ਰੱਖਿਆ ਮੰਤਰਾਲਾ
ਚੀਫ਼ ਆਫ਼ ਡਿਫੈਂਸ ਸਟਾਫ਼ ਨੇ ਪਹਿਲੀ ਵਾਰ ਐੱਨਸੀਸੀ ਗਣਤੰਤਰ ਦਿਵਸ ਕੈਂਪ ਦਾ ਦੌਰਾ ਕੀਤਾ
ਜਨਰਲ ਅਨਿਲ ਚੌਹਾਨ ਨੇ ਯੁਵਾ ਸਸ਼ਕਤੀਕਰਨ ਵਿੱਚ ਐੱਨਸੀਸੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ
Posted On:
17 JAN 2023 1:33PM by PIB Chandigarh
ਚੀਫ਼ ਆਫ਼ ਡਿਫੈਂਸ ਸਟਾਫ (CDS) ਜਨਰਲ ਅਨਿਲ ਚੌਹਾਨ, ਪੀਵੀਐੱਸਐੱਮ, ਯੂਵਾਈਐੱਸਐੱਮ, ਏਵਾਈਐੱਸਐੱਮ, ਵੀਐੱਸਐੱਮ ਨੇ 17 ਜਨਵਰੀ 2023 ਨੂੰ ਦਿੱਲੀ ਛਾਉਣੀ, ਨਵੀਂ ਦਿੱਲੀ ਵਿਖੇ ਐੱਨਸੀਸੀ ਗਣਤੰਤਰ ਦਿਵਸ ਕੈਂਪ-2023 ਦਾ ਦੌਰਾ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੀਡੀਐਸ ਨੇ ਐੱਨਸੀਸੀ ਗਣਤੰਤਰ ਦਿਵਸ ਕੈਂਪ ਦਾ ਦੌਰਾ ਕੀਤਾ ਹੈ।
ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੇ ਤਿੰਨ ਦਲ ਦੇ ਇਕ ਦਸਤੇ ਨੇ ਚੀਫ਼ ਆਫ਼ ਡਿਫੈਂਸ ਸਟਾਫ਼ ਨੂੰ ਉਨ੍ਹਾਂ ਦੇ ਆਉਣ 'ਤੇ "ਗਾਰਡ ਆਫ਼ ਆਨਰ" ਦਿੱਤਾ। ਇਸ ਤੋਂ ਬਾਅਦ ਐੱਨਸੀਸੀ ਕੈਡਿਟਾਂ ਵੱਲੋਂ ਬੈਂਡ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ, ਸੀਡੀਐੱਸ ਨੇ ਐੱਨਸੀਸੀ ਕੈਡਿਟਾਂ ਦੁਆਰਾ ਤਿਆਰ ਕੀਤੇ ਗਏ 'ਫਲੈਗ ਏਰੀਆ' ਦਾ ਵੀ ਦੌਰਾ ਕੀਤਾ, ਜਿੱਥੇ ਵੱਖ-ਵੱਖ ਸਮਾਜਿਕ ਜਾਗਰੂਕਤਾ ਨਾਲ ਸਬੰਧਤ ਥੀਮ ਅਤੇ ਸੱਭਿਆਚਾਰਕ ਗਤੀਵਿਧੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਇਨ੍ਹਾਂ ਕੈਡਿਟਾਂ ਨੇ ਸੀਡੀਐੱਸ ਨੂੰ ਆਪਣੇ ਸਬੰਧਿਤ ਰਾਜ ਡਾਇਰੈਕਟੋਰੇਟ ਦੀਆਂ ਸਮੱਗਰੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਸੀਡੀਐੱਸ ਨੇ ਐੱਨਸੀਸੀ ਦੇ ਹਾਲ ਹੀ ਵਿੱਚ ਮੁਰੰਮਤ ਕੀਤੇ 'ਹਾਲ ਆਫ਼ ਫੇਮ' ਦਾ ਵੀ ਦੌਰਾ ਕੀਤਾ, ਜਿਸ ਵਿੱਚ ਐੱਨਸੀਸੀ ਦੇ ਸਾਬਕਾ ਵਿਦਿਆਰਥੀਆਂ ਦੀਆਂ ਤਸਵੀਰਾਂ ਅਤੇ ਐੱਨਸੀਸੀ ਦੇ ਤਿੰਨਾਂ ਵਿੰਗਾਂ ਤੋਂ ਹੋਰ ਪ੍ਰੇਰਣਾਦਾਇਕ ਅਤੇ ਅਨੰਦਮਈ ਦ੍ਰਿਸ਼ਾਂ ਦਾ ਇੱਕ ਅਮੀਰ ਪੁਰਾਲੇਖ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਗਿਆ ਹੈ।
ਇਸ ਤੋਂ ਬਾਅਦ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਨੇ ਹੋਰ ਪਤਵੰਤੇ ਮਹਿਮਾਨਾਂ ਦੇ ਨਾਲ ਐੱਨਸੀਸੀ ਆਡੀਟੋਰੀਅਮ ਵਿੱਚ ਕੈਡਿਟਾਂ ਦੁਆਰਾ ਪੇਸ਼ ਕੀਤਾ ਗਿਆ ਇੱਕ ਪ੍ਰਭਾਵਸ਼ਾਲੀ 'ਸੱਭਿਆਚਾਰਕ ਪ੍ਰੋਗਰਾਮ' ਦੇਖਿਆ।
ਇਸ ਮੌਕੇ 'ਤੇ ਚੀਫ਼ ਆਫ਼ ਡਿਫੈਂਸ ਸਟਾਫ ਨੇ ਰੇਖਾਂਕਿਤ ਕੀਤਾ ਕਿ ਐੱਨਸੀਸੀ 17 ਲੱਖ ਕੈਡਿਟਾਂ ਦੀ ਇੱਕ ਸਵੈ-ਸੇਵੀ ਸੰਗਠਨ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਨੌਜਵਾਨਾਂ ਵਿੱਚ ਅਨੁਸ਼ਾਸਨ, ਅਗਵਾਈ ਅਤੇ ਦੋਸਤੀ ਦੇ ਗੁਣ ਪੈਦਾ ਕਰਨ ਵਿੱਚ ਇਸ ਦਾ ਯੋਗਦਾਨ ਮਿਸਾਲ ਹੈ।
ਸੀਡੀਐੱਸ ਨੇ ਸਮਾਜਿਕ ਜਾਗਰੂਕਤਾ ਗਤੀਵਿਧੀਆਂ ਵਿੱਚ ਐੱਨਸੀਸੀ ਦੇ ਅਥਾਹ ਯੋਗਦਾਨ ਨੂੰ ਰੇਖਾਂਕਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੁਰੂ ਕੀਤੀ ‘ਪੁਨੀਤ ਸਾਗਰ ਮੁਹਿੰਮ’ ਬਾਰੇ ਦੱਸਿਆ। ਇਸ ਮੁਹਿੰਮ ਦਾ ਉਦੇਸ਼ ਬੀਚਾਂ ਨੂੰ ਸਾਫ਼ ਕਰਨਾ, ਪਲਾਸਟਿਕ/ਹੋਰ ਰਹਿੰਦ-ਖੂੰਹਦ ਨੂੰ ਹਟਾਉਣਾ ਅਤੇ ਦੁਬਾਰਾ ਵਰਤੋਂ ਕਰਨਾ, ਅਤੇ ਸਾਫ਼ ਅਤੇ ਪੁਰਾਣੇ ਬੀਚਾਂ ਦੀ ਲੋੜ ਅਤੇ ਪਲਾਸਟਿਕ ਪ੍ਰਦੂਸ਼ਣ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।
ਜਨਰਲ ਚੌਹਾਨ ਨੇ ਕਿਹਾ ਹੈ ਕਿ ਇਸ ਮੁਹਿੰਮ ਨਾਲ ਲੋਕਾਂ ਦੀ ਸੋਚ ਜੁੜ ਚੁੱਕੀ ਹੈ। ਹੁਣ ਤੱਕ ਲਗਭਗ 13.5 ਲੱਖ ਐੱਨ.ਸੀ.ਸੀ. ਕੈਡਿਟਾਂ ਨੇ ਇਸ ਮੁਹਿੰਮ 'ਚ ਹਿੱਸਾ ਲਿਆ ਹੈ ਅਤੇ ਲਗਭਗ 208 ਟਨ ਪਲਾਸਟਿਕ ਵੇਸਟ ਇਕੱਠਾ ਕੀਤਾ ਗਿਆ ਹੈ, ਜਿਸ 'ਚੋਂ 167 ਟਨ ਰੀਸਾਈਕਲਿੰਗ ਲਈ ਭੇਜਿਆ ਗਿਆ ਹੈ।
ਸੀਡੀਐੱਸ ਨੇ 75 ਸਾਲਾਂ ਤੱਕ ਦੇਸ਼ ਦੀ ਨਿਰਸਵਾਰਥ ਸੇਵਾ ਕਰਨ ਲਈ ਐੱਨਸੀਸੀ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਐੱਨਸੀਸੀ ਕੈਡਿਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਸ਼ਲਾਘਾ ਕੀਤੀ।
*********
(Release ID: 1891915)
Visitor Counter : 126