ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਪ੍ਰਧਾਨ ਮੰਤਰੀ ਕੱਲ੍ਹ 108ਵੀਂ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਕਰਨਗੇ


ਮਹਾਰਾਸ਼ਟਰ ਦੇ ਰਾਜਪਾਲ ਸ਼੍ਰੀ ਭਗਤ ਸਿੰਘ ਕੋਸ਼ਯਾਰੀ, ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਅਤੇ ਜਿਤੇਂਦਰ ਸਿੰਘ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ

ਸਮਾਜ ਦੇ ਪ੍ਰਤੀ ਭਾਰਤੀ ਵਿਗਿਆਨ ਅਤੇ ਟੈਕਨੋਲੋਜੀ ਦੇ ਮਹੱਤਵਪੂਰਨ ਯੋਗਦਾਨਾਂ ਨੂੰ ਵੱਡੇ ਪੈਮਾਨੇ ’ਤੇ ਪ੍ਰਦਰਸ਼ਿਤ ਕਰਨ ਵਾਲੇ “ਪ੍ਰਾਈਡ ਆਵ੍ ਇੰਡੀਆ” ਮੈਗਾ-ਐਕਸਪੋ ਮੁੱਖ ਆਕਰਸ਼ਣ

Posted On: 02 JAN 2023 9:09AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, 3 ਜਨਵਰੀ, 2023 ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 108ਵੀਂ ਭਾਰਤੀ ਵਿਗਿਆਨ ਕਾਂਗਰਸ ਦਾ ਉਦਘਾਟਨ ਕਰਨਗੇ ਅਤੇ ਪੂਰੇ ਸ਼ੈਸਨ ਦਾ ਅਵਲੋਕਨ ਕਰਨਗੇ। ਉਦਘਾਟਨ ਸਮਾਰੋਹ ਸਵੇਰੇ 9:30 ’ਤੇ ਅਰੰਭ ਹੋਵੇਗਾ। ਪ੍ਰੋਗਰਾਮ ਦੀ ਮੇਜ਼ਬਾਨੀ ਰਾਸ਼ਟਰਸੰਤ ਤੁਕਡੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ (ਆਰਟੀਐੱਸਐੱਨਯੂ) ਆਪਣੇ ਅਮਰਾਵਤੀ ਰੋਡ ਕੈਂਪਸ ਵਿੱਚ ਕਰ ਰਿਹਾ ਹੈ।

ਉਦਘਾਟਨ ਸ਼ੈਸਨ ਨੂੰ ਸ਼ੋਭਾਯਮਾਨ ਕਰਨ ਵਾਲੇ ਵਿਸ਼ੇਸ਼ ਪਤਵੰਤਿਆਂ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਅਤੇ ਮਹਾਰਾਸ਼ਟਰ ਪਬਲਿਕ ਯੂਨੀਵਰਸਿਟੀਆਂ ਦੇ ਚਾਂਸਲਰ ਸ਼੍ਰੀ ਭਗਤ ਸਿੰਘ ਕੋਸ਼ਯਾਰੀ, ਕੇਂਦਰੀ ਮੰਤਰੀ ਅਤੇ ਆਰਟੀਐੱਮਐੱਨਯੂ ਸ਼ਤਾਬਦੀ ਸਮਾਰੋਹ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਡਾ. ਜਿਤੇਂਦਰ ਸਿੰਘ, ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਣਵੀਸ ਸ਼ਾਮਲ ਸਨ।

ਰਾਸ਼ਟਰਸੰਤ ਤੁਕਡੋਜੀ ਮਹਾਰਾਜ ਨਾਗਪੁਰ ਯੂਨੀਵਰਸਿਟੀ ਦੇ ਕੁਲਪਤੀ ਡਾ. ਸ਼ੁਭਾਸ਼ ਆਰ, ਚੌਧਰੀ ਅਤੇ ਭਾਰਤੀ ਵਿਗਿਆਨ ਕਾਂਗਰਸ ਸੰਘ (ਇਸਕਾ), ਕੋਲਕੱਤਾ ਦੇ ਜਨਰਲ ਪ੍ਰੈਜੀਡੈਂਟ ਡਾ. (ਸ਼੍ਰੀਮਤੀ) ਵਿਜੈ ਲਕਸ਼ਮੀ ਸਕਸੈਨਾ ਦੀ ਵਿਸ਼ੇਸ਼ ਉਪਸਥਿਤੀ ਰਹੇਗੀ।

ਇਸ ਸਾਲ ਪ੍ਰੋਗਰਾਮ ਦੀ ਵਿਸ਼ਾਵਸਤੂ  “ਸਾਇੰਸ ਐਂਡ ਟੈਕਨੋਲੋਜੀ ਫਾਰ ਸਸਟੇਨੇਬਲ ਡਿਵੈਲਪਮੈਂਟ ਵਿਦ ਵੂਮੈਨ ਐਮਪਾਵਰਮੈਂਟ (ਮਹਿਲਾ ਸਸ਼ਕਤੀਕਰਣ ਸਹਿਤ ਟਿਕਾਊ ਵਿਕਾਸ ਦੇ ਲਈ ਵਿਗਿਆਨ ਅਤੇ ਟੈਕਨੋਲੋਜੀ) ਹੈ। ਜਨ ਸੰਵਾਦ ਅਤੇ ਪ੍ਰਦਰਸ਼ਨੀ ਆਮਜਨ ਦੇ ਲਈ ਖੁਲ਼੍ਹੀ ਹੈ।

108ਵੀਂ ਭਾਰਤੀ ਵਿਗਿਆਨ ਕਾਂਗਰਸ ਦੇ ਤਕਨੀਕੀ ਸ਼ੈਸਨ ਨੂੰ 14 ਵਰਗਾਂ ਵਿੱਚ ਵੰਡਿਆ ਗਿਆ ਹੈ, ਜਿਸ ਦੇ ਤਹਿਤ ਯੂਨੀਵਰਸਿਟੀ ਦੇ ਮਹਾਤਮਾ ਜਯੋਤਿਬਾ ਫੁਲੇ ਐਜ਼ੂਕੇਸ਼ਨਲ ਕੈਂਪਸ ਦੇ ਵਿਭਿੰਨ ਸਥਲਾਂ ’ਤੇ ਸਮਾਨਤੰਰ ਸ਼ੈਸਨ ਚਲਾਏ ਜਾਣਗੇ।

ਇਨ੍ਹਾਂ 14 ਵਰਗਾਂ ਦੇ ਇਲਾਵਾ, ਮਹਿਲਾ ਵਿਗਿਆਨ ਕਾਂਗਰਸ, ਕਿਸਾਨ ਵਿਗਿਆਨ ਕਾਂਗਰਸ, ਬਾਲ ਵਿਗਿਆਨ ਕਾਂਗਰਸ, ਜਨਜਾਤੀਯ ਸਮਾਗਮ, ਵਿਗਿਆਨ ਅਤੇ ਸਮਾਜ ਅਤੇ ਵਿਗਿਆਨ ਸੰਚਾਰਕਾਂ ਦੀ ਕਾਂਗਰਸ ਦੇ ਇੱਕ-ਇੱਕ ਸੈਸ਼ਨ ਦਾ ਵੀ ਆਯੋਜਨ ਕੀਤਾ ਜਾਵੇਗਾ।

ਪੂਰੇ ਸੈਸ਼ਨਾਂ ਵਿੱਚ ਨੋਬਲ ਪੁਰਸਕਾਰ ਜੇਤੂਆਂ, ਭਾਰਤ ਅਤੇ ਵਿਦੇਸ਼ ਦੇ ਮੰਨੇ-ਪ੍ਰਮੰਨੇ ਅਨੁਸੰਧਾਨ ਕਰਤਾਵਾਂ, ਮਾਹਰਾਂ ਅਤੇ ਵਿਭਿੰਨ ਖੇਤਰਾਂ ਦੇ ਟੈਕਨੋਕ੍ਰੇਟਾਂ ’ਤੇ ਸਮੱਗਰੀ ਸ਼ਾਮਲ ਕੀਤੀ ਗਈ ਹੈ, ਜਿਸ ਵਿੱਚ ਪੁਲਾੜ, ਰੱਖਿਆ, ਸੂਚਨਾ ਟੈਕਨੋਲੋਜੀ ਅਤੇ ਚਿਤਿਕਸਾ ਅਨੁਸੰਧਾਨਾਂ ਨੂੰ ਰੱਖਿਆ ਗਿਆ ਹੈ। ਤਕਨੀਕੀ ਸੈਸ਼ਨਾਂ ਵਿੱਚ ਖੇਤੀਬਾੜੀ, ਵਣ ਵਿਗਿਆਨ, ਪੁਸ਼ੂ, ਪਸ਼ੂ ਚਿਕਿਤਸਾ ਅਤੇ ਮੱਛੀ ਪਾਲਣ ਵਿਗਿਆਨ, ਮਾਨਵ ਅਤੇ ਵਿਵਹਾਰ ਵਿਗਿਆਨ, ਰਸਾਇਣਿਕ ਵਿਗਿਆਨ, ਪ੍ਰਿਥਵੀ ਪ੍ਰਣਾਲੀ ਵਿਗਿਆਨ, ਇੰਜੀਨੀਅਰਿੰਗ ਵਿਗਿਆਨ, ਵਾਤਾਵਰਣ ਵਿਗਿਆਨ, ਸੂਚਨਾ ਅਤੇ ਸੰਚਾਰ ਵਿਗਿਆਨ ਤੇ ਟੈਕਨੋਲੋਜੀ , ਪਦਾਰਥ ਵਿਗਿਆਨ, ਗਣਿਤ ਵਿਗਿਆਨ, ਚਿਤਿਤਸਾ ਵਿਗਿਆਨ, ਨਵੀਨ ਪ੍ਰਾਣੀ ਵਿਗਿਆਨ, ਭੌਤਿਕ ਵਿਗਿਆਨ ਅਤੇ ਪਲਾਂਟ ਸਾਇੰਸ ਦੇ ਖੇਤਰ ਵਿੱਚ ਬੇਮਿਸਾਲ ਅਤੇ ਪ੍ਰਯੁਕਤ ਅਨੁਸੰਧਾਨਾਂ ਬਾਰੇ ਦਰਸਾਇਆ ਜਾਵੇਗਾ।

ਪ੍ਰੋਗਰਾਮ ਦੇ ਪ੍ਰਮੁਖ ਆਕਰਸ਼ਣ ਮੈਗਾ ਐਕਸਪੋ “ਪ੍ਰਾਈਡ ਆਵ੍ ਇੰਡੀਆ” (ਭਾਰਤ ਦਾ ਗੌਰਵ) ਹੈ। ਪ੍ਰਦਰਸ਼ਨੀ ਵਿੱਚ ਭਾਰਤੀ ਵਿਗਿਆਨ ਅਤੇ ਟੈਕਨੋਲੋਜੀ ਦੁਆਰਾ ਸਮਾਜ ਦੇ ਪ੍ਰਤੀ ਕੀਤੇ ਗਏ ਉਨ੍ਹਾਂ ਪ੍ਰਮੁਖ ਯੋਗਦਾਨਾਂ, ਉਨ੍ਹਾਂ ਦੀਆਂ ਪ੍ਰਮੁੱਖ ਉਪਲਬਧੀਆਂ ਅਤੇ ਪ੍ਰਮੁਖ ਵਿਕਾਸਾਂ ਨੂੰ ਦਿਖਾਇਆ ਜਾਵੇਗਾ, ਜਿਨ੍ਹਾਂ ਦੀ ਬਦੌਲਤ ਪੂਰੇ ਵਿਗਿਆਨਿਕ ਸੰਸਾਰ ਦੇ ਲਈ ਸੈਂਕੜੇ ਨਵੇਂ ਵਿਚਾਰਾਂ, ਇਨੋਵੇਸ਼ਨਾਂ ਅਤੇ ਉਤਪਾਦਾਂ ਨੂੰ ਅਕਾਰ ਮਿਲਿਆ। ਭਾਰਤ ਦੇ ਗੌਰਵ ਦੇ ਤਹਿਤ ਸਰਕਾਰ, ਕਾਰਪੋਰੇਟ, ਜਨਤਕ ਖੇਤਰ ਉਪਕ੍ਰਮਾਂ, ਅਕਾਦਮਿਕ ਅਤੇ ਅਨੁਸੰਧਾਨ ਤੇ ਵਿਕਾਸ ਸੰਸਥਾਨਾਂ, ਪੂਰੇ ਦੇਸ਼ ਦੇ ਇਨੋਵੇਟਰਾਂ ਅਤੇ ਉੱਦਮੀਆਂ ਦੀਆਂ ਉਪਲਬਧੀਆਂ ਅਤੇ ਉਨ੍ਹਾਂ ਦੀਆਂ ਸਮਰੱਥਾਵਾਂ ਨੂੰ ਪੇਸ਼ ਕੀਤਾ ਜਾਵੇਗਾ।

ਪ੍ਰੋਗਰਾਮ ਦੀ ਪੂਰਬ ਸੰਧਿਆ ’ਤੇ ਹੋਣ ਵਾਲੇ ਭਾਰਤੀ ਵਿਗਿਆਨ ਕਾਂਗਰਸ ਦਾ ਪਰੰਪਰਿਕ “ਵਿਗਿਆਨ ਜਯੋਤੀ’ ਪ੍ਰੋਗਰਾਮ ਅੱਜ ਆਯੋਜਿਤ ਕੀਤਾ ਗਿਆ। ਇਸ ਵਿੱਚ 400 ਤੋਂ ਅਧਿਕ ਸਕੂਲੀ ਅਤੇ ਕਾਲਜ ਵਿਦਿਆਰਥੀ ਜ਼ੀਰੋ ਮਾਈਲਸਟੋਨ ’ਤੇ ਇਕੱਤਰ ਹੋਏ। ਸਾਰੇ ਵਿਸ਼ੇਸ਼ ਕੈਂਪ ਅਤੇ ਟੀ-ਸ਼ਰਟ ਪਹਿਣਨੀ ਸੀ। ਉੱਥੋਂ ਉਹ ਰੈਲੀ ਦੇ ਰੂਪ ਵਿੱਚ ਯੂਨੀਵਰਸਿਟੀ ਕੈਂਪਸ ਗਏ। ਵਿਦਿਆਰਥੀਆਂ ਨੇ ਆਪਣੇ ਜੀਵਨ ਵਿੱਚ ਵਿਗਿਆਨਿਕ ਸੋਚ ਨੂੰ ਅਪਣਾਉਣ ਦੀ ਸੁਹੰ ਲਈ। ਆਈਐੱਸਸੀਏ ਦੇ ਜਨਰਲ ਪ੍ਰੈਜੀਡੈਂਟ. (ਸ਼੍ਰੀਮਤੀ) ਵਿਜੈ ਲਕਸ਼ਮੀ ਸਕਸੈਨਾ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਵਿਗਿਆਨ ਨੂੰ ਕੇਵਲ ਸਬਜੈਕਟ ਸਮੱਗਰੀ ਦੇ  ਰੂਪ ਵਿੱਚ ਨਾ ਪੜ੍ਹੋ, ਬਲਕਿ ਜੀਵਨ ਵਿੱਚ ਉਹ ਜੋ ਵੀ ਕਰਨ, ਵਿਗਿਆਨ ਨੂੰ ਉਸ ਵਿੱਚ ਸ਼ਾਮਲ ਕਰਨ।

ਵਿਗਿਆਨ ਜਯੋਤੀ ਦੀ ਧਾਰਨਾ ਓਲਪਿੰਕ ਜਯੋਤੀ ਦੇ ਅਨੁਰੂਪ ਹੈ। ਇਹ ਇੱਕ ਅੰਦੋਲਨ ਦਾ ਸਵਰੂਪ ਹੈ, ਜੋ ਸਮਾਜ ਅਤੇ ਵਿਸ਼ੇਸ਼ ਰੂਪ ਨਾਲ ਨੌਜਵਾਨਾਂ ਵਿੱਚ ਵਿਗਿਆਨਿਕ ਮਾਨਸਿਕਤਾ ਤਿਆਰ ਕਰਨ ਦੇ ਲਈ ਸਮਰਪਿਤ ਹੈ। ਇਹ ਜਯੋਤੀ ਯੂਨੀਵਰਸਿਟੀ ਕੈਂਪਸ ਵਿੱਚ ਸਥਾਪਿਤ ਕੀਤੀ ਗਈ ਹੈ ਅਤੇ 108ਵੀਂ ਭਾਰਤੀ ਵਿਗਿਆਨ ਕਾਂਗਰਸ ਦੇ ਸਮਾਪਤੀ ਤੱਕ ਇਹ ਪ੍ਰਜਵਲਿਤ ਰਹੇਗੀ।

 <><><><><>

ਐੱਸਐੱਨਸੀ/ਆਰਆਰ



(Release ID: 1888052) Visitor Counter : 141