ਸਿੱਖਿਆ ਮੰਤਰਾਲਾ

ਕਲਾ ਉਤਸਵ ਦੇ ਜੇਤੂਆਂ ਸਮੇਤ 200 ਵਿਦਿਆਰਥੀ ਅਤੇ ਅਧਿਆਪਕ ਕੱਲ੍ਹ ਨੂੰ ਮੁੱਖ ਮਹਿਮਾਨ ਦੇ ਰੂਪ ਵਿੱਚ ਨਵੀਂ ਦਿੱਲੀ ਦੇ ਕਰਤਵ ਪਥ ‘ਤੇ ਰਾਸ਼ਟਰੀ ਪੱਧਰ ਦੀ ਗਣਤੰਤਰ ਦਿਵਸ ਪਰੇਡ ਦੇਖਣਗੇ


ਪ੍ਰਧਾਨ ਮੰਤਰੀ ਦੀ ‘ਪਰੀਕਸ਼ਾ ਪੇ ਚਰਚਾ’ ਦੇ ਇਹ ਪ੍ਰਤੀਭਾਗੀ 29 ਜਨਵਰੀ ਨੂੰ ਬੀਟਿੰਗ ਰਿਟ੍ਰੀਟ ਸਮਾਰੋਹ ਦੇ ਵੀ ਗਵਾਹ ਬਨਣਗੇ

ਪ੍ਰਤੀਭਾਗੀ ਸਾਡੀ ਸਮ੍ਰਿੱਧ ਵਿਰਾਸਤ ਨਾਲ ਜਾਣੂ ਹੋਣ ਦੇ ਲਈ ਰਾਜਘਾਟ, ਸਦੈਵ ਅਟਲ, ਪ੍ਰਧਾਨ ਮੰਤਰੀ ਸੰਗ੍ਰਹਾਲਯ, ਕਰਤਵ ਪਥ ਆਦਿ ਵੀ ਦੇਖਣ ਜਾਣਗੇ

Posted On: 25 JAN 2023 6:05PM by PIB Chandigarh

ਕਲਾ ਉਤਸਵ ਦੇ ਜੇਤੂਆਂ ਸਮੇਤ 200 ਵਿਦਿਆਰਥੀ ਅਤੇ ਪ੍ਰਧਾਨ ਮੰਤਰੀ ਦੀ ਪਰੀਕਸ਼ਾ ਪੇ ਚਰਚਾ ਵਿੱਚ ਹਿੱਸਾ ਲੈਣ ਵਾਲੇ ਰਾਜਾਂ ਦੇ ਵਿਦਿਆਰਥੀ ਤੇ ਅਧਿਆਪਕ 26 ਜਨਵਰੀ, 2023 ਨੂੰ ਗਣਤੰਤਰ ਦਿਵਸ ਪਰੇਡ ਅਤੇ 29 ਜਨਵਰੀ, 2023 ਨੂੰ ਬੀਟਿੰਗ ਰਿਟ੍ਰੀਟ ਦੇਖਣਗੇ। ਗਣਤੰਤਰ ਦਿਵਸ ਪਰੇਡ ਦੇ ਦੌਰਾਨ ਇਨ੍ਹਾਂ ਬੱਚਿਆਂ ਨੂੰ ਕਰਤੱਵ ਪਥ ਦਾ ਘੇਰਾ 18 ਵਿੱਚ ਬਿਠਾਇਆ ਜਾਵੇਗਾ। ਪੂਰੇ ਭਾਰਤ ਦੇ 2400 ਵਿਦਿਆਰਥੀ ਅਤੇ ਅਧਿਆਪਕ, 27 ਜਨਵਰੀ, 2023 ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਪ੍ਰਧਾਨ ਮੰਤਰੀ ਦੇ ਟਾਉਨਹੌਲ ਪ੍ਰੋਗਰਾਮ ‘ਪਰੀਕਸ਼ਾ ਪੇ ਚਰਚਾ’ ਵਿੱਚ ਹਿੱਸਾ ਲੈਣਗੇ। ਇਨ੍ਹਾਂ ਦੇ ਇਲਾਵਾ ਦੇਸ਼-ਵਿਦੇਸ਼ ਤੋਂ ਅਧਿਆਪਕ, ਵਿਦਿਆਰਥੀ ਅਤੇ ਮਾਪੇ ਵਰਚੁਅਲ ਤੌਰ ‘ਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

 

ਦਿੱਲੀ ਵਿੱਚ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਾਡੀ ਸਮ੍ਰਿੱਧ ਵਿਰਾਸਤ ਤੋਂ ਜਾਣੂ ਕਰਵਾਉਣ ਦੇ ਲਈ ਰਾਸ਼ਟਰੀ ਮਹੱਤਵ ਦੀਆਂ ਥਾਵਾਂ ਜਿਵੇਂ ਰਾਜਘਾਟ, ਸਦੈਵ ਅਟਲ, ਪ੍ਰਧਾਨ ਮੰਤਰੀ ਸੰਗ੍ਰਹਾਲਯ, ਕਰਤਵ ਪਥ ਆਦਿ ਵੀ ਲੈ ਜਾਇਆ ਜਾਵੇਗਾ।

 

 ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਦੀ ਪਰਿਕਲਪਨਾ ਪ੍ਰਧਾਨ ਮੰਤਰੀ ਦੁਆਰਾ ਕੀਤੀ ਗਈ ਹੈ, ਜਿਸ ਵਿੱਚ ਵਿਦਿਆਰਥੀ, ਮਾਪੇ ਅਤੇ ਅਧਿਆਪਕ ਉਨ੍ਹਾਂ ਦੇ ਨਾਲ ਜੀਵਨ ਅਤੇ ਪਰੀਕਸ਼ਾ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ‘ਤੇ ਗੱਲਬਾਤ ਕਰਦੇ ਹਨ। ਇਸ ਵਰ੍ਹੇ ‘ਪਰੀਕਸ਼ਾ ਪੇ ਚਰਚਾ’ ਪ੍ਰੋਗਰਾਮ 27 ਜਨਵਰੀ, 2023 ਨੂੰ ਤਾਲਕਟੋਰਾ ਇੰਡੋਰ ਸਟੇਡੀਅਮ, ਨਵੀਂ ਦਿੱਲੀ ਵਿੱਚ ਸਵੇਰੇ 11 ਵਜੇ ਆਯੋਜਿਤ ਕੀਤਾ ਜਾਵੇਗਾ। ਪ੍ਰੋਗਰਾਮ ਦਾ ਦੂਰਦਰਸ਼ਨ ਅਤੇ ਹੋਰ ਪ੍ਰਮੁੱਖ ਟੀਵੀ ਚੈਨਲਾਂ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

 

ਇਸ ਵਰ੍ਹੇ ਲਗਭਗ 38.80 ਲੱਖ ਰਜਿਸਟ੍ਰੇਸ਼ਨਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 16 ਲੱਖ ਤੋਂ ਅਧਿਕ ਰਾਜ ਬੋਰਡਾਂ ਦੇ ਹਨ। ਇਹ ਪੀਪੀਸੀ 2022 ਦੇ ਦੌਰਾਨ ਹੋਈਆਂ ਰਜਿਸਟ੍ਰੇਸ਼ਨਾਂ (15.73 ਲੱਖ) ਤੋਂ ਦੋ ਗੁਣਾ ਤੋਂ ਵੀ ਜ਼ਿਆਦਾ ਹਨ। ਰਜਿਸਟ੍ਰੇਸ਼ਨਾਂ 155 ਦੇਸ਼ਾਂ ਤੋਂ ਕੀਤੀਆਂ ਗਈਆਂ ਹਨ।

ਦੇਸ਼ ਭਰ ਦੇ 102 ਵਿਦਿਆਰਥੀ ਅਤੇ ਅਧਿਆਪਕ ਤੇ ਕਲਾ ਉਤਸਵ ਪ੍ਰਤੀਯੋਗਿਤਾ ਦੇ 80 ਜੇਤੂ, ਮੁੱਖ ਮਹਿਮਾਨ ਦੇ ਰੂਪ ਵਿੱਚ 27 ਜਨਵਰੀ, 2023 ਨੂੰ ਮੁੱਖ ਪ੍ਰੋਗਰਾਮ ਦੇਖਣਗੇ।

*****

ਐੱਨਬੀ/ਏਕੇ



(Release ID: 1894074) Visitor Counter : 118