ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਮਹਾਰਾਸ਼ਟਰ ਦੇ ਨਾਸਿਕ ਦੇ ਇਗਤਪੁਰੀ ਵਿੱਚ 1800 ਕਰੋੜ ਰੁਪਏ ਦੀ ਲਾਗਤ ਨਾਲ 8 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ

Posted On: 18 DEC 2022 7:45PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕੇਂਦਰੀ ਰਾਜ ਮੰਤਰੀ ਡਾ. ਭਾਰਤੀ ਪਵਾਰ, ਸਾਂਸਦ ਡਾ. ਸੁਭਾਸ਼ ਭਾਮਰੇ, ਸ਼੍ਰੀ ਹੇਮੰਤ ਗੋਡਸੇ, ਵਿਧਾਇਕਾਂ ਅਤੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਹਾਰਾਸ਼ਟਰ ਦੇ ਨਾਸਿਕ ਦੇ ਇਗਤਪੁਰੀ ਵਿੱਚ 1800 ਕਰੋੜ ਰੁਪਏ ਦੀ ਲਾਗਤ ਨਾਲ 226 ਕਿਲੋਮੀਟਰ ਲੰਬੇ 8 ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।

https://ci5.googleusercontent.com/proxy/zwwGvAOMCwLU47TYM8sZBmTpTZZs0ib-UDSv5nxf0X6LigQCAtbYONgjLn3yUMaOTzkttKqvueA5BTPgaH4RWVm4sS4U7pyqS7TUu7bz4OiTt1n-M6C7MdWFVg=s0-d-e1-ft#https://static.pib.gov.in/WriteReadData/userfiles/image/image001ACIW.jpg

ਇਨ੍ਹਾਂ ਰਾਜ ਮਾਰਗ ਪ੍ਰੋਜੈਕਟਾਂ ਨਾਲ ਇਸ ਜ਼ਿਲ੍ਹੇ ਵਿੱਚ ਟ੍ਰਾਂਸਪੋਰਟ ਅਸਾਨ ਅਤੇ ਸੁਰੱਖਿਅਤ ਹੋਵੇਗੀ, ਈਂਧਨ ਅਤੇ ਸਮੇਂ ਦੀ ਬਚਤ ਹੋਵੇਗੀ ਅਤੇ ਇਸ ਦੇ ਨਾਲ-ਨਾਲ ਪ੍ਰਦੂਸ਼ਣ ਵੀ ਘੱਟ ਹੋਵੇਗਾ। ਇਹ ਪ੍ਰੋਜੈਕਟ ਖੇਤੀਬਾੜੀ ਅਤੇ ਹਸਤਸ਼ਿਲਪ ਕਾਰੋਬਾਰ ਨੂੰ ਸਥਾਨਕ ਬਜ਼ਾਰਾਂ ਤੱਕ ਅਸਾਨੀ ਨਾਲ ਪਹੁੰਚਣ ਅਤੇ ਗ੍ਰਾਮੀਣ ਖੇਤਰਾਂ ਨੂੰ ਸ਼ਹਿਰਾਂ ਨਾਲ ਜੋੜਣ ਵਿੱਚ ਮਦਦ ਕਰੇਗੀ। ਨਾਲ ਹੀ ਇਨ੍ਹਾਂ ਦੇ ਰਾਹੀਂ ਨਵੇਂ ਉਦਯੋਗ ਅਤੇ ਰੋਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ।

*******

ਐੱਮਜੇਪੀਐੱਸ



(Release ID: 1884839) Visitor Counter : 94