ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕੱਲ੍ਹ ਨਾਗਪੁਰ ਵਿੱਚ ਉਦਘਾਟਨ ਕੀਤੀ ਜਾ ਰਹੀ 108ਵੀਂ ਭਾਰਤੀ ਵਿਗਿਆਨ ਕਾਂਗਰਸ ਮਹਿਲਾਵਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੀ ਸਮਾਵੇਸ਼ੀ ਭਾਗੀਦਾਰੀ ਨਾਲ ਟਿਕਾਊ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰੇਗੀ
ਇਸ ਸਾਲ ਦੀ ਵਿਗਿਆਨ ਕਾਂਗਰਸ ਦੇ ਮੁੱਖ ਵਿਸ਼ੇ ‘‘ਮਹਿਲਾ ਸਸ਼ਕਤੀਕਰਣ ਨਾਲ ਟਿਕਾਊ ਵਿਕਾਸ ਲਈ ਵਿਗਿਆਨ ਅਤੇ ਟੈਕਨੋਲੋਜੀ’’ ਨੂੰ ਬਹੁਤ ਸੋਚ ਸਮਝ ਕੇ ਅੰਤਿਮ ਰੂਪ ਦਿੱਤਾ ਗਿਆ ਹੈ
ਇਸ ਸਾਲ ਭਾਰਤੀ ਵਿਗਿਆਨ ਕਾਂਗਰਸ ਦੀ ਅਨੋਖੀ ਵਿਸ਼ੇਸ਼ਤਾ ‘‘ਬਾਲ ਵਿਗਿਆਨ ਕਾਂਗਰਸ’’ ਹੋਵੇਗੀ
ਸੰਪੂਰਨ ਸੈਸ਼ਨ ਵਿੱਚ ਪੁਲਾੜ, ਰੱਖਿਆ, ਸੂਚਨਾ ਟੈਕਨੋਲੋਜੀ ਅਤੇ ਮੈਡੀਕਲ ਖੋਜ ਸਮੇਤ ਵਿਭਿੰਨ ਪ੍ਰਕਾਰ ਦੇ ਖੇਤਰਾਂ ਤੋਂ ਨੋਬਲ ਪੁਰਸਕਾਰ ਜੇਤੂ, ਪ੍ਰਮੁੱਖ ਭਾਰਤੀ ਅਤੇ ਵਿਦੇਸ਼ੀ ਖੋਜਕਰਤਾ, ਮਾਹਿਰ ਅਤੇ ਟੈਕਨੋਕਰੈਟ ਸ਼ਾਮਲ ਹੋਣਗੇ
ਸਮਾਜ ਦੇ ਵੱਡੇ ਪੱਧਰ ’ਤੇ ਭਾਰਤੀ ਵਿਗਿਆਨ ਅਤੇ ਟੈਕਨੋਲੋਜੀ ਦੇ ਮਹੱਤਵਪੂਰਨ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਵਿਸ਼ਾਲ ਪ੍ਰਦਰਸ਼ਨੀ ‘‘ਭਾਰਤ ਦਾ ਗੌਰਵ’ ਇੱਕ ਪ੍ਰਮੁੱਖ ਆਕਰਸ਼ਣ ਹੋਵੇਗਾ
Posted On:
02 JAN 2023 3:01PM by PIB Chandigarh
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਕੱਲ੍ਹ ਨਾਗਪੁਰ ਵਿੱਚ ਉਦਘਾਟਨ ਕੀਤੀ ਜਾ ਰਹੀ 108ਵੀਂ ਭਾਰਤੀ ਵਿਗਿਆਨ ਕਾਂਗਰਸ ਮਹਿਲਾਵਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਦੀ ਸਮਾਵੇਸ਼ੀ ਭਾਗੀਦਾਰੀ ਨਾਲ ਟਿਕਾਊ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰੇਗੀ।
ਮੀਡੀਆ ਨੂੰ ਸੰਮੇਲਨ ਤੋਂ ਪਹਿਲਾਂ ਜਾਣਕਾਰੀ (ਪ੍ਰੀ ਕਾਨਫਰੰਸ ਬ੍ਰੀਫਿੰਗ) ਵਿੱਚ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਸਾਲ ਦੀ ਵਿਗਿਆਨ ਕਾਂਗਰਸ ਦਾ ਮੁੱਖ ਵਿਸ਼ਾ ਵਸਤੂ ‘‘ਵਿਗਿਆਨ ਅਤੇ ਮਹਿਲਾ ਸਸ਼ਕਤੀਕਰਣ ਨਾਲ ਟਿਕਾਊ ਵਿਕਾਸ ਲਈ ਟੈਕਨੋਲੋਜੀ’’ ਨੂੰ ਬਹੁਤ ਸੋਚ ਸਮਝ ਕੇ ਅੰਤਿਮ ਰੂਪ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਮੇਲਨ ਸਮੁੱਚਾ ਵਿਕਾਸ, ਸਮੀਖਿਆ ਕੀਤੀਆਂ ਗਈਆਂ ਅਰਥਵਿਵਸਥਾਵਾਂ ਅਤੇ ਸਥਾਈ ਟੀਚਿਆਂ ’ਤੇ ਵਿਚਾਰ ਚਰਚਾ ਕਰਨ ਦੇ ਨਾਲ ਨਾਲ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਮਹਿਲਾਵਾਂ ਦੇ ਵਿਕਾਸ ਦੀਆਂ ਸੰਭਾਵਿਤ ਰੁਕਾਵਟਾਂ ਨੂੰ ਵੀ ਦੂਰ ਕਰੇਗਾ।
ਮੰਤਰੀ ਨੇ ਕਿਹਾ ਕਿ ਇਸ ਸਾਲ ਭਾਰਤੀ ਵਿਗਿਆਨ ਕਾਂਗਰਸ ਦੀ ਇੱਕ ਅਨੋਖੀ ਵਿਸ਼ੇਸ਼ਤਾ ‘‘ਬਾਲ ਵਿਗਿਆਨ ਕਾਂਗਰਸ’’ ਹੋਵੇਗੀ, ਜਿਸ ਦਾ ਆਯੋਜਨ ਬੱਚਿਆਂ ਨੂੰ ਉਨ੍ਹਾਂ ਦੇ ਵਿਗਿਆਨਕ ਸੁਭਾਅ ਅਤੇ ਗਿਆਨ ਦਾ ਉਪਯੋਗ ਕਰਨ ਅਤੇ ਵਿਗਿਆਨਕ ਪ੍ਰਯੋਗਾਂ ਜ਼ਰੀਏ ਉਨ੍ਹਾਂ ਦੀ ਰਚਨਾਤਮਕਤਾ ਨੂੰ ਸਾਕਾਰ ਕਰਨ ਦਾ ਅਵਸਰ ਪ੍ਰਦਾਨ ਕਰਨ ਲਈ ਕੀਤਾ ਜਾ ਰਿਹਾ ਹੈ।
ਡਾ. ਜਿਤੇਂਦਰ ਸਿੰਘ ਨੇ ਇਸ ਸਾਲ ਦੀ ਵਿਗਿਆਨ ਕਾਂਗਰਸ ਵਿੱਚ ਇੱਕ ਨਵੇਂ ਆਯੋਜਨ ਨੂੰ ਸ਼ਾਮਲ ਕਰਨ ਵੱਲ ਵੀ ਇਸ਼ਾਰਾ ਕੀਤਾ, ਜਿਸ ਦਾ ਸਿਰਲੇਖ ‘‘ਜਨਜਾਤੀ ਵਿਗਿਆਨ ਕਾਂਗਰਸ’’ ਰੱਖਿਆ ਗਿਆ ਹੈ। ਇਹ ਜਨਜਾਤੀ ਮਹਿਲਾਵਾਂ ਦੇ ਸਸ਼ਕਤੀਕਰਣ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਕਰਨ ਦੇ ਨਾਲ ਹੀ ਸਵਦੇਸ਼ੀ ਉਚਾਰਣ ਗਿਆਨ ਪ੍ਰਣਾਲੀ ਅਤੇ ਅਭਿਆਸ ਦੇ ਪ੍ਰਦਰਸ਼ਨ ਲਈ ਇੱਕ ਮੰਚ ਵੀ ਪ੍ਰਦਾਨ ਕਰੇਗਾ।
ਮੰਤਰੀ ਨੇ ਦੱਸਿਆ ਕਿ ਸੰਪੂਰਨ ਸੈਸ਼ਨ ਵਿੱਚ ਪੁਲਾੜ, ਰੱਖਿਆ, ਸੂਚਨਾ ਟੈਕਨੋਲੋਜੀ ਅਤੇ ਮੈਡੀਕਲ ਖੋਜ ਸਮੇਤ ਵਿਭਿੰਨ ਪ੍ਰਕਾਰ ਦੇ ਖੇਤਰਾਂ ਦੇ ਨੋਬੇਲ ਪੁਰਸਕਾਰ ਜੇਤੂ, ਪ੍ਰਮੁੱਖ ਭਾਰਤੀ ਅਤੇ ਵਿਦੇਸ਼ੀ ਖੋਜਕਰਤਾ, ਮਾਹਿਰ ਅਤੇ ਟੈਕਨੋਕਰੈਟ ਸ਼ਾਮਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਸੈਸ਼ਨ ਖੇਤੀਬਾੜੀ ਅਤੇ ਵਣ ਵਿਗਿਆਨ, ਜੰਤੂ, ਪਸ਼ੂ ਪਾਲਣ, ਵੈਟਰਨਰੀ ਅਤੇ ਮੱਛੀ ਵਿਗਿਆਨ, ਮਨੁੱਖੀ ਵਿਗਿਆਨ ਅਤੇ ਵਿਵਹਾਰ ਵਿਗਿਆਨ, ਰਸਾਇਣਿਕ ਵਿਗਿਆਨ, ਪ੍ਰਿਥਵੀ ਪ੍ਰਣਾਲੀ ਵਿਗਿਆਨ, ਇੰਜੀਨੀਅਰਿੰਗ ਵਿਗਿਆਨ, ਵਾਤਾਵਰਣ ਵਿਗਿਆਨ, ਸੂਚਨਾ ਅਤੇ ਸੰਚਾਰ ਵਿਗਿਆਨ ਅਤੇ ਟੈਕਨੋਲੋਜੀ ਵਿਗਿਆਨ, ਗਣਿਤ ਵਿਗਿਆਨ, ਮੈਡੀਕਲ ਵਿਗਿਆਨ, ਨਵਾਂ ਜੀਵ ਵਿਗਿਆਨ, ਭੌਤਿਕ ਵਿਗਿਆਨ ਅਤੇ ਪੌਦਾ ਵਿਗਿਆਨ ਸਮੱਗਰੀ ਵਿੱਚ ਮਾਰਗ ਦਰਸ਼ਕ ਅਤੇ ਅਪਲਾਇਡ ਖੋਜ ਦਾ ਪ੍ਰਦਰਸ਼ਨ ਕਰਨਗੇ।
ਡਾ.ਜਿਤੇਂਦਰ ਸਿੰਘ ਨੇ ਪ੍ਰੋਗਰਾਮ ਦੇ ਇੱਕ ਵਿਸ਼ੇਸ਼ ਆਕਰਸ਼ਣ, ਵਿਸ਼ਾਲ ਪ੍ਰਦਰਸ਼ਨੀ ‘‘ਭਾਰਤ ਦਾ ਗੌਰਵ’’ ਦਾ ਵੀ ਜ਼ਿਕਰ ਕੀਤਾ ਜੋ ਦੇਸ਼ ਭਰ ਤੋਂ ਸਰਕਾਰ, ਕਾਰਪੋਰੇਟ, ਜਨਤਕ ਉਪਕ੍ਰਮਾਂ, ਸਿੱਖਿਆ ਅਤੇ ਖੋਜ ਅਤੇ ਵਿਕਾਸ ਸੰਸਥਾਨਾਂ, ਇਨੋਵੇਟਰਾਂ ਅਤੇ ਉੱਦਮੀਆਂ ਦੀ ਤਾਕਤ ਅਤੇ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰੇਗਾ। ਪ੍ਰਮੁੱਖ ਵਿਕਾਸ, ਪ੍ਰਮੁੱਖ ਉਪਲਬਧੀਆਂ ਅਤੇ ਸਮਾਜ ਲਈ ਭਾਰਤੀ ਵਿਗਿਆਨ ਅਤੇ ਟੈਕਨੋਲੋਜੀ ਦੇ ਮਹੱਤਵਪੂਰਨ ਯੋਗਦਾਨ ਨੂੰ ਇਸ ਵਿਸ਼ਾਲ ਪ੍ਰਦਰਸ਼ਨੀ ਵਿੱਚ ਦਿਖਾਇਆ ਜਾਵੇਗਾ।
ਇਨ੍ਹਾਂ 14 ਸੈਕਸ਼ਨਾਂ ਦੇ ਇਲਾਵਾ ਇੱਕ ਮਹਿਲਾ ਵਿਗਿਆਨ ਕਾਂਗਰਸ, ਇੱਕ ਕਿਸਾਨ ਕਾਂਗਰਸ, ਇੱਕ ਬਾਲ ਵਿਗਿਆਨ ਕਾਂਗਰਸ, ਇੱਕ ਜਨਜਾਤੀ ਸੰਮੇਲਨ, ਵਿਗਿਆਨ ਅਤੇ ਸਮਾਜ ’ਤੇ ਇੱਕ ਭਾਗ ਅਤੇ ਇੱਕ ਵਿਗਿਆਨ ਸੰਚਾਰਕ ਕਾਂਗਰਸ ਵੀ ਹੋਵੇਗੀ।
ਉਦਘਾਟਨ ਸੈਸ਼ਨ ਦੀ ਸ਼ੋਭਾ ਵਧਾਉਣ ਵਾਲੇ ਮੋਹਰੀ ਪਤਵੰਤਿਆਂ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਅਤੇ ਮਹਾਰਾਸ਼ਟਰ ਜਨਤਕ ਯੂਨੀਵਰਸਿਟੀਆਂ ਦੇ ਕੁਲਪਤੀ ਸ਼੍ਰੀ ਭਗਤ ਸਿੰਘ ਕੋਸ਼ਯਾਰੀ, ਕੇਂਦਰੀ ਮੰਤਰੀ ਅਤੇ ਰਾਸ਼ਟਰ ਸੰਤ ਤੁਕਡੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ (ਆਰਟੀਐੱਮਐੱਨਯੂ) ਸ਼ਤਾਬਦੀ ਸਮਾਰੋਹ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ, ਨਿਤਿਨ ਗਡਕਰੀ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡ਼ਨਵੀਸ ਸ਼ਾਮਲ ਹੋਣਗੇ।
ਰਾਸ਼ਟਰ ਸੰਤ ਤੁਕਡੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ (ਆਰਟੀਐੱਮਐੱਨਯੂ) ਦੇ ਕੁਲਪਤੀ ਡਾ. ਸੁਭਾਸ਼ ਆਰ. ਚੌਧਰੀ, ਭਾਰਤੀ ਵਿਗਿਆਨ ਕਾਂਗਰਸ ਐਸੋਸੀਏਸ਼ਨ (ਆਈਐੱਸਸੀਏ), ਕੋਲਕਾਤਾ ਦੀ ਜਨਰਲ ਸਕੱਤਰ ਡਾ. (ਸ਼੍ਰੀਮਤੀ) ਵਿਜੈ ਲਕਸ਼ਮੀ ਸਕਸੈਨਾ ਪ੍ਰਮੁੱਖ ਰੂਪ ਨਾਲ ਮੌਜੂਦ ਰਹਿਣਗੇ।
ਵਿਗਿਆਨ ਜਯੋ- ਗਿਆਨ ਦੀ ਜਵਾਲਾ ਦੀ ਕਲਪਨਾ ਓਲੰਪਿਕ ਮਸਾਲ ਦੇ ਅਧਾਰ ’ਤੇ ਕੀਤੀ ਗਈ ਸੀ। ਇਹ ਸਮਾਜ, ਵਿਸ਼ੇਸ਼ ਕਰਕੇ ਨੌਜਵਾਨਾਂ ਵਿੱਚ ਵਿਗਿਆਨਕ ਸੋਚ ਦੇ ਪੋਸ਼ਣ ਲਈ ਸਮਰਪਿਤ ਇੱਕ ਅੰਦੋਲਨ ਹੈ। ਯੂਨੀਵਰਸਿਟੀ ਕੰਪਲੈਕਸ ਵਿੱਚ ਸਥਾਪਿਤ ਇਹ ਜਿਓਤੀ 108ਵੀਂ ਭਾਰਤੀ ਵਿਗਿਆਨ ਕਾਂਗਰਸ ਦੇ ਅੰਤ ਤੱਕ ਜਲਦੀ ਰਹੇਗੀ।
******
ਐੱਸਐੱਨਸੀ/ਆਰਆਰ
(Release ID: 1888271)
Visitor Counter : 172