ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਕੱਲ੍ਹ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ

Posted On: 24 JAN 2023 5:09PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ੍ਹ (25 ਜਨਵਰੀ, 2023 ਨੂੰ) 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਨੂੰ ਸੰਬੋਧਨ ਕਰਨਗੇ।

ਇਸ ਸੰਬੋਧਨ ਦਾ ਪ੍ਰਸਾਰਣ 19:00 ਵਜੇ ਤੋਂ ਆਕਾਸ਼ਵਾਣੀ (ਏਆਈਆਰ) ਦੇ ਸੰਪੂਰਨ ਨੈਸ਼ਨਲ ਨੈੱਟਵਰਕ ਅਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ ’ਤੇ ਹਿੰਦੀ ਵਿੱਚ ਕੀਤਾ ਜਾਵੇਗਾ। ਇਸ ਦੇ ਤੁਰੰਤ ਬਾਅਦ ਸੰਬੋਧਨ ਦੇ ਅੰਗ੍ਰੇਜ਼ੀ ਪਾਠ ਦਾ ਪ੍ਰਸਾਰਣ ਹੋਵੇਗਾ। ਦੂਰਦਰਸ਼ਨ ’ਤੇ ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਸੰਬੋਧਨ ਦੇ ਪ੍ਰਸਾਰਣ ਦੇ ਬਾਅਦ ਦੂਰਦਰਸ਼ਨ ਦੇ ਰੀਜਨਲ ਚੈਨਲਾਂ ਦੁਆਰਾ ਇਸ ਨੂੰ ਰੀਜਨਲ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾਵੇਗਾ। ਆਕਾਸ਼ਵਾਣੀ ਇਸ ਸੰਬੋਧਨ ਦੇ ਰੀਜਨਲ ਭਾਸ਼ਾਵਾਂ ਦੇ ਪਾਠ ਨੂੰ 21:30 ਵਜੇ ਤੋਂ ਆਪਣੇ ਸਬੰਧਿਤ ਰੀਜਨਲ ਨੈੱਟਵਰਕ ’ਤੇ ਪ੍ਰਸਾਰਿਤ ਕਰੇਗਾ।

***

ਡੀਐੱਸ/ਏਕੇ



(Release ID: 1893621) Visitor Counter : 80