ਸੱਭਿਆਚਾਰ ਮੰਤਰਾਲਾ
ਵੰਦੇ ਭਾਰਤ ਨ੍ਰਿਤਯ ਉਤਸਵ ਦੇ ਗ੍ਰੈਂਡ ਫਿਨਾਲੇ ਦੀ ਰਾਸ਼ਟਰ ਪੱਧਰੀ ਪ੍ਰਤੀਯੋਗਤਾ ਦੇ ਲਈ 980 ਡਾਂਸਰਾਂ ਦੀ ਚੋਣ
ਫਾਈਨਲਲਿਸਟ ਤੋਂ ਚੁਣੇ ਗਏ 500 ਡਾਂਸਰਾਂ ‘ਨਾਰੀ ਸ਼ਕਤੀ’ ਵਿਸ਼ੇ ’ਤੇ ਗਣਤੰਤਰ ਦਿਵਸ 2023 ਦੇ ਦੌਰਾਨ ਸਾਨਦਾਰ ਸੱਭਿਆਚਾਰਕ ਸ਼ੋਅ ਦਾ ਪ੍ਰਦਰਸ਼ਨ ਕਰਨਗੇ
Posted On:
20 DEC 2022 1:06PM by PIB Chandigarh
-
ਗ੍ਰੈਂਡ ਫਿਨਾਲੇ ਵਿੱਚ 20 ਦਸੰਬਰ 2022 ਦੀ ਸ਼ਾਮ ਨੂੰ ਇੱਕ ਵਿਸ਼ੇਸ਼ ਸਮਾਰੋਹ ਵੀ ਹੋਵੇਗਾ, ਜਿਸ ਵਿੱਚ ਲੋਕਾ ਸਭਾ ਸਪੀਕਰ, ਸ਼੍ਰੀ ਓਮ ਪ੍ਰਕਾਸ਼ ਬਿਰਲਾ, ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਮੰਤਰੀ ਸ਼੍ਰੀ ਜੀ. ਕੇ. ਰੈੱਡੀ ਦੀ ਗਰਿਮਈ ਉਪਸਥਿਤੀ ਹੋਵੇਗੀ।
ਸੱਭਿਆਚਾਰ ਮੰਤਰਾਲੇ ਨੇ ਵੰਦੇ ਭਾਰਤ ਨ੍ਰਿਤਯ ਉਤਸਵ 2023 ਦੀ ਦੋ ਦਿਨਾਂ ਰਾਸ਼ਟਰੀ ਪੱਧਰ ਦੀ ਪ੍ਰਤੀਯੋਗਤਾ (ਗ੍ਰੈਂਡ ਫਿਨਾਲੇ) ਦਾ ਆਯੋਜਨ ਕੀਤਾ ਹੈ। ਪ੍ਰਤੀਯੋਗਤਾ ਪਹਿਲੇ ਦਿਨ 19 ਦਸੰਬਰ ਨੂੰ ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਆਯੋਜਿਤ ਕੀਤੀ ਗਈ। ਪ੍ਰਤੀਯੋਗਤਾ 20 ਦਸੰਬਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ ਅਤੇ ਰਾਸ਼ਟਰੀ ਪੱਧਰੀ ਦੀ ਪ੍ਰਤੀਯੋਗਤਾ (ਗ੍ਰੈਂਡ ਫਿਨਾਲੇ) ਵਿੱਚ ਹਿੱਸਾ ਲੈਣ ਦੇ ਲਈ 980 ਡਾਂਸਰਸ ਚੁਣੇ ਗਏ ਹਨ।
ਸਨਗ੍ਰੇਨ ਡਾਂਸ ਅਕੈਡਮੀ, ਸਨਗ੍ਰੇਨ ਅੰਬ੍ਰੇਲਾ ਡਾਂਸ (ਤ੍ਰਿਪੁਰਾ)

ਸ਼ਰਧਾ ਅਤੇ ਅਦਿਤੀ, ਭਰਤਨਾਟ੍ਯਮ (ਕਰਨਾਟਕ)
ਗ੍ਰੈਂਡ ਫਿਨਾਲੇ ਵਿੱਚ 20 ਦਸੰਬਰ 2022 ਦੀ ਸ਼ਾਮ ਨੂੰ ਵਿਸ਼ੇਸ਼ ਸਮਾਰੋਹ ਵੀ ਹੋਵੇਗਾ, ਜਿਸ ਵਿੱਚ ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ, ਕੇਂਦਰੀ ਸੱਭਿਆਚਾਰ, ਟੂਰਿਜ਼ਮ ਅਤੇ ਉੱਤਰ ਪੂਰਬੀ ਖੇਤਰ ਮੰਤਰੀ, ਸ਼੍ਰੀ ਜੀ. ਕੇ. ਰੈੱਡੀ, ਸੱਭਿਆਚਾਰ ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਅਰਜੁਨ ਮੇਘਵਾਲ, ਸੱਭਿਆਚਾਰ ਅਤੇ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ ਵੀ ਉਪਸਥਿਤ ਹੋਣਗੇ।
ਗੇਡੀ ਲੋਕ ਨ੍ਰਿਤਯ, ਛੱਤੀਸਗੜ੍ਹ

ਮਨੀਸ਼ਾ ਨ੍ਰਿਤਯਾਲਯ ਸ਼ਾਸ਼ਤਰੀ (ਮਹਾਰਾਸ਼ਟਰ)
ਵੰਦੇ ਭਾਰਤ ਨ੍ਰਿਤਯ ਉਤਸਵ 2023, ਗਣਤੰਤਰ ਦਿਵਸ ਸਮਾਰੋਹ 2023 ਦੀ ਸਰਪ੍ਰਸਤੀ ਵਿੱਚ ਸੱਭਿਆਚਾਰਕ ਅਤੇ ਰੱਖਿਆ ਮੰਤਰਾਲੇ ਦੁਆਰਾ ਆਯੋਜਿਤ ਕੀਤੀ ਜਾ ਰਹੀ ਨ੍ਰਿਤਯ ਪ੍ਰਤੀਯੋਗਤਾ ਹੈ। ਇਹ ਪ੍ਰਤੀਯੋਗਤਾ ਤਿੰਨ ਪੜਾਵਾਂ-ਰਾਜਾਂ-ਕੇਂਦਰ ਸ਼ਾਸਿਤ ਪੱਧਰ, ਖੇਤਰ ਪੱਧਰ ਅਤੇ ਰਾਸ਼ਟਰੀ ਪੱਧਰ ’ਤੇ ਆਯੋਜਿਤ ਕੀਤੀ ਜਾ ਰਹੀ ਹੈ।
ਸਵਾਤੀ ਅਗਰਵਾਲ ਅਤੇ ਸਮੂਹ, ਸ਼ਾਸਤਰੀ (ਰਾਜਸਥਾਨ)

ਅੱਚ ਡਾਂਸ ਗਰੁੱਪ (ਓਡੀਸ਼ਾ)
15 ਅਕਤੂਬਰ ਤੋਂ 10 ਨਵੰਬਰ 2022 ਤੱਕ 17 ਤੋਂ 30 ਉਮਰ ਵਰਗੇ ਦੇ ਪ੍ਰਤੀਭਾਗੀਆਂ ਤੋਂ ਲੋਕ/ਕਬਾਇਲੀ, ਸਾਸ਼ਤਰੀ ਅਤੇ ਸਮਕਾਲੀਨ/ਫਿਊਜਨ ਦੀਆਂ ਢੰਗਾਂ ਵਿੱਚ ਐਂਟਰੀਆਂ ਲਈ ਸੱਦਾ ਦਿੱਤਾ ਗਿਆ ਸੀ। ਸੱਭਿਆਚਾਰ ਮੰਤਰਾਲੇ ਦੇ ਸੱਤ ਖੇਤਰੀ ਸੱਭਿਆਚਾਰਕ ਕੇਂਦਰੀ ਦੁਆਰਾ 17 ਨਵੰਬਰ ਤੋਂ 10 ਦਸੰਬਰ 2022 ਤੱਕ ਰਾਜ-ਕੇਂਦਰ ਸ਼ਾਸਿਤ ਖੇਤਰ ਪੱਧਰ ਅਤੇ ਖੇਤਰੀ ਪੱਧਰ ਦੀਆਂ ਪ੍ਰਤੀਯੋਗਤਾਵਾਂ ਦਾ ਆਯੋਜਨ ਕੀਤਾ ਗਿਆ ਹੈ।
ਫਾਈਨਸਲਿਸਟ ਵਿਚੋਂ ਚੁਣ ਗਏ 500 ਡਾਂਸਰਸ ਨਾਰੀ ਸ਼ਕਤੀ ਵਿਸ਼ੇ ’ਤੇ ਗਣਤੰਤਰ ਦਿਵਸ 2023 ਦੇ ਦੌਰਾਨ ਸ਼ਾਨਦਾਰ ਸੱਭਿਆਚਾਰ ਪ੍ਰੋਗਰਾਮ ਦਾ ਪ੍ਰਦਰਸ਼ਨ ਕਰਨਗੇ। ਇਸ ਦੇ ਲਈ ਮੰਨੇ-ਪ੍ਰਮੰਨੇ ਕੋਰਿਓਗ੍ਰਾਫਰਾਂ, ਸੰਗੀਤਕਾਰ, ਲੇਖਕ ਅਤੇ ਕ੍ਰਿਏਟਿਵ ਡਿਜਾਇਨਾਂ ਦੀ ਇੱਕ ਕ੍ਰਿਏਟਿਵ ਟੀਮ ਨੂੰ ਨਿਯੁਕਤ ਕੀਤਾ ਗਿਆ ਹੈ ਤਾਕਿ ਨਿਰਵਿਘਨ ਸੱਭਿਆਚਾਰਕ ਸ਼ੋਅ ਦੀ ਕਲਪਨਾ ਕੀਤੀ ਜਾ ਸਕੇ।
*******
ਐੱਨਬੀ/ਐੱਸਕੇ
(Release ID: 1885136)
Visitor Counter : 125