ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤ ਦੇ ਚੋਟੀ ਦੇ ਪੋਸ਼ਣ ਵਿਗਿਆਨੀ ਅਤੇ ਫਿਟਨੈਸ ਮਾਹਿਰ ਫਿੱਟ ਇੰਡੀਆ ਦੇ ਨਵੇਂ ਟਾਕ ਸ਼ੋਅ ਦੇ ਨਾਲ ਨਾਗਰਿਕਾਂ ਨੂੰ ਆਪਣੇ ਨਵੇਂ ਸਾਲ ਦੀ ਫਿਟਨੈਸ ਯੋਜਨਾ ਬਣਾਉਣ ਵਿੱਚ ਮਦਦ ਕਰਨ ਲਈ ਤਿਆਰ ਹਨ
प्रविष्टि तिथि:
04 JAN 2023 3:33PM by PIB Chandigarh
ਮੁੱਖ ਗੱਲਾਂ:
· ਪ੍ਰੋਗਰਾਮ 8 ਜਨਵਰੀ ਤੋਂ ਸ਼ੁਰੂ ਹੋ ਕੇ 26 ਫਰਵਰੀ, 2023 ਤੱਕ ਫਿੱਟ ਇੰਡੀਆ ਦੇ ਅਧਿਕਾਰਤ ਇੰਸਟਾਗ੍ਰਾਮ ਅਤੇ ਯੂਟਿਊਬ ਹੈਂਡਲ 'ਤੇ, ਹਰ ਐਤਵਾਰ ਸਵੇਰੇ 11 ਵਜੇ ਹੋਵੇਗਾ
· 8 ਵਾਰਤਾਵਾਂ ਦੀ ਪਹਿਲੀ ਲੜੀ ਦਾ ਸਿਰਲੇਖ ਫਿੱਟ ਇੰਡੀਆ ਹੈਲਥੀ ਹਿੰਦੁਸਤਾਨ ਰੱਖਿਆ ਗਿਆ ਹੈ
ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦਾ ਇੱਕ ਪ੍ਰਮੁੱਖ ਪ੍ਰੋਗਰਾਮ, ਫਿੱਟ ਇੰਡੀਆ ਮੂਵਮੈਂਟ, ਨਵੇਂ ਸਾਲ ਦੇ ਮੌਕੇ 'ਤੇ 'ਫਿੱਟ ਇੰਡੀਆ-ਸੰਡੇ ਟਾਕਸ' ਸਿਰਲੇਖ ਵਾਲੀ ਇੱਕ ਵਿਸ਼ੇਸ਼ ਔਨਲਾਈਨ ਲੜੀ ਸ਼ੁਰੂ ਕਰਨ ਲਈ ਤਿਆਰ ਹੈ। ਇਹ ਪ੍ਰੋਗਰਾਮ, ਜੋ ਕਿ ਉੱਘੇ ਫਿਟਨੈਸ ਮਾਹਿਰਾਂ ਅਤੇ ਫਿੱਟ ਇੰਡੀਆ ਆਈਕਨਾਂ ਦੁਆਰਾ ਇੱਕ ਔਨਲਾਈਨ ਟਾਕ ਸ਼ੋਅ ਹੈ, 8 ਜਨਵਰੀ ਤੋਂ 26 ਫਰਵਰੀ, 2023 ਤੱਕ ਫਿੱਟ ਇੰਡੀਆ ਦੇ ਅਧਿਕਾਰਤ ਇੰਸਟਾਗ੍ਰਾਮ ਅਤੇ ਯੂਟਿਊਬ ਹੈਂਡਲ 'ਤੇ, ਹਰ ਐਤਵਾਰ ਸਵੇਰੇ 11 ਵਜੇ ਪ੍ਰਸਾਰਿਤ ਹੋਵੇਗਾ। 8 ਵਾਰਤਾਵਾਂ ਦੀ ਪਹਿਲੀ ਲੜੀ ਦਾ ਸਿਰਲੇਖ ਫਿੱਟ ਇੰਡੀਆ ਹੈਲਦੀ ਹਿੰਦੁਸਤਾਨ ਰੱਖਿਆ ਗਿਆ ਹੈ। ਇੱਕ ਫਿੱਟ ਰਾਸ਼ਟਰ ਬਣਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਫਿੱਟ ਇੰਡੀਆ ਸੰਡੇ ਟਾਕਸ ਦਾ ਉਦੇਸ਼ ਹਰ ਉਮਰ ਸਮੂਹਾਂ, ਖਾਸ ਕਰਕੇ ਬਜ਼ੁਰਗ ਨਾਗਰਿਕਾਂ ਵਿੱਚ ਤੰਦਰੁਸਤੀ, ਸੁਅਸਥ ਭੋਜਨ ਅਤੇ ਮਾਨਸਿਕ ਤੰਦਰੁਸਤੀ ਦੇ ਮਹੱਤਵ ਨੂੰ ਉਤਸ਼ਾਹਿਤ ਕਰਨਾ ਹੈ।


ਫਿੱਟ ਇੰਡੀਆ ਹੈਲਥੀ ਹਿੰਦੁਸਤਾਨ ਦੇ ਪੈਨਲਿਸਟਾਂ ਵਿੱਚ ਲਿਊਕ ਕੌਟੀਨਹੋ (ਲਾਈਫਸਟਾਈਲ ਮਾਹਿਰ), ਰਿਆਨ ਫਰਨਾਂਡੋ, ਹਿਨਾ ਭੀਮਾਣੀ (ਪੋਸ਼ਣ ਵਿਗਿਆਨੀ) ਅਤੇ ਸੰਗਰਾਮ ਸਿੰਘ (ਪਹਿਲਵਾਨ/ਪ੍ਰੇਰਕ ਸਪੀਕਰ) ਸ਼ਾਮਲ ਹਨ। ਇਸ ਪਹਿਲ ਬਾਰੇ ਬੋਲਦਿਆਂ ਸੰਗਰਾਮ ਸਿੰਘ ਨੇ ਕਿਹਾ, "ਫਿੱਟ ਇੰਡੀਆ ਹੈਲਥੀ ਹਿੰਦੁਸਤਾਨ ਪ੍ਰੋਗਰਾਮ ਸਰਕਾਰ ਦੀ ਸ਼ਲਾਘਾਯੋਗ ਪਹਿਲ ਹੈ ਅਤੇ ਹਰ ਕਿਸੇ ਨੂੰ ਇਸ ਮੁਹਿੰਮ ਨਾਲ ਜੁੜ ਕੇ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ। ਮੇਰੇ ਅਨੁਸਾਰ ਜੀਵਨ ਵਿੱਚ ਸਭ ਤੋਂ ਸਮ੍ਰਿਧ ਅਤੇ ਸੰਪੂਰਨ ਵਿਅਕਤੀ ਉਹ ਹੈ, ਜਿਸ ਦਾ ਸਰੀਰ ਤੰਦਰੁਸਤ ਹੈ। ਇਨ੍ਹਾਂ ਟਾਕਸ ਰਾਹੀਂ ਮੈਂ ਕੁਝ ਬੁਨਿਆਦੀ ਕੁਦਰਤੀ ਤਰੀਕੇ ਸਾਂਝੇ ਕਰਾਂਗਾ, ਜਿਨ੍ਹਾਂ ਨੂੰ ਲੋਕ ਹਰ ਉਮਰ ਵਿੱਚ ਤੰਦਰੁਸਤ ਰਹਿਣ ਲਈ ਅਸਾਨੀ ਨਾਲ ਅਪਣਾਅ ਸਕਦੇ ਹਨ।"

ਬਜ਼ੁਰਗ ਨਾਗਰਿਕਾਂ ਲਈ ਫਿੱਟ ਰਹਿਣ ਦਾ ਮਹੱਤਵ ਜ਼ਿਆਦਾ ਹੈ ਤਾਂ ਜੋ ਉਹ ਉਮਰ-ਸਬੰਧਿਤ ਬੀਮਾਰੀਆਂ ਨਾਲ ਲੜ ਸਕਣ। ਇਸ ਬਾਰੇ ਗੱਲ ਕਰਦੇ ਹੋਏ ਹਿਨਾ ਭੀਮਾਣੀ ਨੇ ਕਿਹਾ, “ਉਮਰ ਹੋਣਾ ਕੁਦਰਤੀ ਹੈ ਅਤੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਪਰ ਹਾਂ, ਸਹੀ ਸਿਹਤ ਰਣਨੀਤੀਆਂ ਨਾਲ ਵਿਅਕਤੀ ਲੰਬੀ, ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਜੀ ਸਕਦਾ ਹੈ। ਫਿੱਟ ਇੰਡੀਆ ਸਿਹਤਮੰਦ ਹਿੰਦੁਸਤਾਨ ਦਾ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਸੁਝਾਅ ਦੇਣਾ ਹੈ ਤਾਂ ਜੋ ਉਹ ਸਨਮਾਨ ਨਾਲ ਤੰਦਰੁਸਤ ਜੀਵਨ ਜੀ ਸਕਣ। ਜੀਵਨਸ਼ੈਲੀ ਵਿੱਚ ਛੋਟੀਆਂ-ਛੋਟੀਆਂ ਤਬਦੀਲੀਆਂ ਦਾ ਵੱਡਾ ਅਸਰ ਹੋ ਸਕਦਾ ਹੈ।”
ਨਿਊਟ੍ਰੀਸ਼ਨਿਸਟ ਰਿਆਨ ਫਰਨਾਂਡੋ, ਜੋ ਆਪਣੇ ਸੈਸ਼ਨ ਵਿੱਚ ਫਿੱਟ ਰਹਿਣ ਲਈ ਸਹੀ ਮਾਤਰਾ ਵਿੱਚ ਨੀਂਦ ਲੈਣ ਦੇ ਮਹੱਤਵ ਦੇ ਨਾਲ-ਨਾਲ ਸਮੁੱਚੀ ਤੰਦਰੁਸਤੀ ਦੇ ਹੋਰ ਪਹਿਲੂਆਂ 'ਤੇ ਬੋਲਣਗੇ, ਨੇ ਅੱਗੇ ਕਿਹਾ, "ਫਿਟ ਇੰਡੀਆ ਮੂਵਮੈਂਟ ਦੇ ਨਾਲ, ਨਾਗਰਿਕਾਂ ਕੋਲ ਹੁਣ ਸਿਹਤ-ਸਬੰਧਿਤ ਵਿਭਿੰਨ ਸੰਸਾਧਨਾਂ ਅਤੇ ਮਾਰਗਦਰਸ਼ਨ ਤੱਕ ਪਹੁੰਚ ਉਪਲਭਦ ਹੈ, ਜਿਸ ਨਾਲ ਉਹ ਆਪਣੀ ਸਿਹਤ ਬਾਰੇ ਸੂਚਿਤ ਫੈਸਲੇ ਲੈਣ ਦੇ ਸਮਰੱਥ ਬਣਦੇ ਹਨ।
ਫਿੱਟ ਇੰਡੀਆ ਹੈਲਥੀ ਹਿੰਦੁਸਤਾਨ ਸੀਰੀਜ਼ ਨਾਗਰਿਕਾਂ ਨੂੰ ਸਹੀ ਸਲਾਹ ਦੇ ਨਾਲ ਹੋਰ ਸਸ਼ਕਤ ਕਰਨ ਦੀ ਇੱਕ ਕੋਸ਼ਿਸ਼ ਹੈ।
ਇਕ ਅਜਿਹਾ ਹਿੱਸਾ ਵੀ ਹੋਵੇਗਾ ਜਿੱਥੇ ਮਾਹਿਰ 2023 ਨੂੰ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਉਣ ਲਈ ਬਾਜਰੇ ਦੀ ਮਹੱਤਤਾ 'ਤੇ ਬੋਲਣਗੇ।
*********
ਐੱਨਬੀ/ਓਏ
(रिलीज़ आईडी: 1888780)
आगंतुक पटल : 224