ਸੂਚਨਾ ਤੇ ਪ੍ਰਸਾਰਣ ਮੰਤਰਾਲਾ

2014 ਤੋਂ ਉੱਤਰ ਪੂਰਬ ਵਿੱਚ ਸ਼ਾਂਤੀ ਦਾ ਦੌਰ, ਸਿਵਿਲਿਅਨ ਮੌਤਾਂ ਵਿੱਚ 80% ਗਿਰਾਵਟ, 6000 ਆਤੰਕਵਾਦੀਆਂ ਨੇ ਆਤਮ ਸਮਰਪਣ ਕੀਤਾ; ਸ਼੍ਰੀ ਠਾਕੁਰ

 
ਅਫਸਪਾ (AFSPA) ਨੂੰ ਕਈ ਖੇਤਰਾਂ ਤੋਂ ਵਾਪਸ ਲਿਆ ਗਿਆ, ਸ਼ਾਂਤੀ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ: ਮੰਤਰੀ 
 
ਸੰਕਟ ਵਿੱਚ ਫਸੇ ਭਾਰਤੀਆਂ ਦੀ ਜਿੰਦਗੀ ਨੂੰ ਬਚਾਉਣਾ ਸਰਕਾਰ ਲਈ ਸਭ ਤੋਂ ਵੱਡੀ ਚਿੰਤਾ, ਵੰਦੇ ਭਾਰਤ ਨੇ 1.83 ਕਰੋੜ ਨਾਗਰਿਕਾਂ ਨੂੰ ਬਚਾਇਆ
 
"ਭਾਰਤ ਦੁਨੀਆ ਨੂੰ ਆਤੰਕਵਾਦ ਦੇ ਖਿਲਾਫ ਇੱਕਜੁਟ ਕਰ ਰਿਹਾ ਹੈ ਜਦੋਂ ਕਿ ਇੱਕ ਗੁਆਂਢੀ ਦੇਸ਼ ਆਤੰਕਵਾਦ ਨੂੰ ਸਿਰਫ ਪਨਾਹ ਦੇ ਰਿਹਾ ਹੈ"

Posted On: 19 DEC 2022 1:17PM by PIB Chandigarh


ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕਿਹਾ ਕਿ ਭਾਰਤ ਸਰਕਾਰ ਦਾ ਨੀਤੀਗਤ ਫੋਕਸ ‘ਆਤੰਕਵਾਦ ਵਿਰੁੱਧ ਜ਼ੀਰੋ ਟੋਲਰੈਂਸ’ ਹੈ। ਆਪਣੀ ਰਿਹਾਇਸ਼ 'ਤੇ ਮੀਡੀਆ ਨੂੰ ਦਿੱਤੇ ਇੱਕ ਵਿਸਤ੍ਰਿਤ ਬਿਆਨ ਵਿੱਚ, ਆਤੰਕਵਾਦ ਦਾ ਮੁਕਾਬਲਾ ਕਰਨ ਲਈ ਸਰਕਾਰ ਦੀਆਂ ਕੋਸ਼ਿਸ਼ਾਂ 'ਤੇ, ਸ਼੍ਰੀ ਠਾਕੁਰ ਨੇ ਕਿਹਾ ਕਿ ਸਰਕਾਰ ਨੇ ਜਿੱਥੇ ਯੂਏਪੀਏ ਨੂੰ ਮਜ਼ਬੂਤ ​​ਕਰਕੇ ਕਾਨੂੰਨੀ ਮੋਰਚੇ 'ਤੇ ਕੰਮ ਕੀਤਾ ਹੈ, ਉਥੇ ਹੀ ਇਸ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਸੋਧ) ਐਕਟ ਦੀ ਸ਼ੁਰੂਆਤ ਕਰਕੇ ਰਾਸ਼ਟਰੀ ਜਾਂਚ ਏਜੰਸੀ ਨੂੰ ਸੱਚਮੁੱਚ ਸੰਘੀ ਢਾਂਚਾ ਪ੍ਰਦਾਨ ਕਰਕੇ ਲਾਗੂ ਕਰਨ ਦੇ ਪੱਧਰ 'ਤੇ ਕਦਮ ਚੁੱਕੇ ਹਨ ਅਤੇ ਇਨ੍ਹਾਂ ਉਪਾਵਾਂ ਦਾ ਸੰਚਿਤ ਪ੍ਰਭਾਵ ਆਤੰਕਵਾਦ ਦੇ ਈਕੋਸਿਸਟਮ ਨੂੰ ਕਮਜ਼ੋਰ ਕਰਨ ਵਾਲਾ ਹੈ।
 
ਇਸ ਗੱਲ ਨੂੰ ਉਜਾਗਰ ਕਰਦੇ ਹੋਏ ਕਿ ਭਾਰਤ ਨੇ ਉੱਚਤਮ ਗਲੋਬਲ ਪੱਧਰ 'ਤੇ ਆਪਣੀਆਂ ਚਿੰਤਾਵਾਂ ਉਠਾਈਆਂ ਹਨ, ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਕਾਨਫਰੰਸਾਂ ਅਤੇ ਮੀਟਿੰਗਾਂ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ਹੀ ਦੁਨੀਆ ਨੂੰ ਆਤੰਕਵਾਦ ਦੇ ਖਿਲਾਫ ਇੱਕਜੁੱਟ ਹੋਣ ਲਈ ਦਬਾਅ ਪਾਇਆ ਹੈ। ਉਨ੍ਹਾਂ ਕਿਹਾ ਕਿ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਵਿੱਚ 2000 ਤੋਂ ਵੱਧ ਵਿਦੇਸ਼ੀ ਡੈਲੀਗੇਟਾਂ ਨੇ ਸ਼ਿਰਕਤ ਕੀਤੀ ਅਤੇ 'ਆਤੰਕਵਾਦ ਵਿਰੁੱਧ ਗਲੋਬਲ ਐਕਸ਼ਨ' (‘ਗਲੋਬਲ ਐਕਸ਼ਨ ਅਗੇਂਸਟ ਐਕਟ ਆਫ ਟੈਰਰਿਜ਼ਮ’) ਦਾ ਐਲਾਨ ਕੀਤਾ।
 
ਸ਼੍ਰੀ ਠਾਕੁਰ ਨੇ ਕਿਹਾ “ਸਰਜੀਕਲ ਸਟ੍ਰਾਈਕ ਤੋਂ ਲੈ ਕੇ ਬਾਲਾਕੋਟ ਸਟ੍ਰਾਈਕ ਤੱਕ ਆਤੰਕਵਾਦ ਵਿਰੁੱਧ ਸਰਕਾਰ ਦਾ ਸੰਕਲਪ ਵਾਰ-ਵਾਰ ਪ੍ਰਦਰਸ਼ਿਤ ਹੋਇਆ ਹੈ। ਸਾਡੇ ਹਥਿਆਰਬੰਦ ਬਲਾਂ ਦੀ ਕਾਰਵਾਈ ਨਾਲ ਜੰਮੂ ਅਤੇ ਕਸ਼ਮੀਰ ਵਿੱਚ ਆਤੰਕਵਾਦੀ ਘਟਨਾਵਾਂ ਵਿੱਚ ਮਹੱਤਵਪੂਰਨ ਕਮੀ ਆਈ ਹੈ। ਇਸੇ ਤਰ੍ਹਾਂ, ਅਸੀਂ ਟੈਰਰ ਫੰਡਿੰਗ ਦੇ 94% ਮਾਮਲਿਆਂ ਵਿੱਚ ਸਜ਼ਾ ਦਿੱਤੇ ਜਾਣ ਦੀ ਦਰ ਪ੍ਰਾਪਤ ਕੀਤੀ ਹੈ।”
 
ਕੇਂਦਰੀ ਮੰਤਰੀ ਨੇ ਉੱਤਰ ਪੂਰਬ ਵਿੱਚ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਸਰਕਾਰ ਦੇ ਪ੍ਰਯਤਨਾਂ ਬਾਰੇ ਵਿਸਤਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ 2014 ਤੋਂ ਭਾਰਤ ਦੇ ਉੱਤਰ ਪੂਰਬੀ ਖੇਤਰ ਵਿੱਚ ਸ਼ਾਂਤੀ ਦਾ ਦੌਰ ਸ਼ੁਰੂ ਹੋਇਆ ਹੈ ਜਦੋਂ ਵਿਦਰੋਹੀ ਹਿੰਸਾ ਵਿੱਚ 80 ਪ੍ਰਤੀਸ਼ਤ ਦੀ ਤਿੱਖੀ ਗਿਰਾਵਟ ਦੇਖੀ ਗਈ ਹੈ ਅਤੇ ਨਾਗਰਿਕ (ਸਿਵਿਲੀਅਨ) ਮੌਤਾਂ ਵਿੱਚ 89 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ 2014 ਤੋਂ ਹੁਣ ਤੱਕ ਛੇ ਹਜ਼ਾਰ ਆਤੰਕਵਾਦੀਆਂ ਦੇ ਆਤਮ ਸਮਰਪਣ ਦੀ ਪ੍ਰਾਪਤੀ ਨੂੰ ਵੀ ਰੇਖਾਂਕਿਤ ਕੀਤਾ।
 
ਸਰਕਾਰ ਆਤੰਕਵਾਦ ਦਾ ਮੁਕਾਬਲਾ ਕਰਨ ਲਈ ਹਥਿਆਰਬੰਦ ਕਾਰਵਾਈਆਂ ਤੋਂ ਅੱਗੇ ਵੱਧਣ ਲਈ ਪ੍ਰਤੀਬੱਧ ਹੈ ਅਤੇ ਇਸ ਨੇ ਪੂਰੇ ਖੇਤਰ ਵਿੱਚ ਸਥਾਈ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਕੰਮ ਕੀਤਾ ਹੈ।  ਇਹ ਸ਼ਾਂਤੀ ਸੰਧੀਆਂ ਸਰਕਾਰ ਦੀਆਂ ਪ੍ਰਾਪਤੀਆਂ ਦੀ ਵਿਰਾਸਤ ਹਨ। ਇਸ ਪਹਿਲੂ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਠਾਕੁਰ ਨੇ ਸਰਕਾਰ ਦੁਆਰਾ ਹਸਤਾਖਰ ਕੀਤੇ ਸ਼ਾਂਤੀ ਸਮਝੌਤਿਆਂ ਨੂੰ ਸੂਚੀਬੱਧ ਕੀਤਾ:
 
1. ਜਨਵਰੀ 2020 ਵਿੱਚ ਬੋਡੋ ਸਮਝੌਤਾ,
2. ਜਨਵਰੀ 2020 ਵਿੱਚ ਬਰੂ-ਰਿਯਾਂਗ ਸਮਝੌਤਾ,
3. ਅਗਸਤ 2019 ਵਿੱਚ ਐੱਨਐੱਲਐੱਫਟੀ-ਤ੍ਰਿਪੁਰਾ ਸਮਝੌਤਾ,
4. ਕਾਰਬੀ ਐਂਗਲੌਂਗ ਸਮਝੌਤਾ ਸਤੰਬਰ 2021,
5. ਮਾਰਚ 2022 ਵਿੱਚ ਅਸਾਮ-ਮੇਘਾਲਿਆ ਅੰਤਰ ਰਾਜ ਸੀਮਾ ਸਮਝੌਤਾ।
 
ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ 'ਤੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਅਫਸਪਾ ਰੋਲ ਬੈਕ ਸਿਰਫ ਚਰਚਾ ਦਾ ਵਿਸ਼ਾ ਰਿਹਾ ਹੈ, ਪਰ ਸਰਕਾਰ ਨੇ ਇਸਨੂੰ ਪੂਰੇ ਤ੍ਰਿਪੁਰਾ ਅਤੇ ਮੇਘਾਲਿਆ ਸਮੇਤ ਉੱਤਰ ਪੂਰਬ ਦੇ ਵੱਡੇ ਹਿੱਸੇ ਤੋਂ ਵਾਪਸ ਲੈ ਲਿਆ ਹੈ।  ਕੇਂਦਰੀ ਮੰਤਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ, ਅਰੁਣਾਚਲ ਪ੍ਰਦੇਸ਼ ਦੇ ਸਿਰਫ 3 ਜ਼ਿਲ੍ਹਿਆਂ ਵਿੱਚ ਇਹ ਲਾਗੂ ਹੈ, ਅਸਾਮ ਦਾ 60 ਪ੍ਰਤੀਸ਼ਤ ਅਫਸਪਾ ਮੁਕਤ ਹੈ, 6 ਜ਼ਿਲ੍ਹਿਆਂ ਦੇ ਅਧੀਨ 15 ਥਾਣਿਆਂ ਨੂੰ ਡਿਸਟਰਬਡ ਏਰੀਆ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ ਹੈ, 7 ਜ਼ਿਲਿਆਂ ਵਿੱਚ 15 ਥਾਣਿਆਂ ਤੋਂ ਡਿਸਟਰਬਡ ਏਰੀਆ ਨੋਟੀਫਿਕੇਸ਼ਨ ਹਟਾ ਦਿੱਤਾ ਗਿਆ ਹੈ।
 
 
 
 
ਕੇਂਦਰੀ ਮੰਤਰੀ ਨੇ ਸਰਕਾਰ ਦੁਆਰਾ ਪਿਛਲੇ ਵਰ੍ਹਿਆਂ ਦੌਰਾਨ ਚਲਾਏ ਜਾ ਰਹੇ ਬਚਾਅ ਕਾਰਜਾਂ ਬਾਰੇ ਵੀ ਜਾਣੂ ਕਰਵਾਇਆ। ਇਹ ਉਜਾਗਰ ਕਰਦੇ ਹੋਏ ਕਿ ਸੰਕਟ ਵਿੱਚ ਫਸੇ ਭਾਰਤੀ ਲੋਕਾਂ ਨੂੰ ਬਚਾਉਣਾ ਸਰਕਾਰ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਦੇਸ਼ ਦੁਨੀਆ ਭਰ ਵਿੱਚ ਬਚਾਅ ਕਾਰਜਾਂ ਨੂੰ ਚਲਾਉਣ ਵਿੱਚ ਸਭ ਤੋਂ ਅੱਗੇ ਹੈ। ਸ਼੍ਰੀ ਠਾਕੁਰ ਨੇ ਪ੍ਰਾਪਤੀਆਂ ਨੂੰ ਸੂਚੀਬੱਧ ਕੀਤਾ:
 
1. ਫਰਵਰੀ-ਮਾਰਚ 2022 ਵਿੱਚ ਔਪਰੇਸ਼ਨ ਗੰਗਾ ਤਹਿਤ 22,500 ਨਾਗਰਿਕਾਂ ਨੂੰ ਬਚਾਇਆ ਗਿਆ,
2. ਔਪਰੇਸ਼ਨ ਦੇਵੀ ਸ਼ਕਤੀ ਵਿੱਚ ਅਫਗਾਨਿਸਤਾਨ ਤੋਂ 670 ਭਾਰਤੀ ਨਾਗਰਿਕਾਂ ਨੂੰ ਬਚਾਇਆ ਗਿਆ ਸੀ,
3. ਬਚਾਅ ਕਾਰਜਾਂ ਦੀ ਸਭ ਤੋਂ ਵੱਡੀ ਸਫਲਤਾ ਵਿੱਚ, ਸਾਲ 2021-22 ਵਿੱਚ ਵੰਦੇ ਭਾਰਤ ਮਿਸ਼ਨ ਦੇ ਤਹਿਤ, ਕੋਵਿਡ-19 ਸੰਕਟ ਦੌਰਾਨ 1.83 ਕਰੋੜ ਨਾਗਰਿਕਾਂ ਨੂੰ ਘਰ ਵਾਪਸ ਲਿਆਂਦਾ ਗਿਆ,
4. ਭਾਰਤ ਨੇ ਚੀਨ ਦੇ ਵੁਹਾਨ ਤੋਂ 654 ਲੋਕਾਂ ਨੂੰ ਬਚਾਇਆ।
 
ਸਿਰਫ਼ ਭਾਰਤੀ ਹੀ ਨਹੀਂ, ਭਾਰਤ ਨੇ ਸੰਕਟ ਵਿੱਚ ਘਿਰੇ ਵਿਦੇਸ਼ੀ ਨਾਗਰਿਕਾਂ ਨੂੰ ਵੀ ਮਦਦ ਦੀ ਪੇਸ਼ਕਸ਼ ਕੀਤੀ।  2016 ਵਿੱਚ, ਆਪਰੇਸ਼ਨ ਸੰਕਟ ਮੋਚਨ ਦੇ ਤਹਿਤ, 2 ਨੇਪਾਲੀ ਨਾਗਰਿਕਾਂ ਸਮੇਤ 155 ਲੋਕਾਂ ਨੂੰ ਦੱਖਣੀ ਸੂਡਾਨ ਤੋਂ ਵਾਪਸ ਲਿਆਂਦਾ ਗਿਆ ਸੀ। ਆਪਰੇਸ਼ਨ ਮੈਤਰੀ ਦੌਰਾਨ ਨੇਪਾਲ ਤੋਂ 5000 ਭਾਰਤੀਆਂ ਨੂੰ ਬਚਾਇਆ ਗਿਆ ਸੀ ਜਦਕਿ 170 ਵਿਦੇਸ਼ੀ ਨਾਗਰਿਕਾਂ ਨੂੰ ਵੀ ਨੇਪਾਲ ਤੋਂ ਬਚਾਇਆ ਗਿਆ ਸੀ। ਔਪਰੇਸ਼ਨ ਰਾਹਤ ਦੌਰਾਨ 1,962 ਵਿਦੇਸ਼ੀਆਂ ਸਮੇਤ ਯਮਨ ਤੋਂ 6,710 ਲੋਕਾਂ ਨੂੰ ਬਚਾਇਆ ਗਿਆ। 
 
ਇਨ੍ਹਾਂ ਪ੍ਰਯਤਨਾਂ ਨੇ ਦੁਨੀਆ ਵਿੱਚ ਭਾਰਤ ਲਈ ਜੋ ਸਥਿਤੀ ਪੈਦਾ ਕੀਤੀ ਹੈ, ਉਸ ਬਾਰੇ ਬੋਲਦਿਆਂ, ਉਨ੍ਹਾਂ ਕਿਹਾ ਕਿ ਭਾਰਤ ਨੂੰ ਇੱਕ ਅਜਿਹੇ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ ਜੋ ਸੰਕਟ ਦੇ ਸਮੇਂ ਵਿੱਚ ਦੂਜੇ ਦੇਸ਼ਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ ਅਤੇ ਆਤੰਕਵਾਦ ਵਿਰੁੱਧ ਸਖ਼ਤ ਕਾਰਵਾਈ ਕਰਨ ਵਾਲੇ ਦੇਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਗੁਆਂਢੀ ਦੇਸ਼ ਨੂੰ ਸਿਰਫ਼ ਆਤੰਕਵਾਦ ਨੂੰ ਪਨਾਹ ਦੇਣ ਵਾਲੇ ਅਤੇ ਹਿੰਸਾ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੇ ਵਜੋਂ ਦੇਖਿਆ ਜਾਂਦਾ ਹੈ। 
 

 

**********
 


ਸੌਰਭ ਸਿੰਘ



(Release ID: 1884997) Visitor Counter : 106