ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਿਹਤ ਮੰਤਰੀ ਡਾ. ਮਨਸੁਖ ਮਾਂਡਵਿਯਾ ਨੇ ਸਫਦਰਜੰਗ ਹਸਪਤਾਲ ਜਾ ਕੇ ਕੋਵਿਡ-19 ਪ੍ਰਬੰਧਨ ਵਿੱਚ ਹਸਪਤਾਲ ਦੇ ਬੁਨਿਆਦੀ ਢਾਂਚੇ ਦੀ ਤਿਆਰੀ ਸੁਨਿਸ਼ਚਿਤ ਕਰਨ ਦੇ ਲਈ ਮੌਕ ਡਰਿੱਲ ਦੀ ਸਮੀਖਿਆ ਕੀਤੀ
“ਉਪਕਰਨ, ਪ੍ਰਕਿਰਿਆਵਾਂ ਅਤੇ ਮਾਨਵ ਸੰਸਾਧਨਾਂ ਦੀ ਦ੍ਰਿਸ਼ਟੀ ਤੋਂ ਸੰਪੂਰਨ ਕੋਵਿਡ ਚਿਕਿਤਸਾ ਢਾਂਚੇ ਦੀ ਸੰਚਾਲਨ ਤਿਆਰੀ ਦੇ ਲਈ ਸੁਨਿਸ਼ਚਿਤ ਕਰਨਾ ਮਹੱਤਵਪੂਰਨ”
ਸਭ ਨੂੰ ਕੋਵਿਡ ਉਪਯੁਕਤ ਵਿਵਹਾਰ ਦਾ ਪਾਲਨ ਕਰਨ ਅਤੇ ਅਪੁਸ਼ਟ ਸੂਚਨਾ ਸਾਂਝਾ ਕਰਨ ਤੋਂ ਬਚਣ ਦੀ ਤਾਕੀਦ ਕੀਤੀ
Posted On:
27 DEC 2022 2:11PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵਿਯਾ ਅੱਜ ਨਵੀਂ ਦਿੱਲੀ ਦੇ ਸਫਦਰਜੰਗ ਹਸਪਤਾਲ ਗਏ ਅਤੇ ਕੋਵਿਡ-19 ਪ੍ਰਬੰਧਨ ਦੇ ਲਈ ਹਸਪਤਾਲ ਦੇ ਬੁਨਿਆਦੀ ਢਾਂਚੇ ਦੀ ਤਿਆਰੀ ਸੁਨਿਸ਼ਚਿਤ ਕਰਨ ਦੇ ਲਈ ਕੀਤੀ ਜਾ ਰਹੀ ਮੌਕ ਡਰਿੱਲ ਦੀ ਸਮੀਖਿਆ ਕੀਤੀ।
ਕੇਂਦਰੀ ਮੰਤਰੀ ਨੇ ਕਿਹਾ, “ਮੈਂ ਹਾਲ ਵਿੱਚ ਰਾਜ ਦੇ ਸਿਹਤ ਮੰਤਰੀਆਂ ਦੇ ਨਾਲ ਕੋਵਿਡ-19 ਦੀ ਸਥਿਤੀ ਅਤੇ ਇਸ ਦੀ ਰੋਕਥਾਮ ਅਤੇ ਪ੍ਰਬੰਧਨ ਦੀ ਤਿਆਰੀ ਦੀ ਸਮੀਖਿਆ ਕੀਤੀ। ਕੋਵਿਡ-19 ਪ੍ਰਬੰਧਨ ਦੇ ਲਈ ਤਿਆਰੀ ਦੀ ਸਮੀਖਿਆ ਵਿੱਚ ਦੇਸ਼ ਵਿੱਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਕੋਵਿਡ-19 ਪ੍ਰਬੰਧਨ ਦੇ ਲਈ ਹਸਪਤਾਲਾਂ ਵਿੱਚ ਕਿਲਨਿਕਲ ਤਿਆਰੀ ਮਹੱਤਵਪੂਰਨ ਹੈ। ਅੱਜ ਸਰਕਾਰੀ ਅਤੇ ਨਿਜੀ ਹਸਪਤਾਲਾਂ ਵਿੱਚ ਮੌਕ ਡਰਿੱਲ ਕੀਤੀ ਜਾ ਰਹੀ ਹੈ। ਰਾਜ ਦੇ ਸਿਹਤ ਮੰਤਰੀ ਆਪਣੇ-ਆਪਣੇ ਰਾਜਾਂ ਵਿੱਚ ਡ੍ਰਿਲ ਦੀ ਸਮੀਖਿਆ ਕਰ ਰਹੇ ਹਨ।”
ਡਾ. ਮਾਂਡਵਿਯਾ ਨੇ ਸਫਦਰਜੰਗ ਹਸਪਤਾਲ ਅਤੇ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਦੇ ਵਿਭਾਗ ਦੇ ਮੁਖੀਆਂ ਅਤੇ ਕਰਮਚਾਰੀਆਂ ਨਾਲ ਰਸਮੀ ਗੱਲਬਾਤ ਕੀਤੀ। ਸਿਹਤ ਮੰਤਰੀ ਵਿਭਿੰਨ ਵਿਭਾਗਾਂ ਦੇ ਮੁਖੀਆਂ, ਡਾਕਟਰਾਂ, ਨਰਸਾਂ, ਸੁਰੱਖਿਆ ਅਤੇ ਸ਼ੁਚਿਤਾ ਸੇਵਾਵਾਂ ਦੇ ਪ੍ਰਮੁਖਾਂ ਦੇ ਨਾਲ ਇੱਕ ਘੰਟੇ ਰਹੇ ਅਤੇ ਗੁਣਵੱਤਾ ਹਸਪਤਾਲ ਪ੍ਰਬੰਧਨ, ਕਿਲਨਿਕਲ ਪ੍ਰੈਕਟੀਸੇਜ, ਸੰਕ੍ਰਮਣ ਕੰਟ੍ਰਰੋਲ ਉਪਾਅ, ਸਵੱਛਤਾ ਪ੍ਰਕਿਰਿਆ, ਰੋਗੀ ਕੇਂਦ੍ਰਿਤ ਉੱਚ ਗੁਣਵੱਤਾ ਸੰਪੰਨ ਸਿਹਤ ਸੇਵਾ ’ਤੇ ਵਿਭਿੰਨ ਸੁਝਾਵਾਂ ਨੂੰ ਧੀਰਜ ਨਾਲ ਸੁਣਿਆ।
ਉਨ੍ਹਾਂ ਨੇ ਸਿਹਤ ਮੰਤਰੀ ਨਾਲ ਮਹਾਮਾਰੀ ਦੇ ਦੌਰਾਨ ਰਾਤ-ਦਿਨ ਸੇਵਾ ਉਪਲਬਧ ਕਰਵਾਉਣ ਦੇ ਕੰਮ ਵਿੱਚ ਆਪਣੇ ਅਨੁਭਵਾਂ ਨੂੰ ਸਾਂਝਾ ਕੀਤਾ। ਡਾ. ਮਾਂਡਵਿਯਾ ਨੇ ਵਿਭਾਗ ਮੁਖੀਆਂ ਨੂੰ ਆਪਣੀ ਟੀਮ ਨੂੰ ਹਰੇਕ ਹਫਤੇ ਮਿਲਣ, ਸਾਰੇ ਵਿਭਾਗਾਂ ਦਾ ਦੌਰਾ ਕਰਨ ਅਤੇ ਸ਼੍ਰੇਸ਼ਠ ਪਰਿਣਾਮ ਸੁਨਿਸ਼ਚਿਤ ਕਰਨ ਦੇ ਲਈ ਉਨ੍ਹਾਂ ਦੇ ਕਾਰਜ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਮਹਾਮਾਰੀ ਦੇ ਦੌਰਾਨ ਡਾਕਟਰਾਂ ਦੇ ਮਿਸਾਲੀ ਕੰਮ ਦੀ ਸਰਾਹਨਾ ਕੀਤੀ।
ਡਾ. ਮਾਂਡਵਿਯਾ ਨੇ ਕੋਤਾਹੀ ਨੂੰ ਲੈ ਕੇ ਸਚੇਤ ਕੀਤਾ ਅਤੇ ਸਭ ਨੂੰ ਕੋਵਿਡ ਉਪਯੁਕਤ ਵਿਵਹਾਰ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਚੌਕਸ ਰਹਿਣ, ਅਪੁਸ਼ਟ ਸੂਚਨਾ ਨੂੰ ਸਾਂਝਾ ਕਰਨ ਤੋਂ ਬਚਣ ਅਤੇ ਉੱਚ ਪੱਧਰੀ ਤਿਆਰੀ ਸੁਨਿਸ਼ਚਿਤ ਕਰਨ ’ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ, “ਕੋਵਿਡ ਦੇ ਮਾਮਲੇ ਪੂਰੇ ਵਿਸ਼ਵ ਵਿੱਚ ਵਧ ਰਹੇ ਹਨ ਅਤੇ ਭਾਰਤ ਵਿੱਚ ਵੀ ਮਾਮਲਿਆਂ ਵਿੱਚ ਵਾਧਾ ਹੋ ਸਕਦਾ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਉਪਕਰਨ, ਪ੍ਰਕਿਰਿਆਵਾਂ ਅਤੇ ਮਾਨਵ ਸੰਸਾਧਨਾਂ ਦੇ ਮਾਮਲੇ ਵਿੱਚ ਸੰਪੂਰਨ ਕੋਵਿਡ ਢਾਂਚਾ ਸੰਚਾਲਨ ਤਿਆਰੀ ਵਿੱਚ ਰਹੇ।”
ਇਸ ਅਵਸਰ ’ਤੇ ਸਿਹਤ ਸੇਵਾ ਡਾਇਰੈਕਟਰ ਜਨਰਲ ਡਾ. ਅਤੁਲ ਗੋਇਲ, ਸਫਦਰਜੰਗ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬੀ. ਐੱਲ. ਸ਼ੇਰਵਾ ਅਤੇ ਸਵੱਛਤਾ ਸਹਿਤ ਵਿਭਿੰਨ ਵਿਭਾਗਾਂ ਦੇ ਮੁਖੀ ਉਪਸਥਿਤ ਸਨ।
****
ਐੱਮਵੀ
(Release ID: 1887223)
Visitor Counter : 141