਆਰਾ ਜੈਵਿਕ ਗੁਣਵੱਤਾ ‘ਤੇ ਆਯੋਜਿਤ ਰਾਸ਼ਟਰੀ ਸ਼ਿਖਰ ਸੰਮੇਲਨ ਨੂੰ ਵਰਚੁਅਲੀ ਸੰਬੰਧਿਤ ਕਰਦੇ ਹੋਏ ਇਹ ਗੱਲ ਕਹੀ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਅਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪਾਲ ਨੇ ਵੀ ਵੀਡੀਓ ਸੰਦੇਸ਼ ਦੇ ਰਾਹੀਂ ਇਸ ਸਿਖਰ ਸੰਮੇਨਲ ਨੰ ਸੰਬੋਧਿਤ ਕੀਤਾ।
ਜੈਵਿਕ ਉਤਪਾਦਾਂ ਦੀ ਗੁਣਵੱਤਾ ਸੁਨਿਸ਼ਚਿਤ ਕਰਨ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਵਟਾਦਰ ਦੇ ਉਦੇਸ਼ ਨਾਲ ਹਿਤਧਾਰਕਾਂ, ਰੈਗੂਲੇਟਰੀ ਅਥਾਰਿਟੀ ਅਤੇ ਵਿਦਿਅਕਾਂ ਨੂੰ ਇੱਕ ਇੱਕਠੇ ਲਿਆਉਣ ਲਈ ਆਯੋਜਿਤ ਕੀਤਾ ਗਿਆ ਰਾਸ਼ਟਰੀ ਸ਼ਿਖਰ ਸੰਮੇਲਨ ਇੱਕ ਮੰਚ ਦੇ ਰੂਪ ਵਿੱਚ ਕਾਰਜ ਕਰੇਗਾ। ਇਹ ਸਿਖਰ ਸੰਮੇਲਨ ਸਰਕਾਰ ਦੀ ‘ਸਿਹਤ ਭਾਰਤ’ ਪਹਿਲ ਦੇ ਜਨਾਦੇਸ਼ ਦੀ ਦਿਸ਼ਾ ਵਿੱਚ ਯੋਗਦਾਨ ਦੇਣ ਵਾਲੇ ਜਨਤਕ ਸਿਹਤ ਪ੍ਰਣਾਲੀ ਨੂੰ ਹੁਲਾਰਾ ਦੇਣ ਅਤੇ ਉਸ ਦੀ ਬੇਹਤਰੀ ਨਿਰਧਾਰਿਤ ਕਰਨ ਲਈ ਸਮਰੱਥਾ ਨਿਰਮਾਣ, ਟੈਕਨੋਲੋਜੀ ਵਾਧਾ ਅਤੇ ਨਵੀਨ ਜੈਵਿਕ ਵਿਕਾਸ ਕਾਰਜਾਂ ਦੀ ਅਗਵਾਈ ਕਰੇਗਾ।
ਡਾ. ਮਾਂਡਵੀਆ ਨੇ ਕਿਹਾ ਕਿ ਜੈਵਿਕ ਦਵਾਈ ਪਰੰਪਰਿਕ ਰਸਾਇਣਿਕ ਦਵਾਈਆਂ ਦੇ ਨਾਲ ਮੈਡੀਕਲ ਦੇ ਸ਼ਾਨਦਾਰ ਵਿਕਲਪ ਦੇ ਰੂਪ ਵਿੱਚ ਉਭਰੀ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ 19 ਮਹਾਮਾਰੀ ਦੇ ਕਾਰਨ ਪਿਛਲੇ ਕੁੱਝ ਸਾਲਾ ਵਿੱਚ ਮੈਡੀਕਲ ਐਮਰਜੈਸੀ ਵਿੱਚ ਇਹ ਸਿਧ ਹੋਇਆ ਹੈ ਕਿ ਸਾਡੇ ਬਾਇਓਫਾਰਮਾ ਅਤੇ ਡਾਇਗਨੌਸਟਿਕ ਇੰਡਸਟ੍ਰੀ ਨ ਕੇਵਲ ਸਾਡੇ ਭਾਰਤ ਦੇਸ਼ ਵਿੱਚ ਬਲਕਿ ਗਲੋਬਲ ਪੱਧਰ ਤੇ ਜਨਤਕ ਸਿਹਤ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਮਰਿਕ ਮਹੱਤਵ ਦੀ ਸੰਪਦਾ ਸਾਬਿਤ ਹੋਈ ਹੈ ਜਿਸ ਨੇ ‘ਵਸੁਵੈਧ ਕੁਟੁਮਬਕਮ’ ਅਰਥਾਤ, ਸਾਰਾ ਵਿਸ਼ਵ ਇੱਕ ਪਰਿਵਾਰ ਹੈ ਦੇ ਨਾਲ ਸਰਬਭੌਤਿਕ ਭਾਈਚਾਰੇ ਦੀ ਭਾਵਨਾ ਨੂੰ ਸਾਰਥਕ ਕਰ ਦਿੱਤਾ ਹੈ।
ਕੇਂਦਰੀ ਮੰਤਰੀ ਨੇ ਕਈ ਹਿਤਧਾਰਕਾਂ ਨੂੰ ਇੱਕ ਮੰਚ ‘ਤੇ ਲਿਆਉਣ ਲਈ ਰਾਸ਼ਟਰੀ ਜੈਵਿਕ ਸੰਸਥਾਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਹਾ ਕਿ ਇਹ ਸਿਖਰ ਸੰਮੇਲਨ ਭਾਰਤ ਵਿੱਚ ਵਰਤਮਾਨ ਵਿੱਚ ਪ੍ਰਚਲਿਤ ਗੁਣਵੱਤਾ ਭੋਰਸਾ ਦ੍ਰਿਸ਼ਟੀਕੋਣ ਵਿੱਚ ਅੰਤਰ ਵਿਸ਼ਲੇਸ਼ਣ ਲਈ ਇੱਕ ਅਧਾਰ ਪ੍ਰਦਾਨ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਦੇ ਬਾਇਓਫਾਰਮਾਸਿਊਟੀਕਲ ਅਤੇ ਇਨ-ਵਿਟ੍ਰੋ ਡਾਇਨੋਸਟਿਕ ਇੰਡਸਟ੍ਰੀ ਦੇ ਬੁਨਿਆਦੀ ਢਾਂਚੇ ਅਤੇ ਟੈਕਨੋਲੋਜੀਆਂ ਨੂੰ ਉਨੰਤ ਕਰਨ ਵਿੱਚ ਮਦਦ ਕਰੇਗਾ। ਡਾ. ਮਾਂਡਵੀਆ ਨੇ ਕਿਹਾ ਕਿ ਇਸ ਪਹਿਲ ਨਾਲ ਵਿਸ਼ਵ ਪੱਧਰੀ ਉਤਪਾਦਾਂ ਨੂੰ ਵਿਕਸਿਤ ਕਰਨ ਅਤੇ ਜਨਤਕ ਸਿਹਤ ਨੂੰ ਹੁਲਾਰਾ ਦੇਣ ਦੀ ਸਮਰੱਥਾ ਨੂੰ ਉਤਸਾਹ ਮਿਲੇਗਾ।
ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਨੇ ਬਾਇਓਫਾਰਮਾ ਖੇਤਰ ਵਿੱਚ ਟ੍ਰੇਂਡ ਮਾਨਵ ਸੰਸਾਧਨ ਦੀ ਜ਼ਰੂਰਤਾ ਨੂੰ ਮਹਿਸੂਸ ਕਰਨ ਅਤੇ ਰਾਸ਼ਟਰੀ ਕੌਸ਼ਲ ਵਿਕਾਸ ਪ੍ਰੋਗਰਾਮ ਦੀ ਦਿਸ਼ਾ ਵਿੱਚ ਪਹਿਲ ਕਰਨ ਲਈ ਵੀ ਰਾਸ਼ਟਰੀ ਜੈਵਿਕ ਸੰਸਥਾਨ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੰਸਥਾਨ ਦਾ ਬਲਡ ਸੈਲ ਐੱਨਐੱਚਐੱਮ ਨਾਲੇਜ ਦੇ ਸਹਿਯੋਗ ਨਾਲ ਪੋਸਟ ਗ੍ਰੈਜੁਏਟ ਵਿਦਿਆਰਥੀਆਂ ਨੂੰ “ਜੈਵ ਵਿਗਿਆਨ ਦੇ ਗੁਣਵੱਤਾ ਕੰਟਰੋਲ” ‘ਤੇ ਟ੍ਰੇਨਿੰਗ ਪ੍ਰਦਾਨ ਕਰ ਰਿਹਾ ਹੈ।
ਰਕਤ ਉਪਲਬਧਤਾ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਵਿਸ਼ਲੇਸ਼ਣਾਤਮਕ ਕੌਸ਼ਲ ਅਤੇ ਤਕਨੀਕੀ ਗਿਆਨ ਨੂੰ ਵਿਕਸਿਤ ਕਰਨ ਅਤੇ ਸੰਬੰਧਿਤ ਗਤੀਵਿਧੀਆਂ ਵਧਾਉਣ ਲਈ ਬਲਡ ਬੈਂਕ ਅਧਿਕਾਰੀਆਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਰਾਸ਼ਟਰੀ ਜੈਵਿਕ ਸੰਸਥਾਨ ਨਾਲ ਇਸ ਵਿਸ਼ੇਸ਼ ਖੇਤਰ ਵਿੱਚ ਯੋਗ ਮਾਨਵ ਸੰਸਾਧਨ ਤਿਆਰ ਕਰਨ ਲਈ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਡਾ. ਮਾਂਡਵੀਆ ਨੇ ਉਨੰਤ ਤਕਨੀਕਾਂ ਨਾਲ ਬਣੇ ਨਵੇਂ ਜੈਵਿਕ ਉਤਪਾਦਾਂ ਦੇ ਲਈ ਫਾਰਮਾਕੋਪੀਅਲ ਮੋਨੋਗ੍ਰਾਫਸ ਦੇ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਅਤਿਅਧੁਨਿਕ ਵਿਸ਼ਲੇਸ਼ਣਾਤਮਕ ਪਲੈਟਫਾਰਮਾਂ ਦਾ ਉਪਯੋਗ ਕਰਨ ਅਤੇ ਉਨ੍ਹਾਂ ਦਾ ਅਧਿਐਨ ਸ਼ੁਰੂ ਕਰਨ ਦੀ ਜ਼ਰੂਰਤ ‘ਤੇ ਵੀ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਅਗਰ ਇਸ ਤਰ੍ਹਾਂ ਦੇ ਉਤਪਾਦਾਂ ਨੂੰ ਸਵਦੇਸ਼ੀ ਰੂਪ ਤੋਂ ਵਿਕਸਿਤ ਕੀਤਾ ਜਾਦਾ ਹੈ। ਤਾਂ ਆਮ ਜਨ ਲਈ ਸਿਹਤ ਸੇਵਾ ਅਧਿਕ ਸਸਤੀ ਹੋ ਜਾਵੇਗੀ ਅਤੇ ਸਾਡੀ ਜਨਤਕ ਸਿਹਤ ਪ੍ਰਣਾਲੀ ਵੀ ਮਜ਼ਬੂਤ ਹੋ ਜਾਵੇਗੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਉਦਯੋਗ ਜਗਤ, ਸਿੱਖਿਆ ਅਤੇ ਰੈਗੂਲੇਟਰ ਨੈਟਵਰਕ ਨੂੰ ਨਵੀਂ ਜੈਵਿਕ ਦਵਾਈਆਂ ਦੇ ਸਵਦੇਸ਼ੀ ਵਿਕਾਸ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਮਿਲਕੇ ਪ੍ਰੋਗਰਾਮ ਕਰਨੇ ਹੋਣਗੇ ਜਿਸ ਵਿੱਚ ਦੁਰਲੱਭ ਅਤੇ ਅਣਗੌਲਿਆ ਬੀਮਾਰੀਆਂ ਦੇ ਇਲਾਜ ਦੇ ਲਈ ਮੌਜੂਦਾ ਦਵਾਈ, ਜੀਨ ਥੇਰੇਪੀ, ਸਟੇਮ ਸੈਲ ਥੇਰੇਪੀ ਅਤੇ ਵਿਅਕਤੀਗਤ ਦਵਾਈਆਂ ਜਿਵੇਂ ਨਵੇਂ ਉਤਪਾਦ ਸ਼੍ਰੇਣੀਆਂ ਤੇ ਹੋਣ ਵਾਲੇ ਇਨੋਵੇਸ਼ਨ ਸ਼ਾਮਲ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਵੀ ਇਸ ਸੰਮੇਲਨ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਇਸ ਤੱਥ ‘ਤੇ ਪ੍ਰਕਾਸ਼ ਪਾਇਆ ਕਿ ਰਾਸ਼ਟਰੀ ਜੈਵਿਕ ਸੰਸਥਾਨ ਖਾਸ ਰੂਪ ਤੋਂ ਜੈਵਿਕ ਉਤਪਾਦਾਂ ਦੀ ਗੁਣਵੱਤਾ ਦਾ ਗਹਨ ਅਤੇ ਨਿਸ਼ਪੱਖ ਮੁਲਾਂਕਣ ਕਰਨ ਲਈ ਤਿਆਰ ਹੈ ।
ਉਸ ਨੇ ਕਿਹਾ ਕਿ ਇਹ ਸੰਸਥਾਨ ਕੇਵਲ ਪਰੀਖਣ ਅਤੇ ਮੁਲਾਂਕਣ ‘,ਤੇ ਹੀ ਆਪਣਾ ਧਿਆਨ ਕੇਂਦ੍ਰਿਤ ਨਹੀਂ ਕਰਦਾ ਹੈ ਬਲਕਿ ਬੇਹਤਰ ਨਿਰਮਾਣ ਪ੍ਰਣਾਲੀਆਂ ਨੂੰ ਹੁਲਾਰਾ ਦੇਣ ਪ੍ਰਤੀਕੂਲ ਘਟਨਾਵਾਂ ਦੀ ਨਿਗਰਾਨੀ ਅਤੇ ਜ਼ਰੂਰੀ ਜਾਣਕਾਰੀ ਇੱਕਠੀ ਕਰਨ ਅਤੇ ਜੈਵਿਕ ਦਵਾਈਆਂ ਦੀ ਗੁਣਵੱਤਾ ਅਤੇ ਬੇਹਤਰੀ ਸੁਨਿਸ਼ਚਿਤ ਕਰਨ ਲਈ ਹੋਰ ਰੈਗੂਲੇਟਰ ਏਜੰਸੀਆਂ ਅਤੇ ਉਦਯੋਗ ਭਾਗੀਦਾਰਾਂ ਦੇ ਨਾਲ ਸਹਿਯੋਗ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਰਾਜ ਮੰਤਰੀ ਨੇ ਬਾਇਓਫਾਰਮਾ ਉਦਯੋਗ ਵਿੱਚ ਡਿਜੀਟਲ ਉਪਾਵਾਂ ਨੂੰ ਅਪਣਾਉਣ ਦੀ ਜ਼ਰੂਰਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਬਾਇਓਫਾਰਮਾ ਨਿਰਮਾਤਾਵਾਂ ਨਾਲ ਇਨ੍ਹਾਂ ਵਿਘਟਨਕਾਰੀ ਪਰਿਵਤਰਨਾਂ ਨੂੰ ਧਿਆਨ ਵਿੱਚ ਰਖਦੇ ਹੋਏ ਹੀ ਉਤਪਾਦਾਂ ਨੂੰ ਵਿਕਸਿਤ ਕਰਨ ਤੇ ਭਵਿੱਖ ਲਈ ਬਾਇਓਪ੍ਰੋਸੈਸ ਮਾਡਲ ਬਣਾਉਣ ਦਾ ਸੱਦਾ ਦਿੱਤਾ। ਡਾ. ਭਾਰਤੀ ਪ੍ਰਵੀਣ ਪਵਾਰ ਨੇ ਕਿਹਾ ਕਿ ਰੈਗੂਲੇਟਰਾਂ ਦੇ ਨਾਲ-ਨਾਲ ਪਰੀਖਣ ਪ੍ਰਯੋਗਸ਼ਾਲਾਵਾਂ ਨੂੰ ਵੀ ਇਨ੍ਹਾਂ ਉਭਰਦੀ ਹੋਈ।
ਤਕਨੀਕਾਂ ਅਤੇ ਕਾਰਜ ਪ੍ਰਣਾਲੀਆਂ ਦੇ ਨਾਲ ਤਾਲਮੇਲ ਬਿਠਾਉਣ ਚਾਹੀਦਾ ਤਾਕਿ ਇਨ੍ਹਾਂ ਜੀਵਨ ਰੱਖਿਆ ਦਵਾਈਆਂ ਨੂੰ ਬਜ਼ਾਰ ਵਿੱਚ ਸਭ ਤੋਂ ਤੇਜ ਗਤੀ ਨਾਲ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਉਦਯੋਗ ਜਗਤ ਦੇ ਪ੍ਰਤਿਨਿਧੀਆਂ ਨਾਲ ਖੋਜ ਅਤੇ ਵਿਕਾਸ ਅਤੇ ਇਨੋਵੇਸ਼ਨ, ਏਪੀਆਈ ਵਿੱਚ ਆਤਮਨਿਰਭਰਤਾ, ਗੁਣਵ੍ਰੱਤਾ ਮਾਨਕਾਂ ਨੂੰ ਉਨੰਤ ਕਰਨ, ਡਿਜੀਟਲੀਕਰਣ ਵਿੱਚ ਵਾਧਾ ਰੈਗੂਲੇਟਰ ਸਰਲੀਕਰਣ ਅਤੇ ਨਿਰਯਾਤ ਦੀ ਦਿਸ਼ਾ ਵਿੱਚ ਵਧਦੇ ਬਦਲਾਵਾਂ ‘ਤੇ ਧਿਆਨ ਕੇਂਦ੍ਰਿਤ ਕਰਨ ਦਾ ਵੀ ਸੱਦਾ ਦਿੱਤਾ।
ਪ੍ਰੋਗਰਾਮ ਦੇ ਦੌਰਾਨ ਮੰਨੇ-ਪ੍ਰਮੰਨੇ ਵਿਅਕਤੀਆਂ ਦੁਆਰਾ ਇੱਕ ਕੌਫੀ ਟੇਬਲ ਬੁਕ ਦਾ ਵਿਮੋਚਨ ਵੀ ਕੀਤਾ ਗਿਆ
ਇਸ ਮੌਕੇ ‘ਤੇ ਸਿਹਤ ਮੰਤਰਾਲੇ ਵਿੱਚ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਸਿਹਤ ਮੰਤਰਾਲੇ ਦੇ ਵਿਸ਼ੇਸ਼ ਸਕੱਤਰ ਸ਼੍ਰੀ ਐੱਸ ਗੋਪਾਲਕ੍ਰਿਸ਼ਣਨ, ਸਿਹਤ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਸ਼੍ਰੀ ਜਗਦੀਪ ਕੁਮਾ ਮਿਸ਼ਰਾ, ਸਿਹਤ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਅਤੇ ਵਿੱਤੀ ਸਲਾਹਕਾਰ ਸ਼੍ਰੀ ਰਾਜੀਵ ਵਧਾਵਨ, ਸਿਹਤ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਡਾ. ਅਨੁਪ ਅਨਵਿਕਾਰ, ਰਾਸ਼ਟਰੀ ਜੈਵਿਕ ਸੰਸਥਾਨ ਦੇ ਡਾਇਰੈਕਟਰ ਡਾ. ਹਰੀਸ਼ ਚੰਦਰ, ਰਾਸ਼ਟਰੀ ਜੈਵਿਕ ਸੰਸਤਾਨ ਵਿੱਚ ਡਿਪਟੀ ਡਾਇਰੈਕਟਰ (ਗੁਣਵੱਤਾ ਕੰਟਰੋਲ) ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ. ਟੀਐੱਚਐੱਸਟੀਆਈ ਦੇ ਕਾਰਜਕਾਰੀ ਡਾਇਰੈਕਟਰ ਡਾ. ਪ੍ਰਮੋਦ ਕੁਮਾਰ ਗਰਗ ਅਤੇ ਏਮਸ ਭੋਪਾਲ ਦੇ ਪ੍ਰਧਾਨ ਪ੍ਰੋਫੈਸਰ ਵਾਈ ਦੇ ਗੁਪਤਾ ਵੀ ਇਸ ਅਵਸਰ ਤੇ ਮੌਜੂਦ ਸਨ।
****
HFW/HFM – NIB Summit/ 27January2023/2
(Release ID: 1894156)
Visitor Counter : 189