ਕਿਰਤ ਤੇ ਰੋਜ਼ਗਾਰ ਮੰਤਰਾਲਾ
ਬੇਰੁਜ਼ਗਾਰੀ ਦਰ ਬਾਰੇ ਖ਼ਬਰਾਂ ਦਾ ਖੰਡਨ
ਪ੍ਰਾਈਵੇਟ ਸੰਸਥਾਵਾਂ ਵਲੋਂ ਕਰਵਾਏ ਗਏ ਸਰਵੇਖਣ ਆਮ ਤੌਰ 'ਤੇ ਨਾ ਤਾਂ ਵਿਗਿਆਨਕ ਹੁੰਦੇ ਹਨ ਅਤੇ ਨਾ ਹੀ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਵਾਨਿਤ ਮਾਪਦੰਡਾਂ 'ਤੇ ਅਧਾਰਤ ਹੁੰਦੇ ਹਨ
"ਰੋਜ਼ਗਾਰ-ਬੇਰੋਜ਼ਗਾਰੀ" 'ਤੇ ਅਧਿਕਾਰਤ ਅੰਕੜੇ, ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ (ਐੱਮਓਐੱਸਪੀਆਈ) ਵਲੋਂ ਮਿਆਦੀ ਕਿਰਤ ਬਲ ਸਰਵੇਖਣ (ਪੀਐੱਲਐੱਫਐੱਸ) ਦੇ ਆਧਾਰ 'ਤੇ ਜਾਰੀ ਕੀਤੇ ਗਏ ਹਨ
ਪੀਐੱਲਐੱਫਐੱਸ ਦਰਸਾਉਂਦਾ ਹੈ ਕਿ ਰੋਜ਼ਗਾਰ ਬਾਜ਼ਾਰ ਨਾ ਸਿਰਫ਼ ਕੋਵਿਡ-19 ਮਹਾਮਾਰੀ ਦੇ ਝਟਕੇ ਤੋਂ ਉੱਭਰਿਆ ਹੈ, ਸਗੋਂ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੋਂ ਵੀ ਉੱਚੇ ਪੱਧਰ 'ਤੇ ਹੈ
प्रविष्टि तिथि:
04 JAN 2023 4:57PM by PIB Chandigarh
ਉੱਚ ਬੇਰੋਜ਼ਗਾਰੀ ਦਰ ਨਾਲ ਸਬੰਧਤ ਖ਼ਬਰਾਂ ਦਸੰਬਰ, 2022 ਦੌਰਾਨ ਮੀਡੀਆ ਦੇ ਕੁੱਝ ਹਿੱਸਿਆਂ ਵਿੱਚ ਇੱਕ ਨਿੱਜੀ ਕੰਪਨੀ ਵਲੋਂ ਕਰਵਾਏ ਗਏ ਸਰਵੇਖਣ ਦੇ ਅਧਾਰ 'ਤੇ ਪ੍ਰਕਾਸ਼ਤ ਹੋਈਆਂ ਹਨ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਬਹੁਤ ਸਾਰੀਆਂ ਪ੍ਰਾਈਵੇਟ ਕੰਪਨੀਆਂ/ਸੰਸਥਾਵਾਂ ਆਪਣੀਆਂ ਖੁਦ ਦੀਆਂ ਵਿਧੀਆਂ ਦੇ ਆਧਾਰ 'ਤੇ ਸਰਵੇਖਣ ਕਰਦੀਆਂ ਹਨ, ਜੋ ਆਮ ਤੌਰ 'ਤੇ ਨਾ ਤਾਂ ਵਿਗਿਆਨਕ ਹੁੰਦੀਆਂ ਹਨ ਅਤੇ ਨਾ ਹੀ ਕੌਮਾਂਤਰੀ ਪੱਧਰ 'ਤੇ ਪ੍ਰਵਾਨਿਤ ਮਾਪਦੰਡਾਂ 'ਤੇ ਆਧਾਰਿਤ ਹੁੰਦੀਆਂ ਹਨ। ਇਸ ਤੋਂ ਇਲਾਵਾ, ਇਨ੍ਹਾਂ ਕੰਪਨੀਆਂ/ਸੰਸਥਾਵਾਂ ਵਲੋਂ ਵਰਤੀ ਜਾਂਦੀ ਕਾਰਜਪ੍ਰਣਾਲੀ ਵਿੱਚ ਆਮ ਤੌਰ 'ਤੇ ਰੋਜ਼ਗਾਰ/ਬੇਰੋਜ਼ਗਾਰੀ 'ਤੇ ਡਾਟਾ ਇਕੱਠਾ ਕਰਨ ਲਈ ਵਰਤੀਆਂ ਜਾਂਦੀਆਂ ਪਰਿਭਾਸ਼ਾਵਾਂ ਅਤੇ ਉਨ੍ਹਾਂ ਦੀ ਆਪਣੀ ਨਮੂਨਾ ਪ੍ਰਕਿਰਿਆ ਅਤੇ ਪਰਿਭਾਸ਼ਾਵਾਂ ਦੇ ਕਾਰਨ ਬੇਰੋਜ਼ਗਾਰੀ ਦੀ ਓਵਰ-ਰਿਪੋਰਟਿੰਗ ਜਾਂ ਘੱਟ-ਰਿਪੋਰਟਿੰਗ ਰੋਜ਼ਗਾਰ ਪ੍ਰਤੀ ਪੱਖਪਾਤ ਹੁੰਦਾ ਹੈ। ਅਜਿਹੇ ਸਰਵੇਖਣਾਂ ਦੇ ਨਤੀਜੇ ਸਾਵਧਾਨੀ ਨਾਲ ਵਰਤੇ ਜਾਣੇ ਚਾਹੀਦੇ ਹਨ।
"ਰੋਜ਼ਗਾਰ-ਬੇਰੋਜ਼ਗਾਰੀ" 'ਤੇ ਅਧਿਕਾਰਤ ਅੰਕੜੇ, ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ (ਐੱਮਓਐੱਸਪੀਆਈ) ਵਲੋਂ ਮਿਆਦੀ ਕਿਰਤ ਬਲ ਸਰਵੇਖਣ (ਪੀਰੀਓਡਿਕ ਲੇਬਰ ਫੋਰਸ ਸਰਵੇ-ਪੀਐੱਲਐੱਫਐੱਸ) ਦੇ ਆਧਾਰ 'ਤੇ ਜਾਰੀ ਕੀਤੇ ਗਏ ਹਨ। ਤਾਜ਼ਾ ਸਲਾਨਾ ਪੀਐੱਲਐੱਫਐੱਸ ਰਿਪੋਰਟ ਸਰਵੇਖਣ ਦੀ ਮਿਆਦ ਜੁਲਾਈ, 2020 ਤੋਂ ਜੂਨ, 2021 ਲਈ ਸਾਰੇ ਭਾਰਤ ਪੱਧਰ 'ਤੇ ਅਨੁਮਾਨਾਂ ਲਈ ਉਪਲਬਧ ਹੈ। ਤਿਮਾਹੀ ਪੀਐੱਲਐੱਫਐੱਸ ਰਿਪੋਰਟ ਵੀ ਸ਼ਹਿਰੀ ਖੇਤਰਾਂ ਲਈ ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਵਲੋਂ ਜਾਰੀ ਕੀਤੀ ਜਾਂਦੀ ਹੈ। ਤਿਮਾਹੀ ਰਿਪੋਰਟਾਂ ਜੁਲਾਈ - ਸਤੰਬਰ, 2022 ਤੱਕ ਉਪਲਬਧ ਹਨ।
ਉਪਲਬਧ ਪੀਐੱਲਐੱਫਐੱਸ ਰਿਪੋਰਟ ਦੇ ਮੁਤਾਬਕ, ਕਾਮਿਆਂ ਦੀ ਆਬਾਦੀ ਅਨੁਪਾਤ ਭਾਵ 15 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਲਈ ਰੋਜ਼ਗਾਰ ਜੁਲਾਈ-ਸਤੰਬਰ, 2022 ਦੌਰਾਨ 44.5% ਦੇ ਪੱਧਰ 'ਤੇ ਸੀ, ਜਦਕਿ 2019 ਦੀ ਇਸੇ ਤਿਮਾਹੀ ਦੌਰਾਨ 43.4% ਸੀ। ਜੁਲਾਈ-ਸਤੰਬਰ, 2022 ਦੌਰਾਨ ਬੇਰੋਜ਼ਗਾਰੀ ਦੀ ਦਰ ਜੁਲਾਈ-ਸਤੰਬਰ, 2019 ਦੇ 8.3% ਦੇ ਮੁਕਾਬਲੇ 7.2% ਦੇ ਪੱਧਰ 'ਤੇ ਰਹੀ। ਇਸ ਤਰ੍ਹਾਂ, ਪੀਐੱਲਐੱਫਐੱਸ ਦੇ ਅੰਕੜੇ ਦਰਸਾਉਂਦੇ ਹਨ ਕਿ ਰੋਜ਼ਗਾਰ ਬਾਜ਼ਾਰ ਨੇ ਨਾ ਸਿਰਫ ਕੋਵਿਡ -19 ਮਹਾਮਾਰੀ ਦੇ ਝਟਕੇ ਨੂੰ ਸੰਭਾਲਿਆ ਹੈ, ਬਲਕਿ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨਾਲੋਂ ਵੀ ਉੱਚ ਪੱਧਰ 'ਤੇ ਹੈ।
*****
ਐੱਮਜੇਪੀਐੱਸ/ਐੱਸਐੱਸਵੀ
(रिलीज़ आईडी: 1891613)
आगंतुक पटल : 178