ਰੇਲ ਮੰਤਰਾਲਾ
ਪੈਸੇਂਜਰ ਸੈਗਮੈਂਟ ਵਿੱਚ ਰੇਲਵੇ ਦੀ ਆਮਦਨ ਵਿੱਚ 71% ਦਾ ਵਾਧਾ ਹੋਇਆ
ਰੇਲਵੇ ਨੇ ਰਾਖਵੇਂ ਯਾਤਰੀ ਸੈਗਮੈਂਟ ਵਿੱਚ 46% ਅਤੇ ਅਣਰਾਖਵੇਂ ਯਾਤਰੀ ਸੈਗਮੈਂਟ ਵਿੱਚ 381% ਵਾਧਾ ਦਰਜ ਕੀਤਾ
Posted On:
02 JAN 2023 3:42PM by PIB Chandigarh
ਅਪ੍ਰੈਲ ਤੋਂ ਦਸੰਬਰ 2022 ਦੌਰਾਨ ਮੂਲ ਅਧਾਰ 'ਤੇ ਭਾਰਤੀ ਰੇਲਵੇ ਲਈ ਯਾਤਰੀ ਸੈਗਮੈਂਟ ਵਿੱਚ ਕੁੱਲ ਅਨੁਮਾਨਿਤ ਕਮਾਈ 48913 ਕਰੋੜ ਰੁਪਏ ਹੈ, ਜੋ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੌਰਾਨ ਹਾਸਲ ਕੀਤੇ 28569 ਕਰੋੜ ਰੁਪਏ ਦੇ ਮੁਕਾਬਲੇ 71 ਫੀਸਦੀ ਅਧਿਕ ਹੈ।
ਰਿਜ਼ਰਵਡ ਪੈਸੇਂਜਰ ਸੈਗਮੈਂਟ ਵਿੱਚ, 1 ਅਪ੍ਰੈਲ ਤੋਂ 31 ਦਸੰਬਰ 2022 ਦੀ ਅਵਧੀ ਦੇ ਦੌਰਾਨ ਬੁੱਕ ਕੀਤੇ ਗਏ ਯਾਤਰੀਆਂ ਦੀ ਕੁੱਲ ਅਨੁਮਾਨਿਤ ਸੰਖਿਆ 59.61 ਕਰੋੜ ਹੈ ਜੋ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੌਰਾਨ 56.05 ਕਰੋੜ ਸੀ, ਜੋ ਕਿ 6% ਦਾ ਵਾਧਾ ਦਰਸਾਉਂਦੀ ਹੈ। 1 ਅਪ੍ਰੈਲ ਤੋਂ 31 ਦਸੰਬਰ 2022 ਦੀ ਅਵਧੀ ਦੇ ਦੌਰਾਨ ਰਾਖਵੇਂ ਯਾਤਰੀ ਸੈਗਮੈਂਟ ਤੋਂ ਪੈਦਾ ਹੋਇਆ ਮਾਲੀਆ ਪਿਛਲੇ ਵਰ੍ਹੇ ਦੀ ਇਸੇ ਅਵਧੀ ਦੌਰਾਨ 26400 ਕਰੋੜ ਦੇ ਮੁਕਾਬਲੇ 38483 ਕਰੋੜ ਹੈ, ਜੋ ਕਿ 46% ਦਾ ਵਾਧਾ ਦਰਸਾਉਂਦਾ ਹੈ।
ਅਣਰਿਜ਼ਰਵਡ ਪੈਸੇਂਜਰ ਸੈਗਮੈਂਟ ਵਿੱਚ, 1 ਅਪ੍ਰੈਲ ਤੋਂ 31 ਦਸੰਬਰ 2022 ਦੀ ਅਵਧੀ ਦੇ ਦੌਰਾਨ ਬੁੱਕ ਕੀਤੇ ਗਏ ਯਾਤਰੀਆਂ ਦੀ ਕੁੱਲ ਅਨੁਮਾਨਿਤ ਸੰਖਿਆ 40197 ਲੱਖ ਹੈ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 16968 ਲੱਖ ਸੀ, ਜੋ ਕਿ 137% ਦਾ ਵਾਧਾ ਦਰਸਾਉਂਦਾ ਹੈ। 1 ਅਪ੍ਰੈਲ ਤੋਂ 31 ਦਸੰਬਰ 2022 ਦੀ ਅਵਧੀ ਦੇ ਦੌਰਾਨ ਗੈਰ-ਰਿਜ਼ਰਵਡ ਯਾਤਰੀ ਹਿੱਸੇ ਤੋਂ ਪੈਦਾ ਹੋਇਆ ਮਾਲੀਆ ਪਿਛਲੇ ਸਾਲ ਦੀ ਇਸੇ ਅਵਧੀ ਦੌਰਾਨ 2169 ਕਰੋੜ ਰੁਪਏ ਦੇ ਮੁਕਾਬਲੇ 10430 ਕਰੋੜ ਰੁਪਏ ਹੈ, ਜੋ 381% ਦਾ ਵਾਧਾ ਦਰਸਾਉਂਦਾ ਹੈ।
*******
ਵਾਈਬੀ/ਡੀਐੱਨਐੱਸ
(Release ID: 1888069)
Visitor Counter : 123