ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਨੈਸ਼ਨਲ ਹੈਲਥ ਅਥਾਰਟੀ (NHA) ਨੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ-JAY ਯੋਜਨਾ ਦੇ ਤਹਿਤ ਸੂਚੀਬੱਧ ਹਸਪਤਾਲਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਅਤੇ ਉਨ੍ਹਾਂ ਨੂੰ ਗ੍ਰੇਡ ਦੇਣ ਲਈ ਨਵੀਂ ਪ੍ਰਣਾਲੀ ਦੀ ਸ਼ੁਰੂਆਤ ਕੀਤੀ


ਨਵੀਂ ਪ੍ਰਣਾਲੀ ਦਾ ਉਦੇਸ਼ ਸਿਹਤ ਸੇਵਾਵਾਂ ਪ੍ਰਦਾਤਾਵਾਂ ਨੂੰ ਰੋਗੀ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ 'ਤੇ ਧਿਆਨ ਕੇਂਦਰਿਤ ਕਰਨ ਲਈ ਲਾਭ ਅਤੇ ਪ੍ਰੋਤਸਾਹਿਤ ਕਰਨਾ ਹੈ।

Posted On: 09 JAN 2023 1:37PM by PIB Chandigarh

ਨੈਸ਼ਨਲ ਹੈਲਥ ਅਥਾਰਟੀ (NHA) ਆਪਣੀ  ਪ੍ਰਮੁਖ ਯੋਜਨਾ- ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM-JAY) ਦੇ ਤਹਿਤ ਹਸਪਤਾਲ ਦੇ ਪ੍ਰਦਰਸ਼ਨ ਨੂੰ ਮਾਪਣ ਅਤੇ ਗ੍ਰੇਡ ਕਰਨ ਲਈ ਇੱਕ ਨਵੀਂ ਪ੍ਰਣਾਲੀ ਸ਼ੁਰੂ ਕਰ ਰਹੀ ਹੈ। ਇਸ ਦਾ ਉਦੇਸ਼ ਹਸਪਤਾਲਾਂ ਦੁਆਰਾ ਪ੍ਰਦਾਨ ਕੀਤੀ ਗਈ  ਸੇਵਾਵਾਂ ਦੀ ਮਾਤਰਾ ਦੀ ਬਜਾਏ ਸਿਹਤ ਸੰਭਾਲ ਸੇਵਾਵਾਂ ਦੇ ਮੁੱਲ ਦੇ ਆਧਾਰ 'ਤੇ ਹਸਪਤਾਲਾਂ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨਾ ਹੈ।

ਆਮ ਤੌਰ 'ਤੇ ਭੁਗਤਾਨ ਕਰਨ ਵਾਲੇ ਦੇ ਦ੍ਰਿਸ਼ਟੀਕੋਣ ਤੋਂ ਸਿਹਤ ਸੇਵਾ ਮਾਡਲ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀ ਸੇਵਾਵਾਂ ਦੀ ਮਾਤਰਾ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਇਸ ਵਿੱਚ ਪੇਸ਼ ਕੀਤੀਆਂ ਸੇਵਾਵਾਂ ਦੀ ਸੰਖਿਆ ਦੇ ਆਧਾਰ 'ਤੇ ਕੇਸ-ਅਧਾਰਿਤ ਇਕ-ਵਾਰ ਭੁਗਤਾਨ ਹੁੰਦਾ ਹੈ। ਇਹ ਨਵੀਂ ਪ੍ਰਣਾਲੀ 'ਮੁੱਲ ਅਧਾਰਿਤ ਸੇਵਾ' ਦੇ ਸੰਕਲਪ ਦੀ ਸ਼ੁਰੂਆਤ ਕਰੇਗੀ, ਜਿੱਥੇ ਭੁਗਤਾਨ ਨਤੀਜੇ ਅਧਾਰਿਤ ਹੋਵੇਗਾ। ਹਸਪਤਾਲਾਂ ਨੂੰ ਇਲਾਜ ਦੀ ਗੁਣਵੱਤਾ ਦੇ ਅਨੁਸਾਰ ਭੁਗਤਾਨ ਕੀਤਾ ਜਾਵੇਗਾ। ਨਵੇਂ ਪ੍ਰਰੂਪ ਦੇ ਤਹਿਤ ਰੋਗੀਆ ਨੂੰ ਉਨ੍ਹਾਂਦੀ ਸਿਹਤ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਕਰਨ ਦੇ ਲਈ ਸੇਵਾ ਪ੍ਰਦਾਤਾਵਾਂ ਨੂੰ ਪੇਸ਼ ਕੀਤਾ ਜਾਵੇਗਾ। ਜਿਸ ਦੇ ਨਤੀਜੇ ਵਜੋਂ ਲੰਬੇ ਸਮੇਂ ਵਿੱਚ ਲੋਕਾਂ ਵਿੱਚ ਰੋਗ ਦੇ ਪ੍ਰਭਾਵ ਨੂੰ ਘੱਟ ਕੀਤਾ ਜਾਵੇਗਾ।

ਇਹ ਕਦਮ ਸਮੁੱਚੇ ਸਿਹਤ ਸੰਭਾਲ ਲਾਭ ਵਿੱਚ ਮਹੱਤਵਪੂਰਨ ਵਾਧੇ ਦਾ ਸੰਕਲਪ ਪੇਸ਼ ਕਰਦਾ ਹੈ ਅਤੇ ਇਸ ਨਾਲ ਰੋਗੀਆਂ ਤੋਂ ਲੈ ਕੇ ਸਿਹਤ ਸੰਭਾਲ ਪ੍ਰਦਾਤਾਵਾਂ, ਭੁਗਤਾਨ ਕਰਨ ਵਾਲਿਆਂ ਅਤੇ ਸਪਲਾਇਰਾਂ ਤੱਕ ਸਾਰੇ ਸਬੰਧਤ ਹਿੱਸੇਦਾਰਾਂ ਨੂੰ ਲਾਭ ਹੋਣ ਦੀ ਉਮੀਦ ਹੈ। ਰੋਗੀਆ ਨੂੰ ਬਿਹਤਰ ਸਿਹਤ ਪਰਿਮਾਣ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਸੇਵਾਵਾਂ ਨਾਲ ਵਧੇਰੇ ਸੰਤੁਸ਼ਟੀ ਪ੍ਰਾਪਤ ਕਰਨਗੇ, ਅਤੇ ਪ੍ਰਦਾਤਾ ਬਿਹਤਰ ਦੇਖਭਾਲ ਸਮਰੱਥਾਵਾਂ ਨੂੰ ਪ੍ਰਾਪਤ ਕਰਨ ਲਈ ਤਿਆਰ ਹਨ। ਇਸੇ ਤਰ੍ਹਾਂ ਭੁਗਤਾਨ ਕਰਨ ਵਾਲੇ ਖਰਚੇ ਤੋਂ ਪੈਦਾ ਹੋਣ ਵਾਲੇ ਸਿਹਤ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਦੇ ਯੋਗ ਹੋਣਗੇ।

ਇਸ ਪਹਿਲਕਦਮੀ 'ਤੇ ਨੈਸ਼ਨਲ ਹੈਲਥ ਅਥਾਰਟੀ ਦੇ ਸੀਈਓ ਡਾ: ਆਰ.ਐਸ. ਸ਼ਰਮਾ ਨੇ ਕਿਹਾ ਹੈ ਕਿ PM-JAY ਲਾਭਪਾਤਰੀਆਂ ਨੂੰ ਹਰ ਇੱਕ ਸੂਚੀਬੱਧ ਹਸਪਤਾਲ ਵਿੱਚ ਨਕਦ ਰਹਿਤ ਸਿਹਤ ਲਾਭ ਅਤੇ ਗੁਣਵੱਤਾ ਦੀ ਦੇਖਭਾਲ ਮਿਲੇ। ਇਹ ਨਿਸ਼ਚਿਤ ਕਰਨ ਲਈ ਐਨਐਏਨੇ ਨੇ ਕਈ ਉਪਾਵਾਂ ਨੂੰ ਲਾਗੂ ਕੀਤਾ ਹੈ। ਇੰਨ੍ਹਾਂ ਉਪਾਅ ਵਿੱਚ ਯੋਜਨਾ ਦੇ ਤਹਿਤ ਉਪਚਾਰ ਦੀ ਲਾਗਤ ਦਾ ਮਾਨਕੀਕਰਨ ਅਤੇ ਨਵੀਂ ਉਨਤ ਉਪਚਾਰ ਪ੍ਰਕਿਰਿਆ ਨੂੰ ਸ਼ਾਮਿਲ ਕਰਨਾ ਵੀ ਸ਼ਾਮਿਲ ਹੈ। ਇਸਦੇ  ਅੰਤਰਗਤ ਐਨਐਚ ਏ ਨੇ ਰੋਗੀਆਂ ਨੂੰ ਮਿਆਰੀ ਸੇਵਾਵਾਂ ਦੇਣ ਵਾਲੇ ਸਭ ਤੋਂ ਬੇਹਤਰ ਪ੍ਰਦਰਸ਼ਨ ਕਰਨ ਵਾਲੇ ਹਸਪਤਾਲਾਂ ਨੂੰ  ਪ੍ਰੋਤਸਾਹਿਤ ਕਰਨ ਲਈ ਪ੍ਰਬੰਧ ਕੀਤੇ ਹਨ।

 

ਇਸ ਤੋਂ ਇਲਾਵਾ ਇਕ ਮੁੱਲ-ਅਧਾਰਿਤ ਸਿਹਤ ਸੰਭਾਲ ਪ੍ਰਣਾਲੀ ਵਿੱਚ ਭੁਗਤਾਨ ਕਰਤਾ ਮਜ਼ਬੂਤ ​​ਲਾਗਤ ਨਿਯੰਤਰਣ ਵੀ ਕਰ ਸਕਦੇ ਹਨ। ਘੱਟ ਦਾਅਵਿਆਂ ਵਾਲੀ ਇੱਕ ਸਿਹਤਮੰਦ ਜਨਸੰਖਿਆ ਦਾ ਭੁਗਤਾਨ ਕਰਤਾਵਾਂ ਦੇ ਪ੍ਰੀਮੀਅਮ ਪੂਲ ਅਤੇ ਨਿਵੇਸ਼ਾਂ ਦੀ ਲਾਗਤ ਘੱਟ ਹੁੰਦੀ ਹੈ। ਅਪੂਰਤਕਰਤਾਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਸਕਾਰਾਤਮਕ ਰੋਗੀ ਪਰਿਮਾਣਾਂ ਅਤੇ ਘੱਟ ਲਾਗਤਾਂ ਦੇ ਅਨੁਰੂਪ ਕਰਨ ਵਿੱਚ ਯੋਗ ਹੋਣ ਦਾ ਲਾਭ ਮਿਲੇਗਾ।ਵਿਆਪਕ ਮੁੱਲ-ਅਧਾਰਿਤ ਦੇਖਭਾਲ, ਸਿਹਤ ਸੇਵਾ ਪ੍ਰਦਾਨ ਕਰਨ ਨੂੰ ਰੋਗੀ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਉਤੇ ਜਿਆਦਾ ਧਿਆਨ ਕੇਂਦਰਿਤ ਕਰਨ ਦੇ ਲਈ ਲਾਭ ਅਤੇ ਉਤਸ਼ਾਹਿਤ ਕਰਕੇ ਭਾਰਤ ਵਿੱਚ ਸਿਹਤ ਸੇਵਾ ਸੰਭਾਲ ਦੇ ਦ੍ਰਿਸ਼ਟੀਕੋਣ ਵਿੱਚ ਮਹੱਤਵਪੂਰਨ ਸੁਧਾਰ ਕਰਨ ਦਾ ਸੰਕਲਪ ਕਰਦਾ ਹੈ।

 

ਮੁੱਲ-ਆਧਾਰਿਤ ਦੇਖਭਾਲ ਦੇ ਅਧੀਨ AB PM-JAY ਸੂਚੀਬੱਧ ਹਸਪਤਾਲਾਂ ਦੇ ਪ੍ਰਦਰਸ਼ਨ ਨੂੰ  ਪੰਜ ਪ੍ਰਦਰਸ਼ਨ ਸੰਕੇਤਕਾਂ ਦੇ ਆਧਾਰ 'ਤੇ ਕੀਤਾ ਜਾਵੇਗਾ। ਇਹ ਹਨ- 1. ਲਾਭਪਾਤਰੀ ਸੰਤੁਸ਼ਟੀ, 2. ਹਸਪਤਾਲ ਵਿੱਚ ਭਰਤੀ ਹੋਣ ਦੀ ਦਰ, 3. ਅਊਟ ਆਫ ਪੋਕੇਟ  ਦੀ ਸੀਮਾ, 4. ਪੁਸ਼ਟੀ ਕੀਤੀਆਂ ਸ਼ਿਕਾਇਤਾਂ ਅਤੇ 5. ਦਾਖਲ ਰੋਗੀ ਦੇ ਸਿਹਤ-ਸਬੰਧਤ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ।

ਉਪਰੋਕਤ ਸੰਕੇਤਕਾਂ 'ਤੇ ਆਧਾਰਿਤ ਹਸਪਤਾਲਾਂ ਦੀ ਪ੍ਰਦਰਸ਼ਨ ਨੂੰ ਸਰਵਜਨਕ  ਡੈਸ਼ਬੋਰਡ 'ਤੇ ਵੀ ਉਪਲਬਧ ਕਰਵਾਇਆ ਜਾਵੇਗਾ, ਜੋ ਲਾਭਪਾਤਰੀਆਂ ਨੂੰ ਸੂਚਨਾ ਅਧਾਰਿਤ ਫੈਸਲੇ ਲੈਣ ਵਿੱਚ ਮਦਦ ਕਰੇਗਾ। ਇਸ ਤਰ੍ਹਾਂ ਹਸਪਤਾਲ ਦੇ ਪ੍ਰਦਰਸ਼ਨ ਨਾ ਕੇਵਲ ਵਿੱਤੀ ਪ੍ਰੋਤਸਾਹਨ ਨੂੰ ਨਿਰਧਾਰਤ ਕਰੇਗੀ, ਸਗੋਂ PMJAY ਦੇ ਅਧੀਨ ਲਾਭਪਾਤਰੀਆਂ ਦੇ ਮਿਆਰੀ ਇਲਾਜ ਦੀ ਮੰਗ ਵੀ ਪੈਦਾ ਕਰੇਗੀ।

ਇਹ ਪ੍ਰਦਰਸ਼ਨ ਮੁਲਾਂਕਣ ਅਤੇ ਮੁੱਲ-ਆਧਾਰਿਤ ਪ੍ਰੋਤਸਾਹਨ ਅਤੇ ਸਿਹਤ ਸੰਭਾਲ ਦੀ ਗੁਣਵੱਤਾ ਦੀ ਨਿਗਰਾਨੀ ਕਰਨ ਲਈ ਸਿਹਤ ਟੈਕਨੋਲੋਜੀ ਮੁਲਾਂਕਣ ਅਤੇ ਡਿਜੀਟਲ ਉਪਕਰਨਾਂ ਦੀ ਵਰਤੋਂ, ਸਮੂਹਿਕ ਤੌਰ 'ਤੇ AB PM-JAY ਅਤੇ ਭਾਰਤੀ ਸਿਹਤ ਪ੍ਰਣਾਲੀ ਨੂੰ ਮਾਤਰਾ-ਅਧਾਰਿਤ ਤੋਂ ਮੁੱਲ-ਆਧਾਰਿਤ ਸਿਹਤ ਦੇਖਭਾਲ ਵੱਲ ਜਾਣ ਲਈ ਪ੍ਰਣਾਲੀ ਵਿੱਚ ਰੁਪਾਂਤਰਿਤ ਕਰ ਦੇਵੇਗਾ

***********

 



(Release ID: 1889962) Visitor Counter : 101