ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਫਿਲਮ ਮਹੋਤਸਵ 27 ਤੋਂ 31 ਜਨਵਰੀ, 2023 ਤੱਕ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ


ਕੰਪੀਟਿਸ਼ਨ ਅਤੇ ਨੌਨ-ਕੰਪੀਟਿਸ਼ਨ ਸੈਕਸ਼ਨ ਵਿੱਚ 57 ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ

ਮਰਾਠੀ ਫਿਰਮ ‘ਗੋਦਾਵਰੀ’ ਅਤੇ ਗੁਜਰਾਤੀ ਫਿਲਮ ‘ਦ ਲਾਸਟ ਫਿਲਮ ਸ਼ੋਅ’ ਭਾਰਤ ਦੀ ਤਰਫ ਤੋਂ ਕੰਪੀਟਿਸ਼ਨ ਸੈਕਸ਼ਨ ਵਿੱਚ ਨਾਮਾਂਕਿਤ

Posted On: 23 JAN 2023 5:53PM by PIB Chandigarh

ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੇ ਮਾਧਿਅਮ ਨਾਲ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ 27  ਤੋਂ 31 ਜਨਵਰੀ, 2023 ਤੱਕ ਮੁੰਬਈ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਫਿਲਮ ਮਹੋਤਸਵ ਦਾ ਆਯੋਜਨ ਕਰ ਰਿਹਾ ਹੈ। ਐੱਸਸੀਓ ਫਿਲਮ ਮਹੋਤਸਵ ਦਾ ਆਯੋਜਨ ਐੱਸਸੀਓ ਵਿੱਚ ਭਾਰਤ ਦੀ ਪ੍ਰਧਾਨਗੀ ਦੇ ਉਪਲਕਸ਼ ਵਿੱਚ ਕੀਤਾ ਜਾ ਰਿਹਾ ਹੈ।

 

ਇਸ ਮਹੋਤਸਵ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਪਰ ਸਕੱਤਰ ਸੁਸ਼੍ਰੀ ਨੀਰਜ ਸ਼ੇਖਰ ਨੇ ਕਿਹਾ ਕਿ ਇਸ ਮਹੋਤਸਵ ਦਾ ਉਦੇਸ਼ ਸਿਨੇਮਾਈ ਸਾਂਝੇਦਾਰੀਆਂ ਨਿਰਮਿਤ ਕਰਨਾ ਅਤੇ ਐੱਸਸੀਓ ਵਿੱਚ ਵਿਭਿੰਨ ਦੇਸ਼ਾਂ ਦੀਆਂ ਸੰਸਕ੍ਰਿਤੀਆਂ ਦਰਮਿਆਨ ਇੱਕ ਪੁਲ਼ ਦੇ ਰੂਪ ਵਿੱਚ ਕੰਮ ਕਰਨਾ ਹੈ। ਸਮੂਹਿਕ ਸਿਨੇਮਾਈ ਅਨੁਭਵ ਦੇ ਮਾਧਿਅਮ ਨਾਲ ਇਹ ਐੱਸਸੀਓ ਮੈਂਬਰਾਂ ਦੇ ਫਿਲਮ ਭਾਈਚਾਰਿਆਂ ਦੇ ਦਰਮਿਆਨ ਤਾਲਮੇਲ ਵੀ ਪੈਦਾ ਕਰੇਗਾ। ਉਨ੍ਹਾਂ ਨੇ ਕਿਹਾ ਕਿ ਐੱਸਸੀਓ ਰਾਜਾਂ ਦੁਆਰਾ ਲਿਆਂਦੀਆਂ ਗਈਆਂ ਸਾਰੀਆਂ ਫਿਲਮਾਂ ਜੋ ਐੱਸਸੀਓ ਫਿਲਮ ਮਹੋਤਸਵ ਵਿੱਚ ਦਿਖਾਈਆਂ ਜਾਣ ਵਾਲੀਆਂ ਹਨ, ਉਨ੍ਹਾਂ ਨੂੰ ਦੇਖ ਕੇ ਦਰਸ਼ਕ ਵਿਭਿੰਨ ਸੰਸਕ੍ਰਿਤੀਆਂ ਨੂੰ ਅਨੁਭਵ ਕਰ ਸਕਣਗੇ ਅਤੇ ਇਹ ਫਿਲਮਾਂ ਐੱਸਸੀਓ ਦੇਸ਼ਾਂ ਦੇ ਲੋਕਾਂ ਨੂੰ ਇੱਕ ਦੂਸਰੇ ਨੂੰ ਬਿਹਤਰ ਤਰੀਕੇ ਨਾਲ ਜਾਨਣ ਦਾ ਮੌਦਾ ਦੇਣਗੀਆਂ।

 

ਸੁਸ਼੍ਰੀ ਸ਼ੇਖਰ ਨੇ ਦੱਸਿਆ ਕਿ ਇਸ ਮਹੋਤਸਵ ਵਿੱਚ ਕੰਪੀਟਿਸ਼ਨ ਅਤੇ ਨੌਨ-ਕੰਪੀਟਿਸ਼ਨ ਸਕ੍ਰੀਨਿੰਗ ਵਿੱਚ ਐੱਸਸੀਓ ਦੇਸ਼ਾਂ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਫਿਲਮ ਸਕ੍ਰੀਨਿੰਗ ਦੇ ਇਲਾਵਾ ਇਸ ਫੈਸਟੀਵਲ ਵਿੱਚ ਮਾਸਟਰ-ਕਲਾਸ, ਇਨ-ਕਨਵਰਸੇਸ਼ਨ ਸੈਸ਼ਨ, ਦੇਸ਼ਾਂ ਅਤੇ ਰਾਜਾਂ ਦੇ ਪੈਵੇਲੀਅਨ, ਫੋਟੋ ਅਤੇ ਪੋਸਟਰ ਪ੍ਰਦਰਸ਼ਨੀ, ਹੈਂਡੀਕ੍ਰਾਫਟ ਸਟਾਲ ਅਤੇ ਕਈ ਹੋਰ ਪ੍ਰੋਗਰਾਮ ਹੋਣਗੇ।

 

ਇਸ ਮਹੋਤਸਵ ਦੀ ਸ਼ੁਰੂਆਤ ਇੱਕ ਭਾਰਤੀ ਫਿਲਮ ਦੇ ਵਰਲਡ ਪ੍ਰੀਮੀਅਰ ਦੇ ਨਾਲ ਹੋਵੇਗੀ ਕਿਉਂਕਿ ਐੱਸਸੀਓ ਫਿਲਮ ਮਹੋਤਸਵ ਦਾ ਆਯੋਜਨ ਐੱਸਸੀਓ ਵਿੱਚ ਭਾਰਤ ਦੀ ਪ੍ਰਧਾਨਗੀ ਦੇ ਦੌਰਾਨ ਕੀਤਾ ਜਾ ਰਿਹਾ ਹੈ। ਇਹ ਉਦਘਾਟਨ ਸਮਾਰੋਹ 27 ਜਨਵਰੀ, 2023 ਨੂੰ ਜਮਸ਼ੇਦ ਭਾਭਾ ਥਿਏਟਰ, ਐੱਨਸੀਪੀਏ, ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ।

ਇਸ ਫਿਲਮ ਫੈਸਟੀਵਲ ਦੀ ਸਕ੍ਰੀਨਿੰਗ ਮੁੰਬਈ ਵਿੱਚ ਦੋ ਥਾਵਾਂ ‘ਤੇ ਹੋਵੇਗੀ। ਪੇਡਰ ਰੋਡ ਵਿੱਚ ਫਿਲਮ ਡਿਵੀਜ਼ਨ ਕੰਪਲੈਕਸ ਦੇ 4 ਔਡੀਟੋਰੀਅਮ ਵਿੱਚ ਅਤੇ ਵਰਲੀ ਵਿੱਚ ਨੇਹਰੂ ਪਲੈਨੇਟੇਰੀਅਮ ਬਿਲਡਿੰਗ ਵਿੱਚ 1 ਐੱਨਐੱਫਡੀਸੀ ਥਿਏਟਰ ਵਿੱਚ।

 

ਇਸ ਕੰਪੀਟਿਸ਼ਨ ਸੈਕਸ਼ਨ ਸਿਰਫ ਐੱਸਸੀਓ ਮੈਂਬਰ ਦੇਸ਼ਾਂ ਦੇ ਲਈ ਹੈ ਅਤੇ ਇਸ ਵਿੱਚ ਸਰਵਸ਼੍ਰੇਸ਼ਠ ਫੀਚਰ ਫਿਲਮ, ਸਰਵਸ਼੍ਰੇਸ਼ਠ ਅਭਿਨੇਤਾ (ਪੁਰਸ਼), ਸਰਵਸ਼੍ਰੇਸ਼ਠ ਅਭਿਨੇਤਾ (ਮਹਿਲਾ), ਸਰਵਸ਼੍ਰੇਸ਼ਠ ਨਿਰਦੇਸ਼ਕ (ਫੀਚਰ ਫਿਲਮ), ਵਿਸ਼ੇਸ਼ ਜਿਊਰੀ ਪੁਰਸਕਾਰ ਜਿਹੇ ਵਿਭਿੰਨ ਪ੍ਰਤਿਸ਼ਠਿਤ ਪੁਰਸਕਾਰ ਸ਼ਾਮਲ ਹਨ।

ਨੌਨ-ਕੰਪੀਟਿਸ਼ਨ ਸੈਕਸ਼ਨ ਸਾਰੇ ਐੱਸਸੀਓ ਦੇਸ਼ਾਂ ਦੇ ਲਈ ਹੈ, ਯਾਨੀ ਨਿਮਨਲਿਖਿਤ ਸ਼੍ਰੇਣੀਆਂ ਵਿੱਚ ਮੈਂਬਰ ਦੇਸ਼ਾਂ, ਆਬਜ਼ਰਵਰ ਸਟੇਟਸ ਅਤੇ ਡਾਇਲਾਗ ਪਾਰਟਨਰ ਸਟੇਟਸ ਦੇਸ਼ਾਂ ਦੇ ਲਈ- 

 

ਐੱਸਸੀਓ ਕੰਟਰੀ ਫੋਕਸ ਫਿਲਮਾਂ, ਜੋ ਫਿਲਮ ਉਤਸਵ ਵਿੱਚ ਸਬੰਧਿਤ ਐੱਸਸੀਓ ਦੇਸ਼ ਦੀ ਨੁਮਾਇੰਦਗੀ ਕਰਨ ਲਈ ਚੁਣੀਆਂ ਗਈਆਂ ਹਨ। ਇਸ ਨਾਲ ਵੱਖ-ਵੱਖ ਦੇਸ਼ਾਂ ਦਰਮਿਆਨ ਆਦਾਨ-ਪ੍ਰਦਾਨ ਸਮਰੱਥ ਹੋਵੇਗਾ ਅਤੇ ਐੱਸਸੀਓ ਦੇ ਮੈਂਬਰਾਂ ਦੀਆਂ ਸੰਸਕ੍ਰਿਤੀਆਂ ਦਰਮਿਆਨ ਇੱਕ ਪੁਲ ਵਜੋਂ ਕੰਮ ਕਰੇਗਾ।

  1. ਡਾਇਰੈਕਟਰ ਫੋਕਸ ਫਿਲਮਾਂ, ਜੋ ਕਿਸੇ ਐੱਸਸੀਓ ਦੇਸ਼ ਦੇ ਜਾਣੇ-ਮਾਣੇ ਨਿਰਦੇਸ਼ਕ, ਕਿਸੇ ਦਿੱਗਜ ਦੁਆਰਾ ਬਣਾਈ ਗਈ ਹੋਵੇ, ਜੋ ਦੇਸ਼ ਦੀ ਵਿਰਾਸਤ ਵਿੱਚ ਯੋਗਦਾਨ ਦੇਣ ਵਾਲੇ ਆਪਣੇ ਸ਼ਿਲਪ ਅਤੇ ਆਪਣੀ ਸਿਨੇਮਾ ਹੈਰੀਟੇਜ ਦੇ ਲਈ ਦੇਸ਼ ਵਿੱਚ ਬਹੁਤ ਸਨਮਾਨਤ ਹੋਵੇ.

 

III. ਚਿਲਡ੍ਰਨ ਫੋਕਸ ਫਿਲਮਾਂ ਜੋ ਯੁਵਾ ਦਰਸ਼ਕਾਂ ਨੂੰ ਸਿੱਖਿਅਤ ਕਰਦੀਆਂ ਹੋਣ, ਤੇ ਉਨ੍ਹਾਂ ਦਾ ਮਨੋਰੰਜਨ ਕਰਦੀਆਂ ਹੋਣ, ਜਿਨ੍ਹਾਂ ਨੂੰ ਸਮਝਣਾ ਅਸਾਨ ਹੋਵੇ। ਇਸ ਨਾਲ ਛੋਟੇ ਬੱਚਿਆਂ ਦੀ ਰੂਚੀ ਦਾ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਦੇ ਦਿਮਾਗ ਦਾ ਪੋਸ਼ਣ ਹੁੰਦਾ ਹੈ।

IV.ਸ਼ੌਰਟ ਫਿਲਮਾਂ ਜੋ 20 ਮਿੰਟ ਤੋਂ ਲੰਬੀਆਂ ਨਾ ਹੋਣ, ਜੋ ਕਲਾਤਮਕ ਤੇ ਸਿਨੇਮਾਈ ਤੌਰ ‘ਤੇ ਨਿਪੁਣ ਹੋਣ ਅਤੇ ਮੌਲਿਕ ਵਿਚਾਰਾਂ ਦਾ ਇਸਤੇਮਾਲ ਕਰਦੇ ਹੋਏ ਦਰਸ਼ਕਾਂ ਦੇ ਮਨ-ਮਸਤਿਸ਼ਕ ਨੂੰ ਲੁਭਾਉਂਦੀਆਂ ਹੋਣ।

       V. ਪ੍ਰੀਜ਼ਰਵਡ ਕਲਾਸਿਕ ਫਿਲਮਜ਼ ਆਵ੍ ਇੰਡੀਆ – ਅਜਿਹੀਆਂ 5 ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

 

ਐੱਸਸੀਓ ਫਿਲਮ ਮਹੋਤਸਵ ਵਿੱਚ ਐੱਸਸੀਓ ਦੇਸ਼ਾਂ ਦੀ ਕੁੱਲ 57 ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਕੰਪੀਟਿਸ਼ਨ ਸੈਕਸ਼ਨ ਵਿੱਚ 14 ਫੀਚਰ ਫਿਲਮਾਂ ਮੁਕਾਬਲਾ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਤੇ ਨੌਨ ਕੰਪੀਟਿਸ਼ਨ ਸੈਕਸ਼ਨ ਵਿੱਚ 43 ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

 

ਕੰਪੀਟਿਸ਼ਨ ਸੈਕਸ਼ਨ ਦੇ ਲਈ ਕੁੱਲ 14 ਫਿਲਮਾਂ ਨੂੰ ਨਾਮਾਂਕਿਤ ਕੀਤਾ ਗਿਆ ਹੈ।

 

  • ਨਿਖਿਲ ਮਹਾਜਨ ਦੁਆਰਾ ਨਿਰਦੇਸ਼ਿਤ ਮਰਾਠੀ ਫਿਲਮ ‘ਗੋਦਾਵਰੀ’ ਅਤੇ ਪੈਨ ਨਲਿਨ ਦੁਆਰਾ ਨਿਰਦੇਸ਼ਿਤ ਗੁਜਰਾਤੀ ਫਿਲਮ ‘ਦ ਲਾਸਟ ਫਿਲਮ ਸ਼ੋਅ’ ਮੈਂਬਰ ਰਾਸ਼ਟਰ ਭਾਰਤ ਦੀ ਤਰਫੋਂ ਨਾਮਾਂਕਿਤ ਹੈ।

  • ਨਿਰਦੇਸ਼ਕ ਏ. ਜ਼ੈਰੋਵ ਅਤੇ ਐੱਮ. ਮਾਮਿਰਬੇਕੋਵ ਦੁਆਰਾ ਨਿਰਦੇਸ਼ਿਤ ਰੂਸੀ ਫਿਲਮ ‘ਮੋਮ, ਆਈ ਐਮ ਅਲਾਈਵ!’ ਅਤੇ ਬੈਰਾਕਿਮੋਵ ਅਲਦੀਯਾਰ ਦੁਆਰਾ ਨਿਰਦੇਸ਼ਿਤ ‘ਪੈਰਾਲਿੰਪਿਯਾਨ’ ਨੂੰ ਮੈਂਬਰ ਦੇਸ਼ ਕਜਾਕਸਤਾਨ ਦੀ ਤਰਫੋਂ ਨਾਮਾਂਕਿਤ ਕੀਤਾ ਗਿਆ ਹੈ।

  • ਬਕੀਤ ਮੁਕੁਲ ਅਤੇ ਦਾਸਤਾਨ ਜ਼ਾਪਰ ਉੱਲੂ ਦੁਆਰਾ ਨਿਰਦੇਸ਼ਿਤ ਕਿਰਗਿਜ ਫਿਲਮ ਅਕਿਰਕੀ ਕੋਚ (ਦ ਰੋਡ ਟੂ ਈਡਨ) ਅਤੇ ਤਲਾਈਬੇਕ ਕੁਲਮੇਂਦੀਵ ਦੁਆਰਾ ਨਿਰਦੇਸ਼ਿਤ ਉਈ ਸਤਯਲਾਟ (ਹੋਮ ਫਾਰ ਸੇਲ) ਮੈਂਬਰ ਦੇਸ਼ ਕਿਰਗਿਸਤਾਨ ਤੋਂ ਨਾਮਾਂਕਿਤ ਹਨ।

 

  • ਯੀਹੁਈ ਸ਼ਾਓ ਦੁਆਰਾ ਨਿਰਦੇਸਿਤ ਇਤਾਲਵੀ ਅਤੇ ਚੀਨੀ ਫਿਲਮ ਬੀ ਫਾਰ ਬਿਜੀ ਅਤੇ ਸ਼ਾਓਜੀ ਰਾਵ ਦੁਆਰਾ ਨਿਰਦੇਸ਼ਿਤ ਚੀਨੀ ਫਿਲਮ ਹੋਮ ਕਮਿੰਗ ਨੂੰ ਮੈਂਬਰ ਦੇਸ਼ ਚੀਨ ਤੋਂ ਨਾਮਾਂਕਿਤ ਕੀਤਾ ਗਿਆ ਹੈ।

  • ਲਿਓਬੋਵ ਬੋਰਿਸੋਵਾ ਸਾਖਾ ਦੁਆਰਾ ਨਿਰਦੇਸ਼ਿਤ ਰੂਸੀ ਫਿਲਮ ਡੋਂਟ ਬਰੀ ਮੀ ਵਿਦਾਉਟ ਇਵਾਨ ਅਤੇ ਏਵਗੇਨੀ ਗ੍ਰਿਗੋਰੇਵ ਦੁਆਰਾ ਨਿਰਦੇਸ਼ਿਤ ਪੋਡੇਲਿੰਕੀ (ਦ ਰਾਯਟ) ਨੂੰ ਮੈਂਬਰ ਦੇਸ਼ ਰੂਸ ਦੁਆਰਾ ਨਾਮਿਤ ਕੀਤਾ ਗਿਆ ਹੈ।

  • ਡੀ. ਮਸੈਦੋਵ ਦੁਆਰਾ ਨਿਰਦੇਸ਼ਿਤ ਉਜ਼ਬੇਕ ਫਿਲਮ ਏਲ ਕਿਸਮਾਤੀ (ਦ ਫੇਟ ਆਵ੍ ਅ ਵੁਮਨ) ਅਤੇ ਹਿਲੋਲ ਨਸੀਮੋਵ ਦੁਆਰਾ ਨਿਰਦੇਸ਼ਿਤ ਮੇਰੋਸ (ਲੈਗੇਸੀ) ਮੈਂਬਰ ਰਾਸ਼ਟਰ ਉਜ਼ਬੇਕਿਸਤਾਨ ਦੀ ਤਰਫੋਂ ਨਾਮਾਂਕਿਤ ਹੈ।

 


 

  • ਮੁਹਿੱਦੀਨ ਮੁਜ਼ੱਫਰ ਦੁਆਰਾ ਨਿਰਦੇਸ਼ਿਤ ਤਾਜਿਕ ਫਿਲਮ ਡੋਵ (ਫੌਰਚਿਊਨ), ਅਤੇ ਮਹਮਦਰਾਬੀ ਇਸਮੋਈਲੋਵ ਦੁਆਰਾ ਨਿਰਦੇਸ਼ਿਤ ਓਖਿਰੀਨ ਸੈਯਦੀ ਸਯੋਦ (ਹੰਟਰਸ ਫਾਈਨਲ ਪ੍ਰੇ) ਮੈਂਬਰ ਰਾਸ਼ਟਰ ਤਾਜਿਕਿਸਤਾਨ ਦੁਆਰਾ ਨਾਮਾਂਕਿਤ ਹਨ।

 

ਐੱਸਸੀਓ ਫਿਲਮ ਮਹੋਤਸਵ ਵਿੱਚ ਭਾਰਤੀ ਫਿਲਮਾਂ-

ਬੇਹਦ ਸਰਾਹੀ ਗਈ ਨਿਖਿਲ ਮਹਾਜਨ ਦੁਆਰਾ ਨਿਰਦੇਸ਼ਿਤ ਮਰਾਠੀ ਫਿਲਮ ਗੋਦਾਵਰੀ ਅਤੇ ਔਸਕਰ ਵਿੱਚ ਸਰਵਸ਼੍ਰੇਸ਼ਟ ਵਿਦੇਸ਼ੀ ਭਾਸ਼ਾ ਦੀ ਸ਼੍ਰੇਣੀ ਵਿੱਚ ਭਾਰਤ ਦੀ ਅਧਿਕਾਰਿਕ ਪ੍ਰਵਿਸ਼ਟੀ ਗੁਜਰਾਤੀ ਫਿਲਮ ਛੇਲੋ ਸ਼ੋਅ, ਜੋ ਲਾਸਟ ਫਿਲਮ ਸ਼ੋਅ ਦੇ ਰੂਪ ਵਿੱਚ ਵੀ ਜਾਣੀ ਜਾਂਦੀ ਹੈ, ਨੂੰ ਪ੍ਰਤੀਯੋਗਿਤਾ ਖੰਡ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਇਲਾਵਾ ਐੱਸੀਸਓ ਕੰਟ੍ਰੀ ਫੋਕਸ ਵਿੱਚ ਸ਼ੂਜੀਤ ਸਰਕਾਰ ਦੀ ਸਰਕਾਰ ਉਧਮ, ਐੱਸਐੱਸ ਰਾਜਾਮੌਲੀ ਦੀ ਪੀਰੀਅਡ ਫਿਲਮ ਆਰਆਰਆਰ ਹੈ। ਡਾਇਰੈਕਟਰ ਫੋਕਸ ਵਿੱਚ ਸੰਜੇ ਲੀਲਾ ਭੰਗਾਲੀ ਦੀ ਗੰਗੂਬਾਈ ਕਾਠਿਯਾਵਾੜੀ, ਚਿਲਡ੍ਰਨ ਫੋਕਸ ਵਿੱਚ ਮ੍ਰਦੁਲ ਤੁਲਸੀਦਾਸ ਦੀ ਤੁਲਸੀਦਾਸ ਜੂਨੀਅਰ ਅਤੇ ਚੇਤਨ ਭਾਕੁਨੀ ਦੀ ਸ਼ੌਰਟ ਫਿਲਮ ਜੁਗਲਬੰਦੀ ਦਿਖਾਈ ਜਾਵੇਗੀ। ਇਸ ਦੇ ਇਲਾਵਾ ਪੰਜ ਰਿਸਟੇਰਡ ਕਲਾਸਿਕਸ ਵੀ ਮਹੋਤਸਵ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਇਨ੍ਹਾਂ ਵਿੱਚ ਸ਼ਤਰੰਜ ਕੇ ਖਿਲਾੜੀ; (1977, ਹਿੰਦੀ), ਸੁਬਰਣਰੇਖਾ (1965, ਬੰਗਾਲੀ), ਚੰਦ੍ਰਲੇਖਾ (1948, ਤਮਿਲ), ਇਰੂ ਕੋਡਗੁਲ (1969, ਤਮਿਲ) ਅਤੇ ਚਿਦੰਬਰਮ (1985, ਮਲਯਾਲਮ) ਸ਼ਾਮਲ ਹਨ।

 

ਐੱਸਸੀਓ ਦੀ ਅਧਿਕਾਰਿਕ ਭਾਸ਼ਾ ਅਰਥਾਤ ਰੂਸੀ ਅਤੇ ਚੀਨੀ, ਫਿਲਮ ਮਹੋਤਸਵ ਦੀ ਵੀ ਅਧਿਕਾਰਿਕ ਭਾਸ਼ਾਵਾਂ ਹੋਣਗੀਆਂ। ਮਹੋਤਸਵ ਭਾਰਤ ਵਿੱਚ ਆਯੋਜਿਤ ਕੀਤੇ ਜਾਣ ਦੇ ਕਾਰਨ ਕਾਰਜਸ਼ੀਲ ਭਾਸ਼ਾ ਦੇ ਰੂਪ ਵਿੱਚ ਅੰਗ੍ਰੇਜੀ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਜਿਊਰੀ ਅਤੇ ਸਥਾਨਕ ਦਰਸ਼ਕਾਂ ਦੀ ਸੁਵਿਧਾ ਦੇ ਲਈ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਫਿਲਮਾਂ ਨੂੰ ਜਾਂ ਤਾਂ ਅੰਗ੍ਰੇਜੀ ਵਿੱਚ ਡਬ ਕੀਤਾ ਜਾਵੇਗਾ ਜਾਂ ਉਨ੍ਹਾਂ ਦੇ ਸਬਾਈਟਲ ਦਿੱਤੇ ਜਾਣਗੇ।

 

ਭਾਰਤੀ ਫਿਲਮ ਪਤਵੰਤਿਆਂ ਦੇ ਨਾਲ ਇਸ ਮਹੋਤਸਵ ਵਿੱਚ ਹਿੱਸਾ ਲੈ ਰਹੇ ਐੱਸਸੀਓ ਦੇਸ਼ਾਂ ਦੇ ਪ੍ਰਤਿਸ਼ਠਿਤ ਫਿਲਮ ਨਿਰਮਾਤਾਵਾਂ ਅਤੇ ਅਭਿਨੇਤਾਵਾਂ ਦੇ ਨਾਲ ‘ਮਾਸਟਰਕਲਾਸੇਸ’ ਤੇ ‘ਇਨ ਕਨਵਰਸੇਸ਼ਨ’ ਸੈਸ਼ਨ ਵੀ ਹੋਣਗੇ। ਐਨੀਮੇਸ਼ਨ ਦੇ ਇਤਿਹਾਸ ਦੀ ਜਾਂਚ ਵਿੱਚ ਜੁਟੇ ਇਸ ਉਦਯੋਗ ਦੇ ਮਾਹਿਰਾਂ ਦੇ ਨਾਲ ਸੈਸ਼ਨ ਆਯੋਜਿਤ ਕੀਤੇ ਜਾਣਗੇ ਤਾਂ ਐਨੀਮੇਸ਼ਨ ਅਤੇ ਵਿਜ਼ੂਅਲ ਇਫੈਕਟਸ ਦੀ ਸਹਾਇਤਾ ਨਾਲ ‘ਕ੍ਰਿਏਟਿੰਗ ਦ ਸ਼ੋਟ’ ਦੀ ਅਸੀਮ ਸੰਭਾਵਨਾਵਾਂ ਨੂੰ ਵੀ ਪੇਸ਼ ਕੀਤਾ ਜਾਵੇਗਾ। ਫਿਲਮ ਵੰਡ ਦੇ ਬਦਲਦੇ ਦ੍ਰਿਸ਼ ਅਤੇ ਉਭਰਦੀਆਂ ਟੈਕਨੋਲੋਜੀਆਂ ਦੀ ਮਦਦ ਨਾਲ ਥਿਏਟਰ ਭਾਸ਼ਾ ਵਿੱਚ ਅਨੁਵਾਦ ‘ਤੇ ਵੀ ਕੁਝ ਸੈਸ਼ਨ ਆਯੋਜਿਤ ਕੀਤੇ ਜਾ ਰਹੇ ਹਨ।

 

ਐੱਸਸੀਓ ਫਿਲਮ ਮਹੋਤਸਵ ਪੋਰਟਲ: https://sco.nfdcindia.com/ ’ਤੇ ਔਨਲਾਈਨ ਪ੍ਰਤੀਨਿਧੀ ਰਜਿਸਟਰ ਕੀਤਾ ਜਾ ਸਕਦਾ ਹੈ, ਨਾਲ ਹੀ ਪੇਡਰ ਰੋਡ ਮੁੰਬਈ ਵਿੱਚ ਫਿਲਮ ਡਿਵੀਜ਼ਨ ਪਰਿਸਰ ਦੇ ਮੁੱਖ ਸਮਾਰੋਹ ਸਥਲ ‘ਤੇ ਵੀ ਰਜਿਸਟ੍ਰੇਸ਼ਨ ਡੈਸਕ ਉਪਲਬਧ ਹੋਣਗੇ। ਪ੍ਰਤੀਨਧੀ ਰਜਿਸਟ੍ਰੇਸ਼ਨ ਫੀਸ ਮਹੋਤਸਵ ਦੇ ਲਈ 300 ਰੁਪਏ ਜਾਂ 100 ਰੁਪਏ ਪ੍ਰਤੀਦਿਨ ਰੱਖੀ ਗਈ ਹੈ। ਇਸ ਨੂੰ ਵਿਦਿਆਰਥੀਆਂ ਦੇ ਲਈ ਮੁਫਤ ਰੱਖਿਆ ਗਿਆ ਹੈ।

ਐੱਸਸੀਓ ਫਿਲਮ ਮਹੋਤਸਵ 2023 ਦੀ ਜਿਊਰੀ ਵਿੱਚ ਨਿਮਨਲਿਖਿਤ ਸ਼ਾਮਲ ਹਨ  

ਭਾਰਤ

https://static.pib.gov.in/WriteReadData/userfiles/image/image001UJ8I.jpg

ਰਾਹੁਲ ਰਵੈਲ

ਫਿਲਮਕਾਰ

ਰਾਹੁਲ ਰਵੈਲ ਇੱਕ ਬਹੁਤ ਪ੍ਰਸਿੱਧ ਭਾਰਤੀ ਫਿਲਮ ਨਿਰਦੇਸ਼ਕ ਅਤੇ ਫਿਲਮ ਐਡੀਟਰ ਹਨ ਜੋ ਲਵ ਸਟੋਰੀ, ਬੇਤਾਬ, ਅਰਜੁਨ, ਅੰਜਾਮ ਅਤੇ ਕਈ ਹੋਰ ਫਿਲਮਾਂ ਦੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਸਨੀ ਦਿਉਲ, ਅੰਮ੍ਰਿਤਾ ਸਿੰਘ, ਪਰੇਸ਼ ਰਾਵਲ, ਕਾਜੋਲ, ਐਸ਼ਵਰਿਆ ਰਾਏ ਬੱਚਨ ਅਤੇ ਜੌਨ ਅਬ੍ਰਾਹਮ ਜਿਹੇ ਕਈ ਸਫਲ ਕਲਾਕਾਰਾਂ ਨੂੰ ਲਾਂਚ ਕੀਤਾ ਹੈ। ਉਨ੍ਹਾਂ ਨੇ ਵਰ੍ਹੇ 2017 ਅਤੇ ਵਰ੍ਹੇ 2018 ਵਿੱਚ ਇੱਫੀ ਵਿੱਚ ਭਾਰਤੀ ਪੈਨੋਰਮਾ ਤੇ ਵਰ੍ਹੇ 2019 ਵਿੱਚ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਜਿਊਰੀ ਦੀ ਪ੍ਰਧਾਨਗੀ ਕੀਤੀ, ਅਤੇ ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਫਿਲਮ ਮਹੋਤਸਵਾਂ ਦੀ ਕਮਾਨ ਸੰਭਾਲੀ ਹੈ। ਉਨ੍ਹਾਂ ਦੀ ਪੁਸਤਕ ‘ਰਾਜ ਕਪੂਰ- ਦ ਮਾਸਟਰ ਐਟ ਵਰਕ’ ਸਿਨੇਮਾ ਦੇ ਭਾਵੀ ਵਿਦਿਆਰਥੀਆਂ ਦੇ ਲਈ ਇੱਕ ਪਾਠ ਪੁਸਤਕ ਮੰਨੀ ਜਾਂਦੀ ਹੈ।


ਚੀਨ

https://static.pib.gov.in/WriteReadData/userfiles/image/image002AT3Q.png

 

ਮਿਸ. ਨਿੰਗ ਯਿੰਗ

ਫਿਲਮ ਨਿਰਦੇਸ਼ਕ

ਨਿੰਗ ਯਿੰਗ ਵਿਸ਼ਵ ਪੱਧਰ ‘ਤੇ ਸਰਾਹੀ ਗਈ ਪੁਰਸਕਾਰ ਜੇਤੂ ਚੀਨੀ ਫਿਲਮ ਨਿਰਦੇਸ਼ਕ ਹਨ ਜਿਨ੍ਹਾਂ ਨੂੰ ਅਕਸਰ ਚੀਨ ਦੀ ਛੇਵੀਂ ਪੀੜ੍ਹੀ ਦੇ ਫਿਲਮ ਨਿਰਮਾਤਾਵਾਂ ਦੀ ਮੰਡਲੀ ਦਾ ਇੱਕ ਅਹਿਮ ਮੈਂਬਰ ਮੰਨਿਆ ਜਾਂਦਾ ਹੈ। ਉਹ ਬੀਜਿੰਗ ਟ੍ਰਾਇਲੌਜੀ ਜਿਹੀਆਂ ਆਪਣੀਆਂ ਫਿਲਮਾਂ ਦੇ ਲਈ ਜਾਣੀ ਜਾਂਦੀ ਹੈ ਜਿਸ ਵਿੱਚ ਫਾਰ ਫਨ, ਔਨ ਦ ਬੀਟ ਅਤੇ ਆਈ ਲਵ ਬੀਜਿੰਗ ਸ਼ਾਮਲ ਹਨ, ਜਿਨ੍ਹਾਂ ਵਿੱਚ ਹਾਲ ਦੇ ਦਹਾਕਿਆਂ ਵਿੱਚ ਬੀਜਿੰਗ ਵਿੱਚ ਹੋਏ ਵਿਆਪਕ ਬਦਲਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ‘ਰੇਲਰੋਡ ਆਵ੍ ਹੋਪ (2002)’ ਵਿੱਚ ਪੂਰੇ ਚੀਨ ਵਿੱਚ ਸਸਤੇ ਕੰਮਗਾਰਾਂ ਦੇ ਵੱਡੇ ਪੈਮਾਨੇ ‘ਤੇ ਪ੍ਰਵਾਸਨ ਨੂੰ ਦਰਸਾਇਆ ਗਿਆ ਹੈ ਤੇ ਜਿਸ ਨੇ ਗ੍ਰੈਂਡ ਪ੍ਰਿਕਸ ਡੂ ਸਿਨੇਮਾ ਡੂ ਰੀਲ ਜਿੱਤਿਆ ਅਤੇ ਪਰਪੇਚੁਅਲ ਮੋਸ਼ਨ (2005) ਦਾ ਪ੍ਰੀਮੀਅਰ ਕਈ ਅੰਤਰਰਾਸ਼ਟਰੀ ਫਿਲਮ ਮਹੋਤਸਵਾਂ ਵਿੱਚ ਹੋਇਆ।


 

ਕਜ਼ਾਕਸਤਾਨ

https://static.pib.gov.in/WriteReadData/userfiles/image/image003GHKV.png

ਸੰਗੀਤਕਾਰ

ਦਿਨਮੁਖਾਮੇਦ ‘ਦਿਮਸ਼’ ਕਨਾਟੁਲੀ ਕੁਦਾਈਬਰਗੇਨ ਪੌਪ, ਕਲਾਸਿਕਲ ਕ੍ਰੌਸਓਵਰ ਫੋਕ ਅਤੇ ਔਪਰੇਟਿਵ ਪੌਪ ਸੰਗੀਤ ਦੀ ਸ਼ੈਲੀ ਵਿੱਚ ਇੱਕ ਪ੍ਰਸਿੱਧ ਅਤੇ ਪ੍ਰਤੀਭਾਸ਼ਾਲੀ ਸੰਗੀਤਕਾਰ ਹਨ। ਦਿਮਸ਼ ਅਤੇ ਉਨ੍ਹਾਂ ਦਾ ਸੰਗੀਤ ਸਮੁੱਚੇ ਪੂਰਬੀ ਯੂਰੋਪ ਤੇ ਏਸ਼ੀਆ, ਖਾਸ ਤੌਰ ‘ਤੇ ਕਜ਼ਾਕਸਤਾਨ (ਉਨ੍ਹਾਂ ਦੀ ਮਾਤ੍ਰਭੂਮੀ), ਚੀਨ ਅਤੇ ਰੂਸ ਵਿੱਚ ਪ੍ਰਸਿੱਧ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ 120 ਤੋਂ ਵੀ ਵੱਧ ਦੇਸ਼ਾਂ ਵਿੱਚ ਫੈਲੇ ਹੋਏ ਹਨ ਜੋ ਉਨ੍ਹਾਂ ਦਾ ਲਾਈਵ ਪ੍ਰਦਰਸ਼ਨ ਦੇਖਣ ਦੇ ਲਈ ਸਦੈਵ ਉਤਸੁਕ ਰਹਿੰਦੇ ਹਨ। ਦਿਮਸ਼ ਦੀ ਉਤਕ੍ਰਿਸ਼ਟ ਸਵਰ ਸਮਰੱਥਾ ਦਾ ਕ੍ਰੈਡਿਟ ਇਸ ਤੱਥ ਨੂੰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਕੋਲ ਛੇ ਸਪਤਕ ਦੀ ਸੀਮਾ ਹੈ ਅਤੇ ਇਸ ਦੇ ਇਲਾਵਾ ਸਰੋਤਿਆਂ ਤੇ ਦਰਸ਼ਕਾਂ ਨਾਲ ਉਨ੍ਹਾਂ ਦਾ ਬਿਹਤਰੀਨ ਜੁੜਾਵ ਰਿਹਾ ਹੈ।

 

ਕਿਰਗਿਸਤਾਨ

https://static.pib.gov.in/WriteReadData/userfiles/image/image004P746.png

ਸੁਸ਼੍ਰੀ ਗੁਲਬਾਰਾ ਤੋਲੋਮੁਸ਼ੋਵਾ

ਫਿਲਮਕਾਰ ਅਤੇ ਫਿਲਮ ਸਮੀਖਿਅਕ

ਗੁਲਬਾਰਾ ਤੋਲੋਮੁਸ਼ੋਵਾ ਇੱਕ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਅਤੇ ਆਪਣੇ ਲੇਖਾਂ ਦੇ ਮਾਧਿਅਣ ਨਾਲ ਇੱਕ ਫਿਲਮ ਸਮੀਖਿਕ ਹਨ ਅਤੇ ਕਈ ਅੰਤਰਰਾਸ਼ਟਰੀ ਫਿਲਮ ਮਹੋਤਸਵਾਂ ਦੀ ਜਿਊਰੀ ਦੀ ਇੱਕ ਅਹਿਮ ਮੈਂਬਰ ਹਨ। ਉਹ ਐੱਫਆਈਪੀਆਰਈਐੱਸਸੀਈ (ਫਿਲਮ ਸਮੀਖਿਅਕਾਂ ਦਾ ਅੰਤਰਰਾਸ਼ਟਰੀ ਸੰਘ) ਅਤੇ ਨੈੱਟਪੈਕ (ਏਸ਼ਿਆਈ ਸਿਨੇਮਾ ਦੇ ਪ੍ਰਚਾਰ ਦੇ ਲਈ ਨੈੱਟਵਰਕ) ਦੀ ਮੈਂਬਰ ਹਨ। ਉਹ ਕਿਰਗਿਸਤਾਨ ਦੇ ਸੱਭਿਆਚਾਰ ਅਤੇ ਟੂਰਿਜ਼ਮ ਮੰਤਰਾਲੇ ਵਿੱਚ ਸਿਨੇਮੈਟੋਗ੍ਰੋਫੀ ਵਿਭਾਗ ਵਿੱਚ ਇੱਕ ਮੋਹਰੀ ਮਾਹਿਰ ਹਨ ਅਤੇ ਸਿਨੇਮਾ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਉਤਕ੍ਰਿਸ਼ਟ ਕ੍ਰਿਤੀਆਂ ਦੇ ਲਈ ਉਨ੍ਹਾਂ ਨੂੰ ਆਪਣੇ ਦੇਸ਼ ਅਤੇ ਵਿਦੇਸ਼ ਵਿੱਚ ਸਨਮਾਨ ਨਾਲ ਨਵਾਜਿਆ ਗਿਆ ਹੈ।

 

ਰੂਸ

https://static.pib.gov.in/WriteReadData/userfiles/image/image005PGIA.png

ਸ਼੍ਰੀ ਇਵਾਨ ਕੁਦਰੀਵਤਸੇਵ

ਫਿਲਮ ਨਿਰਮਾਤਾ ਅਤੇ ਪੱਤਰਕਾਰ

ਇਵਾਨ ਕੁਦ੍ਰਯਾਵਤਸੇਵ ਇੱਕ ਮਸ਼ਹੂਰ ਪੱਤਰਕਾਰ ਅਤੇ ਨਿਰਮਾਤਾ, ਮਾਸਕੋ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੀ ਚੋਣ ਕਮੇਟੀ ਦਾ ਚੇਅਰਮੈਨ ਅਤੇ ਦ ਨੈਸ਼ਨਲ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਦੇ ਮੈਂਬਰ ਹਨ। ਉਹ ਸਿਨੇਮਾ ਟੀਵੀ ਚੈਨਲ ਦਾ ਸੰਪਾਦਕ-ਇਨ-ਚੀਫ਼ ਹੈ ਅਤੇ ਰੂਸੀ ਫ਼ਿਲਮ ਬਜ਼ਾਰ ਦੇ ਮਾਹਿਰ ਹਨ, ਦ ਗੋਲਡਨ ਈਗਲ ਅਵਾਰਡ - ਰੂਸ ਦਾ ਮੁੱਖ ਪੁਰਸਕਾਰ ਜੋ ਫ਼ਿਲਮ ਉਦਯੋਗ ਦੇ ਪੇਸ਼ੇਵਰਾਂ ਨੂੰ ਮਾਨਤਾ ਦਿੰਦਾ ਹੈ, ਦੀ ਮਾਹਿਰ ਕੌਂਸਲ ਦੇ ਮੁਖੀ ਹਨ। 2009 ਤੋਂ, ਇਵਾਨ ਰੂਸ ਦੇ ਪ੍ਰਮੁੱਖ ਨਿਊਜ਼ ਟੀਵੀ ਚੈਨਲ ਰੂਸ 24 'ਤੇ ਇੱਕ ਹਫ਼ਤਾਵਾਰੀ ਫਿਲਮ ਇੰਡਸਟਰੀ ਨਿਊਜ਼ ਪ੍ਰੋਗਰਾਮ, ਇੰਡਸਟ੍ਰੀਆ ਕਿਨੋ ਦੀ ਮੇਜ਼ਬਾਨੀ ਕਰ ਰਹੇ ਹਨ।

ਤਾਜੀਕਿਸਤਾਨ

https://static.pib.gov.in/WriteReadData/userfiles/image/image006U5X6.png

ਸ਼੍ਰੀ ਮੇਹਮਦਸੈਦ ਸ਼ੋਹਿਓਂ

ਫਿਲਮ ਨਿਰਮਾਤਾ, ਅਦਾਕਾਰ, ਲੇਖਕ

ਮੇਹਮਦਸੈਦ ਸ਼ੋਹਿਓਂ ਇੱਕ ਉੱਘੇ ਅਦਾਕਾਰ, ਨਿਰਮਾਤਾ ਅਤੇ ਲੇਖਕ ਹਨ। ਉਹ 30 ਵਰ੍ਹਿਆਂ ਤੋਂ ਸੱਭਿਆਚਾਰ ਅਤੇ ਥੀਏਟਰ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ। ਉਸ ਨੂੰ ਸਿਨੇਮਾ ਅਤੇ ਥੀਏਟਰ ਦੇ ਖੇਤਰ ਵਿੱਚ 25 ਤੋਂ ਵੱਧ ਫਿਲਮਾਂ ਅਤੇ ਕਈ ਪ੍ਰਕਾਸ਼ਨਾਂ, ਅਤੇ ਵਾਟਰ ਬੁਆਏ (2021), ਫੋਰਚਿਊਨ (2022) ਅਤੇ ਬਚਾਈ ਹੋਬੀ (2020) ਜਿਹੀਆਂ ਫਿਲਮਾਂ ਦੇ ਨਿਰਮਾਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਉਹ ਤਜ਼ਾਕਿਸਤਾਨ ਗਣਰਾਜ ਦੇ ਸੱਭਿਆਚਾਰਕ ਮੰਤਰਾਲੇ ਦਾ ਪਹਿਲੇ ਉਪ ਮੰਤਰੀ ਅਤੇ ਟੈਲੀਵਿਜ਼ਨ ਅਤੇ ਰੇਡੀਓ ਪ੍ਰਸਾਰਣ ਕਮੇਟੀ ਦਾ ਚੇਅਰਮੈਨ ਸਨ ਅਤੇ ਇਸ ਸਮੇਂ ਰਾਜ ਦੇ ਉੱਦਮ, ਤੋਜਿਕਫਿਲਮ ਦੇ ਨਿਰਦੇਸ਼ਕ ਹਨ।

 

ਉਜ਼ਬੇਕਿਸਤਾਨ

https://static.pib.gov.in/WriteReadData/userfiles/image/image007SUFY.png

ਸ਼੍ਰੀ ਮਤਯਕੁਬ ਸਾਦੁੱਲਾਯੇਵਿਚ ਮੈਚਾਨੋਵ

ਅਦਾਕਾਰ

ਮਤਯਕੁਬ ਸਾਦੁੱਲਾਯੇਵਿਚ ਮੈਚਾਨੋਵ ਇੱਕ ਪ੍ਰਸਿੱਧ ਅਭਿਨੇਤਾ ਹੈ, ਜਿਨ੍ਹਾਂ ਨੂੰ ਆਨਰੇਰੀ ਟਾਈਟਲ 'ਆਨਰੇਡ ਆਰਟਿਸਟ ਆਵ੍ ਦਾ ਰਿਪਬਲਿਕ ਆਵ੍ ਉਜ਼ਬੇਕਿਸਤਾਨ' (2001), ਆਰਡਰ ਆਵ੍ 'ਫ੍ਰੈਂਡਸ਼ਿਪ (ਡਸਟਲਿਕ) (2012) ਅਤੇ 'ਵਿਸ਼ਿਸ਼ਟ ਲੇਬਰ ਲਈ' (2021) ਦਾ ਚਿੰਨ੍ਹ ਦਿੱਤਾ ਗਿਆ ਹੈ। ਉਨ੍ਹਾਂ ਨੇ 1977 ਵਿੱਚ ਉਜ਼ਬੇਕਿਸਤਾਨ ਦੇ ਸਟੇਟ ਇੰਸਟੀਟਿਊਟ ਆਵ੍ ਆਰਟ ਐਂਡ ਕਲਚਰ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਇੱਕ ਥੀਏਟਰ ਅਦਾਕਾਰ ਵਜੋਂ ਡੈਡੀਜ਼ ਡੌਟਰ, ਹੋਲੀ ਸਿੰਨਰ, ਨਾਈਟ ਵਿਜ਼ਿਟਰ, ਡੇਲਨੀ ਮਸਾਰਾ, ਸ਼ੈਤਾਨ ਦੇ ਏਂਜਲਸ, ਜਿਹੀਆਂ ਪ੍ਰੋਡਕਸ਼ਨਾਂ ਵਿੱਚ ਪ੍ਰਮੁੱਖ ਭੂਮਿਕਾਵਾਂ ਨਿਭਾਈਆਂ ਅਤੇ ਦ ਅਵੇਕਨਿੰਗ ਐਂਡ ਦ ਯੂਥ ਆਵ੍ ਜੀਨੀਅਸ ਜਿਹੀਆਂ ਫਿਲਮਾਂ ਵਿੱਚ ਕੰਮ ਕੀਤਾ। 

ਐੱਸਸੀਓ ਬਾਰੇ

ਐੱਸਸੀਓ ਇੱਕ ਬਹੁਪੱਖੀ ਸੰਸਥਾ ਹੈ, ਜਿਸ ਦੀ ਸਥਾਪਨਾ 15 ਜੂਨ 2001 ਨੂੰ ਕੀਤੀ ਗਈ ਸੀ। ਵਰਤਮਾਨ ਵਿੱਚ ਐੱਸਸੀਓ ਦੇ ਅੱਠ ਮੈਂਬਰ ਦੇਸ਼ (ਚੀਨ, ਭਾਰਤ, ਕਜ਼ਾਕਿਸਤਾਨ, ਕਿਰਗਿਸਤਾਨ, ਰੂਸ, ਪਾਕਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ), ਤਿੰਨ ਨਿਰੀਖਕ ਰਾਜ (ਬੇਲਾਰੂਸ, ਈਰਾਨ ਅਤੇ ਮੰਗੋਲੀਆ) ਅਤੇ 14 ਵਾਰਤਾਲਾਪ ਭਾਗੀਦਾਰ (ਅਰਮੇਨੀਆ, ਅਜ਼ਰਬੈਜਾਨ, ਕੰਬੋਡੀਆ, ਨੇਪਾਲ, ਸ੍ਰੀਲੰਕਾ, ਮਿਸਰ, ਸਾਊਦੀ ਅਰਬ, ਕਤਰ, ਬਹਿਰੀਨ, ਕੁਵੈਤ, ਮਾਲਦੀਵ, ਮਿਆਂਮਾਰ, ਸੰਯੁਕਤ ਅਰਬ ਅਮੀਰਾਤ ਅਤੇ ਤੁਰਕੀ) ਸ਼ਾਮਲ ਹਨ।

*****

ਸੌਰਭ ਸਿੰਘ




(Release ID: 1893240) Visitor Counter : 164