ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਭਾਰਤੀਯ ਰਾਸ਼ਟਰੀ ਰਾਜਮਾਰਗ ਅਥਾਰਿਟੀ ਸੜਕ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਇੰਜੀਨੀਅਰਿੰਗ ਸਮਾਧਾਨਾਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਸਿਖਲਾਈ 'ਤੇ ਕੇਂਦਰਿਤ ਕਰ ਰਿਹਾ ਹੈ
Posted On:
16 JAN 2023 4:17PM by PIB Chandigarh
ਭਾਰਤੀਯ ਰਾਸ਼ਟਰੀ ਰਾਜਮਾਰਗ ਅਥਾਰਿਟੀ-ਐੱਨਐੱਚਏਆਈ 11 ਤੋਂ 17 ਜਨਵਰੀ 2023 ਤੱਕ ਮਨਾਇਆ ਜਾ ਰਹੇ 'ਸੜਕ ਸੁਰੱਖਿਆ ਸਪਤਾਹ' ਦੇ ਤਹਿਤ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ।
ਸੜਕਾਂ ਉੱਤੇ ਸੁਰੱਖਿਆ ਵਿੱਚ ਸੁਧਾਰ ਨੂੰ ਬਿਹਤਰ ਬਣਾਉਣ ਲਈ ਇੰਜੀਨੀਅਰਿੰਗ ਸਮਾਧਾਨਾਂ ਨੂੰ ਪ੍ਰੋਤਸ਼ਾਹਿਤ ਕਰਨ ਲਈ ਸੜਕ ਸੁਰੱਖਿਆ ਲੇਖਾ ਪਰੀਦਸ਼ਾ ਵਿੱਚ ਭਾਰਤੀਯ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੇ ਇੰਜੀਨੀਅਰਾਂ ਦੀ ਸਿਖਲਾਈ 'ਤੇ ਵੀ ਬਹੁਤ ਜ਼ੋਰ ਦੇ ਰਹੀ ਹੈ।
ਭਾਰਤੀਯ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੈਸ਼ਨਲ ਆਪਣੇ ਇੰਜੀਨੀਅਰਾਂ ਨੂੰ 15 ਦਿਨਾਂ ਦੀ ਸੜਕ ਸੁਰੱਖਿਆ ਲੇਖਾ ਪਰੀਖਣ ਸਿਖਲਾਈ ਪ੍ਰਦਾਨ ਕਰ ਰਹੀ ਹੈ। ਪ੍ਰਬੰਧਕ ਅਤੇ ਉਪ ਮਹਾਪ੍ਰਬੰਧਕ ਦੇ ਪਦ 'ਤੇ ਇੰਜੀਨੀਅਰਾਂ ਦੀ ਪਦਉੱਨਤ ਕਰਨ ਲਈ ਸਿਖਲਾਈ ਨੂੰ ਪੂਰਾ ਕਰਨਾ ਪ੍ਰਮੁੱਖ ਮਾਪਦੰਡਾਂ ਵਿੱਚੋਂ ਇੱਕ ਬਣਾਇਆ ਗਿਆ ਹੈ। ਸਾਲ 2022-23 ਦੌਰਾਨ ਭਾਰਤੀਯ ਰਾਸ਼ਟਰੀ ਰਾਜਮਾਰਗ ਅਥਾਰਿਟੀ ਦੇ ਲਗਭਗ 240 ਇੰਜੀਨੀਅਰਾਂ ਨੂੰ ਇੰਡੀਅਨ ਇੰਸਟੀਚਿਊਟ ਟੈਕਨੋਲੋਜੀ-ਆਈਆਈਟੀ ਦਿੱਲੀ, ਸੈਂਟਰਲ ਰੋਡ ਰਿਸਰਚ ਇੰਸਟੀਚੀਊਟ ਅਤੇ ਭਾਰਤੀਯ ਰਾਜ ਮਾਰਗ ਅਕੈਡਮੀ ਵਿੱਚ ਸਿਖਲਾਈ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੂੰ ਸੁਰੱਖਿਅਤ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਨੂੰ ਪਹਿਲ ਦੇ ਰਹੀ ਹੈ। ਸੜਕ ਹਾਦਸਿਆਂ ਦੀਆਂ ਘਟਨਾਵਾਂ ਦੇ ਪ੍ਰਬੰਧਨ ਅਤੇ ਰਾਜਮਾਰਗ 'ਤੇ ਗਤੀ ਸੀਮਾ ਅਤੇ ਹੋਰ ਨਿਯਮਾਂ ਨੂੰ ਲਾਗੂ ਕਰਨ ਲਈ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈੱਸਵੇਅ 'ਤੇ ਐਡਵਾਂਸਡ ਟ੍ਰੈਫਿਕ ਮੈਨੇਜਮੈਂਟ ਸਿਸਟਮ (ATMS) ਲਾਗੂ ਕੀਤਾ ਜਾ ਰਿਹਾ ਹੈ। ਐਡਵਾਂਸਡ ਟਰੈਫਿਕ ਮੈਨੇਜਮੈਂਟ ਸਿਸਟਮ ਲਗਭਗ 3,000 ਕਿਲੋਮੀਟਰ ਰਾਸ਼ਟਰੀ ਰਾਜਮਾਰਗਾਂ ਲਈ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਵਰਗੇ ਲਾਗੂ ਕੀਤੇ ਜਾ ਰਹੇ ਪ੍ਰੋਜੈਕਟਾਂ 'ਤੇ ਵੀ ਉੱਨਤ ਟ੍ਰੈਫਿਕ ਪ੍ਰਬੰਧਨ ਪ੍ਰਣਾਲੀਆਂ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਭਾਰਤੀਯ ਰਾਸ਼ਟਰੀ ਰਾਜਮਾਰਗ ਆਥਰਿਟੀ ਰਾਜਮਾਰਗ 'ਤੇ ਸੁਰੱਖਿਆ ਨਾਲ ਸਬੰਧਤ ਸਮੱਸਿਆਵਾਂ ਦੀ ਪਛਾਣ ਕਰਨ ਲਈ ਡਰੋਨ ਵੀਡੀਓਜ਼ ਅਤੇ ਨੈੱਟਵਰਕ ਸਰਵੇਖਣ ਵਾਹਨ ਡੇਟਾ ਦਾ ਵਿਸ਼ਲੇਸ਼ਣ ਕਰਨ ਲਈ ਭੂਗੋਲਿਕ ਸੂਚਨਾ ਪ੍ਰਣਾਲੀ-ਜੀਆਈਐੱਸ ਟੈਕਨੋਲੋਜੀ ਦਾ ਲਾਭ ਪ੍ਰਾਪਤ ਕਰਨ 'ਤੇ ਵੀ ਵਿਚਾਰ ਕਰ ਰਹੀ ਹੈ।
ਸਾਰਿਆਂ ਲਈ ਸੁਰੱਖਿਅਤ ਸੜਕਾਂ ਦੇ ਪਰਿਕਲਪਨਾ ਦਾ ਪ੍ਰਚਾਰ ਕਰਨ ਦੇ ਲਈ 11 ਤੋਂ 17 ਜਨਵਰੀ 2023 ਤੱਕ 'ਸੜਕ ਸੁਰੱਖਿਆ ਹਫ਼ਤਾ' ਮਨਾਇਆ ਜਾ ਰਿਹਾ ਹੈ। ਇਸ ਹਫ਼ਤੇ ਦੌਰਾਨ, ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਸੜਕ ਸੁਰੱਖਿਆ ਪ੍ਰੋਗਰਾਮ ਵਿੱਚ ਯੋਗਦਾਨ ਪਾਉਣ ਲਈ ਦੇਸ਼ ਭਰ ਵਿੱਚ ਸਾਰੇ ਹਿੱਸੇਦਾਰਾਂ ਨੂੰ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਸੜਕ ਹਾਦਸਿਆਂ ਦੇ ਕਾਰਨਾਂ ਅਤੇ ਉਨ੍ਹਾਂ ਨੂੰ ਰੋਕਣ ਦੇ ਉਪਾਅ ਨਾਲ ਸਬੰਧਤ ਵੱਖ-ਵੱਖ ਜਾਗਰੂਕਤਾ ਅਭਿਆਨ ਸ਼ਾਮਿਲ ਹਨ।
**************
(Release ID: 1891752)
Visitor Counter : 165