ਜਹਾਜ਼ਰਾਨੀ ਮੰਤਰਾਲਾ

ਪਾਰਾਦੀਪ ਪੋਰਟ ਨੇ ਦਸੰਬਰ ਮਹੀਨੇ ਵਿੱਚ ਰਿਕਾਰਡ ਮਾਸਿਕ ਕਾਰਗੋ ਨਾਲ ਸਬੰਧੀ ਕਾਰਜ-ਵਪਾਰ ਦਰਜ ਕਰਵਾਉਂਦੇ ਹੋਏ ਸਾਲ 2022 ਨੂੰ ਸ਼ਾਨਦਾਰ ਵਿਦਾਇਗੀ ਦਿੱਤੀ

Posted On: 02 JAN 2023 11:01AM by PIB Chandigarh

ਪਾਰਾਦੀਪ ਬੰਦਰਗਾਹ 'ਤੇ ਨਵੇਂ ਸਾਲ 2023 ਦੀ ਸ਼ੁਰੂਆਤ ਧੂਮ-ਧਾਮ ਨਾਲ ਹੋਈ, ਕਿਉਂਕਿ ਟੀਮ ਪੀਪੀਏ ਨੇ ਦੇਸ਼ ਦੀਆਂ ਸਾਰੀਆਂ ਪ੍ਰਮੁੱਖ ਬੰਦਰਗਾਹਾਂ ਦੁਆਰਾ ਕਾਰਗੋ ਕਾਰਜ ਦੇ ਮੱਦੇਨਜ਼ਰ ਦਸੰਬਰ ਮਹੀਨੇ ਵਿੱਚ ਸਭ ਤੋਂ ਵੱਧ ਕਾਰਗੋ ਕਾਰਜ-ਵਪਾਰ ਕਰਨ ਦੇ ਨਾਲ ਸਾਲ 2022 ਨੂੰ ਵਿਦਾ ਕੀਤਾ। ਜ਼ਿਕਰਯੋਗ ਹੈ ਕਿ ਦਸੰਬਰ 2022 ਵਿੱਚ ਕਾਰਗੋ ਕਾਰਜ ਵਪਾਰ 12.6 ਐੱਮਐੱਮਟੀ ਹੋਇਆ, ਜੋ ਹੁਣ ਤੱਕ ਦਾ ਇੱਕ ਰਿਕਾਰਡ ਹੈ। ਪੀਪੀਏ ਦੇ ਪ੍ਰਧਾਨ ਸ਼੍ਰੀ ਪੀਐੱਲ ਹਰਨਾਧ ਨੇ ਇਸ ਸ਼ਾਨਦਾਰ ਕੰਮਕਾਜ ਦੇ ਲਈ ਪੀਪੀਏ ਨੂੰ ਵਧਾਈ ਦਿੱਤੀ। ਨਵਾਂ ਸਾਲ 2023 ਬੰਦਰਗਾਹ ਲਈ ਸ਼ੁਭ ਸਾਬਿਤ ਹੋਵੇਗਾ, ਕਿਉਂਕਿ ਬੰਦਰਗਾਹ 100 ਐੱਮਐੱਮਟੀ ਕਾਰਗੋ ਕਾਰਜ-ਵਪਾਰ ਦੀ ਲੋੜੀਂਦੀ ਸੀਮਾ ਨੂੰ ਪਾਰ ਕਰਨ ਲਈ ਤੱਤਪਰ ਹੈ। ਬੰਦਰਗਾਹ, ਇਹ ਸੀਮਾ ਇਸ ਸਾਲ ਜਨਵਰੀ ਵਿੱਚ ਪਾਰ ਕਰੇਗੀ। ਵਰਤਮਾਨ ਚਾਲੂ ਵਿੱਤੀ ਸਾਲ ਵਿੱਚ ਬੰਦਰਗਾਹ 125 ਐੱਮਐੱਮਟੀ ਤੋਂ ਵੱਧ ਦੇ ਰਿਕਾਰਡ ਕਾਰਗੋ ਕਾਰਜ-ਵਪਾਰ ਕਰਨ ’ਤੇ ਤੱਤਪਰ ਰਹੀ ਹੈ। ਦਸੰਬਰ 2022 ਤੱਕ ਪੀਪੀਏ ਨੇ 96.81 ਐੱਮਐੱਮਟੀ ਕਾਰਗੋ ਕਾਰਜ-ਵਪਾਰ ਕੀਤਾ ਸੀ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਵਿੱਚ 83.6 ਐੱਮਐੱਮਟੀ ਕਾਰਗੋ ਕਾਰਜ-ਵਪਾਰ ਕੀਤਾ ਗਿਆ ਸੀ। ਇਸੇ ਸਾਲ, ਬੰਦਰਗਾਹ ਨੇ ਕਈ ਸੁਧਾਰਾਤਮਕ ਉਪਾਅ ਕੀਤੇ, ਜਿਨ੍ਹਾਂ ਦੀ ਬਦੌਲਤ ਪਿਛਲੇ ਸਾਲ ਦੇ ਮੁਕਾਬਲੇ 15.5 ਫੀਸਦੀ ਦੀ ਵਾਧਾ ਦਰਜ ਕੀਤਾ ਗਿਆ ਸੀ। ਤਾਪ ਬਿਜਲੀ ਘਰਾਂ ਲਈ ਕੋਲਾ ਸਬੰਧੀ ਤੱਟਵਰਤੀ ਕਾਰਜ-ਵਪਾਰ ਵਿੱਚ 68.11 ਪ੍ਰਤੀਸ਼ਤ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਸਮਾਨ ਮਿਆਦ ਵਿੱਚ ਇਹ ਕੁੱਲ ਕਾਰਗੋ ਕਾਰਜ-ਵਪਾਰ ਦਾ ਲਗਭਗ 31.56 ਪ੍ਰਤੀਸ਼ਤ ਸੀ। ਪਾਰਾਦੀਪ ਬੰਦਰਗਾਹ ਦੇਸ਼ ਦੇ ਤੱਟਵਰਤੀ ਸ਼ਿਪਿੰਗ ਹੱਬ ਵਜੋਂ ਉੱਭਰ ਰਹੀ ਹੈ। ਉਸ ਨੇ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਥਰਮਲ ਪਾਵਰ ਪਲਾਂਟ ਦੇ ਲਈ ਸਮੁੰਦਰੀ ਰਸਤੇ ਰਾਹੀਂ ਕੋਲਾ ਪਹੁੰਚਾਉਣ ਦੀ ਵੀ ਯੋਜਨਾ ਵੀ ਬਣਾਈ ਹੈ।

https://ci6.googleusercontent.com/proxy/K-6Tt2MaTYc2BXfPF0LKD-PNAbqmqjIVRFlo9BhSm7NSgsz4-FxFJWzgawppvcTxyX6uU2Kqd_q-YSIbyJ5ILzXw5GOzhCxpNYo0rrEDNz7-0nWTNvo6eRoL3A=s0-d-e1-ft#https://static.pib.gov.in/WriteReadData/userfiles/image/image001ISYL.jpg

https://ci4.googleusercontent.com/proxy/I0JokYzafNOV4FYwHw7g9M60MsHBTGi45EbMI3qEcmSkEZ_Wdh95uvGriE3LQ2DBwcWAfN794UDXlBldIxNPAhXCa69aNMQ2DlFd4V6n6JOCSyZwRBxpxWEt2g=s0-d-e1-ft#https://static.pib.gov.in/WriteReadData/userfiles/image/image002XXX4.jpg

 ********

ਐੱਮਜੇਪੀਐੱਸ(Release ID: 1888065) Visitor Counter : 103