ਰੱਖਿਆ ਮੰਤਰਾਲਾ
ਨੈਸ਼ਨਲ ਕੈਡੇਟ ਕੋਰ ਗਣਤੰਤਰ ਦਿਵਸ ਕੈਂਪ 2023 ਦਿੱਲੀ ਕੈਂਟ ਵਿੱਚ ਸ਼ੁਰੂ ਹੋਇਆ, ਜਿਸ ਵਿੱਚ 710 ਲੜਕੀਆਂ ਸਮੇਤ 2,155 ਕੈਡੇਟ ਹਿੱਸਾ ਲੈ ਰਹੇ ਹਨ
Posted On:
02 JAN 2023 12:45PM by PIB Chandigarh
ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਗਣਤੰਤਰ ਦਿਵਸ ਕੈਂਪ 2023, ਅੱਜ (02 ਜਨਵਰੀ 2023) ਕਰਿਯੱਪਾ ਪਰੇਡ ਗਰਾਉਂਡ, ਦਿੱਲੀ ਕੈਂਟ ਵਿੱਚ ਸ਼ੁਰੂ ਹੋਇਆ। ਇਸ ਕੈਂਪ ਵਿੱਚ ਸਾਰੇ 28 ਰਾਜਾਂ ਅਤੇ ਅੱਠ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 710 ਲੜਕੀਆਂ ਸਮੇਤ ਕੁੱਲ 2,155 ਕੈਡੇਟਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਲਗਭਗ ਇੱਕ ਮਹੀਨੇ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਹਿੱਸਾ ਲੈ ਰਹੇ ਹਨ। ਕੈਂਪ ਦੀ ਸਮਾਪਤੀ 28 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਨਾਲ ਹੋਵੇਗੀ। ਇਸ ਕੈਂਪ ਵਿੱਚ ਹਿੱਸਾ ਲੈ ਰਹੇ ਕੈਡੇਟਾਂ ਵਿੱਚ ਜੰਮੂ-ਕਸ਼ਮੀਰ ਦੇ 114 ਅਤੇ ਉੱਤਰ ਪੂਰਬੀ ਖੇਤਰ ਦੇ 120 ਕੈਡੇਟ ਵੀ ਸ਼ਾਮਲ ਹਨ।
ਕੈਂਪ ਦੌਰਾਨ, ਇਹ ਕੈਡੇਟ ਸੱਭਿਆਚਾਰਕ ਮੁਕਾਬਲਿਆਂ, ਰਾਸ਼ਟਰੀ ਏਕਤਾ ਜਾਗਰੂਕਤਾ ਪ੍ਰੋਗਰਾਮਾਂ ਅਤੇ ਸੰਸਥਾਗਤ ਸਿਖਲਾਈ ਸਮੇਤ ਅਨੇਕ ਗਤੀਵਿਧੀਆਂ ਵਿੱਚ ਹਿੱਸਾ ਲੈਣਗੇ। ਉਪ ਰਾਸ਼ਟਰਪਤੀ, ਰੱਖਿਆ ਮੰਤਰੀ, ਰੱਖਿਆ ਰਾਜ ਮੰਤਰੀ, ਦਿੱਲੀ ਦੇ ਮੁੱਖ ਮੰਤਰੀ, ਚੀਫ਼ ਆਵ੍ ਡਿਫੈਂਸ ਸਟਾਫ ਅਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਸਮੇਤ ਕਈ ਪਤਵੰਤੇ ਵੀ ਕੈਂਪ ਦਾ ਦੌਰਾ ਕਰਨਗੇ।
ਸ਼ੁਭਰੰਭ ਸਮਾਰੋਹ ਦੌਰਾਨ ਕੈਡੇਟਾਂ ਨੂੰ ਸੰਬੋਧਨ ਕਰਦਿਆਂ ਐੱਨਸੀਸੀ ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਜਨਰਲ ਗੁਰਬੀਰ ਪਾਲ ਸਿੰਘ ਨੇ ਕੈਡੇਟਾਂ ਨੂੰ ਕੈਂਪ ਵਿੱਚ ਮਨ ਨਾਲ ਹਿੱਸਾ ਲੈਣ ਅਤੇ ਹਰੇਕ ਗਤੀਵਿਧੀ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਅਕਾਂਖਿਆਵਾਂ ਅਤੇ ਸਮਾਜ ਦੀਆਂ ਉਮੀਦਾਂ ਨੂੰ ਸ਼ਾਮਲ ਕਰਨ ਲਈ ਸਿਖਲਾਈ ਦਰਸ਼ਨ ਨੂੰ ਸੁਧਾਰਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੈਡਿਟਾਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਵਿਅਕਤੀਤਵ ਵਿਕਾਸ, ਲੀਡਰਸ਼ਿਪ ਦੇ ਗੁਣਾਂ ਅਤੇ ਕੈਡੇਟਾਂ ਦੇ ਸਾਫਟ ਸਕਿੱਲਜ਼ ਨੂੰ ਬਿਹਤਰ ਬਣਾਉਣ 'ਤੇ ਧਿਆਨ ਦਿੱਤਾ ਗਿਆ ਹੈ। ਤਾਕਿ ਉਨ੍ਹਾਂ ਨੂੰ ਭਵਿੱਖ ਦੇ ਲਈ ਤਿਆਰ ਕੀਤਾ ਜਾ ਸਕੇ।
ਗਣਤੰਤਰ ਦਿਵਸ ਕੈਂਪਸ ਦਾ ਉਦੇਸ਼ ਰਾਸ਼ਟਰੀ ਰਾਜਧਾਨੀ ਵਿੱਚ ਗਣਤੰਤਰ ਦਿਵਸ ਦੀ ਰਨ-ਅੱਪ ਵਿੱਚ ਹੋਣ ਵਾਲੇ ਮਹੱਤਵਪੂਰਨ ਆਯੋਜਨਾਂ ਰਾਹੀਂ ਦੇਸ਼ ਦੇ ਸਮ੍ਰਿੱਧ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਉਜਾਗਰ ਕਰਨਾ ਹੈ। ਇਸ ਤੋਂ ਇਲਾਵਾ, ਇਸ ਦਾ ਉਦੇਸ਼ ਕੈਡੇਟਾਂ ਦੇ ਵਿਅਕਤੀਤਵ ਦੇ ਕੌਸ਼ਲ ਵਿੱਚ ਵਾਧ ਕਰਨਾ ਅਤੇ ਉਨਾਂ ਦੀ ਮੁੱਲ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਹੈ।
****
ਏਬੀਬੀ/ਸੇਵੀ
(Release ID: 1888067)
Visitor Counter : 126