ਗ੍ਰਹਿ ਮੰਤਰਾਲਾ
azadi ka amrit mahotsav

ਗਣਤੰਤਰ ਦਿਵਸ, 2023 ਦੇ ਅਵਸਰ ‘ਤੇ 901 ਪੁਲਿਸ ਕਰਮੀ ਪੁਲਿਸ ਮੈਡਲਾਂ ਨਾਲ ਸਨਮਾਨਿਤ


140 ਜਵਾਨਾਂ ਨੂੰ ਵੀਰਤਾ ਦੇ ਲਈ ਪੁਲਿਸ ਮੈਡਲ (ਪੀਐੱਮਜੀ), 93 ਨੂੰ ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ) ਅਤੇ 668 ਨੂੰ ਮੇਧਾਵੀ ਸੇਵਾ ਦੇ ਲਈ ਪੁਲਿਸ ਮੈਡਲ (ਪੀਐੱਮ) ਨਾਲ ਸਨਮਾਨਿਤ ਕੀਤਾ ਗਿਆ

Posted On: 25 JAN 2023 10:11AM by PIB Chandigarh

ਗਣਤੰਤਰ ਦਿਵਸ, 2023 ਦੇ ਅਵਸਰ ‘ਤੇ ਕੁੱਲ 901 ਪੁਲਿਸ ਕਰਮੀਆਂ ਨੂੰ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। 140 ਨੂੰ ਵੀਰਤਾ ਦੇ ਲਈ ਪੁਲਿਸ ਮੈਡਲ (ਪੀਐੱਮਜੀ), 93 ਨੂੰ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ) ਅਤੇ 668 ਨੂੰ ਮੇਧਾਵੀ ਸੇਵਾ (ਪੀਐੱਮ) ਦੇ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

 

140 ਵੀਰਤਾ ਪੁਰਸਕਾਰਾਂ ਵਿੱਚੋਂ ਜ਼ਿਆਦਾਤਰ ਵਾਮਪੰਥੀ ਉਗ੍ਰਵਾਦ ਪ੍ਰਭਾਵਿਤ ਖੇਤਰਾਂ ਦੇ 80 ਕਰਮੀਆਂ ਅਤੇ ਜੰਮੂ-ਕਸ਼ਮੀਰ ਖੇਤਰ ਦੇ 45 ਕਰਮੀਆਂ ਨੂੰ ਉਨ੍ਹਾਂ ਦੀ ਵੀਰਤਾਪੂਰਨ ਕਾਰਵਾਈ ਦੇ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਵੀਰਤਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਕਰਮੀਆਂ ਵਿੱਚ, 48 ਸੀਆਰਪੀਐੱਫ ਤੋਂ, 31 ਮਹਾਰਾਸ਼ਟਰ ਤੋਂ, 25 ਜੰਮੂ-ਕਸ਼ਮੀਰ ਪੁਲਿਸ ਤੋਂ, 09 ਝਾਰਖੰਡ ਤੋਂ, ਦਿੱਲੀ, ਛੱਤੀਸਗੜ੍ਹ ਅਤੇ ਬੀਐੱਸਐੱਫ ਹਰੇਕ ਤੋਂ 7 ਅਤੇ ਬਾਕੀ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੀਏਪੀਐੱਫ ਦੇ ਜਵਾਨ ਹਨ।

ਵੀਰਤਾ ਦੇ ਲਈ ਪੁਲਿਸ ਮੈਡਲ (ਪੀਐੱਮਜੀ) ਜੀਵਨ ਅਤੇ ਸੰਪੱਤੀ ਨੂੰ ਬਚਾਉਣ ਜਾ ਅਪਰਾਧ ਨੂੰ ਰੋਕਣ ਜਾਂ ਅਪਰਾਧੀਆਂ ਨੂੰ ਗਿਰਫ਼ਤਾਰ ਕਰਨ ਵਿੱਚ ਵਿਸ਼ਿਸ਼ਟ ਵੀਰਤਾ ਦੇ ਅਧਾਰ ‘ਤੇ ਪ੍ਰਦਾਨ ਕੀਤਾ ਜਾਂਦਾ ਹੈ। ਵਿਸ਼ਿਸ਼ਟ ਸੇਵਾ ਦੇ ਲਈ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ) ਪੁਲਿਸ ਸੇਵਾ ਵਿੱਚ ਵਿਸ਼ੇਸ਼ ਵਿਸ਼ਿਸ਼ਟ ਰਿਕਾਰਡ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਮੇਧਾਵੀ ਸੇਵਾ ਦੇ ਲਈ ਪੁਲਿਸ ਮੈਡਲ (ਪੀਐੱਮ) ਸੰਸਾਧਨ ਅਤੇ ਕਰਤਵ ਦੇ ਪ੍ਰਤੀ ਸਮਰਪਣ ਦੀ ਵਿਸ਼ੇਸ਼ਤਾ ਵਾਲੀ ਕੀਮਤੀ ਸੇਵਾ ਦੇ ਲਈ ਪ੍ਰਦਾਨ ਕੀਤਾ ਜਾਂਦਾ ਹੈ।

 

ਪੁਰਸਕਾਰ ਜੇਤੂਆਂ ਦੀ ਸੂਚੀ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ:

ਲੜੀ ਨੰ.

ਵਿਸ਼ਾ

ਕਰਮੀਆਂ ਦੀ ਗਿਣਤੀ

ਅਨੁਲੱਗ

1

ਵੀਰਤਾ ਦੇ ਲਈ ਪੁਲਿਸ ਮੈਡਲ (ਪੀਐੱਮਜੀ)

140

ਅਨੁਲੱਗ -I

2

ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐੱਮ)

93

ਅਨੁਲੱਗ -II

3

ਮੇਧਾਵੀ ਸੇਵਾ (ਪੀਐੱਮ) ਦੇ ਲਈ ਪੁਲਿਸ ਮੈਡਲ

668

ਅਨੁਲੱਗ -III

4

ਪੁਲਿਸ ਕਰਮੀਆਂ ਨੂੰ ਮੈਡਲ ਪ੍ਰਾਪਤ ਕਰਨ ਵਾਲਿਆਂ ਦੀ ਰਾਜਵਾਰ/ਬਲਵਾਰ ਸੂਚੀ

ਸੂਚੀ ਦੇ ਅਨੁਸਾਰ

ਅਨੁਲੱਗ -IV

 

 

ਅਨੁਲੱਗ-I ਦੇਖਣ ਲਈ ਇੱਥੇ ਕਲਿੱਕ ਕਰੋ

ਅਨੁਲੱਗ-II ਦੇਖਣ ਲਈ ਇੱਥੇ ਕਲਿੱਕ ਕਰੋ

ਅਨੁਲੱਗ-III ਦੇਖਣ ਲਈ ਇੱਥੇ ਕਲਿੱਕ ਕਰੋ

ਅਨੁਲੱਗ-IV ਦੇਖਣ ਲਈ ਇੱਥੇ ਕਲਿੱਕ ਕਰੋ

 

*****

ਆਰਕੇ/ਏਵਾਈ/ਐੱਸਐੱਮ/ਏਕੇਐੱਸ/ਆਰਆਰ/ਏਐੱਸ


(Release ID: 1893668) Visitor Counter : 164