ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਯੂਟਿਊਬ ਚੈਨਲਾਂ ‘ਤੇ ਚਲਣ ਵਾਲੀਆਂ ਫਰਜ਼ੀ ਖਬਰਾਂ ਦੇ ਖ਼ਿਲਾਫ਼ ਕਾਰਵਾਈ ਕੀਤੀ


ਪੀਆਈਬੀ ਫੈਕਟ ਚੈੱਕ ਨੇ 6 ਚੈਨਲਾਂ ਦੇ ਸੌ ਤੋਂ ਜ਼ਿਆਦਾ ਵੀਡੀਓ ਦਾ ਪਰਦਾਫਾਸ਼ ਕੀਤਾ, ਜਿਸ ਨੇ ਫਰਜ਼ੀ ਸਮਾਚਾਰਾਂ ਤੋਂ ਕਮਾਈ ਕੀਤੀ ਅਤੇ 50 ਕਰੋੜ ਤੋਂ ਜ਼ਿਆਦਾ ਵਿਊਜ਼ ਜੁਟਾਏ

ਫਰਜ਼ੀ ਸਮਾਚਾਰ ਅਰਥਵਿਵਸਥਾ ਦੇ ਚੈਨਲਾਂ ਦਾ ਪਰਦਾਫਾਸ਼ ਕੀਤਾ, ਜਿਸ ਦੇ ਕੁੱਲ ਮਿਲਾ ਕੇ 20 ਲੱਖ ਤੋਂ ਵੱਧ ਫੋਲੋਅਰ ਹਨ

ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ ਅਤੇ ਇਲੈਕਸ਼ਨ ਕਮਿਸ਼ਨ ਨਾਲ ਸਬੰਧਿਤ ਫਰਜ਼ੀ ਸਮਾਚਾਰਾਂ ਨੂੰ ਚਲਾਉਣ ਦੇ ਲਈ ਇਨ੍ਹਾਂ ਚੈਨਲਾਂ ਦੁਆਰਾ ਕਲਿੱਕਬੇਟ ਥੰਬਨੇਲ ਦਾ ਇਸਤੇਮਾਲ

Posted On: 12 JAN 2023 1:15PM by PIB Chandigarh

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਪੀਆਈਬੀ ਫੈਕਟ ਚੈੱਕ ਯੂਨੀਟ (ਐੱਪਸੀਯੂ) ਨੇ 6 ਯੂਟਿਊਬ ਚੈਨਲਾਂ ਦਾ ਪਰਦਾਫਾਸ਼ ਕੀਤਾ, ਜੋ ਭਾਰਤ ਵਿੱਚ ਤਾਲਮੇਲ ਤਰੀਕੇ ਨਾਲ ਕੰਮ ਕਰ ਰਹੇ ਸਨ ਅਤੇ ਗਲਤ ਜਾਣਕਾਰੀ ਫੈਲਾ ਰਹੇ ਸਨ। ਫੈਕਟ ਚੈੱਕ ਯੂਨਿਟ ਨੇ ਇਨ੍ਹਾਂ ਚੈਨਲਾਂ ਦੁਆਰਾ ਫੈਲਾਈ ਜਾ ਰਹੀ ਫਰਜ਼ੀ ਖਬਰਾਂ ਦਾ ਮੁਕਾਬਲਾ ਕਰਨ ਦੇ ਲਈ 100 ਤੋਂ ਜ਼ਿਆਦਾ ਫੈਕਟ ਚੈੱਕ ਵਾਲੇ 6 ਅਲੱਗ-ਅਲੱਗ ਟਵਿਟਰ ਥ੍ਰੈੱਡ ਜਾਰੀ ਕੀਤੇ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਯੂਨਿਟ ਦੇ ਵੱਲੋਂ ਇਹ ਦੂਸਰੀ ਅਜਿਹੀ ਕਾਰਵਾਈ ਹੈ ਜਿੱਥੇ ਪੂਰੇ ਚੈਨਲਾਂ ਦਾ ਪਰਦਾਫਾਸ਼ ਕੀਤਾ ਗਿਆ ਹੈ।

 

6 ਯੂਟਿਊਬ ਚੈਨਲ ਤਾਲਮੇਲ ਤੌਰ ‘ਤੇ ਗਲਤ ਸੂਚਨਾ ਦੇ ਨੈੱਟਵਰਕ ਦੇ ਹਿੱਸੇ ਦੇ ਰੂਪ ਵਿੱਚ ਕੰਮ ਕਰਦੇ ਪਾਏ ਗਏ, ਜਿਨ੍ਹਾਂ ਦੇ ਲਗਭਗ 20 ਲੱਖ ਗ੍ਰਾਹਕ ਸਨ ਅਤੇ ਉਨ੍ਹਾਂ ਦੇ ਵੀਡੀਓ ਨੂੰ 51 ਕਰੋੜ ਤੋਂ ਅਧਿਕ ਵਾਰ ਦੇਖਿਆ ਜਾ ਚੁੱਕਿਆ ਹੈ। ਪੀਆਈਬੀ ਦੁਆਰਾ ਤੱਥ-ਜਾਂਚ ਕੀਤੇ ਗਏ ਇਨ੍ਹਾਂ ਯੂਟਿਊਬ ਚੈਨਲਾਂ ਦਾ ਵੇਰਵਾ ਇਸ ਪ੍ਰਕਾਰ ਹੈ:

 

ਲੜੀ ਨੰ.

ਯੂਟਿਊਬ ਚੈਨਲ ਦਾ ਨਾਮ

ਸਬਸਕ੍ਰਾਈਬਰ

ਵਿਊਜ਼

  1.  

ਨੇਸ਼ਨ ਟੀਵੀ

5.57 ਲੱਖ 

21,09,87,523

  1.  

ਸੰਵਾਦ ਟੀਵੀ

10.9 ਲੱਖ

17,31,51,998

  1.  

ਸਰੋਕਾਰ ਟੀਵੀ

21.1 ਹਜ਼ਾਰ

45,00,971

  1.  

ਨੇਸ਼ਨ 24

25.4 ਹਜ਼ਾਰ

43,37,729

  1.  

ਸਵਰਣਿਮ ਭਾਰਤ

6.07 ਹਜ਼ਾਰ

10,13,013

  1.  

ਸੰਵਾਦ ਸਮਾਚਾਰ

3.48 ਲੱਖ

11,93,05,103

ਕੁੱਲ

20.47 ਲੱਖ

51,32,96,337

 

ਪੀਆਈਬੀ ਫੈਕਟ ਚੈੱਕ ਯੂਨਿਟ ਦੁਆਰਾ ਉਜਾਗਰ ਕੀਤੇ ਗਏ ਯੂਟਿਊਬ ਚੈਨਲਾਂ ਨੇ ਚੋਣਾਂ, ਭਾਰਤ ਦੇ ਸੁਪਰੀਮ ਕੋਰਟ ਅਤੇ ਭਾਰਤ ਦੀ ਸੰਸਦ ਵਿੱਚ ਕਾਰਵਾਈ, ਭਾਰਤ ਸਰਕਾਰ ਦੇ ਕੰਮਕਾਜ ਆਦਿ ਬਾਰੇ ਫਰਜ਼ੀ ਖਬਰਾਂ ਫੈਲਾਈਆਂ। ਉਦਾਹਰਣਾਂ ਵਿੱਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ‘ਤੇ ਪ੍ਰਤੀਬੰਧ ਬਾਰੇ ਝੂਠੇ ਦਾਅਵੇ ਅਤੇ ਝੂਠੇ ਬਿਆਨ ਸ਼ਾਮਲ ਹਨ। ਭਾਰਤ ਦੇ ਰਾਸ਼ਟਰਪਤੀ, ਭਾਰਤ ਦੇ ਚੀਫ਼ ਜਸਟਿਸ ਸਹਿਤ ਸੀਨੀਅਰ ਸੰਵਿਧਾਨਕ ਕਾਰਜਕਰਤਾ ਨੂੰ ਜ਼ਿੰਮੇਦਾਰ ਠਹਿਰਾਇਆ।

 

ਚੈਨਲ ਇੱਕ ਨਕਲੀ ਸਮਾਚਾਰ ਅਰਥਵਿਵਸਥਾ ਦਾ ਹਿੱਸਾ ਹੈ ਜੋ ਨਕਲੀ ਸਮਾਚਾਰਾਂ ਨਾਲ ਕਮਾਈ ‘ਤੇ ਪਣਪਦੀ ਹੈ। ਚੈਨਲ ਨਕਲੀ, ਕਲਿੱਕਬੇਟ ਅਤੇ ਸਨਸਨੀਖੇਜ਼ ਥੰਬਨੇਲ ਤੇ ਟੀਵੀ ਚੈਨਲਾਂ ਦੇ ਟੈਲੀਵਿਜ਼ਨ ਸਮਾਚਾਰ ਐਂਕਰਾਂ ਦੀਆਂ ਛਵੀਆਂ ਦਾ ਉਪਯੋਗ ਦਹਾਕਿਆਂ ਨੂੰ ਇਹ ਵਿਸ਼ਵਾਸ ਦਿਵਾਉਣ ਦੇ ਲਈ ਕਰਦੇ ਹਨ ਕਿ ਸਮਾਚਾਰ ਪ੍ਰਮਾਣਿਕ ਸਨ ਅਤੇ ਉਨ੍ਹਾਂ ਦੇ ਦੁਆਰਾ ਪ੍ਰਕਾਸ਼ਿਤ ਵੀਡੀਓ ਨਾਲ ਕਮਾਈ ਕਰਨ ਦੇ ਲਈ ਉਨ੍ਹਾਂ ਦੇ ਚੈਨਲਾਂ ‘ਤੇ ਵਿਊਜ਼ ਜੁਟਾਉਂਦੇ ਹਨ।

 

 

ਪੀਆਈਬੀ ਫੈਕਟ ਚੈੱਕ ਯੂਨਿਟ ਦੀ ਇਹ ਇਸ ਤਰ੍ਹਾਂ ਦੀ ਦੂਸਰੀ ਕਾਰਵਾਈ ਹੈ। ਇਸ ਤੋਂ ਪਹਿਲਾਂ ਇੱਕ ਵੱਡੀ ਕਾਰਵਾਈ ਵਿੱਚ, 20 ਦਸੰਬਰ, 2022 ਨੂੰ ਯੂਨਿਟ ਨੇ ਫਰਜ਼ੀ ਸਮਾਚਾਰ ਫੈਲਾਉਣ ਵਾਲੇ ਤਿੰਨ ਚੈਨਲਾਂ ਦਾ ਪਰਦਾਫਾਸ਼ ਕੀਤਾ ਸੀ।

 

ਪੀਆਈਬੀ ਫੈਕਟ ਚੈੱਕ ਯੂਨਿਟ ਦੁਆਰਾ ਪੋਸਟ ਕੀਤੇ ਗਏ ਟਵਿਟਰ ਥ੍ਰੈੱਡਸ ਦੇ ਲਿੰਕ:

  1. ਨੇਸ਼ਨ ਟੀਵੀ ਦੇ ਵੀਡੀਓ ਦੀ ਤੱਥ ਸਬੰਧੀ ਜਾਂਚ:

  1. ਸੰਵਾਦ ਟੀਵੀ ਦੇ ਵੀਡੀਓ ਦੀ ਤੱਥ ਸਬੰਧੀ ਜਾਂਚ:

  1. ਸਰੋਕਾਰ ਭਾਰਤ ਦੇ ਵੀਡੀਓ ਦੀ ਤੱਥ ਸਬੰਧੀ ਜਾਂਚ:

  1. ਨੇਸ਼ਨ 24 ਦੇ ਵੀਡੀਓ ਦੀ ਤੱਥ ਸਬੰਧੀ ਜਾਂਚ:

  1. ਸਵਰਣਿਮ ਭਾਰਤ ਦੇ ਵੀਡੀਓ ਦੀ ਤੱਥ ਸਬੰਧੀ ਜਾਂਚ:

  1. ਸੰਵਾਦ ਸਮਾਚਾਰ ਦੇ ਵੀਡੀਓ ਦੀ ਤੱਥ ਸਬੰਧੀ ਜਾਂਚ:

******

ਸੌਰਭ ਸਿੰਘ



(Release ID: 1890744) Visitor Counter : 131