ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ 19 ਦਸੰਬਰ, 2022 ਨੂੰ ਸੁਸ਼ਾਸਨ ਸਪਤਾਹ 2022, “ਪ੍ਰਸ਼ਾਸਨ ਗਾਂਵ ਕੀ ਔਰ” ਇੱਕ ਦੇਸ਼ਵਿਆਪੀ ਅਭਿਯਾਨ ਦਾ ਉਦਘਾਟਨ ਕਰਨਗੇ
ਦੇਸ਼ ਭਰ ਦੇ ਜ਼ਿਲ੍ਹਾਂ ਕਲੈਕਟਰਾਂ ਦੁਆਰਾ ਪਹਿਚਾਣਿਆ ਗਇਆ 3,120 ਨਵੀਆਂ ਸੇਵਾਵਾਂ ਨੂੰ ਪੰਜ- ਦਿਨੀਂ “ਪ੍ਰਸ਼ਾਸਨ ਗਾਂਵ ਕੀ ਔਰ ਅਭਿਯਾਨ” ਦੇ ਦੌਰਾਨ ਔਨਲਾਈਨ ਸੇਵਾ ਪ੍ਰਦਾਨ ਕਰਨ ਲਈ ਜੋੜਿਆ ਜਾਵੇਗਾ
10-18 ਦਸੰਬਰ, 2022 ਦੇ ਦੌਰਾਨ ਇਸ ਸੁਸ਼ਾਸਨ ਹਫ਼ਤੇ ਦੀ ਤਿਆਰੀ ਪੜਾਅ ਹੇਠ ਜ਼ਿਲ੍ਹਾ ਕਲੈਕਟਰਾਂ ਨੇ ਰਾਜ ਸ਼ਿਕਾਇਤ ਪੋਰਟਲਾਂ ‘ਤੇ ਰੋਕਥਾਮ ਲਈ 19,48,122 ਲੋਕ ਸ਼ਿਕਾਇਤਾਂ ਦੇ ਨਾਲ-ਨਾਲ ਸੇਵਾ ਪ੍ਰਦਾਨ ਕਰਨ ਲਈ 81,27,944 ਐਪਲੀਕੇਸ਼ਨ ਦੀ ਪਹਿਚਾਣ ਵੀ ਕੀਤੀ ਹੈ
23 ਦਸੰਬਰ, 2022 ਨੂੰ ਜ਼ਿਲ੍ਹਾ ਪੱਧਰੀ ਵਰਕਸ਼ਾਪਾਂ ਵਿੱਚ ਚਰਚਾ ਲਈ 373 ਸੁਸ਼ਾਸਨ ਪ੍ਰਕਿਰਿਆ ਦੀ ਪਹਿਚਾਣ ਕੀਤੀ ਗਈ
प्रविष्टि तिथि:
18 DEC 2022 4:38PM by PIB Chandigarh
ਕੇਂਦਰੀ ਪਰਸੋਨਲ , ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰੀ ਡਾ. ਜਿਤੇਂਦਰ ਸਿੰਘ ਕੱਲ੍ਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ 5 ਦਿਨੀਂ, “ਪ੍ਰਸ਼ਾਸਨ ਗਾਂਵ ਕੀ ਔਰ ਅਭਿਯਾਨ” ਦੇ ਉਦਘਾਟਨ ਦੇ ਦੌਰਾਨ ਦੇਸ਼ ਭਰ ਦੇ ਜ਼ਿਲ੍ਹਾ ਕਲੈਕਟਰਾਂ ਦੁਆਰਾ ਚਿੰਨ੍ਹਿਤ 3,120 ਨਵੀਆਂ ਸੇਵਾਵਾਂ ਨੂੰ ਔਨਲਾਈਨ ਸਰਵਿਸ ਡਿਲੀਵਰੀ ਲਈ ਜੋੜਣਗੇ।
10-18 ਦਸੰਬਰ, 2022 ਦੇ ਦੌਰਾਨ ਸੁਸ਼ਾਸਨ ਹਫ਼ਤਾ 2022 ਦੇ ਤਿਆਰੀ ਚਰਣ ਵਿੱਚ ਜ਼ਿਲ੍ਹਾ ਕਲੈਕਟਰਾਂ ਨੇ ਰਾਜ ਸ਼ਿਕਾਇਤਾਂ ਪੋਰਟਲਾਂ ‘ਤੇ ਰੋਕਥਾਮ ਲਈ 19,48,122 ਲੋਕ ਸ਼ਿਕਾਇਤਾਂ ਦੇ ਨਾਲ-ਨਾਲ ਸੇਵਾ ਪ੍ਰਦਾਨ ਕਰਨ ਲਈ 81,27,944 ਐਪਲੀਕੇਸ਼ਨਸ ਦੀ ਪਹਿਚਾਣ ਵੀ ਕੀਤੀ ਹੈ।
ਡੀਏਆਰਪੀਜੀ ਦੇ ਸਕੱਤਰ ਸ਼੍ਰੀ ਵੀ. ਸ਼੍ਰੀਨਿਵਾਸ ਨੇ ਦੱਸਿਆ ਕਿ 23 ਦਸੰਬਰ, 2022 ਨੂੰ ਜ਼ਿਲ੍ਹਾਂ ਪੱਧਰੀ ਵਰਕਸ਼ਾਪਾਂ ਵਿੱਚ ਚਰਚਾ ਲਈ 373 ਸਰਵਸ਼੍ਰੇਸ਼ਠ ਸੁਸ਼ਾਸਨ ਪ੍ਰਕਿਰਿਆਂ ਦੀ ਪਹਿਚਾਣ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ 19 ਤੋਂ 25 ਦਸੰਬਰ ਤੱਕ ਸੁਸ਼ਾਸਨ ਹਫਤਾ 2022 ਦੇ ਦੌਰਾਨ ਲੋਕ ਸ਼ਿਕਾਇਤਾਂ ਦੀ ਰੁਕਥਾਮ ਦੀ 43 ਸਫਲਤਾ ਗਾਥਾਵਾਂ ਵੀ ਸਾਂਝੀ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਸਾਰੇ ਜ਼ਿਲ੍ਹਿਆਂ ਅਤੇ ਤਹਿਸੀਲਾਂ ਵਿੱਚ ਸੁਸ਼ਾਸਨ ਹਫਤੇ ਦੀ ਸਫਲਤਾ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਇਹ ਵਿਸ਼ੇਸ਼ ਰੂਪ ਤੋਂ ਪ੍ਰਸੰਨਤਾ ਦੀ ਗੱਲ ਹੈ ਕਿ ਇਸ ਸਾਲ ਵੀ ਪ੍ਰਸ਼ਾਸਨ ਗਾਂਵ ਕੀ ਔਰ ਅਭਿਯਾਨ ਸੁਸ਼ਾਸਨ ਹਫਤੇ ਦਾ ਹਿੱਸਾ ਬਣਿਆ ਹੋਇਆ ਹੈ।
ਅਸੀਂ ਲੋਕ ਸ਼ਿਕਾਇਤਾਂ ਦੇ ਰੋਕਥਾਮ ਔਨਲਾਈਨ ਸੇਵਾਵਾਂ ਸੇਵਾ ਡਿਲੀਵਰੀ ਐਪਲੀਕੇਸ਼ਨਸ ਦੇ ਨਿਪਟਾਨ ਅਤੇ ਸੁਸ਼ਾਸਨ ਪ੍ਰਕਿਰਿਆਵਾਂ ਸਹਿਤ ਵੱਖ-ਵੱਖ ਨਾਗਰਿਕ ਕੇਂਦ੍ਰਿਤ ਪਹਿਲ ਕੀਤੀਆਂ ਹਨ। ਸਾਡਾ ਵਿਜ਼ਨ ਸਰਵਿਸ ਡਿਲੀਵਰੀ ਤੰਤਰ ਦੀ ਪਹੁੰਚ ਦਾ ਵਿਸਤਾਰ ਕਰਨਾ ਹੈ ਜਿਸ ਵਿੱਚ ਉਨ੍ਹਾਂ ਨੂੰ ਹੋਰ ਅਧਿਕ ਪ੍ਰਭਾਵੀ ਬਣਾਇਆ ਜਾ ਸਕੇ।
ਜਨ ਸ਼ਿਕਾਇਤਾਂ ਦੀ ਰੋਕਥਾਮ ਅਤੇ ਸਰਵਿਸ ਡਿਲੀਵਰੀ ਵਿੱਚ ਸੁਧਾਰ ਲਈ ਦੇਸ਼ ਵਿਆਪੀ ਅਭਿਯਾਨ ਭਾਰਤ ਦੇ ਸਾਰੇ ਜ਼ਿਲ੍ਹਿਆਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਆਯੋਜਿਤ ਕੀਤਾ ਜਾਵੇਗਾ। ਅਭਿਯਾਨ ਵਿੱਚ 700 ਤੋਂ ਅਧਿਕ ਜ਼ਿਲ੍ਹਾ ਕਲੈਕਟਰ ਹਿੱਸਾ ਲੈਣਗੇ ਅਤੇ ਅਧਿਕਾਰੀ ਤਹਿਸੀਲ ਅਤੇ ਪੰਚਾਇਤ ਹੈੱਡਕੁਆਟਰ ਦਾ ਦੌਰਾ ਕਰਨਗੇ।
ਡਾ. ਜਿਤੇਂਦਰ ਸਿੰਘ ਇੱਕ ਸਮਰਪਿਤ ਪੋਰਟਲ, ਸੁਸ਼ਾਸਨ ਹਫ਼ਤਾ 2022 ਪੋਰਟਲ www.pgportal.gov.in/GGW22 ਲਾਂਚ ਕਰਨਗੇ, ਜਿਸ ਵਿੱਚ ਜ਼ਿਲ੍ਹਾ ਕਲੈਕਟਰ ਸੁਸ਼ਾਸਨ ਪ੍ਰਕਿਰਿਆ ਦੇ ਨਾਲ-ਨਾਲ ਹੋਣ ਵਾਲੀ ਪ੍ਰਗਤੀ ਦੇ ਵੀਡੀਓ ਅਪਲੋਡ ਕਰਨਗੇ। ਸੁਸ਼ਾਸਨ ਹਫਤੇ ਦੇ ਦੌਰਾਨ ਰਾਸ਼ਟਰ ਦੇ ਸ਼ਿਕਾਇਤ ਰੋਕਥਾਮ ਪਲੈਟਫਾਰਮ ਇਕੱਠੇ ਮਿਲਕੇ ਕੰਮ ਕਰਨਗੇ।
ਸੀਪੀਜੀਆਰਏਐੱਮਐੱਸ ‘ਤੇ ਪ੍ਰਾਪਤ ਸ਼ਿਕਾਇਤਾਂ ਦਾ ਨਿਪਟਾਰਾ ਰਾਜ ਪੋਰਟਲਾਂ ‘ਤੇ ਪ੍ਰਾਪਤ ਸ਼ਿਕਾਇਤਾਂ ਦੇ ਨਾਲ ਕੀਤਾ ਜਾਵੇਗਾ। ਅੰਮ੍ਰਿਤ ਕਾਲ ਮਿਆਦ ਵਿੱਚ ਇਹ ਦੂਜੀ ਬਾਰ ਹੈ ਕਿ ਭਾਰਤ ਸਰਕਾਰ ਲੋਕ ਸ਼ਿਕਾਇਤਾਂ ਦੇ ਸਮਾਧਾਨ ਅਤੇ ਸਰਵਿਸ ਡਿਲੀਵਰੀ ਵਿੱਚ ਸੁਧਾਰ ਲਈ ਤਹਿਸੀਲ ਪੱਧਰ ‘ਤੇ ਰਾਸ਼ਟਰੀ ਅਭਿਯਾਨ ਚਲਾ ਰਹੀ ਹੈ। ਪ੍ਰਸ਼ਾਸਨ ਗਾਂਵ ਕੀ ਔਰ ਅਭਿਯਾਨ ਸੁਸ਼ਾਸਨ ਲਈ ਇੱਕ ਰਾਸ਼ਟਰੀ ਅੰਦੋਲਨ ਆਰੰਭ ਕਰੇਗਾ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗਾ।
2022 ਲਈ ਸੀਪੀਜੀਆਰਏਐੱਮਐੱਸ ‘ਤੇ ਸਾਲਾਨਾ ਰਿਪੋਰਟ ਇਸ ਅਵਸਰ ‘ਤੇ ਜਾਰੀ ਕੀਤੀ ਜਾਵੇਗੀ ਜਿਸ ਵਿੱਚ ਕਿ 2022 ਵਿੱਚ ਲੋਕ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਰਾਸ਼ਟਰ ਦੁਆਰਾ ਕੀਤੀ ਗਈ ਪ੍ਰਗਤੀ ਨੂੰ ਦਰਸਾਇਆ ਜਾ ਸਕੇ।
ਸੁਸ਼ਾਸਨ ਸਪਤਾਹ 2022 ਦਾ ਪ੍ਰਾਰੰਭਿਕ ਚਰਣ 10-18 ਦਸੰਬਰ, 2022 ਤੱਕ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਕਲੈਕਟਰਾਂ ਨੇ ਸਮਰਪਿਤ ਪੋਰਟਲ ‘ਤੇ ਨਿਮਨਲਿਖਤ ਟੀਚਿਆਂ ਨੂੰ ਚਿੰਨ੍ਹਿਤ ਕੀਤਾ ਹੈ ਜਿਨ੍ਹਾਂ ਦਾ ਹੱਲ 19-25 ਦਸੰਬਰ, 2022 ਦੀ ਮਿਆਦ ਵਿੱਚ ਕੀਤਾ ਜਾਵੇਗਾ।
|
ਸਰਵਿਸ ਡਿਲੀਵਰੀ ਦੇ ਤਹਿਤ ਐਪਲੀਕੇਸ਼ਨ ਦਾ ਨਿਪਟਾਰਾ
|
81,27,944
|
|
ਰਾਜ ਸ਼ਿਕਾਇਤ ਪੋਰਟਲਾਂ ‘ਤੇ ਸ਼ਿਕਾਇਤਾਂ ਦਾ ਨਿਪਟਾਰਾ
|
19,16,142
|
|
ਸੀਪੀਜੀਆਰਏਐੱਮਐੱਸ ਵਿੱਚ ਸ਼ਿਕਾਇਤਾਂ ਦਾ ਨਿਪਟਾਰਾ
|
31,980
|
|
ਔਨਲਾਈਨ ਸਰਵਿਸ ਡਿਲੀਵਰੀ ਲਈ ਜੋੜਿਆ ਗਈਆਂ ਨਵੀਆਂ ਸੇਵਾਵਾਂ ਦੀ ਸੰਖਿਆ
|
3120
|
|
ਸਰਵਸ਼੍ਰੇਸ਼ਠ ਸੁਸ਼ਾਸਨ ਪ੍ਰਕਿਰਿਆ
|
373
|
|
ਲੋਕ ਸ਼ਿਕਾਇਤਾਂ ਦੇ ਨਿਪਟਾਰੇ ਦੀ ਸਫਲਤ ਦੀ ਗਾਥਾਵਾਂ
|
43
|
ਸਰਵਿਸ ਵੰਡ ਐਪਲੀਕੇਸ਼ਨ ਦੀ ਸ਼੍ਰੇਣੀ ਵਿੱਚ ਮੱਧ ਪ੍ਰਦੇਸ਼ ਦੇ ਜ਼ਿਲ੍ਹਾਂ ਨੇ 55,72,862 ਦੇ ਟੀਚੇ ਦੀ ਪਹਿਚਾਣ ਕੀਤੀ ਹੈ ਅਤੇ ਪੰਜਾਬ ਦੇ ਜ਼ਿਲ੍ਹਿਆਂ ਨੇ 21,96,937 ਦੇ ਟੀਚੇ ਦੀ ਪਹਿਚਾਣ ਕੀਤੀ ਹੈ। ਲੋਕ ਸ਼ਿਕਾਇਤਾਂ ਦੇ ਨਿਪਟਾਰਾ ਸ਼੍ਰੇਣੀ ਵਿੱਚ ਮੱਧ ਪ੍ਰਦੇਸ਼ ਦੇ ਜ਼ਿਲ੍ਹਿਆਂ ਨੇ 16,67,295 ਸ਼ਿਕਾਇਤਾਂ ਦੇ ਟੀਚੇ ਦੀ ਪਹਿਚਾਣ ਕੀਤੀ ਹੈ ਅਤੇ ਤਮਿਲਨਾਡੂ ਦੇ ਜ਼ਿਲ੍ਹਿਆਂ ਨੇ ਨਿਪਟਾਰੇ ਲਈ 1,38,621 ਸ਼ਿਕਾਇਤਾਂ ਦੀ ਪਹਿਚਾਣ ਕੀਤੀ ਹੈ।
ਹਰੇਕ ਜ਼ਿਲ੍ਹੇ ਵਿੱਚ 23 ਦਸੰਬਰ, 2022 ਨੂੰ ਜ਼ਿਲ੍ਹਾ ਕਲੈਕਟਰ ਦੀ ਚੇਅਰਮੈਨ ਹੇਠ ਜ਼ਿਲ੍ਹਾ ਪੱਧਰੀ ਇਨੋਵੇਸ਼ਨ ‘ਤੇ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ। ਵਰਕਸ਼ਾਪ ਜ਼ਿਲ੍ਹਾ ਪੱਧਰੀ ਇਨੋਵੇਸ਼ਨਾਂ ਤੇ ਕੇਂਦ੍ਰਿਤ ਹੋਵੇਗੀ। 23 ਦਸੰਬਰ, 2022 ਨੂੰ ਜ਼ਿਲ੍ਹਾ ਪੱਧਰੀ ਵਰਕਸ਼ਾਪਾਂ ਵਿੱਚ ਪੇਸ਼ਕਾਰੀ ਲਈ 373 ਜ਼ਿਲ੍ਹਾਂ ਪੱਧਰੀ ਇਨੋਵੇਸ਼ਨ ਦੀ ਪਹਿਚਾਣ ਕੀਤੀ ਗਈ ਹੈ। ਸੰਸਥਾਨਾਂ ਦੇ ਡਿਜੀਟਲ ਟ੍ਰਾਂਸਫੋਰਮੇਸ਼ਨ ਨਾਗਰਿਕਾ ਦੇ ਡਿਜੀਟਲ ਸਸ਼ਕਤੀਕਰਣ ਤੇ ਅਧਾਰਿਤ ਤੇ ਟੀਚਾ ਇਨੋਵੇਸ਼ਨਾਂ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।
ਦੂਜਾ ਸੁਸ਼ਾਸਨ ਸਪਤਾਹ ਭਾਰਤ ਵਿੱਚ ਹਰ ਪੱਧਰ ‘ਤੇ ਸੁਸ਼ਾਸਨ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗਾ।
<><><>
SNC/RR
(रिलीज़ आईडी: 1884835)
आगंतुक पटल : 170