ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਪਰੀਕਸ਼ਾ ਪੇ ਚਰਚਾ 2023 ਦੀ ਤਿਆਰੀ ਦੀ ਸਮੀਖਿਆ ਕੀਤੀ

Posted On: 09 JAN 2023 3:54PM by PIB Chandigarh

ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਿੱਖਿਆ ਰਾਜ ਮੰਤਰੀਆਂ ਸ਼੍ਰੀਮਤੀ ਅੰਨਪੂਰਣਾ ਦੇਵੀ ਅਤੇ ਡਾ. ਸੁਭਾਸ਼ ਸਰਕਾਰ ਦੇ ਨਾਲ ਅੱਜ 'ਪਰੀਕਸ਼ਾ ਪੇ ਚਰਚਾ 2023' ਦੀਆਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।



 

 

ਸ਼੍ਰੀ ਸੰਜੇ ਕੁਮਾਰ, ਸਕੱਤਰ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ;  ਡੀਓਐੱਸਈਐੱਲ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵਾ ਚੰਦਰ, ਅਤੇ ਸਿੱਖਿਆ ਮੰਤਰਾਲੇ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਪ੍ਰੈੱਸ ਇਨਫਰਮੇਸ਼ਨ ਬਿਊਰੋ, ਐੱਨਸੀਈਆਰਟੀ, ਸੀਬੀਐੱਸਈ, ਐੱਨਵੀਐੱਸ, ਕੇਂਦਰੀ ਵਿਦਿਆਲਿਆ ਸੰਗਠਨ ਅਤੇ ਮਾਈਗੌਵ (MyGov) ਦੇ ਸੀਨੀਅਰ ਅਧਿਕਾਰੀ ਬੈਠਕ ਵਿੱਚ ਸ਼ਾਮਲ ਹੋਏ।

 

ਮੰਤਰੀ ਨੇ ਬੈਠਕ ਦੌਰਾਨ ਪੀਪੀਸੀ 2023 'ਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਜੁੜਾਵ ਨੂੰ ਹੋਰ ਗਹਿਰਾ ਕਰਨ ਅਤੇ ਵਧਾਉਣ ਦਾ ਸੱਦਾ ਦਿੱਤਾ।

 

 


 

ਸ਼੍ਰੀ ਪ੍ਰਧਾਨ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪੀਪੀਸੀ 2023 ਪਰੀਖਿਆ ਦੇ ਸੀਜ਼ਨ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਊਰਜਾ ਅਤੇ ਪ੍ਰੇਰਨਾ ਪ੍ਰਦਾਨ ਕਰਦਾ ਹੈ। 

 

***********


ਐੱਨਬੀ/ਏਕੇ



(Release ID: 1889921) Visitor Counter : 106