ਜਲ ਸ਼ਕਤੀ ਮੰਤਰਾਲਾ

ਭੋਪਾਲ ਵਿੱਚ ਜਲ ‘ਤੇ ਰਾਜ ਮੰਤਰੀਆਂ ਦੇ ਪਹਿਲੇ ਅਖਿਲ ਭਾਰਤੀ ਸਲਾਨਾ ਸੰਮੇਲਨ ਵਿੱਚ ਵਾਟਰ ਵਿਜ਼ਨ@2047 ‘ਤੇ ਚਰਚਾ ਦਾ ਪ੍ਰੋਗਰਾਮ

Posted On: 04 JAN 2023 2:27PM by PIB Chandigarh

ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਦੇ ਅਨੁਰੂਪ, ਕੇਂਦਰ ਸਰਕਾਰ ਕਾਰਜ-ਯੋਜਨਾ ਅਤੇ ਭਾਰਤ ਪਰਿਕਲਪਨਾ ਪ੍ਰਲੇਖ@2047 ਨੂੰ ਤਿਆਰ ਕਰਨ ਦੇ ਲਈ ਚਰਚਾ ਕਰ ਰਹੀ ਹੈ। ਭਾਰਤ@2047 ਦੇ ਅੰਗ ਦੇ ਰੂਪ ਵਿੱਚ ਜਲ ਸੁਰੱਖਿਆ ਦੀ ਚੁਣੌਤੀਆਂ ਦੇ ਸਮਾਧਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ‘5ਪੀ’ ਦਾ ਮੰਤਰ ਦਿੱਤਾ ਸੀ, ਜਿਸ ਵਿੱਚ ਪੌਲਿਟਿਕਲ ਵਿਲ (ਰਾਜਨੀਤਿਕ ਇੱਛਾ ਸ਼ਕਤੀ), ਪਬਲਿਕ ਫਾਇਨੈਂਸਿੰਗ (ਲੋਕ ਵਿੱਤ), ਪਾਰਟਨਰਸ਼ਿਪ (ਸਾਂਝੇਦਾਰੀ), ਪਬਲਿਕ ਪਾਰਟੀਸਿਪੇਸ਼ਨ (ਜਨ ਭਾਗੀਦਾਰੀ) ਅਤੇ ਪਰਸੁਯੇਸ਼ਨ ਫੋਰ ਸਸਟੇਨੇਬੀਲਿਟੀ (ਨਿਰੰਤਰਤਾ ਦੇ ਲਈ ਪ੍ਰੇਰਣਾ) ਸ਼ਾਮਲ ਹੈ। ਆਉਣ ਵਾਲੇ ਵਰ੍ਹਿਆਂ ਵਿੱਚ ਉਚਾਈਆਂ ਹਾਸਲ ਕਰਨ ਦੇ ਭਾਰਤ ਦੇ ਪ੍ਰਯਤਨਾਂ ਵਿੱਚ ਭਾਰਤ ਦਾ ਜਲ ਸੈਕਟਰ ਮਹੱਤਵਪੂਰਨ ਭੂਮਿਕਾ ਨਿਭਾਵੇਗਾ।

 

ਕਾਰਜ-ਯੋਜਨਾ ਨੂੰ ਅੱਗੇ ਵਧਾਉਣ ਦੇ ਲਈ ਜਲ ਸ਼ਕਤੀ ਮੰਤਰਾਲਾ “ਜਲ ‘ਤੇ ਰਾਜਮੰਤਰੀਆਂ ਦੇ ਪਹਿਲੇ ਅਖਿਲ ਭਾਰਤੀ ਸਲਾਨਾ ਸੰਮੇਲਨ” ਦਾ ਆਯੋਜਨ ਕਰ ਰਿਹਾ ਹੈ, ਜਿਸ ਦਾ ਵਿਸ਼ਾ “ਵਾਟਰ ਵਿਜ਼ਨ@2047”  ਹੈ। ਇਸ ਦਾ ਆਯੋਜਨ 5 ਅਤੇ 6 ਜਨਵਰੀ, 2023 ਨੂੰ ਭੋਪਾਲ, ਮੱਧ ਪ੍ਰਦੇਸ਼ ਵਿੱਚ ਕੀਤਾ ਜਾ ਰਿਹਾ ਹੈ। ਇਸ ਦੋ ਦਿਨਾਂ ਸੰਮੇਲਨ ਦਾ ਪ੍ਰਮੁੱਖ ਉਦੇਸ਼ ਹੈ ਰਾਜਾਂ ਦੇ ਵਿਭਿੰਨ ਜਲ ਹਿਤਧਾਰਕਾਂ ਤੋਂ ਇੰਡੀਆ@2047 ਅਤੇ 5ਪੀ ਦੇ ਲਈ ਵਿਚਾਰ ਪ੍ਰਾਪਤ ਕਰਨਾ। ਅਜਿਹਾ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਜਲ ਰਾਜ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਰਾਜਾਂ ਦੇ ਨਾਲ ਸ਼ਮੂਲੀਅਤ ਤੇ ਸਾਂਝੇਦਾਰੀ ਵਿੱਚ ਸੁਧਾਰ ਕਰਨਾ ਤੇ ਜਲ ਸ਼ਕਤੀ ਮੰਤਰਾਲੇ ਦੀਆਂ ਪਹਿਲਾ ਤੇ ਯੋਜਨਾਵਾਂ ਨੂੰ ਰਾਜਾਂ ਦੇ ਨਾਲ ਸਾਂਝਾ ਕਰਨਾ ਵੀ ਉਕਤ ਪ੍ਰੋਗਰਾਮ ਦਾ ਲਕਸ਼ ਹੈ।

 

ਝਲਕੀਆਂ

  • 5 ਅਤੇ 6 ਜਨਵਰੀ, 2023 ਨੂੰ ਭੋਪਾਲ, ਮੱਧ ਪ੍ਰਦੇਸ਼ ਵਿੱਚ ਕੂੜੇ ਬਾਰੇ ਪਹਿਲੀ ਆਲ ਇੰਡੀਆ ਸਲਾਨਾ ਰਾਜ ਮੰਤਰੀਆਂ ਦੀ ਕਾਨਫਰੰਸ ਹੋਵੇਗੀ

  • ਪ੍ਰਧਾਨ ਮੰਤਰੀ ਦੀ ਇੰਡੀਆ@2047 ਯੋਜਨਾ ਦਾ ਅੰਗ ਹੈ ਵਾਟਰ ਵਿਜ਼ਨ@2047 

  • ਜਲ ਸੁਰੱਖਿਆ, ਜਲ ਉਪਯੋਗਿਤਾ ਕੁਸ਼ਲਤਾ, ਜਲ ਪ੍ਰਸ਼ਾਸਨ, ਜਲ ਇਨਫ੍ਰਾਸਟ੍ਰਕਚਰ ਅਤੇ ਜਲ ਗੁਣਵੱਤਾ ਨੂੰ ਕੇਂਦਰ ਵਿੱਚ ਰੱਖਦੇ ਹੋਏ ਸੰਮੇਲਨ ਵਿੱਚ ਵਿਸ਼ੇਗਤ ਸੈਸ਼ਨਾਂ ਦਾ ਆਯੋਜਨ

  • ਦੇਸ਼ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਲ ਸੰਸਾਧਨ, ਜਨ ਸਿਹਤ ਇੰਜੀਨੀਅਰਿੰਗ ਵਿਭਾਗ (ਪੀਐੱਚਈਡੀ) ਅਤੇ ਸਿੰਚਾਈ ਮੰਤਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ

  • ਭਾਗੀਦਾਰ ਵਾਟਰ ਵਿਜ਼ਨ@2047 ਦਾ ਬਲੂ ਪ੍ਰਿੰਟ ਤਿਆਰ ਕਰਨਗੇ ਅਤੇ ਦੇਸ਼ ਦੀਆਂ ਜਲ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਇੱਕ ਰੋਡ ਮੈਪ ਤਿਆਰ ਕਰਨਗੇ

 

ਇਸ ਅਵਸਰ ‘ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਜਲ ਸ਼ਕਤੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੀ ਪ੍ਰੋਗਰਾਮ ਦੇ ਦੌਰਾਨ ਉਪਸਥਿਤ ਰਹਿਣਗੇ। ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਸੰਮੇਲਨ ਦੇ ਦੌਰਾਨ ਜਲ ਪ੍ਰਸ਼ਾਸਨ ‘ਤੇ ਇੱਕ ਮਹੱਤਵਪੂਰਨ ਵਿਸ਼ੇਗਤ ਸੈਸ਼ਨ ਦੀ ਪ੍ਰਧਾਨਗੀ ਕਰਨਗੇ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਲ ਸੰਸਾਧਨ, ਜਨ ਸਿਹਤ ਇੰਜੀਨੀਅਰਿੰਗ ਵਿਭਾਗ (ਪੀਐੱਚਈਡੀ) ਅਤੇ ਸਿੰਚਾਈ ਮੰਤਰੀਆਂ ਨੂੰ ਵਾਟਰ ਵਿਜ਼ਨ@2047 ਦਾ ਬਲੂ-ਪ੍ਰਿੰਟ ਤੇ ਦੇਸ਼ ਦੀਆਂ ਜਲ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਰੋਡ-ਮੈਪ ਕਰਨ ਦੇ ਲਈ ਸੱਦਾ ਦਿੱਤਾ ਗਿਆ ਹੈ।

 

ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਜਲ ਸੰਸਾਧਨ, ਜਨ ਸਿਹਤ ਇੰਜੀਨੀਅਰਿੰਗ ਵਿਭਾਗ (ਪੀਐੱਚਈਡੀ) ਅਤੇ ਸਿੰਚਾਈ ਵਿਭਾਗਾਂ ਦੇ ਸੀਨੀਅਰ ਸਕੱਤਰ ਵੀ ਖੇਤੀਬਾੜਈ ਉਤਪਾਦਨ ਕਮਿਸ਼ਨਰਾਂ ਦੇ ਨਾਲ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਹੋਵੇਗਾ, ਜਿਸ ਵਿੱਚ ਯੁਵਾ ਇਨੋਵੇਟਰਸ/ਸਟਾਰਟ-ਅੱਪ ਜਲ ਸੈਕਟਰ ਵਿੱਚ ਨਵੇਂ ਇਨੋਵੇਸ਼ਨਾਂ ਨੂੰ ਪੇਸ਼ ਕਰਨਗੇ।

ਇਸ ਸੰਮੇਲਨ ਦੀ ਅੰਤਰਦ੍ਰਿਸ਼ਟੀ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਪਲੇਨਰੀ ਸੈਸ਼ਨ ਦਾ ਵੀ ਆਯੋਜਨ ਕੀਤਾ ਜਾਵੇਗਾ, ਜੋ ਵਾਟਰ ਵਿਜ਼ਨ@2047 ਨੂੰ ਕੇਂਦਰ ਵਿੱਚ ਰੱਖਦੇ ਹੋਏ ਸੰਮੇਲਨ ਦਾ ਏਜੰਡਾ ਨਿਰਧਾਰਿਤ ਕਰੇਗਾ। ਸੰਮੇਲਨ ਵਿੱਚ ਪੰਜ ਵਿਸ਼ੇਗਤ ਸੈਸ਼ਨ ਹੋਣਗੇ:

 

  1. ਜਲ ਦੀ ਕਮੀ, ਜਲ ਦੀ ਅਧਿਕਤਾ ਅਤੇ ਪਹਾੜੀ ਇਲਾਕਿਆਂ ਵਿੱਚ ਜਲ ਸੁਰੱਖਿਆ;

  2. ਬੇਕਾਰ ਚਲੇ ਜਾਣ ਵਾਲੇ ਪਾਣੀ/ਗੰਦਲੇ ਪਾਣੀ ਨੂੰ ਦੁਬਾਰਾ ਇਸਤੇਮਾਲ ਕਰਨ ਸਹਿਤ ਜਲ ਉਪਯੋਗਿਤਾ ਕੁਸ਼ਲਤਾ;

  3. ਜਲ ਪ੍ਰਸ਼ਾਸਨ;

  4. ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਵਿੱਚ ਸਮਰੱਥ ਜਲ ਅਧੋਰਚਨਾ, ਅਤੇ

  5. ਜਲ ਗੁਣਵੱਤਾ

ਪਹਿਲਾ ਵਿਸ਼ੇਗਤ ਸੈਸ਼ਨ ‘ਜਲ ਦੀ ਕਮੀ, ਜਲ ਦੀ ਅਧਿਕਤਾ ਅਤੇ ਪਹਾੜੀ ਇਲਾਕਿਆਂ ਵਿੱਚ ਜਲ ਸੁਰੱਖਿਆ” ‘ਤੇ, ਦੂਸਰਾ ਵਿਸ਼ੇਗਤ ਸੈਸ਼ਨ “ਬੇਕਾਰ ਚਲ ਜਾਣ ਵਾਲੇ ਪਾਣੀ/ਗੰਦਲੇ ਪਾਣੀ ਨੂੰ ਦੁਬਾਰਾ ਇਸਤੇਮਾਲ ਕਰਨ ਸਹਿਤ ਜਲ ਉਪਯੋਗਿਤਾ ਕੁਸ਼ਲਤਾ” ‘ਤੇ ਹੋਵੇਗਾ, ਜਿਸ ਵਿੱਚ ਮੈਦਾਨੀ ਪੱਧਰ ‘ਤੇ ਭਾਈਚਾਰਿਆਂ ਦੀ ਭਾਗੀਦਾਰੀ ਨੂੰ ਸਫਲ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਤੀਸਰਾ ਵਿਸ਼ੇਗਤ ਸੈਸ਼ਨ “ਜਲ ਪ੍ਰਸ਼ਾਸਨ” ‘ਤੇ ਹੈ, ਜਿਸ ਦਾ ਮਕਸਦ ਹੈ ਕੇਂਦਰ ਦੀ ਪਹਿਲ ‘ਤੇ ਵਿਭਿੰਨ ਰਾਜਾਂ ਨੂੰ ਨਾਲ ਲਿਆਉਣਾ, ਤਾਕਿ ਜਲ ਸੈਕਟਰ ਵਿੱਚ ਭਿੰਨਤਾ ਨੂੰ ਸਮਾਪਤ ਕੀਤਾ ਜਾ ਸਕੇ। ਚੌਥੇ ਵਿਸ਼ੇਗਤ ਸੈਸ਼ਨ ਵਿੱਚ ਦੇਸ਼ ਦੇ ਜਲਵਾਯੂ ਪਰਿਵਰਤਨ ਦੇ ਮੌਜੂਦਾ ਦ੍ਰਿਸ਼ ਦਾ ਸਮਾਧਾਨ ਕਰਨਾ ਤੇ ਜਲਵਾਯੂ ਪਰਿਵਰਤਨ ਦੇ ਦੁਸ਼ਪ੍ਰਭਾਵਾਂ ਨੂੰ ਘੱਟ ਕਰਨ ਦੇ ਲਈ ਜ਼ਰੂਰੀ ਉਪਾਅ ਕਰਨਾ ਹੈ। ਪੰਜਵਾਂ ਸੈਸ਼ਨ ਜਲ ਦੀ ਗੁਣਵੱਤਾ ‘ਤੇ ਹੋਵੇਗਾ, ਜਿਸ ਵਿੱਚ ਪੇਅਜਲ, ਸਤਹ ‘ਤੇ ਮੌਜੂਦਾ ਜਲ ਅਤੇ ਭੂਜਲ ਦੀ ਗੁਣਵੱਤਾ ਦੀਆਂ ਸਮੱਸਿਆਵਾਂ ‘ਤੇ ਵਿਚਾਰ ਕੀਤਾ ਜਾਵੇਗਾ।

ਵਿਸ਼ੇਗਤ ਸੈਸ਼ਨਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਅਸੀਂ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਬੜੀ ਪਰਿਕਲਪਨਾ ਨੂੰ ਪੂਰਾ ਕਰਨ ਦੇ ਲਈ ਇੱਕਰੂਪਤਾ ਵਿੱਚ ਬੰਨ੍ਹ ਕੇ ਕੰਮ ਕਰ ਸਕੀਏ।

*****

 

ਏਐੱਸ



(Release ID: 1889175) Visitor Counter : 119