ਕੋਲਾ ਮੰਤਰਾਲਾ
ਕੋਲਾ ਬਲਾਕਾਂ ਦੀ ਵਪਾਰਕ ਨੀਲਾਮੀ ਦੇ ਲਈ ਬੋਲੀ 13 ਜਨਵਰੀ, 2023 ਤੱਕ ਜਮ੍ਹਾ ਕੀਤੀ ਜਾ ਸਕਦੀ ਹੈ
Posted On:
10 JAN 2023 9:07AM by PIB Chandigarh
ਕੋਲਾ ਮੰਤਰਾਲੇ ਨੇ 03 ਨਵੰਬਰ, 2022 ਨੂੰ 141 ਕੋਲਾ ਖਾਣਾਂ ਦੇ ਲਈ ਵਪਾਰਕ ਕੋਲਾ ਖਾਣਾਂ ਦੀ ਨੀਲਾਮਾ ਦੀ 6ਵੀਂ ਟ੍ਰੇਂਚ ਅਤੇ 5ਵੀਂ ਟ੍ਰੇਂਚ ਦੇ ਲਈ ਦੂਸਰਾ ਪ੍ਰਯਾਸ ਸ਼ੁਰੂ ਕੀਤਾ। ਮੌਜੂਦਾ ਟ੍ਰੇਂਚ ਦੇ ਤਹਿਤ ਕੋਲਾ ਖਾਣਾਂ ਨੂੰ ਨਿਵੇਸ਼ਕ ਸਮੁਦਾਏ ਦੀਆਂ ਵਿਭਿੰਨ ਮੰਗਾਂ ਨੂੰ ਦੇਖਦੇ ਹੋਏ ਚੁਣਿਆ ਗਿਆ ਹੈ। ਉਦਯੋਗ ਦੇ ਫੀਡਬੈਕ ਦੇ ਅਧਾਰ ’ਤੇ ਕੁਝ ਕੋਲਾ ਖਾਣਾਂ ਦਾ ਅਕਾਰ ਬਦਲਿਆ ਗਿਆ ਹੈ, ਤਾਕਿ ਉਨ੍ਹਾਂ ਦਾ ਆਕਰਸ਼ਣ ਵਧਾਇਆ ਜਾ ਸਕੇ।
ਸਮਾਂ-ਸੀਮਾ ਦੇ ਅਨੁਸਾਰ, ਬੋਲੀਆਂ 13 ਜਨਵਰੀ, 2023 ਨੂੰ ਦੁਪਹਿਰ 12:00 ਵਜੇ ਤਕ ਇਲੈਕਟ੍ਰੌਨਿਕ ਪਲੈਟਫਾਰਮ ֹ’ਤੇ ਔਨਲਾਈਨ ਅਤੇ ਉਸੇ ਦਿਨ 16:00 ਵਜੇ ਤੱਕ ਭੌਤਿਕ ਰੂਪ ਨਾਲ ਆਪਣੀ ਬੋਲੀ ਜਮ੍ਹਾ ਕਰ ਸਕਦੇ ਹਨ। ਇਹ ਬੋਲੀਆਂ ਸੋਮਵਾਰ, 16 ਜਨਵਰੀ, 2023 ਨੂੰ ਬੋਲੀਆਂ ਦੇ ਪ੍ਰਤੀਨਿਧੀਆਂ ਦੀ ਉਪਸਥਿਤੀ ਵਿੱਚ ਸਵੇਰੇ 10:00 ਵਜੇ ਖੋਲ੍ਹੀਆਂ ਜਾਣਗੀਆਂ।
********
ਏਕੇਐੱਨ/ਆਰਕੇਪੀ
(Release ID: 1890049)
Visitor Counter : 109