ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਅੰਮ੍ਰਿਤ 2.0 ਦੇ ਤਹਿਤ ਮੈਦਾਨੀ ਪੱਧਰ ‘ਤੇ ਪੇਅਜਲ ਸਰਵੇਖਣ ਆਰੰਭ ਕੀਤਾ
प्रविष्टि तिथि:
21 DEC 2022 11:47AM by PIB Chandigarh
-
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ 9 ਸਤੰਬਰ, 2022 ਨੂੰ ਅਟਲ ਨਵੀਨੀਕਰਣ ਅਤੇ ਸ਼ਹਿਰੀ ਪਰਿਵਰਤਨ ਮਿਸ਼ਨ (ਅੰਮ੍ਰਿਤ) 2.0 ਦੇ ਤਹਿਤ ਪੇਅਜਲ ਸਰਵੇਖਣ ਦਾ ਸ਼ੁਭਾਰੰਭ ਕੀਤਾ ਸੀ।
-
ਇਹ ਸ਼ਹਿਰਾਂ ਦਰਮਿਆਨ ਸਿਹਤ ਮੁਕਬਾਲੇ ਨੂੰ ਹੁਲਾਰਾ ਦਿੰਦੇ ਹੋਏ ਅੰਮ੍ਰਿਤ ਮਿਸ਼ਨ ਦੇ ਲਈ ਨਿਗਰਾਨੀ ਡਰਾਫਟ ਅਤੇ ਉਤਪ੍ਰੇਰਕ ਦੇ ਰੂਪ ਵਿੱਚ ਸਹਾਇਕ ਹੋਵੇਗਾ।
-
ਮੰਤਰਾਲੇ ਨੇ 15 ਸਤੰਬਰ, 2022 ਤੋਂ ਮੈਦਾਨੀ ਸਰਵੇਖਣ ਦੀ ਸ਼ੁਰੂਆਤ ਕਰ ਦਿੱਤੀ ਹੈ।
-
ਜਲ ਸੁਵਿਧਾ ਸੇਵਾਵਾਂ, ਇਸਤੇਮਾਲਸ਼ੁਦਾ ਜਲ ਸੁਵਿਧਾ ਸੇਵਾਵਾਂ, ਜਲ ਸ੍ਰੋਤਾਂ, ਉਪਭੋਗਤਾ ਤੱਕ ਪਹੁੰਚਾਉਣ ਦੇ ਪਹਿਲੇ ਹੀ ਬੇਕਾਰ ਚਲੇ ਜਾਣ ਵਾਲੇ ਪਾਣੀ ਦੇ ਅਨੁਮਾਨ, ਉਤਕ੍ਰਿਸ਼ਟ ਵਿਵਹਾਰਾਂ ਅਤੇ ਇਨੋਵੇਸ਼ਨ ਤੇ ਵਿਸ਼ੇਸ਼ ਧਿਆਨ ।
|
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ 15 ਦਸੰਬਰ, 2022 ਤੋਂ ਪੇਅਜਲ ਸਰਵੇਖਣ ਦੀ ਸ਼ੁਰੂਆਤ ਕਰ ਦਿੱਤੀ ਹੈ। ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ 9 ਸਤੰਬਰ, 2022 ਨੂੰ ਅਟਲ ਨਵੀਨੀਕਰਣ ਅਤੇ ਸ਼ਹਿਰੀ ਪਰਿਵਤਰਨ ਮਿਸ਼ਨ (ਅੰਮ੍ਰਿਤ) 2.0 ਦੇ ਤਹਿਤ ਪੇਅਜਲ ਸਰਵੇਖਣ ਦਾ ਸ਼ੁਭਾਰੰਭ ਕੀਤਾ ਸੀ ਤਾਕਿ 500 (ਰੁਲੇਵੇ ਦੇ ਬਾਅਦ 485) ਅੰਮ੍ਰਿਤ ਸ਼ਹਿਰਾਂ ਵਿੱਚ ਜਲ ਸ੍ਰੋਤਾਂ ਦੇ ਸਰੁੱਖਿਆ ਅਤੇ
ਇਸਤੇਮਾਲਸ਼ੁਦਾ ਪਾਣੀ ਨੂੰ ਦੁਬਾਰਾ ਇਸਤੇਮਾਲ ਕਰਨ ਅਤੇ ਉਸ ਦੀ ਰੀ-ਸਾਈਕਲ ਕਰਨ ਸੀਵਰ ਅਤੇ ਗੰਦਲੇ ਪਾਣੀ ਦੇ ਪ੍ਰਬੰਧਨ, ਜਲਾ ਸਪਲਾਈ ਦੇ ਦਾਅਰੇ ਅਤੇ ਪਾਣੀ ਦੀ ਗੁਣਵੱਤਾ ਅਤੇ ਮਾਤਰਾ ਬਾਰੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਮੁਲਾਂਕਣ ਕੀਤਾ ਜਾ ਸਕੇ। ਇਹ ਸ਼ਹਿਰਾਂ ਦਰਮਿਆਨ ਸਿਹਤ ਮੁਕਾਬਲੇ ਨੂੰ ਹੁਲਾਰਾ ਦਿੰਦੇ ਹੋਏ ਅੰਮ੍ਰਿਤ ਮਿਸ਼ਨ ਲਈ ਨਿਗਰਾਨੀ ਡਰਾਫਟ ਅਤੇ ਉਤਪ੍ਰੇਰਕ ਦੇ ਰੂਪ ਵਿੱਚ ਸਹਾਇਕ ਹੋਵੇਗਾ। ਮੰਤਰਾਲੇ ਨੇ ਤੀਜੀ ਭਾਗੀਦਾਰੀ ਏਜੰਸੀ, ਆਈਪੀਐੱਸਓਐੱਸ ਨੂੰ ਸਰਵੇਖਣ ਕਰਨ ਦਾ ਜਿੰਮਾ ਦਿੱਤਾ ਹੈ।
ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸਾਰੇ ਪ੍ਰਤੀਭਾਗੀ ਸ਼ਹਿਰੀ ਸਥਾਨਿਕ ਸੰਸਥਾ ਲਈ ਪੇਅਜਲ ਸਰਵੇਖਣ ਟੂਲ-ਕਿਟ ਅਤੇ ਵੈੱਬ ਪੋਰਟਲ ਬਾਰੇ ਸਮਰੱਥਾ ਨਿਰਮਾਣ ਵਰਕਸ਼ਾਪਾਂ ਦਾ ਆਯੋਜਨ ਕੀਤਾ। ਜਲ ਸੁਵਿਧਾ ਸੇਵਾਵਾਂ ਇਸਤੇਮਾਲਸ਼ੁਦਾ ਜਲ ਸੁਵਿਧਾ ਸੇਵਾਵਾਂ, ਜਲ ਸ੍ਰੋਤਾਂ, ਉਪਭੋਗਤਾ ਤੱਕ ਪਹੁੰਚਾਉਣ ਦੇ ਪਹਿਲੇ ਹੀ ਬੇਕਾਰ ਚਲੇ ਜਾਣੇ ਵਾਲੇ ਪਾਣੀ ਦੇ ਅਨੁਮਾਨ, ਉਤਕ੍ਰਿਸ਼ਟ ਵਿਵਹਾਰਾਂ ਅਤੇ ਇਨੋਵੇਸ਼ਨ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਕਿਰਿਆ ਇਸ ਪ੍ਰਕਾਰ ਹੈ:
-
ਸੇਵਾ ਪੱਧਰਾਂ ਦਾ ਆਤਮ-ਮੁਲਾਂਕਣ : ਸ਼ਹਿਰੀ ਸਥਾਨਿਕ ਸੰਸਥਾ ਔਨਲਾਈਨ ਪੋਰਟਲ ‘ਤੇ ਦਿੱਤੇ ਗਏ ਮਾਨਕਾਂ ਦੇ ਅਨੁਸਾਰ ਆਤਮ-ਮੁਲਾਂਕਣ ਕਰਨਗੇ (https://peyjal-india.org/)
-
ਪ੍ਰਤੱਖ ਨਿਰੀਖਣ: ਮੁਲਾਂਕਣ ਕਰਤਾ ਸ਼ਹਿਰੀ ਸਥਾਨਕ ਸੰਸਥਾ ਵਿੱਚ ਜਾਕੇ ਜਲ ਉਪਚਾਰ ਪਲਾਂਟਾਂ ਸੀਵਰ ਉਪਚਾਰ ਪਲਾਂਟਾਂ/ਮੁਲਯੁਕਤ ਗਾਦ ਪ੍ਰਬੰਧਨ ਪਲਾਂਟਾਂ, ਜਲ ਸ੍ਰੋਤਾਂ ਆਦਿ ਦਾ ਸਰਵੇਖਣ ਕਰਨਗੇ ਅਤੇ ਪਰੀਖਣ ਲਈ ਪਾਣੀ ਦੇ ਨਮੂਨੇ ਜਮਾ ਕਰਨਗੇ ਅਤੇ ਫੋਟੋ ਖਿੱਚਕੇ ਪ੍ਰਮਾਣ ਲੈਣਗੇ।
-
ਨਾਗਰਿਕਾਂ ਤੋਂ ਫੀਡਬੈਕ: ਮੁਲਾਂਕਣ ਕਰਤਾ ਸ਼ਹਿਰ ਦੇ ਸਾਰੇ ਹਿੱਸਿਆਂ ਤੋਂ ਨਾਗਰਿਕਾਂ ਤੋਂ ਫੀਡਬੈਕ ਲੈਣਗੇ ਤਾਕਿ ਸ਼ਹਿਰੀ ਸਥਾਨਕ ਸੰਸਥਾ ਦੁਆਰਾ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਸੰਤੁਸ਼ਟੀ ਦੇ ਪੱਧਰ ਦਾ ਮੁਲਾਂਕਣ ਕੀਤਾ ਜਾ ਸਕੇ।
ਸਰਵੇਖਣ ਦੇ ਤਹਿਤ ਘਰਾਂ ਵਿੱਚ ਜਲ ਸੇ ਜਲ ਅਤੇ ਸੀਵਰ ਕਨੈਕਸ਼ਨ, ਨਾਗਰਿਕਾਂ ਨੂੰ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਗੁਣਵੱਤਾ ਅਤੇ ਮਾਤਰਾ, ਸ਼ਿਕਾਇਤਾਂ ਦੇ ਨਿਪਟਾਰੇ ਲਈ ਪ੍ਰਬੰਧ, ਜਲ ਸ੍ਰੋਤਾਂ ਦੀ ਸਥਿਤੀ ਅਤੇ ਹੋਰ ਮਾਨਕਾਂ ਦਾ ਜਾਇਜਾ ਲਿਆ ਜਾਵੇਗਾ। ਸਰਵੇਖਣ ਵਿੱਚ ਸ਼ਹਿਰੀ ਸਥਾਨਕ ਸੰਸਥਾ ਦੀ ਆਮਦਨ ਦੀ ਸਥਿਤੀ ਅਤੇ ਜਲ ਤੇ ਸੀਵਰ ਸੇਵਾਵਾਂ ਵਿੱਚ ਕੀਤੇ ਜਾਣ ਵਾਲੇ ਖਰਚ ਨੂੰ ਵੀ ਦੇਖਿਆ ਜਾਵੇਗਾ। ਨਾਗਰਿਕਾਂ ਨੂੰ ਦ੍ਰਿਸ਼ਟੀਗਤ ਰੱਖਦੇ ਹੋਏ ਸਰਵੇਖਣ ਨੂੰ ਸ਼ਾਮਲ ਕਰਦੇ ਹੋਏ ਨਾਗਰਿਕਾਂ ਦੁਆਰਾ ਸੰਚਾਲਿਤ ਕਰੱਤਵ ਪ੍ਰਣਾਲੀ ਬਣਾਈ ਜਾਵੇਗੀ।
ਸ਼ਹਿਰਾਂ ਨੂੰ ਅੰਕ ਦਿੱਤੇ ਜਾਣਗੇ ਅਤੇ ਸ਼ਹਿਰੀ ਜਲ ਰਿਪੋਰਟ ਕਾਰਡ ਬਣਾਇਆ ਜਾਵੇਗਾ। ਇਸ ਵਿੱਚ ਹਰ ਸ਼ਹਿਰ ਦੇ ਜਲ –ਸਿਹਤ ਨੂੰ ਦਰਸਾਇਆ ਜਾਵੇਗਾ। ਸਰਵੇਖਣ ਦੇ ਪਰਿਣਾਮ ਨਾਲ ਸ਼ਹਿਰੀ ਸਥਾਨਕ ਸੰਸਥਾ ਵਿੱਚ ਜਲ ਸੁਰੱਖਿਆ ਦੀ ਸਥਿਤੀ ਦਾ ਪਤਾ ਚਲੇਗਾ ਅਤੇ ਇਸ ਨਾਲ ਟਿਕਾਊ ਵਿਕਾਸ ਟੀਚਾ 6 ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲੇਗੀ।
****
ਆਰਕੇਜੇ/ਐੱਮ
(रिलीज़ आईडी: 1885766)
आगंतुक पटल : 146