ਰੇਲ ਮੰਤਰਾਲਾ
azadi ka amrit mahotsav

ਸ਼੍ਰੀ ਅਨਿਲ ਕੁਮਾਰ ਲਾਹੋਟੀ ਨੇ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਵਜੋਂ ਅਹੁਦਾ ਸੰਭਾਲ਼ਿਆ

Posted On: 01 JAN 2023 12:10PM by PIB Chandigarh

ਸ਼੍ਰੀ ਅਨਿਲ ਕੁਮਾਰ ਲਾਹੋਟੀ ਨੇ ਰੇਲਵੇ ਬੋਰਡ (ਰੇਲਵੇ ਮੰਤਰਾਲਾ) ਦੇ ਨਵੇਂ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦਾ ਅਹੁਦਾ ਸੰਭਾਲ਼ ਲਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਸ਼੍ਰੀ ਅਨਿਲ ਕੁਮਾਰ ਲਾਹੋਟੀ ਦੀ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਸੀਈਓ ਵਜੋਂ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸ਼੍ਰੀ ਅਨਿਲ ਕੁਮਾਰ ਲਾਹੋਟੀ ਮੈਂਬਰ (ਇਨਫ੍ਰਾਸਟ੍ਰਕਚਰ), ਰੇਲਵੇ ਬੋਰਡ ਵਜੋਂ ਕੰਮ ਕਰ ਚੁੱਕੇ ਹਨ।
https://lh4.googleusercontent.com/TL-xte2NUil7ZcpcTLwwrluTtaYymPRTlmC_V-0uB_1r0HFR4lF4aWRc3jbaVIPkvpKybNwcYKzZFv0vCBTn3t4acquLzeM79KO2HupTpDsnE7Rtsm9CnCoe-NlgibVcfDtJYXoaqJ5Gvgh45NRSaJ3Du_38xTMZyiQcVQ8Mwq45lteUivY_GyWzy2gYQaz-ZxJv_OE49g

ਸ਼੍ਰੀ ਲਾਹੋਟੀ ਇੰਡੀਅਨ ਰੇਲਵੇ ਸਰਵਿਸ ਆਵੑ ਇੰਜੀਨੀਅਰਜ਼, 1984 ਬੈਚ ਦੇ ਅਧਿਕਾਰੀ ਹਨ ਅਤੇ ਉਨ੍ਹਾਂ ਨੂੰ ਲੈਵਲ-17 ਲਈ ਭਾਰਤੀ ਰੇਲਵੇ ਪ੍ਰਬੰਧਨ ਸੇਵਾ ਦੇ ਪਹਿਲੇ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਮਾਧਵ ਇੰਸਟੀਟਿਊਟ ਆਵੑ ਟੈਕਨੋਲੋਜੀ ਅਤੇ ਸਾਇੰਸ, ਗਵਾਲੀਅਰ ਤੋਂ ਗੋਲਡ ਮੈਡਲ ਨਾਲ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਰੁੜਕੀ ਯੂਨੀਵਰਸਿਟੀ (ਆਈਆਈਟੀ, ਰੁੜਕੀ) ਤੋਂ ਮਾਸਟਰ ਆਵੑ ਇੰਜੀਨੀਅਰਿੰਗ (ਸਟ੍ਰਕਚਰ) ਕੀਤੀ ਹੈ। ਰੇਲਵੇ ਵਿੱਚ ਆਪਣੇ 36 ਸਾਲਾਂ ਤੋਂ ਵੱਧ ਦੇ ਕਰੀਅਰ ਦੌਰਾਨ, ਉਨ੍ਹਾਂ ਮੱਧ, ਉੱਤਰੀ, ਉੱਤਰੀ ਮੱਧ, ਪੱਛਮੀ ਅਤੇ ਪੱਛਮੀ ਮੱਧ ਰੇਲਵੇ ਅਤੇ ਰੇਲਵੇ ਬੋਰਡ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ। 

https://lh4.googleusercontent.com/M12Sih5XNO3MwyZ1TCGP1vj0ZleFhIsfwx4XwJzepJQ_Si1w2Niv49TH66pPqm_vnH0IodLynQV2wVeEzni_Kzs5lUHoAsqZuoZ8gtv-snx9xxcQRLPKsxMXudDdmdDY-zpJUZbswT0Hq99_dshzJCqmJJh0WGiDQ1j_9aeojVImrX0I8ClWxf6HSzaTztsSNyzhGnXA2Q

ਸ਼੍ਰੀ ਲਾਹੋਟੀ ਨੇ ਇਸ ਤੋਂ ਪਹਿਲਾਂ ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਦੇ ਤੌਰ 'ਤੇ ਕੰਮ ਕੀਤਾ ਹੈ ਅਤੇ ਕਈ ਮਹੀਨਿਆਂ ਤੱਕ ਪੱਛਮੀ ਰੇਲਵੇ ਦੇ ਜੀਐੱਮ ਦਾ ਚਾਰਜ ਵੀ ਸੰਭਾਲਿਆ ਹੈ। ਜਨਰਲ ਮੈਨੇਜਰ ਵਜੋਂ ਉਨ੍ਹਾਂ ਦੇ ਕਾਰਜਕਾਲ ਵਿੱਚ ਸਭ ਤੋਂ ਵੱਧ ਕਿਸਾਨ ਰੇਲਾਂ ਚਲਾਉਣ ਅਤੇ ਮਾਲੀਏ ਦੇ ਮਾਮਲੇ ਵਿੱਚ ਸਭ ਤੋਂ ਵੱਧ ਮਾਲ ਅਤੇ ਪਾਰਸਲ ਆਵਾਜਾਈ (ਟਨ ਵਿੱਚ) ਪ੍ਰਾਪਤ ਕਰਨ ਦਾ ਕ੍ਰੈਡਿਟ ਹੈ। ਉਨ੍ਹਾਂ ਗੈਰ-ਕਿਰਾਇਆ, ਸਕ੍ਰੈਪ ਦੀ ਵਿਕਰੀ ਅਤੇ ਵੱਡੇ ਟਿਕਟ ਚੈਕਿੰਗ ਡਰਾਈਵ ਰਾਹੀਂ ਮਾਲੀਏ ਵਿੱਚ ਰਿਕਾਰਡ ਸੁਧਾਰ ਵੀ ਕੀਤਾ ਹੈ। ਉਨ੍ਹਾਂ ਮੁੰਬਈ ਵਿੱਚ ਏਅਰ ਕੰਡੀਸ਼ਨਡ ਉਪਨਗਰੀ ਸੇਵਾਵਾਂ ਦੇ ਵਿਸਤਾਰ ਦੇ ਉਲਝੇ ਹੋਏ ਮੁੱਦੇ ਨੂੰ ਸਫਲਤਾਪੂਰਵਕ ਸੰਭਾਲਿਆ ਅਤੇ ਹੱਲ ਕੀਤਾ। ਆਪਣੇ ਕਾਰਜਕਾਲ ਦੌਰਾਨ, ਕੇਂਦਰੀ ਰੇਲਵੇ ਨੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਚਲਾਉਣ ਅਤੇ ਲਾਗੂ ਕਰਨ ਵਿੱਚ ਵੱਡੇ ਸੁਧਾਰ ਕੀਤੇ ਅਤੇ ਮੁੰਬਈ ਵਿੱਚ ਦਿਵਾ ਅਤੇ ਠਾਣੇ ਦਰਮਿਆਨ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ 5ਵੀਂ ਅਤੇ 6ਵੀਂ ਲਾਈਨਾਂ ਨੂੰ ਚਾਲੂ ਕੀਤਾ।

 

ਸ਼੍ਰੀ ਲਾਹੋਟੀ ਨੇ ਡਿਵੀਜ਼ਨਲ ਰੇਲਵੇ ਮੈਨੇਜਰ, ਲਖਨਊ, ਉੱਤਰੀ ਰੇਲਵੇ ਦੇ ਤੌਰ 'ਤੇ ਵੀ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਭੀੜ-ਭੜੱਕੇ ਵਾਲੇ ਗਾਜ਼ੀਆਬਾਦ-ਪ੍ਰਯਾਗਰਾਜ-ਡੀਡੀਯੂ ਰੂਟ ਦੇ ਵਿਕਲਪ ਵਜੋਂ ਲਖਨਊ-ਵਾਰਾਨਸੀ-ਡੀਡੀਯੂ ਰੂਟ 'ਤੇ ਮਾਲ ਦੀ ਆਵਾਜਾਈ ਨੂੰ ਬਿਹਤਰ ਬਣਾਉਣ ਲਈ ਕਈ ਪਹਿਲਾਂ ਕੀਤੀਆਂ। ਉਨ੍ਹਾਂ ਲਖਨਊ ਡਿਵੀਜ਼ਨ ਦੇ ਸਟੇਸ਼ਨਾਂ 'ਤੇ ਯਾਤਰੀਆਂ ਦੀਆਂ ਸੁਵਿਧਾਵਾਂ ਅਤੇ ਸਫਾਈ ਦੇ ਮਿਆਰ ਨੂੰ ਸੁਧਾਰਨ ਲਈ ਵਿਸ਼ੇਸ਼ ਕੰਮ ਕੀਤਾ। ਉਨ੍ਹਾਂ ਲੰਬੇ ਸਮੇਂ ਤੋਂ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰਨ ਸਮੇਤ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਕਈ ਕਦਮ ਚੁੱਕੇ ਅਤੇ ਆਵਾਜਾਈ ਵਿੱਚ ਭਵਿੱਖ ਵਿੱਚ ਵਾਧੇ ਲਈ ਨੈੱਟਵਰਕ ਸਮਰੱਥਾ ਦੇ ਵਿਸਤਾਰ ਦੇ ਮਹੱਤਵਪੂਰਨ ਕੰਮਾਂ ਦੀ ਪ੍ਰਵਾਨਗੀ ਲਈ ਇੱਕ ਵਿਆਪਕ ਯੋਜਨਾ ਬਣਾਈ।
https://lh5.googleusercontent.com/66Pgw4EJsze_YXi8Jg2QsCw-sMyqS-44Uvn33R4o-XUEAMjrtufyapV0aTf9wfxgKY8Em4teTmMni2ZYLEeEPYf3AKhm3-8PBJ7K6rDF0G4C5rohP5UqSgPBK4cL5OMJygv8T15NaVsPHsFLH3gMdAMAOgOdt-qq_BzhmmRvpxkJWYq-EPvV0iZY5ak968Sh_xmmpIoNBw

ਉੱਤਰੀ ਰੇਲਵੇ ਵਿੱਚ ਮੁੱਖ ਪ੍ਰਸ਼ਾਸਨਿਕ ਅਧਿਕਾਰੀ (ਨਿਰਮਾਣ) ਅਤੇ ਮੁੱਖ ਇੰਜੀਨੀਅਰ (ਨਿਰਮਾਣ) ਦੇ ਰੂਪ ਵਿੱਚ, ਸ਼੍ਰੀ ਲਾਹੋਟੀ ਨੇ ਨਵੀਆਂ ਲਾਈਨਾਂ, ਟ੍ਰੈਕਾਂ ਦੀ ਡਬਲਿੰਗ ਅਤੇ ਮਲਟੀ-ਟਰੈਕਿੰਗ, ਯਾਰਡ ਰੀਮੋਡਲਿੰਗ, ਮਹੱਤਵਪੂਰਨ ਪੁਲਾਂ, ਸਟੇਸ਼ਨ ਨਿਰਮਾਣ ਆਦਿ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਈ ਕੰਮਾਂ ਨੂੰ ਸੰਭਾਲਿਆ ਹੈ। ਦਿੱਲੀ ਵਿੱਚ 'ਆਨੰਦ ਵਿਹਾਰ ਟਰਮੀਨਲ' ਅਤੇ ਨਵੀਂ ਦਿੱਲੀ ਸਟੇਸ਼ਨ ਦੀ ਮਸ਼ਹੂਰ 'ਅਜਮੇਰੀ ਗੇਟ' ਸਾਈਡ ਸਟੇਸ਼ਨ ਬਿਲਡਿੰਗ ਦੀ ਯੋਜਨਾ ਅਤੇ ਨਿਰਮਾਣ ਦਾ ਕੰਮ ਉਨ੍ਹਾਂ ਦੁਆਰਾ ਕੀਤਾ ਗਿਆ ਹੈ। 

ਉਹ ਨਵੀਂ ਦਿੱਲੀ ਸਟੇਸ਼ਨ ਨੂੰ ਵਿਸ਼ਵ ਪੱਧਰੀ ਸਟੇਸ਼ਨ ਵਜੋਂ ਪੁਨਰ ਵਿਕਸਿਤ ਕਰਨ ਅਤੇ ਜ਼ਮੀਨੀ ਅਤੇ ਏਅਰ ਸਪੇਸ ਦੇ ਵਪਾਰਕ ਵਿਕਾਸ ਦੀ ਯੋਜਨਾ ਨਾਲ ਵੀ ਜੁੜੇ ਰਹੇ। 

 

ਸ਼੍ਰੀ ਲਾਹੋਟੀ ਨੇ ਕਾਰਨੇਗੀ ਮੇਲਨ ਯੂਨੀਵਰਸਿਟੀ, ਪਿਟਸਬਰਗ, ਅਮਰੀਕਾ;  ਬੋਕੋਨੀ ਸਕੂਲ ਆਵੑ ਮੈਨੇਜਮੈਂਟ, ਮਿਲਾਨ, ਇਟਲੀ; ਅਤੇ ਇੰਡੀਅਨ ਸਕੂਲ ਆਵੑ ਬਿਜ਼ਨਸ, ਹੈਦਰਾਬਾਦ ਵਿਖੇ ਰਣਨੀਤਕ ਪ੍ਰਬੰਧਨ ਅਤੇ ਲੀਡਰਸ਼ਿਪ ਪ੍ਰੋਗਰਾਮਾਂ ਦੀ ਟ੍ਰੇਨਿੰਗ ਲਈ ਹੈ। ਉਨ੍ਹਾਂ ਹਾਂਗਕਾਂਗ, ਜਪਾਨ, ਯੂਕੇ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਰੇਲਵੇ ਦੀ ਜ਼ਮੀਨ 'ਤੇ ਵਪਾਰਕ ਵਿਕਾਸ ਸਮੇਤ ਸਟੇਸ਼ਨਾਂ ਦੇ ਵਿਕਾਸ ਦਾ ਅਧਿਐਨ ਕੀਤਾ ਹੈ। ਉਹ ਟ੍ਰੈਕ ਟੈਕਨੋਲੋਜੀ ਅਤੇ ਟ੍ਰੈਕ ਮੇਨਟੇਨੈਂਸ ਮਸ਼ੀਨਾਂ ਦੇ ਵਿਕਾਸ ਦੇ ਸਬੰਧ ਵਿੱਚ ਕਈ ਦੇਸ਼ਾਂ ਦਾ ਦੌਰਾ ਵੀ ਕਰ ਚੁੱਕੇ ਹਨ।

 

 *******

 

ਵਾਈਬੀ/ਡੀਐੱਨਐੱਸ


(Release ID: 1888031) Visitor Counter : 159