ਜਹਾਜ਼ਰਾਨੀ ਮੰਤਰਾਲਾ

ਭਾਰਤ ਵਿੱਚ ਰਿਵਰ ਕਰੂਜ਼ ਟੂਰਿਜ਼ਮ ਨੂੰ ਅਨਲੌਕ ਕਰਨ ਲਈ ਦੁਨੀਆ ਦਾ ਸਭ ਤੋਂ ਲੰਬਾ ਰਿਵਰ ਕਰੂਜ਼ 'ਗੰਗਾ ਵਿਲਾਸ': ਸ਼੍ਰੀ ਸਰਬਾਨੰਦ ਸੋਨੋਵਾਲ


ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ 13 ਜਨਵਰੀ ਨੂੰ ਵਾਰਾਣਸੀ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ

ਇੰਡੋ ਬੰਗਲਾਦੇਸ਼ ਪ੍ਰੋਟੋਕੋਲ ਰੂਟ ਰਾਹੀਂ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਅਸਾਮ ਦੇ ਡਿਬਰੂਗੜ੍ਹ ਵਿਚਕਾਰ 3,200 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਨ ਵਾਲੇ 50 ਸੈਰ-ਸਪਾਟਾ ਸਥਾਨਾਂ ਦੇ ਨਾਲ 27 ਵੱਖ-ਵੱਖ ਨਦੀ ਪ੍ਰਣਾਲੀਆਂ ਵਿੱਚੋਂ ਲੰਘੇਗਾ ਜਹਾਜ਼

ਐੱਮਵੀ ਗੰਗਾ ਵਿਲਾਸ ਭਾਰਤ ਨੂੰ ਦੁਨੀਆ ਦੇ ਰਿਵਰ ਕਰੂਜ਼ ਦੇ ਨਕਸ਼ੇ 'ਤੇ ਲਿਆਵੇਗਾ: ਸ਼੍ਰੀ ਸੋਨੋਵਾਲ

Posted On: 08 JAN 2023 1:43PM by PIB Chandigarh

ਕੇਂਦਰੀ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਅਤੇ ਆਯੂਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ 13 ਜਨਵਰੀ, 2023 ਨੂੰ ਵਾਰਾਣਸੀ ਵਿੱਚ ਐੱਮਵੀ ਗੰਗਾ ਵਿਲਾਸ ਦੇ ਨਾਲ ਦੁਨੀਆ ਦੇ ਸਭ ਤੋਂ ਲੰਬੇ ਰਿਵਰ ਕਰੂਜ਼ ਦੀ ਸ਼ੁਰੂਆਤ ਭਾਰਤ ਲਈ ਰਿਵਰ ਕਰੂਜ਼ ਸੈਰ-ਸਪਾਟੇ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ। । ਇਹ ਲਗਜ਼ਰੀ ਕਰੂਜ਼ ਭਾਰਤ ਅਤੇ ਬੰਗਲਾਦੇਸ਼ ਦੇ 5 ਰਾਜਾਂ ਵਿੱਚ 27 ਨਦੀ ਪ੍ਰਣਾਲੀਆਂ ਵਿੱਚ 3,200 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰੇਗਾ। ਸ਼੍ਰੀ ਸੋਨੋਵਾਲ ਨੇ ਅੱਗੇ ਕਿਹਾ, ਇਸ ਸੇਵਾ ਦੀ ਸ਼ੁਰੂਆਤ ਨਾਲ ਰਿਵਰ ਕਰੂਜ਼ ਦੀ ਵੱਡੀ ਅਣਵਰਤੀ ਸੰਭਾਵਨਾ ਖੁੱਲ੍ਹਣ ਲਈ ਤਿਆਰ ਹੈ।

ਇਸ ਮੌਕੇ 'ਤੇ ਬੋਲਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ, "ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ, ਅਸੀਂ ਉਸ ਬੇਅੰਤ ਦੌਲਤ ਦੀ ਖੋਜ ਕਰ ਰਹੇ ਹਾਂ, ਜਿਸਦੀ ਸਾਡੀ ਸਮ੍ਰਿੱਧ ਨਦੀ ਪ੍ਰਣਾਲੀ ਪੇਸ਼ਕਸ਼ ਕਰਦੀ ਹੈ। ਅੰਦਰੂਨੀ ਜਲ ਮਾਰਗਾਂ ਰਾਹੀਂ ਟਿਕਾਊ ਵਿਕਾਸ ਦੇ ਇਸ ਰਾਹ ਨੂੰ ਬਹੁਤ ਹੁਲਾਰਾ ਮਿਲਿਆ ਹੈ ਕਿਉਂਕਿ ਕਾਰਗੋ ਆਵਾਜਾਈ ਦੇ ਨਾਲ-ਨਾਲ ਯਾਤਰੀ ਸੈਰ-ਸਪਾਟੇ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਨੇ ਉਤਸ਼ਾਹਜਨਕ ਨਤੀਜੇ ਦਿੱਤੇ ਹਨ। ਐੱਮਵੀ ਗੰਗਾ ਵਿਲਾਸ ਕਰੂਜ਼ ਦੇਸ਼ ਵਿੱਚ ਨਦੀਆਂ ਦੇ ਸੈਰ-ਸਪਾਟੇ ਦੀ ਵਿਸ਼ਾਲ ਸੰਭਾਵਨਾ ਨੂੰ ਅਨਲੌਕ ਕਰਨ ਵੱਲ ਇੱਕ ਕਦਮ ਹੈ। ਇਸ ਨਾਲ ਸਾਡੀ ਅਮੀਰ ਵਿਰਾਸਤ ਵਿਸ਼ਵ ਪੱਧਰ 'ਤੇ ਹੋਰ ਅੱਗੇ ਵਧੇਗੀ ਕਿਉਂਕਿ ਸੈਲਾਨੀ ਅਧਿਆਤਮਕ, ਵਿੱਦਿਅਕ, ਤੰਦਰੁਸਤੀ, ਸੱਭਿਆਚਾਰਕ ਦੇ ਨਾਲ-ਨਾਲ ਭਾਰਤ ਦੀ ਜੈਵ ਵਿਭਿੰਨਤਾ ਦੀ ਅਮੀਰੀ ਦਾ ਅਨੁਭਵ ਕਰਨ ਦੇ ਯੋਗ ਹੋਣਗੇ। ਕਾਸ਼ੀ ਤੋਂ ਸਾਰਨਾਥ ਤੱਕ, ਮਾਜੁਲੀ ਤੋਂ ਮੇਯੋਂਗ ਤੱਕ, ਸੁੰਦਰਬਨ ਤੋਂ ਕਾਜ਼ੀਰੰਗਾ ਤੱਕ, ਇਹ ਕਰੂਜ਼ ਜੀਵਨ ਭਰ ਦਾ ਅਨੁਭਵ ਹੈ। ਮੇਰਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਮਾਰਗਦਰਸ਼ਨ ਵਿੱਚ ਇਹ ਸ਼ਾਨਦਾਰ ਪਹਿਲਕਦਮੀ, ਭਾਰਤ ਵਿੱਚ ਰਿਵਰ ਕਰੂਜ਼ ਸੈਰ-ਸਪਾਟੇ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੈ ਅਤੇ ਨੀਤੀ ਅਤੇ ਅਭਿਆਸ ਦੋਵਾਂ ਰਾਹੀਂ ਐਕਟ ਈਸਟ ਨੂੰ ਸਮਰੱਥ ਬਣਾਉਣ ਲਈ ਸਾਡੀ ਸਰਕਾਰ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।”

https://ci4.googleusercontent.com/proxy/F9VkRPDswYVXlIhmdzYqMESOKr0DBKk8J-_h1hjPoZMhtZ_zs96t0uckW8GapZRohjP1FuECQcy-7rBhRp7YDbjnJSQ1r8vIRqr2c6fAQSdkDhNxnXxpP5fEFg=s0-d-e1-ft#https://static.pib.gov.in/WriteReadData/userfiles/image/image0011PM7.jpg

ਐੱਮਵੀ ਗੰਗਾ ਵਿਲਾਸ ਕਰੂਜ਼ ਨੂੰ ਦੇਸ਼ ਦੀਆਂ ਸਭ ਤੋਂ ਵਧੀਆ ਚੀਜ਼ਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਤਿਆਰ ਕੀਤਾ ਗਿਆ ਹੈ। 51 ਦਿਨਾਂ ਦੇ ਕਰੂਜ਼ ਦੀ ਯੋਜਨਾ ਵਿਸ਼ਵ ਵਿਰਾਸਤੀ ਥਾਵਾਂ, ਰਾਸ਼ਟਰੀ ਪਾਰਕਾਂ, ਨਦੀਆਂ ਦੇ ਘਾਟਾਂ ਅਤੇ ਬਿਹਾਰ ਦੇ ਪਟਨਾ, ਝਾਰਖੰਡ ਦੇ ਸਾਹਿਬਗੰਜ, ਪੱਛਮੀ ਬੰਗਾਲ ਵਿੱਚ ਕੋਲਕਾਤਾ, ਬੰਗਲਾਦੇਸ਼ ਵਿੱਚ ਢਾਕਾ ਅਤੇ ਅਸਾਮ ਵਿੱਚ ਗੁਹਾਟੀ ਵਰਗੇ ਪ੍ਰਮੁੱਖ ਸ਼ਹਿਰਾਂ ਸਮੇਤ 50 ਸੈਰ-ਸਪਾਟਾ ਸਥਾਨਾਂ ਦੇ ਦੌਰੇ ਨਾਲ ਬਣਾਈ ਗਈ ਹੈ। ਐੱਮਵੀ ਗੰਗਾ ਵਿਲਾਸ ਜਹਾਜ਼ ਦੀ ਲੰਬਾਈ 62 ਮੀਟਰ, ਚੌੜਾਈ 12 ਮੀਟਰ ਹੈ ਅਤੇ 1.4 ਮੀਟਰ ਦੇ ਡਰਾਫਟ ਨਾਲ ਅਰਾਮਇਕ ਸਫ਼ਰ ਕਰਦਾ ਹੈ। ਇਸ ਵਿੱਚ ਸੈਲਾਨੀਆਂ ਲਈ ਯਾਦਗਾਰ ਅਤੇ ਆਲੀਸ਼ਾਨ ਅਨੁਭਵ ਪ੍ਰਦਾਨ ਕਰਨ ਲਈ ਸਾਰੀਆਂ ਸਹੂਲਤਾਂ ਨਾਲ 36 ਸੈਲਾਨੀਆਂ ਦੀ ਸਮਰੱਥਾ ਵਾਲੇ ਤਿੰਨ ਡੈੱਕ, 18 ਸੂਇਟਸ ਔਨ ਬੋਰਡ 'ਤੇ ਹਨ। ਇਹ ਸਮੁੰਦਰੀ ਜਹਾਜ਼ ਟਿਕਾਊ ਸਿਧਾਂਤਾਂ ਦੀ ਪਾਲਣਾ ਕਰਦਾ ਹੈ ਕਿਉਂਕਿ ਇਹ ਪ੍ਰਦੂਸ਼ਣ-ਮੁਕਤ ਵਿਧੀਆਂ ਅਤੇ ਸ਼ੋਰ ਕੰਟਰੋਲ ਤਕਨੀਕਾਂ ਨਾਲ ਲੈਸ ਹੈ। ਐੱਮਵੀ ਗੰਗਾ ਵਿਲਾਸ ਦੀ ਪਹਿਲੀ ਯਾਤਰਾ ਵਿੱਚ ਸਵਿਟਜ਼ਰਲੈਂਡ ਦੇ 32 ਸੈਲਾਨੀ ਵਾਰਾਣਸੀ ਤੋਂ ਡਿਬਰੂਗੜ੍ਹ ਦੀ ਯਾਤਰਾ ਦਾ ਆਨੰਦ ਲੈਣਗੇ। ਡਿਬਰੂਗੜ੍ਹ ਵਿੱਚ ਐੱਮਵੀ ਗੰਗਾ ਵਿਲਾਸ ਦੇ ਆਉਣ ਦੀ ਸੰਭਾਵਿਤ ਮਿਤੀ 1 ਮਾਰਚ, 2023 ਹੈ।

https://ci4.googleusercontent.com/proxy/IZteks7VseCg8Ru4y_NbbwZ4WvvtDcjh1YmQ47E5BiwOiXEHCTe5eAiveN6rYGiuZKb90cuKj0cFP4OGsE1M9GvaKp1PEIG1TKxtZsRAVo3ZXtwVFfYPaF4o2Q=s0-d-e1-ft#https://static.pib.gov.in/WriteReadData/userfiles/image/image002J3D1.jpg

ਐੱਮਵੀ ਗੰਗਾ ਵਿਲਾਸ ਦੀ ਯਾਤਰਾ ਨੂੰ ਇਤਿਹਾਸਕ, ਸੱਭਿਆਚਾਰਕ ਅਤੇ ਧਾਰਮਿਕ ਮਹੱਤਤਾ ਵਾਲੇ ਸਥਾਨਾਂ ਵਿੱਚ ਸਟਾਪ ਓਵਰਾਂ ਦੇ ਨਾਲ ਭਾਰਤ ਦੀ ਅਮੀਰ ਵਿਰਾਸਤ ਨੂੰ ਦਿਖਾਉਣ ਲਈ ਤਿਆਰ ਕੀਤਾ ਗਿਆ ਹੈ। ਵਾਰਾਣਸੀ ਵਿੱਚ ਮਸ਼ਹੂਰ "ਗੰਗਾ ਆਰਤੀ" ਤੋਂ, ਇਹ ਬੁੱਧ ਧਰਮ ਲਈ ਬਹੁਤ ਸ਼ਰਧਾ ਵਾਲੇ ਸਥਾਨ ਸਾਰਨਾਥ ਵਿਖੇ ਰੁਕੇਗਾ। ਇਹ ਮੇਯੋਂਗ ਨੂੰ ਵੀ ਕਵਰ ਕਰੇਗਾ, ਜੋ ਕਿ ਇਸਦੇ ਤਾਂਤਰਿਕ ਸ਼ਿਲਪਕਾਰੀ ਲਈ ਜਾਣਿਆ ਜਾਂਦਾ ਹੈ ਅਤੇ ਮਾਜੁਲੀ, ਜੋ ਸਭ ਤੋਂ ਵੱਡਾ ਨਦੀ ਟਾਪੂ ਅਤੇ ਅਸਾਮ ਵਿੱਚ ਵੈਸ਼ਨਵ ਸੱਭਿਆਚਾਰ ਦਾ ਕੇਂਦਰ ਹੈ। ਸੈਲਾਨੀ ਬਿਹਾਰ ਸਕੂਲ ਆਵ੍ ਯੋਗਾ ਅਤੇ ਵਿਕਰਮਸ਼ਿਲਾ ਯੂਨੀਵਰਸਿਟੀ ਵੀ ਜਾਣਗੇ, ਜਿਸ ਨਾਲ ਉਹ ਅਧਿਆਤਮਿਕਤਾ ਅਤੇ ਗਿਆਨ ਵਿੱਚ ਸਮ੍ਰਿੱਧ ਭਾਰਤੀ ਵਿਰਾਸਤ ਵਿੱਚ ਭਿੱਜ ਸਕਣਗੇ। ਇਹ ਕਰੂਜ਼ ਬੰਗਾਲ ਦੀ ਖਾੜੀ ਦੇ ਡੈਲਟਾ ਵਿੱਚ ਸੁੰਦਰਬਨ ਦੀਆਂ ਜੈਵ ਵਿਭਿੰਨਤਾ ਭਰਪੂਰ ਵਿਸ਼ਵ ਵਿਰਾਸਤੀ ਥਾਵਾਂ, ਰਾਇਲ ਬੰਗਾਲ ਟਾਈਗਰਸ ਲਈ ਮਸ਼ਹੂਰ ਅਤੇ ਨਾਲ ਹੀ ਇੱਕ ਸਿੰਙ ਵਾਲੇ ਗੈਂਡੇ ਲਈ ਮਸ਼ਹੂਰ ਕਾਜ਼ੀਰੰਗਾ ਨੈਸ਼ਨਲ ਪਾਰਕ ਤੋਂ ਵੀ ਲੰਘੇਗਾ।

https://ci5.googleusercontent.com/proxy/WnpSXRSe4X9DN8pDJUWsNGo9sMBLAsdy_lJHKg7E8h8PDYAavYctL2soB4TsSXTsQ15E_ddYWp0vaTsHj7dMSTdV6td0lgpqejxD39PEAbaMPhfU7wVtAk2Sog=s0-d-e1-ft#https://static.pib.gov.in/WriteReadData/userfiles/image/image0033ARQ.jpg

ਦੇਸ਼ ਵਿੱਚ ਰਿਵਰ ਕਰੂਜ਼ ਟੂਰਿਜ਼ਮ ਨੂੰ ਵਿਕਸਤ ਕਰਨ ਦੀ ਲੋੜ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਸੋਨੋਵਾਲ ਨੇ ਕਿਹਾ ਕਿ ਇਸ ਖੇਤਰ ਦੇ ਵਿਕਾਸ ਨਾਲ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸਰਕਾਰ ਦੇਸ਼ ਵਿੱਚ ਰਿਵਰ ਕਰੂਜ਼ ਟੂਰਿਜ਼ਮ ਦੀ ਸਫਲਤਾ ਲਈ ਸਮਰੱਥਾ ਬਣਾਉਣ ਲਈ ਪੂੰਜੀ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇਸ ਖੇਤਰ ਦੇ ਵੱਧ ਤੋਂ ਵੱਧ ਐਕਸਪੋਜਰ ਅਤੇ ਤੇਜ਼ੀ ਨਾਲ ਵਿਕਾਸ ਲਈ ਰਿਵਰ ਟੂਰਿਜ਼ਮ ਸਰਕਟਾਂ ਨੂੰ ਵਿਕਸਤ ਅਤੇ ਮੌਜੂਦਾ ਟੂਰਿਜ਼ਮ ਸਰਕਟਾਂ ਨਾਲ ਜੋੜਿਆ ਜਾਵੇਗਾ।

https://ci6.googleusercontent.com/proxy/ECuRLf8GkJW2UPzScVNE_YYdHlHueOx1jyJ1Ya-dAGuZT8pkvxhKV5wcgUYKWz3lc6GhMHKqFkBXbMMFjcAZrtHaEy9Dz0oKwyOztE7QGAfYJ2IyXTpfNu2URw=s0-d-e1-ft#https://static.pib.gov.in/WriteReadData/userfiles/image/image004YD72.jpg

ਐੱਮਵੀ ਗੰਗਾ ਵਿਲਾਸ ਕਰੂਜ਼ ਆਪਣੀ ਕਿਸਮ ਦੀ ਪਹਿਲੀ ਕਰੂਜ਼ ਸੇਵਾ ਹੈ। ਜਹਾਜ਼ਰਾਨੀ, ਬੰਦਰਗਾਹਾਂ ਅਤੇ ਜਲ ਮਾਰਗਾਂ (ਐੱਮਓਪੀਐੱਸਡਬਲਿਊ) ਮੰਤਰਾਲੇ ਦੇ ਅਧੀਨ ਭਾਰਤ ਦੇ ਅੰਦਰੂਨੀ ਜਲ ਮਾਰਗ ਅਥਾਰਟੀ (ਆਈਡਬਲਿਊਏਆਈ) ਦੇ ਸਹਿਯੋਗ ਨਾਲ, ਇਸ ਸੇਵਾ ਦੀ ਸਫਲਤਾ ਉੱਦਮੀਆਂ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿੱਚ ਰਿਵਰ ਕਰੂਜ਼ ਦੀ ਖੋਜ ਕਰਨ ਲਈ ਉਤਸ਼ਾਹਿਤ ਕਰਨ ਦੀ ਸੰਭਾਵਨਾ ਹੈ।

ਗਲੋਬਲ ਰਿਵਰ ਕਰੂਜ਼ ਮਾਰਕੀਟ ਪਿਛਲੇ ਕੁਝ ਸਾਲਾਂ ਵਿੱਚ  5% ਦੀ ਦਰ ਨਾਲ ਵਧਿਆ ਹੈ ਅਤੇ 2027 ਤੱਕ ਕਰੂਜ਼ ਮਾਰਕੀਟ ਦੇ ~ 37% ਬਣਨ ਦੀ ਉਮੀਦ ਹੈ। ਯੂਰਪ ਦੁਨੀਆ ਵਿੱਚ ਰਿਵਰ ਕਰੂਜ਼ ਜਹਾਜ਼ਾਂ ਦਾ ਲਗਭਗ 60% ਹਿੱਸਾ ਸੰਭਾਲ ਰਿਹਾ ਹੈ। ਭਾਰਤ ਵਿੱਚ ਕੋਲਕਾਤਾ ਅਤੇ ਵਾਰਾਣਸੀ ਵਿਚਕਾਰ 8 ਰਿਵਰ ਕਰੂਜ਼ ਜਹਾਜ਼ ਚੱਲ ਰਹੇ ਹਨ ਜਦਕਿ ਰਾਸ਼ਟਰੀ ਜਲ ਮਾਰਗ 2 (ਬ੍ਰਹਮਪੁੱਤਰ) 'ਤੇ ਕਰੂਜ਼ ਦੀ ਆਵਾਜਾਈ ਵੀ ਚੱਲ ਰਹੀ ਹੈ। ਸੈਰ-ਸਪਾਟਾ ਗਤੀਵਿਧੀਆਂ ਜਿਵੇਂ ਕਿ ਰਿਵਰ ਰਾਫਟਿੰਗ, ਕੈਂਪਿੰਗ, ਸੈਰ-ਸਪਾਟਾ, ਕਾਇਆਕਿੰਗ ਅਤੇ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਦੇਸ਼ ਦੇ ਕਈ ਸਥਾਨਾਂ 'ਤੇ ਸੰਚਾਲਿਤ ਹਨ। ਐੱਨਡਬਲਿਊ 2 ਵਿੱਚ 10 ਯਾਤਰੀ ਟਰਮੀਨਲਾਂ ਦਾ ਨਿਰਮਾਣ ਚੱਲ ਰਿਹਾ ਹੈ ਜੋ ਕਿ ਰਿਵਰ ਕਰੂਜ਼ ਦੀ ਸੰਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਵਰਤਮਾਨ ਵਿੱਚ, ਚਾਰ ਰਿਵਰ ਕਰੂਜ਼ ਜਹਾਜ਼ ਐੱਨਡਬਲਿਊ 2 ਵਿੱਚ ਚੱਲ ਰਹੇ ਹਨ ਜਦਕਿ ਇਹ ਐੱਨਡਬਲਿਊ 3 (ਪੱਛਮੀ ਤੱਟ ਨਹਿਰ), ਐੱਨਡਬਲਿਊ 8, ਐੱਨਡਬਲਿਊ 4, ਐੱਨਡਬਲਿਊ 87, ਐੱਨਡਬਲਿਊ 97 ਅਤੇ ਐੱਨਡਬਲਿਊ 5 ਵਿੱਚ ਸੀਮਤ ਸਮਰੱਥਾ ਵਿੱਚ ਕੰਮ ਕਰ ਰਹੇ ਹਨ। ਜਿਵੇਂ ਕਿ ਅੰਦਰੂਨੀ ਜਲ ਮਾਰਗਾਂ ਵਿੱਚ ਸਮਰੱਥਾ ਨਿਰਮਾਣ ਲਈ ਪੂੰਜੀਗਤ ਖਰਚਾ ਵਧਾਇਆ ਜਾਂਦਾ ਹੈ, ਰਿਵਰ ਕਰੂਜ਼ ਅਰਥਵਿਵਸਥਾ ਲਈ ਯੋਜਨਾਬੱਧ ਅੱਗੇ ਅਤੇ ਪਿੱਛੇ ਦੇ ਲਿੰਕੇਜ ਨਾਲ ਨਦੀਆਂ ਦੇ ਕਿਨਾਰਿਆਂ 'ਤੇ ਅੱਗੇ ਵਧਣ ਲਈ ਤਿਆਰ ਹੈ।

******

ਐੱਮਜੇਪੀਐੱਸ



(Release ID: 1889972) Visitor Counter : 114