ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ. ਮਨਸੁਖ ਮਾਂਡਵੀਯਾ ਨੇ ਪੂਰੇ ਵਿਸ਼ਵ ਵਿੱਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਗਰਾਨੀ , ਰੋਕਥਾਮ ਅਤੇ ਪ੍ਰਬੰਧਨ ਲਈ ਕੋਵਿਡ-19 ਦੀ ਸਥਿਤੀ ਅਤੇ ਜਨਤਕ ਸਿਹਤ ਪ੍ਰਣਾਲੀ ਦੀ ਤਿਆਰੀ ਦੀ ਸਮੀਖਿਆ ਕੀਤੀ
ਕੋਵਿਡ ਹੁਣ ਖਤਮ ਨਹੀਂ ਹੋਇਆ ਹੈ ਮੈਂ ਸਾਰੀਆਂ ਸੰਬੰਧਿਤਾਂ ਨੂੰ ਸੁਚੇਤ ਰਹਿਣ ਤੇ ਨਿਗਰਾਨੀ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਮੈਂ ਲੋਕਾਂ ਨੂੰ ਕੋਵਿਡ ਦੇ ਟੀਕੇ ਲਗਵਾਉਣ ਦੀ ਵੀ ਬੇਨਤੀ ਕਰਦਾ ਹਾਂ: ਡਾ. ਮਾਂਡਵੀਯਾ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਸਾਰੇ ਕੋਵਿਡ-19 ਸੰਕ੍ਰਮਿਤ ਮਾਮਲਿਆਂ ਦੇ ਨਮੂਨੇ ਆਈਐੱਨਐੱਸਏਸੀਓਜੀ ਪ੍ਰਯੋਗਸ਼ਾਲਾ ਵਿੱਚ ਭੇਜੇ ਜਿਸ ਵਿੱਚ ਨਵੇਂ ਵੈਰੀਐਂਟ ਦਾ ਪਤਾ ਲਗਾਉਣ ਵਿੱਚ ਸੁਵਿਧਾ ਹੋ ਸਕੇ
Posted On:
21 DEC 2022 3:05PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਕੁਝ ਦੇਸ਼ਾਂ ਵਿੱਚ ਕੋਵਿਡ-19 ਮਾਮਲਿਆਂ ਦੀ ਸੰਖਿਆ ਵਿੱਚ ਹਾਲਿਆ ਉਛਾਲ ਨੂੰ ਦੇਖਦੇ ਹੋਏ ਅੱਜ ਭਾਰਤ ਵਿੱਚ ਕੋਵਿਡ-19ਦੀ ਸਥਿਤੀ ਅਤੇ ਇਸਦੀ ਨਿਗਰਾਨੀ, ਰੋਕਥਾਮ ਅਤੇ ਪ੍ਰਬੰਧਨ ਨੂੰ ਲੈ ਕੇ ਜਨਤਕ ਸਿਹਤ ਪ੍ਰਣਾਲੀ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਕੇਂਦਰ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪਾਲ, ਸੀਨੀਅਰ ਅਧਿਕਾਰੀ ਅਤੇ ਲੋਕ ਸਿਹਤ ਖੇਤਰ ਦੇ ਮਾਹਰ ਉਪਸਥਿਤੀ ਸਨ।
ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰੀ ਨੂੰ ਗਲੋਬਲ ਕੋਵਿਡ-19 ਸਥਿਤੀ ਅਤੇ ਘਰੇਲੂ ਪਰਿਦ੍ਰਿਸ਼ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਮਾਂਡਵੀਯਾ ਨੇ ਵਿਸ਼ਵ ਦੇ ਚੀਨ, ਜਪਾਨ, ਦੱਖਣੀ ਕੋਰੀਆ, ਫਰਾਂਸ ਤੇ ਅਮਰੀਕਾ ਜਿਹੇ ਕੁਝ ਦੇਸ਼ਾਂ ਵਿੱਚ ਕੋਵਿਡ-19 ਮਾਮਲਿਆਂ ਦੀ ਵਧਦੀ ਸੰਖਿਆ ਨੂੰ ਉਤਪੰਨ ਚੁਣੌਤੀ ਨੂੰ ਰੇਖਾਂਕਿਤ ਕੀਤਾ। ਕੇਂਦਰੀ ਸਿਹਤ ਮੰਤਰੀ ਨੇ ਵਿਸ਼ੇਸ਼ ਰੂਪ ਤੋਂ ਤਿਉਹਾਰਾਂ ਦੇ ਆਗਾਮੀ ਸੀਜਨ ਨੂੰ ਦੇਖਦੇ ਹੋਏ।
ਕੋਵਿਡ-19 ਦੇ ਨਵੇਂ ਅਤੇ ਉਭਰਦੇ ਰੂਪ ਦੇ ਖਿਲਾਫ ਤਿਆਰ ਅਤੇ ਸੁਚੇਤ ਰਹਿਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਕੇਂਦਰੀ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਕੋਵਿਡ ਹੁਣ ਖਤਮ ਨਹੀਂ ਹੋਇਆ ਹੈ। ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਅਧਿਕਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਰਹਿਣ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਲੋਕਾਂ ਨੂੰ ਕੋਵਿਡ ਢੁਕਵੇਂ ਵਿਵਹਾਰ ਦਾ ਅਨੁਪਾਲਨ ਕਰਨ ਅਤੇ ਕੋਵਿਡ ਦੇ ਟੀਕੇ ਲਗਵਾਉਣ ਦੀ ਤਾਕੀਦ ਕੀਤੀ।
ਡਾ. ਮਨਸੁਖ ਮਾਂਡਵੀਯਾ ਨੇ ਦੇਸ਼ ਵਿੱਚ ਸਰਗਰਮ ਨਵੇਂ ਵੈਰੀਐਂਟ, ਅਗਰ ਕਈ ਹੋਵੇ, ਦਾ ਸਮਾਂ ‘ਤੇ ਪਤਾ ਲਗਾਉਣ ਨੂੰ ਸੁਨਿਸ਼ਚਿਤ ਕਰਨ ਲਈ ਭਾਰਤੀ ਸਾਰਸ ਸੀਓਵੀ-2 ਜੀਨੋਮਿਕਸ ਕੰਸੋਰਟੀਅਮ (ਆਈਐੱਨਐੱਸਏਸੀਓਜੀ) ਨੈਟਵਰਕ ਦੇ ਰਾਹੀਂ ਵੈਰੀਐਂਟਸ ਦੀ ਨਿਗਰਾਨੀ ਕਰਨ ਲਈ ਸੰਕ੍ਰਮਿਤ ਮਾਮਲਿਆਂ ਦੇ ਨਮੂਨੇ ਦੇ ਪੂਰੇ ਜੀਨੌਮ ਸਿਕਵੇਂਸਿੰਗ (ਅਨੁਕ੍ਰਮਣ) ਲਈ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦਾ ਨਿਰਦੇਸ਼ ਦਿੱਤਾ।
ਇਸ ਤੋਂ ਉਚਿਤ ਜਨਤਕ ਸਿਹਤ ਉਪਾਅ ਕਰਨ ਵਿੱਚ ਸੁਵਿਧਾ ਹੋਵੇਗੀ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਸਾਰੇ ਕੋਵਿਡ-19 ਸੰਕ੍ਰਮਿਤ ਮਾਮਲਿਆਂ ਦੇ ਨਮੂਨੇ ਨੂੰ ਸਿਕਵੇਂਸਿੰਗ ਲਈ ਦੈਨਿਕ ਅਧਾਰ ‘ਤੇ ਆਈਐੱਨਐੱਸਏਸੀਓਜੀ ਜੀਨੋਮ ਸੀਕਵੇਂਸਿੰਗ ਪ੍ਰਯੋਗਸ਼ਾਲਾ (ਆਈਡੀਐੱਸਐੱਲ) ਨੂੰ ਭੇਜੇ ਜਿਸ ਵਿੱਚ ਨਵੇਂ ਵੈਰੀਐਂਟ, ਅਗਰ ਕਈ ਹੋਵੇ, ਦਾ ਪਤਾ ਲਗਾਇਆ ਜਾ ਸਕੇ।
ਇੱਕ ਪ੍ਰਸਤੁਤੀ ਦੇ ਰਾਹੀਂ ਕੇਂਦਰੀ ਸਿਹਤ ਮੰਤਰੀ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ 19 ਦਸੰਬਰ, 2022 ਨੂੰ ਸਮਾਪਤ ਸਪਤਾਹ ਵਿੱਚ ਭਾਰਤ ਵਿੱਚ ਸੰਕ੍ਰਮਿਤ ਮਾਮਲਿਆਂ ਦੀ ਸੰਖਿਆ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਦੈਨਿਕ ਅਧਾਰ ‘ਤੇ ਇਹ ਸੰਖਿਆ ਘਟਾਕੇ 158 ਹੋ ਗਈ ਹੈ।
ਹਾਲਾਂਕਿ ਪਿਛਲੇ 6 ਹਫਤਿਆਂ ਵਿੱਚ ਗਲੋਬਲ ਦੈਨਿਕ ਔਸਤ ਮਾਮਲਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਬੀਤੇ 19 ਦਸੰਬਰ, 2022 ਨੂੰ ਸਮਾਪਤ ਸਪਤਾਹ ਵਿੱਚ 5.9 ਲੱਖ ਦੈਨਿਕ ਔਸਤ ਮਾਮਲੇ ਦਰਜ ਕੀਤੇ ਗਏ ਹਨ। ਚੀਨ ਵਿੱਚ ਕੋਵਿਡ ਸੰਕ੍ਰਮਣਾਂ ਦੇ ਵਿਆਪਕ ਉਛਾਲ ਦੇ ਪਿਛੇ ਓਮੀਕ੍ਰੋਨ ਵੈਰੀਐਂਟ ਦਾ ਇੱਕ ਨਵਾਂ ਅਤੇ ਅਤਿਅਧਿਕ ਪਰਿਵਰਤਨਸ਼ੀਲ ਰੂਪ ਬੀਐੱਫ. 7 ਪਾਇਆ ਗਿਆ ਹੈ।
ਇਸ ਤੋਂ ਪਹਿਲੇ ਜੂਨ, 2022 ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਕੋਵਿਡ-19 ਦੇ ਸੰਦਰਭ ਵਿੱਚ ਸੰਸ਼ੋਧਿਤ ਨਿਗਰਾਨੀ ਰਣਨੀਤੀ ਲਈ ਪਰਿਚਾਲਨ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤਾ ਸੀ। ਇਸ ਵਿੱਚ ਨਵੇਂ ਸਾਰਸ-ਸੀਓਵੀ-2 ਵੈਰੀਐਂਟ ਦੇ ਡਰਾਫਟ ਦਾ ਪਤਾ ਲਗਾਉਣ ਅਤੇ ਉਸੇ ਨੂੰ ਰੋਕਣ ਦੇ ਲਈ ਸੰਦਰਭ ਅਤੇ ਪੁਸ਼ਟ ਮਾਮਲਿਆਂ ਦਾ ਜਲਦੀ ਪਤਾ ਲਗਾਉਣ, ਅਲਗਾਵ ਟੈਸਟ ਅਤੇ ਸਮੇਂ ‘ਤੇ ਪ੍ਰਬੰਧਨ ਦਾ ਸੱਦਾ ਦਿੱਤਾ ਗਿਆ। ਕੇਂਦਰੀ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਇਸ ਦਾ ਪ੍ਰਭਾਵੀ ਲਾਗੂਕਰਨ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ।
ਇਸ ਮੀਟਿੰਗ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਪ੍ਰਧਾਨ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਅਜੈ ਸੂਦ, ਜੈਵ ਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਆਰ ਐੱਸ ਗੋਖਲੇ, ਆਯੁਸ਼ ਦੇ ਸਕੱਤਰ ਸ਼੍ਰੀ ਰਾਜੇਸ਼ ਕੋਟੇਚਾ, ਸਿਹਤ ਖੋਜ ਵਿਭਾਗ ਦੇ ਸਕੱਤਰ ਡਾ. ਰਾਜੀਵ ਬਹਲ, ਡੀਜੀਐੱਚਐੱਸ ਦੇ ਡਾ. ਅਤੁਲ ਗੋਇਲ, ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਲਵ ਅਗ੍ਰਵਾਲ ਅਤੇ ਟੀਕਾਕਰਣ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਦੇ ਕੋਵਿਡ ਕਾਰਜਕਾਰੀ ਸਮੂਹ ਦੇ ਚੇਅਰਮੈਨ ਡਾ. ਐੱਨਕੇ ਅਰੋੜਾ ਮੌਜੂਦ ਸਨ।
****
ਐੱਮਵੀ
(Release ID: 1885769)
Visitor Counter : 150